ਲੂਈ ਦਾਗੁਏਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਲੂਈ ਦਾਗੁਏਰ
Louis Daguerre 2.jpg
ਜਨਮ
ਲੂਈ ਦਾਗੁਏਰ

18 November 1787 (1787-11-18)
ਕੌਰਮਿੱਲੇ-ਐਨ-ਪਰੀਸੀ, ਫ਼ਰਾਂਸ
ਮੌਤ10 ਜੁਲਾਈ 1851(1851-07-10) (ਉਮਰ 63)
ਬ੍ਰਾਈ-ਸਰ-ਮਰਨੇ, ਫ਼ਰਾਂਸ
ਲਈ ਪ੍ਰਸਿੱਧਦਾਗੁਇਰੋਟਾਈਪ ਪ੍ਰਣਾਲੀ ਇਜਾਦ ਕੀਤੀ
ਦਸਤਖ਼ਤ
Louis-Jacques-Mandé Daguerre signature.svg

ਲੂਈ ਦਾਗੁਏਰ (ਫ਼ਰਾਂਸੀਸੀ: [dagɛʁ]; 18 ਨਵੰਬਰ 1787 – 10 ਜੁਲਾਈ 1851) ਇੱਕ ਫ਼ਰਾਂਸੀਸੀ ਕਲਾਕਾਰ ਅਤੇ ਫ਼ੋਟੋਗਰਾਫ਼ਰ ਸੀ, ਉਸਨੇ ਫ਼ੋਟੋਗਰਾਫ਼ੀ ਦੀ ਦਾਗੁਏਰ ਪ੍ਰਣਾਲੀ ਦੀ ਪਿਰਤ ਪਾਈ। ਉਹ ਇੱਕ ਨਿਪੁਣ ਚਿੱਤਰਕਾਰ ਸੀ ਅਤੇ ਉਸਨੇ ਡਾਇਓਰਾਮਾ ਥਿਏਟਰ ਦਾ ਵਿਕਾਸ ਵੀ ਕੀਤਾ।

ਕੰਮ[ਸੋਧੋ]

12 ਸਾਲ ਦੀ ਸਖ਼ਤ ਮਿਹਨਤ ਤੋਂ ਬਾਅਦ ਉਸਨੇ ਦਾਗੁਇਰ ਪ੍ਰਣਾਲੀ ਨੂੰ ਵਿਕਸਿਤ ਕੀਤਾ ਅਤੇ ਇਸਨੂੰ ਫ਼ਰਾਂਸ ਦੀ ਸਰਕਾਰ ਨੂੰ ਵੇਚ ਦਿੱਤਾ, ਜਿਸਤੋਂ ਬਾਅਦ ਇਹ ਤਕਨੀਕ ਬਹੁਤ ਮਸ਼ਹੂਰ ਹੋ ਗਈ। ਦਾਗੁਇਰ ਆਪਣੀ ਇਜਾਦ ਨੂੰ ਦਾਗੁਇਰੋਟਾਈਪ ਕਹਿੰਦਾ ਸੀ। 

10 ਜੁਲਾਈ 1851 ਨੂੰ ਪੈਰਿਸ ਤੋਂ 12 ਕਿਲੋਮੀਟਰ ਦੂਰ ਬ੍ਰਾਈ-ਸਰ-ਮਰਨੇ ਵਿਖੇ ਉਸਦੀ ਮੌਤ ਹੋ ਗਈ। ਉਸ ਸਥਾਨ ਉੱਤੇ ਉਸਦਾ ਮਕਬਰਾ ਖੜ੍ਹਾ ਹੈ। 

ਦਾਗੁਇਰ ਦਾ ਨਾਂਅ ਆਈਫ਼ਲ ਟਾਵਰ ਉੱਤੇ ਉੱਕਰੇ 72 ਨਾਵਾਂ ਵਿੱਚੋਂ ਇੱਕ ਹੈ।

ਹਵਾਲੇ[ਸੋਧੋ]