ਲੀਸਾ ਰੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਲੀਸਾ ਰੇ
Lisa ray oh my gold.jpg
2012 ਵਿੱਚ ਲੀਸਾ ਰੇ
ਜਨਮਲੀਸਾ ਰਾਣੀ ਰੇ
(1972-04-04) ਅਪ੍ਰੈਲ 4, 1972 (ਉਮਰ 47)
ਟੋਰਾਂਟੋ, ਉਂਟਾਰੀਓ, ਕੈਨੇਡਾ[1]
ਰਿਹਾਇਸ਼ਟੋਰਾਂਟੋ, ਉਂਟਾਰੀਓ, ਕੈਨੇਡਾ
ਪੇਸ਼ਾਅਦਾਕਾਰਾ, ਮਾਡਲ
ਸਰਗਰਮੀ ਦੇ ਸਾਲ2001—ਵਰਤਮਾਨ
ਸਾਥੀਜੇਸਨ ਡੈਹਨੀ (ਵਿ. 2012)
ਵੈੱਬਸਾਈਟlisaraniray.com

ਲੀਸਾ ਰਾਣੀ ਰੇ (ਜਨਮ 4 ਅਪ੍ਰੈਲ 1972)[1] ਇੱਕ ਕੈਨੇਡੀਆਈ ਅਦਾਕਾਰਾ, ਮਾਡਲ, ਟੈਲੀਵਿਜ਼ਨ ਹੋਸਟ ਅਤੇ ਸਮਾਜ ਸੇਵਿਕਾ ਹੈ। 2005 ਵਿੱਚ ਉਹ ਕੈਨੇਡੀਆਈ ਫ਼ਿਲਮ "ਵਾਟਰ" ਵਿੱਚ ਆਈ ਸੀ ਅਤੇ ਇਹ ਫ਼ਿਲਮ ਟੋਰਾਂਟੋ ਅੰਤਰਰਾਸ਼ਟਰੀ ਫ਼ਿਲਮ ਫੈਸਟੀਵਲ ਵਿੱਚ ਵਿਖਾਈ ਗਈ ਸੀ। ਫਿਰ 2008 ਵਿੱਚ ਉਹ ਸ਼ੀਤਲ ਸੇਠ ਨਾਲ ਰੋਮਾਂਸਵਾਦੀ ਫ਼ਿਲਮਾਂ "ਆਈ ਕਾਂਟ ਥਿੰਕ ਸਟਰੇਟ" ਅਤੇ "ਦ ਵਰਲਡ ਅਨਸੀਨ" ਵਿੱਚ ਨਜ਼ਰ ਆਈ।

ਲੀਸਾ ਨੇ 1994 ਵਿੱਚ ਸਾਰਥ ਕੁਮਾਰ ਨਾਲ ਤਮਿਲ਼ ਫ਼ਿਲਮ "ਨੇਤਾਜੀ" ਵਿੱਚ ਛੋਟੀ ਭੂਮਿਕਾ ਵਜੋਂ ਆਪਣੀ ਪਹਿਲੀ ਭਾਰਤੀ ਫ਼ਿਲਮ ਵਿੱਚ ਅਦਾਕਾਰੀ ਕੀਤੀ ਸੀ। ਫਿਰ 2001 ਵਿੱਚ ਉਸਨੇ ਅਫ਼ਤਾਬ ਸ਼ਿਵਦਾਸਨੀ ਨਾਲ ਬਾਲੀਵੁੱਡ ਫ਼ਿਲਮ "ਕਸੂਰ" ਕੀਤੀ। 2002 ਵਿੱਚ ਉਹ ਤੇਲਗੂ ਫ਼ਿਲਮ "ਟੱਕਾਰੀ ਦੋਂਗਾ" ਵਿੱਚ ਮਹੇਸ਼ ਬਾਬੂ ਨਾਲ ਨਜ਼ਰ ਆਈ। ਫਿਰ ਉਸਨੂੰ ਫ਼ਿਲਮ "ਓ ਮਾਈ ਗੌਡ" ਲਈ ਚੁਣਿਆ ਗਿਆ। 2016 ਵਿੱਚ ਲੀਸਾ ਰੇ ਫਿਰ ਰਾਮ ਗੋਪਾਲ ਵਰਮਾ ਦੁਆਰਾ ਬਣਾਈ ਫ਼ਿਲਮ "ਵੀਰੱਪਨ" ਵਿੱਚ ਨਜ਼ਰ ਆਈ।[2]

ਹੋਰ ਵੇਖੋ[ਸੋਧੋ]

ਹਵਾਲੇ[ਸੋਧੋ]

  1. 1.0 1.1 "Lisa Ray Profile". worldfilm.about.com. Retrieved December 20, 2016. 
  2. Bollywood Hungama. "Lisa Ray to star in Ram Gopal Varma's Veerappan". Bollywood Hungama. Retrieved December 20, 2016. 

ਬਾਹਰੀ ਕਡ਼ੀਆਂ[ਸੋਧੋ]