ਲੋਟ
ਬਠਿੰਡੇ ਦੇ ਟਿੱਬਿਆਂ ਵਾਲੇ ਤੇ ਰੇਤਲੇ ਇਲਾਕੇ ਵਿਚ ਊਠਾਂ ਉਪਰ ਲੱਦ ਕੇ ਮਿੱਟੀ ਦੇ ਜਿਸ ਬਰਤਨ ਵਿਚ ਪੀਣ ਵਾਲਾ ਪਾਣੀ ਢੋਇਆ ਜਾਂਦਾ ਸੀ, ਉਸ ਨੂੰ ਲੋਟ ਕਹਿੰਦੇ ਸਨ। ਕਿਸੇ ਸਮੇਂ ਬਠਿੰਡੇ ਦੇ ਇਲਾਕੇ ਵਿਚ ਸਭ ਤੋਂ ਵੱਧ ਟਿੱਬੇ ਹੁੰਦੇ ਸਨ। ਟਿੱਬਿਆਂ ਦਾ ਇਲਾਕਾ ਹੋਣ ਕਰਕੇ ਆਵਾਜਾਈ ਲਈ ਊਠਾਂ ਦੀ ਹੀ ਵਰਤੋਂ ਹੋ ਸਕਦੀ ਸੀ। ਪੀਣ ਵਾਲਾ ਪਾਣੀ ਦੂਰ ਤੋਂ ਲਿਆਉਣਾ ਪੈਂਦਾ ਸੀ ਜੋ ਲੋਟਾਂ ਰਾਹੀਂ ਲਿਆਂਦਾ ਜਾਂਦ ਸੀ। ਵੈਸੇ ਵੀ ਲੋਟ ਦਾ ਸ਼ਬਦੀ ਅਰਥ ਹੈ ਲੁੜ੍ਹਕਣਾ। ਲੋਟ ਨੂੰ ਵੀ ਲੋਟ ਦੇ ਸਾਈਜ਼ ਦੀ ਤਿੰਗੜੀ ਵਿਚ ਬੰਨ੍ਹ ਕੇ ਊਠ ਦੀ ਪਿੱਠ ਉਪਰ ਦੋਵੇਂ ਪਾਸੇ ਲੁਟਕਾ ਦਿੱਤਾ ਜਾਂਦਾ ਸੀ। ਊਠ ਉਪਰ ਦੋ ਲੋਟ ਦੀ ਲੱਦ ਲੈਂਦੇ ਸਨ। ਚਾਰ ਲੋਟ ਵੀ ਲੱਦ ਲੈਂਦੇ ਸਨ।
ਲੋਟ ਚੱਕ ਉਪਰ ਘੁਮਿਆਰ ਬਣਾਉਂਦੇ ਸਨ। ਆਵੀ ਵਿਚ ਪਕਾਉਂਦੇ ਸਨ। ਲੋਟ ਦੀ ਬਣਤਰ ਘੜੇ ਨਾਲੋਂ ਥੋੜ੍ਹੀ ਵੱਖਰੀ ਹੁੰਦੀ ਸੀ। ਲੋਟ ਦਾ ਜਿਹੜਾ ਹਿੱਸਾ ਊਠ ਦੀ ਵੱਖੀ ਨਾਲ ਲੱਗਦਾ ਹੁੰਦਾ ਸੀ, ਉਹ ਗੁਲਾਈ ਵਿਚ ਥੋੜ੍ਹਾ ਘੱਟ ਹੁੰਦਾ ਸੀ। ਲੋਟ ਦਾ ਮੂੰਹ ਵੀ ਉਪਰ ਦੀ ਥਾਂ ਥੋੜ੍ਹਾ ਸਾਈਡ 'ਤੇ ਹੁੰਦਾ ਸੀ ਤੇ ਘੜੇ ਨਾਲੋਂ ਛੋਟਾ ਹੁੰਦਾ ਸੀ। ਲੋਟ ਵਿਚ ਪਾਣੀ ਆਮ ਤੌਰ 'ਤੇ ਘੜੇ ਕੁ ਜਿੰਨਾ ਪੈਂਦਾ ਸੀ।
ਹੁਣ ਨਾ ਬਠਿੰਡੇ ਜ਼ਿਲ੍ਹੇ ਵਿਚੋਂ ਨਾ ਪੰਜਾਬ ਵਿਚੋਂ ਭਾਲਿਆ ਵੀ ਤੁਹਾਨੂੰ ਲੋਟ ਕਿਤੋਂ ਮਿਲੇਗਾ ?[1]
ਹਵਾਲੇ
[ਸੋਧੋ]- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.