ਵਰਿੰਦਰ ਕੁਮਾਰ ਸ਼ਰਮਾ
ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਪੰਜਾਬ ਦੇ ਅਜਿਹੇ ਪਹਿਲੇ ਆਈ.ਏ.ਐਸ . ਆਧਿਕਾਰੀ ਹਨ ਜਿਹਨਾਂ ਨੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੀ 2008 ਦੀ ਸਰਬ ਭਾਰਤੀ ਸਿਵਲ ਸੇਵਾਵਾਂ ਪ੍ਰੀਖਿਆ ਪੰਜਾਬੀ ਮਾਧਿਅਮ ਰਾਹੀਂ ਪਾਸ ਕੀਤੀ। ਇਸ ਪ੍ਰੀਖਿਆ ਵਿੱਚ ਉਹਨਾਂ ਨੇ ਸਮੁੱਚੇ ਭਾਰਤ ਵਿੱਚ ਚੌਥਾ ਦਰਜਾ ਹਾਸਲ ਕੀਤਾ। ਇਸ ਵਿੱਚ ਪਹਿਲੇ ਤਿੰਨ ਸਥਾਨ ਔਰਤਾਂ ਨੇ ਪ੍ਰਾਪਤ ਕੀਤੇ ਸਨ ਇਸ ਲਈ ਮਰਦਾਂ ਵਿੱਚ ਪਹਿਲਾਂ ਸਥਾਨ ਸ੍ਰੀ ਸ਼ਰਮਾ ਨੂੰ ਹਾਸਲ ਹੋਇਆ ਸੀ। ਉਹਨਾਂ ਨੇ ਇਹ ਪ੍ਰੀਖਿਆ ਪਹਿਲੀ ਵਾਰ ਵਿੱਚ ਹੀ ਪਾਸ ਕਰ ਲਈ ਸੀ। ਸ੍ਰੀ ਸ਼ਰਮਾ ਨੇ ਇਹ ਪ੍ਰੀਖਿਆ ਬਤੌਰ ਵਿਕਲਾਂਗ ਉਮੀਦਵਾਰ ਦਿੱਤੀ ਸੀ ਕਿਓਂ ਕੀ ਉਹਨਾਂ ਦੀ ਆਮ ਸ਼੍ਰੇਣੀ ਦੇ ਉਮੀਦਵਾਰ ਵਜੋਂ ਉਮਰ ਦੀ ਸੀਮਾ ਪਾਰ ਹੋ ਚੁਕੀ ਸੀ ਪਰ ਉਹਨਾਂ ਨੇ ਆਮ ਸ੍ਰੇਣੀ ਮਰਦਾਂ ਵਿੱਚ ਸਿਖਰਲਾ ਸਥਾਨ ਪ੍ਰਾਪਤ ਕੀਤਾ ਸੀ।[1] ਉਹ ਪੰਜਾਬੀ ਵਿੱਚ ਇਹ ਵਕਾਰੀ ਪ੍ਰੀਖਿਆ ਪਾਸ ਕਰਨ ਵਾਲੇ ਪਹਿਲੇ ਵਿਅਕਤੀ ਹੋਣ ਕਰਕੇ ਹੋਰਨਾ, ਖ਼ਾਸ ਕਰਕੇ ਪੇਂਡੂ, ਨੌਜੁਆਨਾਂ ਲਈ ਪ੍ਰੇਰਣਾ ਸ੍ਰੋਤ ਬਣ ਚੁਕੇ ਹਨ। ਉਹਨਾਂ ਤੋਂ ਬਾਅਦ ਕੁਝ ਹੋਰ ਉਮੀਦਵਾਰਾਂ ਨੇ ਵੀ ਪੰਜਾਬੀ ਮਾਧਿਅਮ ਰਾਹੀਂ ਪ੍ਰੀਖਿਆ ਪਾਸ ਕੀਤੀ ਹੈ।[2]
ਮੁੱਢਲਾ ਜੀਵਨ
[ਸੋਧੋ]ਸ੍ਰੀ ਵਰਿੰਦਰ ਕੁਮਾਰ ਸ਼ਰਮਾ ਦਾ ਜਨਮ ਪੰਜਾਬ ਦੇ ਪਿੰਡ ਸੋਹਣਾ,ਜ਼ਿਲ੍ਹਾ ਐਸ.ਏ.ਐਸ.ਨਗਰ (ਮੁਹਾਲੀ) ਵਿਖੇ ਹੋਇਆ।ਉਹਨਾਂ ਦੇ ਪਿਤਾ ਦਾ ਨਾਮ ਸ੍ਰੀ ਜੀਤ ਰਾਮ ਅਤੇ ਮਾਤਾ ਦਾ ਨਾਮ ਸ੍ਰੀ ਮਤੀ ਰਾਮ ਮੂਰਤੀ ਹੈ। ਸ੍ਰੀ ਸ਼ਰਮਾ ਦੇ ਮਾਤਾ ਪਿਤਾ ਦੋਵੇਂ ਅਧਿਆਪਕ ਹਨ। ਉਹਨਾਂ ਨੇ ਆਪਣੀ ਪ੍ਰਾਇਮਰੀ ਤੱਕ ਦੀ ਮੁਢਲੀ ਪੜ੍ਹਾਈ ਪਟਿਆਲਾ ਜ਼ਿਲ੍ਹਾ ਦੇ ਘਨੌਰ ਪਿੰਡ ਦੇ ਸਰਕਾਰੀ ਸਕੂਲ ਤੋਂ ਪ੍ਰਾਪਤ ਕੀਤੀ, ਮਿਡਲ ਸਰਕਾਰੀ ਸਕੂਲ ਕਾਮੀ ਕਲਾਂ ਤੋਂ ਅਤੇ ਦਸਵੀਂ ਸਰਕਾਰੀ ਸਕੂਲ ਲਾਲੜੂ ਤੋਂ ਪਾਸ ਕੀਤੀ।ਉਚੇਰੀ ਸਿੱਖਿਆ ਵਿੱਚ ਉਹਨਾਂ ਨੇ ਪੰਜਾਬ ਇਨਜਿਨੀਅਰਿੰਗ ਕਾਲਜ ਚੰਡੀਗੜ ਤੋਂ ਇਲੈਕਟ੍ਰੀਕਲ ਇੰਜੀਨੀਅਰਿੰਗ ਦੀ ਡਿਗਰੀ ਪ੍ਰਾਪਤ ਕੀਤੀ। ਉਹ ਕੁਝ ਸਮਾਂ ਪੰਜਾਬ ਬਿਜਲੀ ਬੋਰਡ ਵਿੱਚ ਬਤੌਰ ਇਲੈਕਟ੍ਰੀਕਲ ਇੰਜੀਨੀਅਰ ਨਿਯੁਕਤ ਰਹੇ। ਬਾਅਦ ਵਿੱਚ ਉਹਨਾਂ ਨੇ ਸਰਬ ਭਾਰਤੀ ਸਿਵਲ ਸੇਵਾਵਾਂ 2008 ਪ੍ਰੀਖਿਆ ਪਾਸ ਕੀਤੀ। ਅਜਕਲ ਉਹ ਪੰਜਾਬ ਵਿੱਚ ਇੱਕ ਆਈ.ਏ.ਐਸ.ਅਧਿਕਾਰੀ ਵਜੋਂ ਸੇਵਾ ਨਿਭਾ ਰਹੇ ਹਨ।[3] ਉਹਨਾਂ ਦੀ ਪਤਨੀ ਦਾ ਨਾਮ ਦਾ ਨਾਮ ਸ੍ਰੀ ਮਤੀ ਪਰਵੀਨ ਸ਼ਰਮਾ ਹੈ ਅਤੇ ਉਹਨਾਂ ਦੇ ਦੋ ਬੇਟੀਆਂ ਹਨ।
ਬਾਹਰੀ ਲਿੰਕ
[ਸੋਧੋ]ਹਵਾਲੇ
[ਸੋਧੋ]- ↑ http://www.thehindu.com/todays-paper/tp-national/tp-newdelhi/civil-services-results-out-top-three-ranks-go-to-women/article276041.ece
- ↑ http://punjabitribuneonline.com/2010/05/%E0%A8%AA%E0%A9%B0%E0%A8%9C%E0%A8%BE%E0%A8%AC%E0%A9%80-%E0%A8%AD%E0%A8%BE%E0%A8%B6%E0%A8%BE-%E0%A8%A6%E0%A9%80-%E0%A8%87%E0%A8%95-%E0%A8%B9%E0%A9%8B%E0%A8%B0-%E0%A8%AA%E0%A9%8D%E0%A8%B0%E0%A8%BE/
- ↑ http://beta.ajitjalandhar.com/news/20130122/23/16607.cms