ਲੋਕਧਾਰਾ ਅਤੇ ਸਾਹਿਤ (ਕਿਤਾਬ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਲੋਕਧਾਰਾ ਅਤੇ ਸਾਹਿਤ (ਕਿਤਾਬ)  
[[File:]]
ਲੇਖਕਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ
ਦੇਸ਼ਭਾਰਤ
ਭਾਸ਼ਾਪੰਜਾਬੀ
ਵਿਸ਼ਾਲੋਕਧਾਰਾ ਦਾ ਅਧਿਐਨ
ਪ੍ਰਕਾਸ਼ਕਨਵਯੁਗ ਪਬਲਿਸ਼ਰਜ਼
ਪੰਨੇ89

ਲੋਕਧਾਰਾ ਅਤੇ ਸਾਹਿਤ ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ ਦੀ ਲੋਕਧਾਰਾ ਨਾਲ ਸੰਬੰਧਿਤ ਪੁਸਤਕ ਹੈ । ਲੋਕਧਾਰਾ ਲੋਕ-ਸੰਸਕ੍ਰਿਤੀ ਦਾ ਪਾਸਾਰ ਅਤੇ ਲੋਕ-ਮਨ ਦੀ ਸਹਿਜ ਅਭਿਵਿਅਕਤੀ ਹੋਣ ਕਰ ਕੇ ਕਿਸੇ ਜਾਤੀ ਦੀ ਸੰਸਕ੍ਰਿਤੀ ਦਾ ਮੂਲ ਸੱਚ ਹੈ। ਇਸ ਸੰਗ੍ਰਹਿ ਦੇ ਖੋਜ – ਨਿਬੰਧਾਂ ਵਿਚ ਲੋਕਧਾਰਾ ਅਤੇ ਲੋਕ–ਸਾਹਿਤ ਦੇ ਚਰਿੱਤ੍ਰ, ਲੱਛਣ ਅਤੇ ਮਹੱਤਵ ਨੂੰ ਸਮਝਣ ਦੀ ਚੇਸ਼ਟਾ ਕੀਤੀ ਗਈ ਹੈ । ਕੁਝ ਲੇਖ ਕਾਫੀ ਸਮਾਂ ਪਹਿਲਾਂ ਦੇ ਲਿਖੇ ਹੋਏ ਹਨ , ਜੋ ਮਾਸਕ ਪੱਤਰਾਂ ਵਿਚ ਛਪੇ, ਪਰ ਉਨ੍ਹਾਂ ਦੇ ਮਹੱਤਵ ਨੂੰ ਮੁੱਖ ਰੱਖਦਿਆਂ ਇਸ ਸੰਕਲਨ ਵਿਚ ਸ਼ਾਮਿਲ ਕਰ ਲਿਆ ਗਿਆ ਹੈ ।

ਅਧਿਆਇ ਵੰਡ[ਸੋਧੋ]

ਇਸ ਪੁਸਤਕ ਵਿੱਚ ਕੁੱਲ ਸੱਤ ਅਧਿਆਇ ਸ਼ਮਿਲ ਹਨ, ਇਹਨਾਂ ਦਾ ਸੰਖੇਪ ਸਾਰ ਇਸ ਤਰ੍ਹਾਂ ਹੈ-

ਲੋਕਧਾਰਾ ਤੇ ਸਾਹਿਤ[ਸੋਧੋ]

ਲੇਖਕ ਨੇ ਲੋਕਧਾਰਾ ਨੂੰ ਪਰਿਭਾਸ਼ਿਤ ਕਰਦੇ ਹੋਏ ਇਸਨੂੰ ਲੋਕ-ਮਨ ਨਾਲ ਗਹਿਰੇ ਰੂਪ ਵਿਚ ਜੁੜਿਆ ਵਰਤਾਰਾ ਦੱਸਿਆ ਹੈ ਅਤੇ ਸਾਹਿਤ ਨਾਲ ਵੀ ਲੋਕ ਸਾਹਿਤ ਦਾ ਡੂੰਘੇਰਾ ਸੰਬੰਧ ਹੈ। ਕਿਸੇ ਵੀ ਖਿੱਤੇ ਦੇ ਸਾਹਿਤ ਨੂੰ ਸਮਝਣ ਲਈ ਸਾਨੂੰ ਉੱਥੋਂ ਦੀ ਲੋਕਧਾਰਾ ਨੂੰ ਜਾਣਨਾ ਪਵੇਗਾ। ਆਧੁਨਿਕ ਸਾਹਿਤ ਦੀ ਬਜਾਏ ਮੱਧਕਾਲੀਨ ਸਾਹਿਤ ਵਿਚ ਚਾਹੇ ਬੀਰ ਕਾਵਿ, ਸੂਫ਼ੀ ਕਾਵਿ, ਗੁਰਮਤਿ ਕਾਵਿ ਤੇ ਕਿੱਸਾ ਕਾਵਿ ਆਦਿ ਹੋਵੇ ਤਾਂ ਲੋਕਧਾਰਾ ਦਾ ਵਧੇਰੇ ਝਲਕਾਰਾ ਪੈਂਦਾ ਹੈ। [1]

ਲੋਕਧਾਰਾ ਦੀ ਦੇਣ (ਸਾਹਿਤ,ਕਲਾ ਤੇ ਧਰਮ ਨੂੰ)[ਸੋਧੋ]

ਲੋਕਧਾਰਾ ਨੇ ਸਾਹਿਤ, ਕਲਾ ਤੇ ਧਰਮ ਨੂੰ ਵੱਡਮੁੱਲੀ ਦੇਣ ਦਿੱਤੀ। ਲੇਖਕ ਨੇ ਇਸ ਵਿਚ ਦੱਸਿਆ ਹੈ ਕਿ ਲੋਕਧਾਰਾ ਨੇ ਸਾਹਿਤ ਨੂੰ ਛੰਦ,ਅਲੰਕਾਰ , ਰਸ, ਸੁਹਜ ਆਦਿ ਨਾਲ ਭਰਪੂਰ ਕੀਤਾ ਹੈ। ਧਰਮ ਦੀ ਉਸਾਰੀ ਤਾਂ ਹੋਈ ਹੀ ਲੋਕਧਾਰਾ ਤੋਂ ਹੈ। ਕਿਉਂਕਿ ਪਹਿਲਾਂ ਕੁਦਰਤੀ ਸ਼ਕਤੀਆਂ ਜੋ ਕਾਬੂ ਨਹੀ ਸੀ ਆਉਦੀਆਂ ਉਨ੍ਹਾਂ ਤੇ ਜਾਦੂ-ਟੂਣੇ ਕਰਕੇ ਪ੍ਰਭਾਵ ਪਾਇਆ ਜਾਂਦਾ ਸੀ। ਹੁਣ ਉਹੀ ਰੂਪ ਬਦਲ ਕੇ ਧਰਮ ਬਣ ਗਿਆ ਹੈ। ਪੁਰਾਣੇ ਸਮਿਆਂ ਵਿਚ ਹੋਈ ਚਿਤਰਕਾਰੀ ਨੇ ਹੀ ਕਲਾ ਨੂੰ ਉਪਜਾਇਆ । [2]

ਫੋਕਲੋਰ ਦਾ ਨਾਮਕਰਣ[ਸੋਧੋ]

ਲੇਖਕ ਅਨੁਸਾਰ ਲੌਕਧਾਰਾ ਦਾ ਅਧਿਐਨ 19ਵੀਂ ਸਦੀ ਵਿੱਚ ਆਰੰਭ ਹੋਇਆ,ਜਦੇਂ 1846 ਈ. ਵਿੱਚ ਡਬਲੀਊ ਜੇ. ਥਾਮਸਨ ਨੇ ਲੋਕ–ਸੱਭਿਆਚਾਰ ਦੇ ਸਾਰੇ ਪ੍ਰਪੰਚ ਲਈ ‘ਫ਼ੋਕਲੋਰ’ ਸ਼ਬਦ ਦੀ ਸਿਰਜਣਾ ਕੀਤੀ । ਫੋਕਲੋਰ ਲਈ ਹੋਰ ਸ਼ਬਦ ਵੀ ਵਰਤੇ ਗਏ ਜਿਵੇਂ ਡਾ. ਕਰਨੈਲ ਸਿੰਘ ਥਿੰਦ ਨੇ ਖੋਜ ਨਿੰਬਧ ਲਈ ‘ਲੋਕਯਾਨ’ ਸ਼ਬਦ ਵਰਤਿਆ। ਡਾ. ਹਰਿਭਜਨ ਸਿੰਘ ਨੂੰ ਆਪਣੇ ਕੁਝ ਲੇਖਾਂ ਵਿੱਚ ਫੋਕਲੋਰ ਲਈ ਲੋਕ-ਵਿਰਸਾ ਸ਼ਬਦ ਵਰਤਿਆ ਹੈ ।[3]

ਲੋਕ-ਸਾਹਿਤ ਦਾ ਮਹੱਤਵ[ਸੋਧੋ]

ਲੇਕ-ਸਾਹਿਤ ਵਿੱਚ ਸਮੁੱਚੀ ਜਾਤੀ ਦੇ ਉਦਗਰ, ਪ੍ਰਵਿਰਤੀਆਂ, ਭਾਵਨਾਵਾਂ, ਧਾਰਨਾਵਾਂ ਮਨੋਤਾਂ ਤੇ ਕਲਾ-ਰੁਚੀਆਂ ਨਿੱਜਤਵ ਤੋਂ ਸਮੂਹਿਕ ਰੂਪ ਵਿੱਚ ਬਦਲ ਕੇ ਰੂਪਮਾਨ ਹੁੰਦੀਆਂ ਹਨ। [4] ਇਸ ਵਿਚ ਵਣਜਾਰਾ ਬੇਦੀ 10 ਭਾਗਾਂ ਵਿਚ ਲੋਕ ਸਾਹਿਤ ਦੇ ਮਹੱਤਵ ਸਬੰਧੀ ਚਰਚਾ ਕਰਦਾ ਹੈ। ਪਹਿਲੇ ਵਿੱਚ ਲੋਕ ਸਾਹਿਤ,ਦੂਜੇ ਵਿਚ ਲੋਕ ਗੀਤ, ਤੀਜੇ ਵਿੱਚ ਲੋਕ ਕਹਾਣੀਆਂ, ਚੌਥੇ ਵਿੱਚ ਅਖਾਣਾਂ, ਪੰਜਵੇਂ ਵਿੱਚ ਬੁਝਾਰਤਾਂ ਤੇ ਛੇਵੇਂ ਵਿੱਚ ਲੋਕ ਨਾਟ ਸਬੰਧੀ ਧਾਰਨਾਵਾਂ ਪੇਸ ਕਰਦਾ ਹੈ। ਅੱਗੇ ਭਾਸ਼ਾ,ਲੋਕਧਾਰਾ, ਲੋਕ ਸਾਹਿਤ ਦੇ ਵਿਕਾਸ ਤੇ ਲੋਕ ਸਾਹਿਤ ਦੇ ਵਿਗਿਆਨਕ ਅਧਿਐਨ ਦੀ ਗੱਲ ਕਰਦਾ ਹੈ।

ਪੰਜਾਬੀ ਕਾਵਿ ਪਰੰਪਰਾ[ਸੋਧੋ]

ਡਾ.ਵਣਜਾਰਾ ਬੇਦੀ ਅਨੁਸਾਰ ਸਦੀਆਂ ਦੇ ਇਸ ਲੰਮੇ ਸਫਰ ਦੌਰਾਨ ਸਮੇਂ ਸਮੇਂ ਤੇ ਪੰਜ ਪ੍ਰਮੁੱਖ ਕਾਵਿ ਪਰੰਪਰਾਵਾਂ- 1.ਆਦਿਮ ਕਾਵਿ 2.ਲੋਕ ਕਾਵਿ 3.ਲੋਕ-ਪ੍ਰਿਯ ਕਾਵਿ 4.ਸਾਹਿਤਕ ਕਾਵਿ 5.ਬਾਣੀ ਇਹ ਪਰੰਪਰਾਵਾਂ ਹੋਂਦ ਵਿੱਚ ਆਈਆਂ।

ਕੁਝ ਲੋਕ-ਸਾਹਿਤ ਬਾਰੇ[ਸੋਧੋ]

ਵਣਜਾਰਾ ਬੇਦੀ ਲੋਕ ਸਾਹਿਤ ਦੀ ਪਰਿਭਾਸ਼ਾ ਇਸ ਤਰਾਂ ਦਿੰਦਾ ਹੈ–ਮਨੁੱਖੀ ਜਜ਼ਬਿਆਂ, ਭਾਵਨਾਵਾਂ ਤੇ ਅਨੁਭਵਾਂ ਨੂੰ ਪ੍ਰਗਟਾਉਂਦੀ, ਪਰੰਪਰਾ ਦੇ ਅੰਸ਼ਾਂ ਨਾਲ ਭਰੀ ਉਹ ਰਚਨਾ ਜਿਸ ਨੂੰ ਸਰਲ ਚਿੱਤ ਤੇ ਸਾਦਾ ਬੁੱਧੀ ਲੋਕ ਰਚਦੇ ਹਨ ਤੇ ਜਿਸ ਨੂੰ ਜਨ–ਸਮੂਹ ਪ੍ਰਵਾਨ ਕਰ ਕੇ ਪੀੜੀਓਂ–ਪੀੜੀ ਅੱਗੇ ਤੋਰਦਾ ਹੈ। ਲੋਕ-ਸਾਹਿਤ ਦੇ ਚਾਰ ਮੁਖ ਤੱਤ ਬਣਦੇ ਹਨ- 1.ਸਰਲ-ਚਿਤ ਲੋਕਾਂ ਦੀ ਰਚਨਾ 2.ਜਨ-ਸਮੂਹ ਦੀ ਪਰਵਾਨਗੀ 3.ਲੋਕ-ਪਰੰਪਰਾ ਦੇ ਅੰਸ਼ 4.ਮੂੰਹੋਂ ਮੂੰਹ ਚਲਿਆ ਆਉਣਾ। ਪੰ [5]

ਲੋਕ-ਗੀਤ[ਸੋਧੋ]

ਲੋਕ-ਗੀਤਾਂ ਦੇ ਉਪਜਣ ਤੇ ਵਿਗਸਣ ਲਈ ਇਕ ਖਾਸ ਸਮਾਜਿਕ ਵਾਤਾਵਰਣ ਦੀ ਲੋੜ ਹੁੰਦੀ ਹੈ। ਲੋਕ-ਗੀਤ ਪਰੰਪਰਾਗਤ ਵਿਰਸੇ ਦੇ ਰੂਪ ਵਿੱਚ ਸੁੱਤੇ-ਸਿਧ ਪੀੜ੍ਹੀ ਦਰ ਪੀੜ੍ਹੀ ਅੱਗੇ ਤੁਰਦੇ ਜਾਂਦੇ ਹਨ। ਲੋਕ ਗੀਤਾਂ ਦੀ ਸਮੱਗਰੀ ਪਰੰਪਰਾ ਵਿਚੋਂ ਹੀ ਲਈ ਗਈ ਹੁੰਦੀ ਹੈ ਅਤੇ ਇਸ ਦੀਆਂ ਜੜ੍ਹਾਂ ਸੰਸਕ੍ਰਿਤੀ ਵਿਚ ਹੁੰਦੀਆਂ ਹਨ।[6] ਲੋਕ ਗੀਤਾਂ ਦੀ ਰਚਨਾ ਹਰ ਕਾਲ ਵਿੱਚ ਹੁੰਦੀ ਰਹਿੰਦੀ ਹੈ।ਹਰ ਨਵੀਂ ਪੀੜੀ ਲੋਕ –ਗੀਤਾਂ ਦੇ ਭੰਡਾਰੇ ਵਿਚ ਆਪਣੇ ਵੱਲੇਂ ਵਿਤ ਮੂਜਬ ਕੁਝ ਹਿੱਸਾ ਪਾ ਜਾਂਦੀ ਹੈ।

ਹਵਾਲੇ[ਸੋਧੋ]

  1. ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ, ਲੋਕਧਾਰਾ ਅਤੇ ਸਾਹਿਤ, ਲੋਕਧਾਰਾ ਤੇ ਸਾਹਿਤ (ਲੇਖ), ਨਵਯੁਗ ਪਬਲਿਸ਼ਰਜ਼,ਦਿੱਲੀ, ਪੰਨਾ-15
  2. ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ, ਲੋਕਧਾਰਾ ਅਤੇ ਸਾਹਿਤ, ਲੋਕਧਾਰਾ ਦੀ ਦੇਣ(ਲੇਖ), ਨਵਯੁਗ ਪਬਲਿਸ਼ਰਜ਼,ਦਿੱਲੀ, ਪੰਨਾ-23
  3. ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ, ਲੋਕਧਾਰਾ ਅਤੇ ਸਾਹਿਤ, ਫੋਕਲੋਕ ਦਾ ਨਾਮਕਰਣ(ਲੇਖ), ਨਵਯੁਗ ਪਬਲਿਸ਼ਰਜ਼,ਦਿੱਲੀ,ਪੰਨਾ 30
  4. ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ, ਲੋਕਧਾਰਾ ਅਤੇ ਸਾਹਿਤ, ਲੋਕਧਾਰਾ ਤੇ ਸਾਹਿਤ (ਲੇਖ), ਨਵਯੁਗ ਪਬਲਿਸ਼ਰਜ਼,ਦਿੱਲੀ,ਪੰਨਾ 32
  5. ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ, ਕੁਝ ਲੋਕ-ਸਾਹਿਤ ਬਾਰੇ(ਲੇਖ), ਲੋਕਧਾਰਾ ਤੇ ਸਾਹਿਤ (ਲੇਖ), ਨਵਯੁਗ ਪਬਲਿਸ਼ਰਜ਼,ਦਿੱਲੀ, ਪੰਨਾ-70
  6. ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ, ਲੋਕਧਾਰਾ ਅਤੇ ਸਾਹਿਤ, ਲੋਕ-ਗੀਤ(ਲੇਖ), ਨਵਯੁਗ ਪਬਲਿਸ਼ਰਜ਼,ਦਿੱਲੀ,ਪੰਨਾ 86