ਲੋਹਗੜ੍ਹ (ਬਿਲਾਸਪੁਰ)
ਦਿੱਖ
ਲੋਹਗੜ੍ਹ (ਹਿੰਦੀ: लोहगढ़) ਭਾਰਤ ਦੇ ਹਰਿਆਣਾ ਦੇ ਯਮੁਨਾਨਗਰ ਜ਼ਿਲ੍ਹੇ ਦੀ ਬਿਲਾਸਪੁਰ ਤਹਿਸੀਲ ਵਿਚ ਇਕ ਇਤਿਹਾਸਕ ਸ਼ਹਿਰ ਹੈ। ਇਹ 1710 ਤੋਂ 1716 ਤਕ ਬੰਦਾ ਸਿੰਘ ਬਹਾਦਰ ਦੇ ਅਧੀਨ ਸਿੱਖ ਰਾਜ ਦੀ ਰਾਜਧਾਨੀ ਸੀ।[1]
ਟਿਕਾਣੇ
[ਸੋਧੋ]ਇਹ ਹਿਮਾਲਿਆ ਦੀ ਇੱਕ ਚੋਟੀ ਤੇ ਅਤੇ ਹਿਮਾਚਲ ਪ੍ਰਦੇਸ਼ ਦੇ ਨਾਹਨ ਅਤੇ ਹਰਿਆਣਾ ਦੇ ਸਢੌਰਾ ਵਿਚਕਾਰ ਸਢੌਰਾ ਤੋਂ ਲਗਭਗ ਸਾਢੇ 21 ਮੀਲ ਸਥਿਤ ਹੈ।[2] ਇਸ ਨੂੰ ਸਿਰਫ਼ ਵਲੇਵੇਂਦਾਰ ਰਾਹਾਂ ਅਤੇ ਨਾਲਿਆਂ ਰਾਹੀਂ ਹੀ ਪਹੁੰਚਿਆ ਜਾ ਸਕਦਾ ਹੈ। ਚੰਡੀਗੜ੍ਹ ਤੋਂ ਰਾਏਪੁਰ ਰਾਣੀ, ਸਢੌਰਾ, ਬਿਲਾਸਪੁਰ, ਹਰਿਆਣਾ, ਕਾਪਲ ਮੋਚਨ, ਲੋਹਗੜ੍ਹ ਸਾਹਿਬ ਰੂਟ ਹੈ। ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੇ ਹੋਰ ਹਿੱਸਿਆਂ ਤੋਂ, ਸਢੌਰਾ ਜਾਣਾ ਹੁੰਦਾ ਹੈ। ਹੁਣ, 2018 ਵਿਚ, ਭਗਵਾਨਪੁਰ ਪਿੰਡ ਤੋਂ ਲੋਹਗੜ ਤਕ 40 ਫੁੱਟ ਚੌੜੀ ਸੜਕ ਬਣਾਈ ਗਈ ਹੈ।