ਚੰਡੀਗੜ੍ਹ
ਚੰਡੀਗੜ੍ਹ | |
---|---|
— ਸ਼ਹਿਰ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ — | |
ਖੁੱਲ੍ਹਾ ਹੱਥ ਸਮਾਰਕ | |
ਉਪਨਾਮ: ਖ਼ੂਬਸੂਰਤ ਸ਼ਹਿਰ (ਸਿਟੀ ਬਿਯੂਟੀਫ਼ੁਲ) | |
ਗੁਣਕ: 30°45′N 76°47′E / 30.75°N 76.78°E | |
ਦੇਸ਼ | ![]() |
ਕੇਂਦਰੀ ਸ਼ਾਸਤ ਪ੍ਰਦੇਸ਼ | ਚੰਡੀਗੜ੍ਹ |
ਸਥਾਪਤ | 1953 |
ਰਾਜਧਾਨੀ | ਚੰਡੀਗੜ੍ਹ |
ਸਰਕਾਰ | |
- ਕੇਂਦਰੀ ਸ਼ਾਸਤ ਪ੍ਰਦੇਸ਼ ਦਾ ਪ੍ਰਸ਼ਾਸਕ | ਸ਼ਿਵਰਾਜ ਵੀ. ਪਾਟਿਲ |
- ਮੇਅਰ | ਰਾਜ ਬਾਲਾ ਮਲਿਕ |
- ਕਮਿਸ਼ਨਰ | ਵਿਵੇਕ ਪ੍ਰਤਾਪ ਸਿੰਘ |
ਰਕਬਾ | |
- ਸ਼ਹਿਰ | Bad rounding hereFormatting error: invalid input when rounding km2 (ਗ਼ਲਤੀ:ਅਣਪਛਾਤਾ ਚਿੰਨ੍ਹ "{"। acres) |
ਰਕਬਾ ਦਰਜਾ | 33 |
ਉਚਾਈ | 350 m (1,150 ft) |
ਅਬਾਦੀ | |
- ਸ਼ਹਿਰ | 9,60,797 |
- ਦਰਜਾ | 29ਵਾਂ |
- ਮੁੱਖ-ਨਗਰ[1] | 10,25,682 |
[2] | |
ਭਾਸ਼ਾਵਾਂ | |
- ਅਧਿਕਾਰਕ | ਪੰਜਾਬੀ |
ਸਮਾਂ ਜੋਨ | ਭਾਰਤੀ ਮਿਆਰੀ ਸਮਾਂ (UTC+5:30) |
ਪਿਨ ਕੋਡ | 160xxx |
ਟੈਲੀਫੋਨ ਕੋਡ | 91-172-XXX XXXX |
ISO 3166 ਕੋਡ | IN-CH |
ਸਭ ਤੋਂ ਵੱਡਾ ਸ਼ਹਿਰ | ਚੰਡੀਗੜ੍ਹ |
HDI | ![]() 0.892 |
HDI ਸ਼੍ਰੇਣੀ | ਬਹੁਤ ਉੱਚਾ |
ਸਾਖਰਤਾ ਦਰ | 81.9 |
ਵੈੱਬਸਾਈਟ | chandigarh |
ਚੰਡੀਗੜ੍ਹ ਸ਼ਹਿਰ ਕੇਂਦਰੀ ਸ਼ਾਸਤ ਪ੍ਰਦੇਸ਼ ਦੇ ਪੂਰੇ ਇਲਾਕੇ ਉੱਤੇ ਫੈਲਿਆ ਹੋਇਆ ਹੈ। |
ਚੰਡੀਗੜ੍ਹ ਭਾਰਤ ਦਾ ਇੱਕ ਕੇਂਦਰੀ ਸ਼ਾਸਤ ਪ੍ਰਦੇਸ਼ ਹੈ। ਇਹ ਭਾਰਤ ਦੇ ਦੋ ਸੂਬਿਆਂ, ਪੰਜਾਬ ਅਤੇ ਹਰਿਆਣਾ, ਦੀ ਰਾਜਧਾਨੀ ਹੈ। ਸ਼ਹਿਰ ਦੇ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਪੰਜਾਬ ਦੇ ਮੋਹਾਲੀ, ਪਟਿਆਲਾ ਅਤੇ ਰੋਪੜ ਜ਼ਿਲ੍ਹੇ ਅਤੇ ਹਰਿਆਣਾ ਦੇ ਅੰਬਾਲਾ ਅਤੇ ਪੰਚਕੁਲਾ ਸ਼ਾਮਿਲ ਹਨ। ਇਸਦੇ ਉੱਤਰੀ ਹਿੱਸੇ ਤੋਂ ਹਿਮਾਚਲ ਪ੍ਰਦੇਸ਼ ਦੀ ਸੀਮਾ ਵੀ ਨੇੜੇ ਹੈ।
ਚੰਡੀਗੜ੍ਹ ਪੂਰੇ ਵਿਸ਼ਵ ਵਿੱਚ ਆਪਣੇ ਆਰਕੀਟੈਕਚਰ ਡਿਜ਼ਾਇਨ ਅਤੇ ਚੰਗੀ ਆਬੋ-ਹਵਾ ਲਈ ਮਸ਼ਹੂਰ ਹੈ | ਸ਼ਹਿਰ ਦਾ ਮਾਸਟਰ ਪਲਾਨ ਫਰਾਂਸੀਸੀ ਆਰਕੀਟੈਕਟ ਲ ਕਾੱਰਬੂਜ਼ਿਏ ਨੇ ਬਣਾਇਆ ਸੀ |ਸਾਲ 2015 ਵਿੱਚ ਬੀ.ਬੀ.ਸੀ. ਦੇ ਇੱਕ ਲੇਖ ਵਿੱਚ ਚੰਡੀਗੜ੍ਹ ਨੂੰ ਦੁਨੀਆ ਦੇ ਸਾਰੇ ਸ਼ਹਿਰਾਂ ਵਿੱਚੋ ਇੱਕ ਇਹੋ ਜੇਹਾ ਸ਼ਹਿਰ ਕਿਹਾ ਗਿਆ ਜਿੱਥੇ ਆਰਕੀਟੈਕਚਰ, ਸੱਭਿਆਚਾਰ ਅਤੇ ਆਧੁਨਿਕੀਕਰਨ ਇੱਕ ਦਾ ਵਧੀਆ ਤਾਲਮੇਲ ਹੈ|
ਸ਼ਹਿਰ ਦੀ ਆਬੋ-ਹਵਾ ਸਿੱਲ੍ਹੀ ਉਪ-ਤਪਤ-ਖੰਡੀ (humid subtropical) ਕਿਸਮ ਦੀ ਹੈ; ਜਿਸ ਵਿੱਚ ਗਰਮੀਆਂ ਵਿੱਚ ਬਹੁਤ ਗਰਮੀ, ਸਿਆਲ਼ ਵਿੱਚ ਨਿੱਘ, ਬੇਅਤਬਾਰੀ ਬਰਸਾਤ ਅਤੇ ਤਾਪਮਾਨ ਵਿੱਚ ਵੱਡੇ ਫ਼ਰਕ (-1° ਤੋਂ 41.2°) ਦਾ ਅੰਦਾਜ਼ਾ ਰਹਿੰਦਾ ਹੈ। ਸਿਆਲ਼ ਵਿੱਚ ਦਸੰਬਰ ਅਤੇ ਜਨਵਰੀ ਦੇ ਮਹੀਨੇ ਵਿੱਚ ਕਦੇ-ਕਦੇ ਕੋਹਰਾ ਹੋ ਸਕਦਾ ਹੈ। ਔਸਤ ਸਾਲਾਨਾ ਬਰਸਾਤ 111.07 c.m. ਹੁੰਦੀ ਹੈ। ਸ਼ਹਿਰ ਵਿੱਚ ਕਈ ਵਾਰ ਲਹਿੰਦੇ ਤੋਂ ਪਰਤਦੇ ਮਾਨਸੂਨ ਸਿਆਲ਼ੂ ਬਰਸਾਤ ਵੀ ਕਰ ਦਿੰਦੇ ਹਨ।
ਇਤਿਹਾਸ[ਸੋਧੋ]
ਬਰਤਾਨਵੀ ਹਿੰਦੁਸਤਾਨ ਦੀ ਵੰਡ ਮਗਰੋਂ 1947 ਵਿੱਚ ਸੂਬੇ ਪੰਜਾਬ ਨੂੰ ਭਾਰਤ ਅਤੇ ਪਾਕਿਸਤਾਨ ਵਿੱਚਕਾਰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਗਿਆ ਸੀ। ਇਸ ਵੰਡ ਕਰਕੇ ਰਾਜ ਦੀ ਪੁਰਾਣੀ ਰਾਜਧਾਨੀ ਲਹੌਰ ਪਾਕਿਸਤਾਨ ਦੇ ਹਿੱਸੇ ਵਿੱਚ ਚਲੀ ਗਈ ਸੀ। ਹੁਣ ਭਾਰਤੀ ਪੰਜਾਬ ਨੂੰ ਇੱਕ ਨਵੀਂ ਰਾਜਧਾਨੀ ਦੀ ਲੋੜ ਪਈ। ਪਹਿਲਾਂ ਮੌਜੂਦ ਸ਼ਹਿਰਾਂ ਨੂੰ ਰਾਜਧਾਨੀ ਵਿੱਚ ਬਦਲਣ ਵਿੱਚ ਆਉਣ ਵਾਲੀਆਂ ਬਹੁਤ ਸਾਰੀਆਂ ਔਕੜਾਂ ਦੇ ਸਿੱਟੇ ਵੱਜੋਂ ਇੱਕ ਨਵੀਂ ਪਲੈਨਡ ਰਾਜਧਾਨੀ ਕਾਇਮ ਕਰਨ ਦਾ ਫੈਸਲਾ ਕੀਤਾ ਗਿਆ।
ਉਸ ਵੇਲੇ ਭਾਰਤ ਵਿੱਚ ਚੱਲ ਰਹੀਆਂ ਬਹੁਤ ਸਾਰੀਆਂ ਨਵੀਆਂ ਸ਼ਹਿਰੀ ਤਜਵੀਜ਼ਾਂ ਵਿੱਚ ਚੰਡੀਗੜ੍ਹ ਨੂੰ ਸਭ ਤੋਂ ਵੱਧ ਅਹਿਮੀਅਤ ਮਿਲੀ ਜਿਸਦੇ ਖ਼ਾਸ ਕਾਰਣ ਸਨ ਇੱਕ ਤਾਂ ਸ਼ਹਿਰ ਦੀ ਰਣਨੀਤਿਕ ਲੋਕੇਸ਼ਨ ਅਤੇ ਦੂਜਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦਾ ਇਸ ਪ੍ਰਾਜੈਕਟ ਵਿੱਚ ਜ਼ਾਤੀ ਤੌਰ 'ਤੇ ਰੁਝਾਨ ਹੋਣਾ। ਨਵੀਂ ਕੌਮ ਦੇ ਆਧੁਿਨਕ ਅਤੇ ਅਗਾਂਹ-ਵਧੂ ਨਜ਼ਰੀਏ ਦੇ ਰੂਪ ਵਿੱਚ ਚੰਡੀਗੜ੍ਹ ਨੂੰ ਵੇਖਦੇ ਹੋਏ ਉਹਨਾਂ ਨੇ ਸ਼ਹਿਰ ਨੂੰ ਬੀਤੀਆਂ ਹੋਈਆਂ ਰਿਵਾਇਅਤਾਂ ਤੋਂ ਅਜ਼ਾਦ, ਕੌਮ ਦੇ ਅੱਗੇ ਵਧਣ ਵਿੱਚ ਯਕੀਨ ਰੱਖਣ ਦਾ ਚਿੰਨ੍ਹ ਦੱਸਿਆ। ਸ਼ਹਿਰ ਦਾ ਡਿਜ਼ਾਇਨ ਇੱਕ ਫ਼ਰਾਂਸੀਸੀ ਆਰਕੀਟੈਕਟ ਅਤੇ ਸ਼ਹਿਰੀ ਇਮਾਰਤਸਾਜ਼ ਲ ਕਾੱਰਬੂਜ਼ਿਏ (Le Corbusier) ਨੇ 1950 ਦੇ ਦਹਾਕੇ ਵਿੱਚ ਕੀਤਾ। ਕਾੱਰਬੂਜ਼ਿਏ ਅਸਲ ਵਿੱਚ ਸ਼ਹਿਰ ਦੇ ਦੂਸਰੇ ਆਰਕੀਟੈਕਟ ਸਨ। ਪਹਿਲਾ ਮਾਸਟਰ-ਪਲੈਨ ਅਮਰੀਕੀ ਆਰਕੀਟੈੱਕਟ ਐਲਬਰਟ ਮੇਅਰ (Albert Mayer) ਨੇ ਬਣਾਇਆ ਸੀ, ਜੋ ਆਰਕੀਟੈਕਟ ਮੈਥਿਊ ਨਾਵੀਤਸਕੀ (Matthew Nowicki) ਨਾਲ ਕੰਮ ਕਰਦੇ ਸਨ। 1950 ਵਿੱਚ ਨਾੱਵੀਤਸਕੀ ਦੀ ਬੇਵਕਤੀ ਮੌਤ ਕਾਰਨ ਕਾੱਰਬੂਜ਼ਿਏ ਨੂੰ ਇਹ ਪ੍ਰਾਜੈਕਟ ਮਿਲਿਆ।ਬਾਅਦ ਵਿੱਚ ਮਹਿੰਦਰ ਸਿੰਘ ਰੰਧਾਵਾ ਨੇ ਇਸ ਸ਼ਹਿਰ ਨੂੰ ਸਜਾਉਣ/ਸਵਾਰਨ ਵਿੱਚ ਵੱਡਾ ਯੋਗਦਾਨ ਪਾਇਆ।[3]
1 ਨਵੰਬਰ, 1966 ਨੂੰ ਪੰਜਾਬ ਦੇ ਹਿੰਦੀ-ਬੋਲਦੇ ਚੜ੍ਹਦੇ ਪਾਸੇ ਦੇ ਹਿੱਸੇ ਨੂੰ ਅਲੱਗ ਕਰਕੇ ਹਰਿਆਣਾ ਸੂਬਾ ਬਣਾਇਆ ਗਿਆ, ਜਦੋਂ ਕਿ ਪੰਜਾਬੀ-ਬੋਲਦੇ ਲਹਿੰਦੇ ਪਾਸੇ ਦੇ ਹਿੱਸੇ ਨੂੰ ਮੌਜੂਦਾ ਪੰਜਾਬ ਹੀ ਰਹਿਣ ਦਿੱਤਾ ਗਿਆ। ਚੰਡੀਗੜ੍ਹ ਸ਼ਹਿਰ ਦੋਹਾਂ ਦੀ ਹੱਦ ਉੱਤੇ ਵੱਸਿਆ ਸੀ, ਜਿਸਨੂੰ ਦੋਹਾਂ ਸੂਬਿਆਂ ਦੀ ਸਾਂਝੀ ਰਾਜਧਾਨੀ ਐਲਾਨਿਆ ਗਿਆ, ਅਤੇ ਨਾਲ ਹੀ ਯੂਨੀਅਨ ਟੈੱਰਟਰੀ ਵੀ ਐਲਾਨਿਆ ਗਿਆ। 1952 ਤੋਂ 1966 ਤੱਕ ਇਹ ਸ਼ਹਿਰ ਸਿਰਫ਼ ਪੰਜਾਬ ਦੀ ਹੀ ਰਾਜਧਾਨੀ ਸੀ। ਅਗਸਤ 1985 ਵਿੱਚ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਅਤੇ ਅਕਾਲੀ ਦਲ ਦੇ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਵਿੱਚ ਹੋਏ ਸਮਝੌਤੇ ਮੁਤਾਬਕ, ਚੰਡੀਗੜ੍ਹ 1986 ਵਿੱਚ ਪੰਜਾਬ ਨੂੰ ਦਿੱਤਾ ਜਾਣਾ ਤੈਅ ਹੋਇਆ ਸੀ। ਇਸਦੇ ਨਾਲ ਹੀ ਹਰਿਆਣਾ ਲਈ ਇੱਕ ਨਵੀਂ ਰਾਜਧਾਨੀ ਵੀ ਬਣਾਉਣੀ ਸੀ, ਪਰ ਕੁੱਝ ਇੰਤਜ਼ਾਮੀ ਕਾਰਣਾਂ ਦੇ ਚਲਦੇ ਇਸ ਟ੍ਰਾਂਸਫ਼ਰ ਵਿੱਚ ਦੇਰੀ ਹੋਈ। ਇਸ ਦੇਰੀ ਦੇ ਖ਼ਾਸ ਕਾਰਨਾਂ ਵਿੱਚ ਦੱਖਣ ਪੰਜਾਬ ਦੇ ਕੁੱਝ ਹਿੰਦੀ-ਬੋਲਦੇ ਪਿੰਡਾਂ ਨੂੰ ਹਰਿਆਣਾ, ਅਤੇ ਲਹਿੰਦੇ ਹਰਿਆਣੇ ਦੇ ਪੰਜਾਬੀ-ਬੋਲਦੇ ਪਿੰਡਾਂ ਨੂੰ ਪੰਜਾਬ ਨੂੰ ਦੇਣ ਦਾ ਝਗੜਾ ਸੀ।[4]
15 ਜੁਲਾਈ, 2007 ਨੂੰ ਚੰਡੀਗੜ੍ਹ ਪਹਿਲਾ ਭਾਰਤੀ ਤੰਬਾਕੂ ਰਹਿਤ ਇਲਾਕਾ ਐਲਾਨਿਆ ਗਿਆ। ਪਬਲਿਕ ਥਾਵਾਂ ਉੱਤੇ ਸਿਗਰਟ ਪੀਣ ਦੀ ਮਨਾਹੀ ਹੈ ਅਤੇ ਇਹ ਚੰਡੀਗੜ੍ਹ ਹਕੂਮਤ ਦੇ ਜ਼ਾਬਤੇ ਤਹਿਤ ਸਜ਼ਾਯੋਗ ਅਪਰਾਧ ਹੈ।[5] ਇਸਦੇ ਮਗਰੋਂ 2 ਅਕਤੂਬਰ, 2008 ਨੂੰ ਕੌਮੀ-ਪਿਤਾ ਮਹਾਤਮਾ ਗਾਂਧੀ ਦੇ ਜਨਮਦਿਨ ਉੱਤੇ ਸ਼ਹਿਰ ਵਿੱਚ ਪਾਲੀਥੀਨ ਦੀਆਂ ਥੈਲੀਆਂ ਦੀ ਵਰਤੋਂ ਉੱਤੇ ਪਾਬੰਦੀ ਲਗਾ ਦਿੱਤੀ ਗਈ।[6]
ਔਸਤ ਤਾਪਮਾਨ[ਸੋਧੋ]
- ਬਸੰਤ: ਬਸੰਤ ਰੁੱਤ (ਅੱਧ ਫਰਵਰੀ ਤੋਂ ਅੱਧ ਮਾਰਚ ਅਤੇ ਫਿਰ ਅੱਧ ਸਤੰਬਰ ਤੋਂ ਅੱਧ ਅਕਤੂਬਰ ਤੱਕ) ਵਿੱਚ ਮੌਸਮ ਸੁਹਾਵਣਾ ਰਹਿੰਦਾ ਹੈ। ਉਪਰਲਾ ਟੈਂਪਰੇਚਰ 16 °C ਤੋਂ 25 °C ਅਤੇ ਹੇਠਲਾ ਟੈਂਪਰੇਚਰ 9 °C ਤੋਂ 18 °C ਦੇ ਵਿਚਾਲੇ ਰਹਿੰਦਾ ਹੈ।
- ਗਰਮੀਆਂ: ਗਰਮੀ ਦੀ ਰੁੱਤ (ਅੱਧ ਮਈ ਤੋਂ ਅੱਧ ਜੂਨ ਤੱਕ) ਵਿੱਚ ਟੈਂਪਰੇਚਰ 46.5 °C (ਕਦੇ-ਕਦੇ) ਤੱਕ ਜਾ ਸਕਦਾ ਹੈ। ਆਮ ਤੌਰ 'ਤੇ ਟੈਂਪਰੇਚਰ 35 °C ਤੋਂ 40 °C ਦੇ ਵਿਚਾਲੇ ਰਹਿੰਦਾ ਹੈ।
- ਪਤਝੜ: ਪਤਝੜ (ਅੱਧ ਮਾਰਚ - ਅਪ੍ਰੈਲ ਤੱਕ) ਵਿੱਚ ਟੈਂਪਰੇਚਰ ਵੱਧ ਤੋਂ ਵੱਧ 36 °C ਤੱਕ ਪਹੁੰਚ ਸਕਦਾ ਹੈ। ਇਸ ਸਮੇਂ ਹੇਠਲਾ ਟੈਂਪਰੇਚਰ 13 °C ਤੋਂ 27 °C ਵਿਚਾਲੇ ਰਹਿੰਦਾ ਹੈ।
- ਬਰਸਾਤ: ਮਾਨਸੂਨ ਦੇ ਦੌਰਾਨ (ਅੱਧ ਜੂਨ ਤੋਂ ਅੱਧ ਸਿਤੰਬਰ ਤੱਕ), ਸ਼ਹਿਰ ਨੂੰ ਚੰਗੀ ਬਰਸਾਤ ਮਿਲਦੀ ਹੈ। ਕਦੇ-ਕਦੇ ਬਹੁਤ ਜ਼ਿਆਦਾ ਭਾਰੀ ਮੀਂਹ ਵੀ ਹੋ ਸਕਦੀ ਹੈ (ਅਕਸਰ ਅਗਸਤ ਜਾਂ ਸਿਤੰਬਰ)। ਆਮ ਤੌਰ 'ਤੇ ਮਾਨਸੂਨ ਹਵਾ ਦੱਖਣ-ਲਹਿੰਦੇ / ਦੱਖਣ-ਚੜ੍ਹਦੇ ਤੋਂ ਵਗਦੀ ਹੈ। ਮਾਨਸੂਨ ਵਿੱਚ ਚੰਡੀਗੜ੍ਹ ਵਿੱਚ ਹੋਈ ਕਿਸੇ ਇੱਕ ਦਿਨ ਵਿੱਚ ਸਭ ਤੋਂ ਵੱਧ ਮੀਂਹ 195.5 m.m. ਦਰਜ ਹੈ।
- ਸਿਆਲ਼: ਇੱਥੇ ਠੰਢ (ਨਵੰਬਰ ਤੋਂ ਅੱਧ ਮਾਰਚ ਤੱਕ) ਭਾਰਤ ਦੇ ਬਾਕੀ ਹਿੱਸਿਆੰ ਤੋਂ ਕਾਫੀ ਜ਼ਿਆਦਾ ਹੁੰਦੀ ਹੈ।। ਸਿਆਲ਼ ਵਿੱਚ ਔਸਤ ਟੈਂਪਰੇਚਰ (ਵੱਧ ਤੋਂ ਵੱਧ) 7 °C ਤੋਂ 15 °C ਅਤੇ (ਘੱਟ ਤੋਂ ਘੱਟ) -2 °C ਤੋਂ 5 °C ਤੱਕ ਹੋ ਸਕਦਾ ਹੈ। ਇਸ ਸਮੇਂ ਮੀਂਹ ਘੱਟ ਹੀ ਪੈਂਦਾ ਹੈ, ਪਰ ਕਦੇ ਕਦੇ ਗੜਿਆਂ ਅਤੇ ਹਨ੍ਹੇਰੀ ਨਾਲ ਮੀਂਹ ਲਹਿੰਦੇ ਤੋਂ ਆ ਜਾਂਦਾ ਹੈ।
ਫੁੱਲ ਫਲਾਕਾ[ਸੋਧੋ]


ਸਾਰਾ ਚੰਡੀਗੜ੍ਹ ਬੋਹੜ ਅਤੇ ਸਫ਼ੈਦੇ ਦੇ ਬਾਗ਼ਾਂ ਨਾਲ ਭਰਿਆ ਹੋਇਆ ਹੈ। ਅਸ਼ੋਕ, ਕੈਸਿਆ, ਤੂਤ ਅਤੇ ਹੋਰ ਰੁੱਖ ਵੀ ਇੱਥੇ ਦੀ ਖ਼ੂਬਸੂਰਤੀ ਵਧਾਉਂਦੇ ਹਨ। ਸ਼ਹਿਰ ਦੇ ਆਲੇ-ਦੁਆਲੇ ਕਾਫ਼ੀ ਜੰਗਲੀ ਇਲਾਕਾ ਵੀ ਹੈ ਜਿਸ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਜਾਨਵਰਾਂ ਅਤੇ ਬੂਟਿਆਂ ਦੀ ਵਸੋਂ ਹੈ। ਹਿਰਣ, ਸਾਂਭਰ, ਕਰਕਰ ਹਿਰਣ, ਤੋਤੇ, ਕਠਫੋੜਾ ਅਤੇ ਮੋਰ ਰਾਖਵੇਂ ਜੰਗਲਾਂ ਵਿੱਚ ਰਹਿੰਦੇ ਹਨ। ਸੁਖ਼ਨਾ ਝੀਲ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਬੱਤਖਾਂ ਅਤੇ ਹੰਸ ਰਹਿੰਦੇ ਹਨ ਅਤੇ ਪਰਵਾਸੀ ਪੰਛੀਆਂ ਨੂੰ ਆਪਣੇ ਵੱਲ ਖਿੱਚਦਾ ਹੈ, ਜੋ ਕਿ ਜਾਪਾਨ ਅਤੇ ਸਾਈਬੇਰਿਆ ਇਲਾਕਿਆਂ ਤੋਂ ਉੱਡਕੇ ਠੰਢ ਵਿੱਚ ਇੱਥੇ ਆਉਂਦੇ ਹਨ ਅਤੇ ਝੀਲ ਦੀ ਖ਼ੂਬਸੂਰਤੀ ਵਧਾਉਂਦੇ ਹਨ। ਸ਼ਹਿਰ ਵਿੱਚ ਇੱਕ ਤੋਤਿਆਂ ਦੀ ਰੱਖ ਵੀ ਹੈ, ਜਿਸ ਵਿੱਚ ਪੰਛੀਆਂ ਦੀਆੰ ਵੱਖ-ਵੱਖ ਕਿਸਮਾਂ ਵੇਖਣ ਨੂੰ ਮਿਲਦੀਆਂ ਹਨ।
ਪ੍ਰਸ਼ਾਸਨ[ਸੋਧੋ]
ਚੰਡੀਗੜ੍ਹ ਪ੍ਰਸ਼ਾਸਨ ਸੰਵਿਧਾਨ ਦੀ ਧਾਰਾ 239 ਦੇ ਤਹਿਤ ਨਿਯੁਕਤ ਕੀਤੇ ਗਏ ਪ੍ਰਸ਼ਾਸਕਾ ਦੇ ਅਧੀਨ ਕਾਰਜ ਕਾਰਜਗਤ ਹੈ। ਸ਼ਹਿਰ ਦਾ ਪ੍ਰਬੰਧਕੀ ਨਿਯੌਤ ਭਾਰਤ ਸਰਕਾਰ ਦੇ ਘਰ ਮੰਤਰਾਲਾ ਦੇ ਕੋਲ ਹੈ। ਵਰਤਮਾਨ ਵਿੱਚ ਪੰਜਾਬ ਦੇ ਰਾਜਪਾਲ ਹੀ ਚੰਡੀਗੜ੍ਹ ਦੇ ਪ੍ਰਸ਼ਾਸਕ ਹਨ। ਪ੍ਰਸ਼ਾਸਕਾਂ ਦਾ ਸਲਾਹਕਾਰ ਇੱਕ ਸੰਪੂਰਣ ਭਾਰਤੀ ਸੇਵਾਵਾਂ ਤੋਂ ਨਿਯੁਕਤ ਉੱਚ ਕੋਟੀ ਦਾ ਅਧਿਕਾਰੀ ਹੁੰਦਾ ਹੈ। ਇਸ ਅਧਿਕਾਰੀ ਦਾ ਪੱਧਰ ਭਾਰਤੀ ਪ੍ਰਬੰਧਕੀ ਸੇਵਾ ਵਿੱਚ ਏ. ਜੀ. ਏਮ. ਯੂ. ਕੈਡਰ ਦਾ ਹੁੰਦਾ ਹੈ।
- ਡਿਪਟੀ ਕਮਿਸ਼ਨਰ: ਭਾਰਤੀ ਪ੍ਰਬੰਧਕੀ ਸੇਵਾ ਦਾ ਅਧਿਕਾਰੀ ਜੋ ਚੰਡੀਗੜ੍ਹ ਦੇ ਇੱਕੋ ਜਿਹੇ ਪ੍ਰਸ਼ਾਸਨ ਦੀ ਦੇਖਭਾਲ ਕਰਦਾ ਹੈ
- ਜੰਗਲ ਉਪਸੰਰਕਸ਼ਕ: ਭਾਰਤੀ ਜੰਗਲ ਸੇਵਾ ਦਾ ਅਧਿਕਾਰੀ, ਜੋ ਜੰਗਲੀ ਪਰਬੰਧਨ, ਪਰਿਆਵਰਣ, ਜੰਗਲੀ - ਜੀਵਨ ਅਤੇ ਪ੍ਰਦੂਸ਼ਣ ਨੂੰ ਕਾਬੂ ਕਰਨ ਲਈ ਉੱਤਰਦਾਈ ਹੁੰਦਾ ਹੈ।
- ਉੱਤਮ ਪ੍ਰਧਾਨ (ਪੁਲਿਸ): ਭਾਰਤੀ ਪੁਲਿਸ ਸੇਵਾ ਦਾ ਅਧਿਕਾਰੀ, ਜੋ ਕਿ ਸ਼ਹਿਰ ਵਿੱਚ ਢੰਗ ਅਤੇ ਨਿਆ ਵਿਵਸਥਾ ਬਣਾਈ ਰੱਖਣ ਅਤੇ ਸਬੰਧਤ ਮਜ਼ਮੂਨਾਂ ਲਈ ਉੱਤਰਦਾਈ ਹੁੰਦਾ ਹੈ
ਉਪਰੋਕਤ ਤਿੰਨ ਅਧਿਕਾਰੀ ਸੰਪੂਰਣ ਭਾਰਤੀ ਸੇਵਾਵਾਂ ਦੇ ਏ. ਜੀ. ਏਮ. ਯੂ., ਹਰਿਆਣਾ ਜਾਂ ਪੰਜਾਬ ਕੈਡਰ ਨਾਲ ਹੁੰਦੇ ਹਨ।
ਅਬਾਦੀ[ਸੋਧੋ]
2001 ਵਿੱਚ ਕਿੱਤੀ ਭਾਰਤ ਦੀ ਮਰਦਮਸ਼ੁਮਾਰੀ ਦੇ ਮੁਤਾਬਕ,[7] ਚੰਡੀਗੜ੍ਹ ਦੀ ਕੁੱਲ ਆਬਾਦੀ 9,00,635 ਹੈ, ਜਿਸਦੇ ਅਨੁਸਾਰ 7900 ਵਿਅਕਤੀ ਪ੍ਰਤੀ ਵਰਗ ਕਿ. ਮੀ. ਦਾ ਘਣਤਾ ਹੁੰਦਾ ਹੈ। ਇਸ ਵਿੱਚ ਦਾ ਹਿੱਸਾ ਕੁਲ ਆਬਾਦੀ ਦਾ 56% ਮਰਦਾਂ ਅਤੇ ਔਰਤਾਂ ਦਾ 44% ਹੈ। ਸ਼ਹਿਰ ਦਾ ਲਿੰਗ ਅਨਪਾਤ 777 ਔਰਤਾਂ ਮਗਰੋਂ 1000 ਪੁਰਸ਼ ਹੈ, ਜੋ ਕਿ ਭਾਰਤ ਵਿੱਚ ਸਭ ਤੋ ਘੱਟ ਹੈ। ਔਸਤ ਸਾਖਰਤਾ ਦਰ 81.9% ਹੈ, ਜੋ ਕਿ ਰਾਸ਼ਟਰੀ ਔਸਤ ਸਾਕਸ਼ਰਤਾ ਦਰ 64.8% ਤੋਂ ਜ਼ਿਆਦਾ ਹੈ। ਇਸ ਵਿੱਚ ਪੁਰਸ਼ ਸਾਕਸ਼ਰਤਾ ਦਰ 86% ਅਤੇ ਔਰਤਾਂ ਦੀ ਸਾਕਸ਼ਰਤਾ ਦਰ 76.5% ਹੈ। ਇੱਥੇ ਦੀ 12% ਜਨਸੰਖਿਆ ਛੇ ਸਾਲ ਤੋਂ ਹੇਠਾਂ ਉਮਰ ਦੀ ਹੈ। ਮੁੱਖ ਧਰਮਾਂ ਵਿੱਚ ਹਿੰਦੂ (78.6%), ਸਿੱਖ (16.1%), ਇਸਲਾਮ (3.9%) ਅਤੇ ਈਸਾਈ (0.8% ਹਨ।[8]
ਪੰਜਾਬੀ ਅਤੇ ਹਿੰਦੀ ਚੰਡੀਗੜ੍ਹ ਦੀਆਂ ਪ੍ਰਮੁੱਖ ਬੋਲੀਆਂ ਹਨ ਪਰ ਅੱਜਕੱਲ੍ਹ ਅੰਗਰੇਜ਼ੀ ਵੀ ਕਾਫ਼ੀ ਪ੍ਰਚੱਲਤ ਹੁੰਦੀ ਜਾ ਰਹੀ ਹੈ। ਤਾਮਿਲ-ਭਾਸ਼ੀ ਲੋਕ ਤੀਜਾ ਸਭ ਤੋਂ ਵੱਡਾ ਸਮੂਹ ਹਨ। ਸ਼ਹਿਰ ਦੇ ਲੋਕਾਂ ਦਾ ਇੱਕ ਛੋਟਾ ਹਿੱਸਾ ਉਰਦੂ ਵੀ ਬੋਲਦਾ ਹੈ।
ਚੰਡੀਗੜ੍ਹ ਵਿੱਚ ਰਹਿਣ ਵਾਲੇ ਹਰਿਆਣਾ ਅਤੇ ਪੰਜਾਬ ਦੇ ਪਰਵਾਸੀ ਲੋਕ ਵੀ ਵੱਡੇ ਫ਼ੀਸਦੀ ਵਿੱਚ ਹਨ, ਜੋ ਕਿ ਇੱਥੋਂ ਦੇ ਅਰਥਚਾਰੇ ਦੀਆਂ ਲੋੜਾਂ ਨੂੰ ਭਰਨ ਲਈ ਸਹਾਇਕ ਸਿੱਧ ਹੁੰਦੇ ਹਨ। ਇਹ ਲੋਕ ਸ਼ਹਿਰ ਦੇ ਵੱਖਰੇ ਸਰਕਾਰੀ ਮਹਿਕਮਿਆਂ ਅਤੇ ਨਿਜੀ ਕਾਰੋਬਾਰਾਂ ਵਿੱਚ ਕਾਰਕੁੰਨ ਤੇ ਮੁਲਾਜ਼ਿਮ ਹਨ।
ਬਾਗ ਬਗੀਚੇ[ਸੋਧੋ]
ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਭਾਰਤ ਦੇ ਸਭ ਤੋਂ ਸੋਹਣੇ ਅਤੇ ਯੋਜਨਾਬੱਧ ਸ਼ਹਿਰਾਂ ਵਿੱਚੋਂ ਇੱਕ ਹੈ। ਇਹ ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ ਪ੍ਰਸਿੱਧ ਫਰਾਂਸੀਸੀ ਇਮਾਰਤਸਾਜ ਲੀ ਕੋਰਬੁਜਿਏ ਦੇ ਬਣਾਏ ਨਕਸ਼ੇ ਅਨੁਸਾਰ ਬਣਿਆ ਹੋਇਆ ਹੈ। ਇਸ ਸ਼ਹਿਰ ਦਾ ਨਾਮ ਇੱਕ ਦੂੱਜੇ ਦੇ ਨੇੜੇ ਸਥਿਤ ਚੰਡੀ ਮੰਦਿਰ ਅਤੇ ਗੜ੍ਹ ਕਿਲ੍ਹੇ ਦੇ ਕਾਰਨ ਪਿਆ ਜਿਨੂੰ ਚੰਡੀਗੜ੍ਹ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਸ਼ਹਿਰ ਵਿੱਚ ਵੱਡੀ ਗਿਣਤੀ ਵਿੱਚ ਬਾਗ ਹਨ ਜਿਹਨਾਂ ਵਿੱਚ ਪਾਮ ਗਾਰਡਨ,ਚੰਡੀਗੜ੍ਹ,, ਸਪ੍ਰਿੰਗਸ ਗਾਰਡਨ, ਚੰਡੀਗੜ੍ਹ,ਜ਼ਾਕਿਰ ਹੁਸੈਨ ਰੋਜ਼ ਗਾਰਡਨ, ਲੇਸਰ ਵੈਲੀ, ਰਜਿੰਦਰ ਪਾਰਕ, ਬੋਟਾਨਿਕਲ ਗਾਰਡਨ, ਸਿਮਰਤੀ ਉਪਵਨ, ਤੋਪਿਆਰੀ ਉਪਵਨ, ਟੇਰਸਡ ਗਾਰਡਨ, ਅਤੇ ਸ਼ਾਂਤੀ ਕੁੰਜ ਪ੍ਰਮੁੱਖ ਹਨ। ਚੰਡੀਗੜ੍ਹ ਵਿੱਚ ਲਲਿਤ ਕਲਾ ਅਕਾਦਮੀ, ਸਾਹਿਤ ਅਕਾਦਮੀ, ਪ੍ਰਾਚੀਨ ਕਲਾ ਕੇਂਦਰ ਅਤੇ ਕਲਚਰਲ ਕੰਪਲੈਕਸ ਵੀ ਵੇਖਣ ਯੋਗ ਹਨ।
ਜ਼ਾਕਿਰ ਹੁਸੈਨ ਰੋਜ਼ ਗਾਰਡਨ[ਸੋਧੋ]
ਜ਼ਾਕਿਰ ਹੁਸੈਨ ਰੋਜ਼ ਗਾਰਡਨ,ਚੰਡੀਗੜ੍ਹ ਦੇ ਸੈਕਟਰ 16 ਵਿੱਚ 30 ਏਕੜ (120,000 m2) ਖੇਤਰ ਵਿੱਚ ਬਣਿਆ ਇੱਕ ਬਨਸਪਤੀ ਬਾਗੀਚਾ ਹੈ। ਇਸ ਵਿੱਚ 1600 ਕਿਸਮਾਂ ਦੇ 50,000 ਗੁਲਾਬ ਦੇ ਫੁੱਲਾਂ ਦੇ ਬੂਟੇ ਹਨ। ਇਸ ਦਾ ਨਿਰਮਾਣ 1967 ਵਿੱਚ ਚੰਡੀਗੜ ਦੇ ਪਹਿਲੇ ਚੀਫ ਕਮਿਸ਼ਨਰ ਡਾ. ਐਮ. ਐਸ. ਰੰਧਾਵਾ ਦੀ ਦੇਖ ਰੇਖ ਅਧੀਨ ਕਰਵਾਇਆ ਗਿਆ ਸੀ।
ਗਾਰਡਨ ਆਫ਼ ਸਪ੍ਰਿੰਗਸ, ਚੰਡੀਗੜ੍ਹ[ਸੋਧੋ]
ਗਾਰਡਨ ਆਫ਼ ਸਪ੍ਰਿੰਗਸ ਭਾਰਤ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਪੈਂਦੀ ਇੱਕ ਸੈਰਗਾਹ ਅਤੇ ਸੈਲਾਨੀ ਪਾਰਕ ਹੈ ਜੋ ਸੈਕਟਰ 53 ਵਿੱਚ ਸਥਿਤ ਹੈ।
ਪਾਮ ਗਾਰਡਨ[ਸੋਧੋ]
ਪਾਮ ਗਾਰਡਨ,ਚੰਡੀਗੜ੍ਹ,ਭਾਰਤ ਦੇ ਕੇਂਦਰ ਸ਼ਾਸ਼ਤ ਪ੍ਰਦੇਸ ਚੰਡੀਗੜ੍ਹ ਦੇ ਸੈਕਟਰ 42 ਵਿੱਚ ਸਥਿਤ ਇੱਕ ਇੱਕ ਸੈਰ ਸਪਾਟੇ ਲਈ ਬਣਾਇਆ ਗਿਆ ਪਾਰਕ ਹੈ। ਗਾਰਡਨ ਆਫ਼ ਸਪ੍ਰਿੰਗਸ, ਚੰਡੀਗੜ੍ਹ,ਭਾਰਤ ਦੇ ਕੇਂਦਰ ਸ਼ਾਸ਼ਤ ਪ੍ਰਦੇਸ ਚੰਡੀਗੜ੍ਹ ਵਿੱਚ ਪੈਂਦਾ ਇੱਕ ਸੈਰਗਾਹ ਅਤੇ ਸੈਲਾਨੀ ਪਾਰਕ ਜੋ ਸੈਕਟਰ 53 ਵਿੱਚ ਸਥਿਤ ਹੈ।
ਕੈਪਿਟਲ ਕੰਪਲੈਕਸ[ਸੋਧੋ]
ਇੱਥੇ ਪੰਜਾਬ ਅਤੇ ਹਰਿਆਣਾ ਦੇ ਅਨੇਕ ਪ੍ਰਬੰਧਕੀ ਭਵਨ ਹਨ। ਵਿਧਾਨਸਭਾ, ਉੱਚ ਅਦਾਲਤ ਅਤੇ ਸਕੱਤਰੇਤ ਆਦਿ ਇਮਾਰਤਾਂ ਇੱਥੇ ਵੇਖੀਆਂ ਜਾ ਸਕਦੀਆਂ ਹਨ। ਇਹ ਇਮਾਰਤਾਂ ਸਮਕਾਲੀ ਵਾਸਤੁਸ਼ਿਲਪ ਦਾ ਚੰਗੇਰਾ ਉਦਾਹਰਣ ਹੈ। ਇੱਥੇ ਦਾ ਓਪਨ ਹੈਂਡ ਸਮਾਰਕ ਕਲਾ ਦਾ ਉੱਤਮ ਨਮੂਨਾ ਹੈ।
ਰੌਕ ਗਾਰਡਨ[ਸੋਧੋ]
ਚੰਡੀਗੜ੍ਹ ਆਉਣ ਵਾਲੇ ਲੋਕ ਰਾਕ ਗਾਰਡਨ ਆਉਣਾ ਨਹੀਂ ਭੁੱਲਦੇ। ਇਸ ਬਾਗ਼ ਦੀ ਉਸਾਰੀ ਨੇਕਚੰਦ ਨੇ ਕਰਾਈ ਸੀ। ਇਸਨੂੰ ਬਣਾਉਨ ਵਿੱਚ ਉਦਯੋਗਕ ਅਤੇ ਸ਼ਹਿਰੀ ਕੂੜੇ ਦਾ ਇਸਤੇਮਾਲ ਕੀਤਾ ਗਿਆ ਹੈ। ਪਰਯਟਕ ਇੱਥੋਂ ਦੀਆਂ ਮੂਰਤੀਆਂ, ਮੰਦਰਾਂ, ਮਹਿਲਾਂ ਆਦਿ ਨੂੰ ਵੇਖਕੇ ਅਸਚਰਜ ਵਿੱਚ ਪੈ ਜਾਂਦੇ ਹਨ। ਹਰ ਸਾਲ ਇਸ ਗਾਰਡਨ ਨੂੰ ਵੇਖਣ ਹਜ਼ਾਰਾਂ ਸੈਲਾਨੀ ਆਉਂਦੇ ਹਨ। ਗਾਰਡਨ ਵਿੱਚ ਝਰਨਿਆਂ ਅਤੇ ਜਲਕੁੰਡਾਂ ਤੋਂ ਛੁੱਟ ਓਪਨ ਏਅਰ ਥਿਏਟਰ ਵੀ ਵੇਖਿਆ ਜਾ ਸਕਦਾ ਹੈ, ਜਿੱਥੇ ਅਨੇਕਾਂ ਪ੍ਰਕਾਰ ਦੀਆਂ ਸੰਸਕਰੀਤੀ-ਸਬੰਧਤ ਗਤੀਵਿਧੀਆਂ ਹੁੰਦੀਆਂ ਰਹਿੰਦੀਆਂ ਹਨ।
- Rock Garden Chandigarh।ndia (5).JPG
ਰਾਕ ਗਾਰਡਨ, ਚੰਡੀਗੜ੍ਹ
ਰੋਜ਼ ਗਾਰਡਨ[ਸੋਧੋ]
ਜ਼ਾਕਿਰ ਹੁਸੈਨ ਰੋਜ਼ ਗਾਰਡਨ ਦੇ ਨਾਮ ਤੋਂ ਪ੍ਰਸਿੱਧ ਇਹ ਗਾਰਡਨ ਏਸ਼ੀਆ ਦਾ ਸਭ ਤੋਂ ਸੋਹਣਾ ਰੋਜ਼ ਗਾਰਡਨ ਹੈ। ਇੱਥੇ ਗੁਲਾਬਾਂ ਦੀਆਂ 1600 ਤੋਂ ਵੀ ਵੱਧ ਕਿਸਮਾਂ ਵੇਖੀਆਂ ਜਾ ਸਕਦੀਆਂ ਹਨ। ਗਾਰਡਨ ਨੂੰ ਬਹੁਤ ਖ਼ੂਬਸੂਰਤੀ ਨਾਲ ਸਜਾਇਆ ਗਿਆ ਹੈ। ਵੱਖ-ਵੱਖ ਪ੍ਰਕਾਰ ਦੇ ਰੰਗੀਨ ਫੁਆਰੇ ਇਸਦੇ ਸੁਹੱਪਣ ਵਿੱਚ ਚਾਰ ਚੰਨ ਲਗਾਉਂਦੇ ਹਨ। ਹਰ ਸਾਲ ਇੱਥੇ ਗੁਲਾਬ ਮੇਲਾ ਆਯੋਜਿਤ ਹੁੰਦਾ ਹੈ। ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਲੋਕ ਇੱਥੇ ਆਉਂਦੇ ਹਨ।
ਸੁਖ਼ਨਾ ਝੀਲ[ਸੋਧੋ]
ਇਹ ਮਨੁੱਖ ਨਿਰਮਤ ਝੀਲ 3 ਵਰਗ ਕਿ.ਮੀ. ਦੇ ਇਲਾਕੇ ਵਿੱਚ ਫੈਲੀ ਹੋਈ ਹੈ। ਇਸਦੀ ਉਸਾਰੀ 1958 ਵਿੱਚ ਕਿੱਤੀ ਗਈ ਸੀ। ਅਨੇਕਾਂ ਪਰਵਾਸੀ ਪੰਛੀਆਂ ਨੂੰ ਇੱਥੇ ਵੇਖਿਆ ਜਾ ਸਕਦਾ ਹੈ। ਝੀਲ ਵਿੱਚ ਬੋਟਿੰਗ ਦਾ ਅਨੰਦ ਲੈਂਦੇ ਸਮੇਂ ਦੂਰ-ਦੂਰ ਤੱਕ ਫੈਲੀਆਂ ਪਹਾੜੀਆਂ ਦੇ ਸੁੰਦਰ ਨਜ਼ਾਰੇ ਬੜੇ ਮਨਮੋਹਕ ਲੱਗਦੇ ਹਨ। ਆਥਣ ਵੇਲੇ ਤਾਂ ਇਹ ਨਜ਼ਾਰੇ ਹੋਰ ਵੀ ਮਨਮੋਹਕ ਵਿਖਾਈ ਦਿੰਦੇ ਹਨ।
ਅਜਾਇਬ-ਘਰ[ਸੋਧੋ]
ਚੰਡੀਗੜ੍ਹ ਵਿੱਚ ਬਹੁਤ ਸਾਰੇ ਅਜਾਇਬ-ਘਰ ਹਨ। ਇੱਥੋਂ ਦੇ ਸਰਕਾਰੀ ਅਜਾਇਬ-ਘਰ ਅਤੇ ਕਲਾ ਦੀਰਘਾ ਵਿੱਚ ਗਾੰਧਾਰ ਸ਼ੈਲੀ ਦੀ ਅਨੇਕ ਮੂਰਤੀਆਂ ਦਾ ਸੰਗ੍ਰਿਹ ਵੇਖਿਆ ਜਾ ਸਕਦਾ ਹੈ। ਇਹ ਮੂਰਤੀਆਂ ਬੋਧੀ ਕਾਲ ਨਾਲ ਸਬੰਧਤ ਹਨ। ਅਜਾਇਬ-ਘਰ ਵਿੱਚ ਅਨੇਕ ਲਘੂ ਚਿਤਰਾਂ ਅਤੇ ਪ੍ਰਾਗੈਤੀਹਾਸਿਕ ਕਾਲੀਨ ਜੀਵਾਸ਼ਮ ਨੂੰ ਵੀ ਰੱਖਿਆ ਗਿਆ ਹੈ। ਅੰਤਰਰਾਸ਼ਟਰੀ ਡਾਲਸ ਮਿਉਜ਼ਿਅਮ ਵਿੱਚ ਦੁਨੀਆ ਭਰ ਦੀਆਂ ਗੁੱਡਿਆਂ ਅਤੇ ਕਠਪੁਤਲੀਆਂ ਨੂੰ ਰੱਖਿਆ ਗਿਆ ਹੈ।
ਸੁਖਨਾ ਜੰਗਲੀ-ਜੀਵ ਰੱਖ[ਸੋਧੋ]
ਲਗਭਗ 2600 ਹੇਕਟੇਅਰ ਵਿੱਚ ਫੈਲੇ ਇਸ ਰੱਖ ਵਿੱਚ ਵੱਡੀ ਗਿਣਤੀ ਵਿੱਚ ਜੀਵ ਅਤੇ ਵਨਸਪਤੀਆਂ ਪਾਈਆਂ ਜਾਂਦੀਆਂ ਹਨ। ਮੂਲਰੂਪ ਵਿੱਚ ਇੱਥੇ ਪਾਏ ਜਾਣ ਵਾਲੇ ਜਾਨਵਰਾਂ ਵਿੱਚ ਬਾਂਦਰ, ਖ਼ਰਗੋਸ਼, ਗਿਲਹਰੀ, ਸਾਂਭਰ, ਭੇੜੀਏ, ਜੰਗਲੀ ਸੂਕੇ, ਜੰਗਲੀ ਬਿੱਲੀ ਆਦਿ ਸ਼ਾਮਿਲ ਹਨ। ਇਸ ਤੋਂ ਇਲਾਵਾ ਸੱਪਾਂ ਦੀਆਂ ਅਨੇਕ ਕਿਸਮਾਂ ਵੀ ਇੱਥੇ ਵੇਖੀਆਂ ਜਾ ਸਕਦੀਆਂ ਹਨ। ਰੱਖ ਵਿੱਚ ਪੰਛੀਆਂ ਦੀਆਂ ਵੰਨਸੁਵੰਨੀਆਂ ਨਸਲਾਂ ਨੂੰ ਵੀ ਵੇਖਿਆ ਜਾ ਸਕਦਾ ਹੈ।
ਆਵਾਜਾਈ ਦੇ ਸਾਧਨ[ਸੋਧੋ]
- ਹਵਾ ਰਸਤਾ
ਚੰਡੀਗੜ੍ਹ ਹਵਾਈ-ਅੱਡਾ ਸਿਟੀ ਸੈਂਟਰ ਤੋਂ ਕਰੀਬ 11 ਕਿ.ਮੀ. ਦੀ ਦੂਰੀ ਉੱਤੇ ਹੈ। ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਤੋਂ ਇੱਥੇ ਲਈ ਨੇਮੀ ਫਲਾਈਆਂ ਹਨ।
- Chandigarh।nternational Airport road, Mohali, Punjab,।ndia.JPG
ਚੰਡੀਗੜ੍ਹ ਹਵਾਈ ਅੱਡੇ ਨੂੰ ਜਾਣ ਵਾਲਾਂ ਰਸਤਾ
- ਰੇਲ ਰਸਤਾ
ਚੰਡੀਗੜ੍ਹ ਰੇਲਵੇ ਸਟੇਸ਼ਨ ਸਿਟੀ ਸੇਂਟਰ ਤੋਂ ਕਰੀਬ 8 ਕਿ.ਮੀ. ਦੂਰ ਸੈਕਟਰ 17 ਵਿੱਚ ਸਥਿਤ ਹੈ। ਇਹ ਰੇਲਵੇ ਸਟੇਸ਼ਨ ਸ਼ਹਿਰ ਨੂੰ ਦੇਸ਼ ਦੇ ਹੋਰ ਹਿੱਸਿਆਂ ਤੋਂ ਰੇਲਮਾਰਗ ਦੁਆਰਾ ਜੋੜਦਾ ਹੈ। ਦਿੱਲੀ ਨੂੰ ਇੱਥੋ ਨਿੱਤ ਟਰੇਨਾ ਹਨ।
- ਸੜਕ ਰਸਤਾ
ਰਾਸ਼ਟਰੀ ਰਾਜ ਮਾਰਗ 21 ਅਤੇ 22 ਚੰਡੀਗੜ੍ਹ ਨੂੰ ਦੇਸ਼ ਦੇ ਹੋਰ ਹਿੱਸਿਆਂ ਤੋਂ ਸੜਕ ਰਸਤਾ ਦੁਆਰਾ ਜੋੜਦੇ ਹਨ। ਦਿੱਲੀ, ਜੈਪੁਰ, ਸ਼ਿਮਲਾ, ਕੁੱਲੂ, ਕਸੌਲੀ, ਮਨਾਲੀ, ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਹਰਦੁਆਰ, ਦੇਹਰਾਦੂਨ ਆਦਿ ਸ਼ਹਿਰਾਂ ਤੋਂ ਇੱਥੇ ਲਈ ਨੇਮੀ ਬਸ ਸੇਵਾਵਾਂ ਹਨ।
- Chandigarh, Roads in।ndia.jpg
ਚੰਡੀਗੜ੍ਹ ਦੀ ਸੜਕ
ਖੇਡ ਸਹੂਲਤਾਂ[ਸੋਧੋ]
- ਮੋਹਾਲੀ ਸਟੇਡਿਅਮ, ਮੋਹਾਲੀ
- ਚੰਡੀਗੜ੍ਹ ਕ੍ਰਿਕੇਟ ਸਟੇਡਿਅਮ, (ਸੈਕਟਰ- 16)
- ਚੰਡੀਗੜ੍ਹ ਗੋਲਫ ਕਲੱਬ, ਸੈਕਟਰ 6
- ਪੰਚਕੁਲਾ ਗੋਲਫ ਕਲੱਬ, ਸੈਕਟਰ 3
- ਹਾਕੀ ਸਟੇਡਿਅਮ, ਸੈਕਟਰ 42
- ਕੈਰਮ ਸਟੇਡਿਅਮ, ਸੇਂਟ ਸਟੀਫੇਂਸ ਸਕੂਲ, ਸੇਕਟਰ - 46
- ਰੌਲਰ ਸਕੇਟਿੰਗ ਰਿੰਕ, ਸੈਕਟਰ 10
- ਬੈਡਮਿੰਟਨ ਹਾਲ, ਸੈਕਟਰ 7
- ਸਵਿਮਿੰਗ ਪੂਲ ਸੈਕਟਰ 23
- ਸ਼ੂਟਿੰਗ ਰੇਂਜ, ਪਟਿਆਲੀ ਰਾਵ
- ਅਥਲੇਟਿਕ ਕਲੱਬ, ਸੈਕਟਰ 7
ਮੁੱਖ ਫੁਲਵਾੜੀ[ਸੋਧੋ]
- ਰੋਜ਼ ਗਾਰਡਨ, ਸੈਕਟਰ 16
- ਬੋਗਨਵੇਲਿਆ ਗਾਰਡਨ, ਸੈਕਟਰ 3
- ਜਪਾਨੀ ਫੁਲਵਾੜੀ, ਸੈਕਟਰ 16
- ਟੋਪਿਅਰੀ ਗਾਰਡਨ, ਸੈਕਟਰ 35
- ਫਰੈਗਰੇਂਸ ਗਾਰਡਨ, ਸੈਕਟਰ 36
- ਲੇਜਰ ਵੈਲੀ, ਸੈਕਟਰ 10
- ਮਿਊਜ਼ੀਕਲ ਫਾਊਂਟੇਨ ਪਾਰਕ, ਸੈਕਟਰ 33
- ਸੁਖ਼ਨਾ ਝੀਲ ਫੁਲਵਾੜੀ, ਸੈਕਟਰ 6
- ਰਾਕ ਗਾਰਡਨ ਚੰਡੀਗੜ੍ਹ, ਸੈਕਟਰ 1
- ਰਾਜੇਂਦਰ ਫੁਲਵਾੜ, ਸੈਕਟਰ 1
- ਸਿਲਵੀ ਪਾਰਕ, ਫੇਜ 10 ਮੋਹਾਲੀ
- ਬੋਟੈਨਿਕਲ ਗਾਰਡਨ, ਖੁੱਡਾ ਲਾਹੌਰਾ
- ਪਾਮ ਗਾਰਡਨ, ਚੰਡੀਗੜ੍ਹ
- ਜਪਾਨੀ ਗਾਰਡਨ, ਚੰਡੀਗੜ੍ਹ
ਚੰਡੀਗੜ੍ਹ ਤੋਂ ਛਪਦੇ ਮੁੱਖ (ਰੋਜ਼ਾਨਾ)ਅਖ਼ਬਾਰ[ਸੋਧੋ]
ਅੰਗਰੇਜ਼ੀ[ਸੋਧੋ]
- ਦ ਟਰਿਬਿਊਨ - ਪੰਜਾਬ ਦੇ ਸਭ ਤੋਂ ਪੁਰਾਣੇ ਅਖ਼ਬਾਰਾਂ ਵਿੱਚੋਂ ਇੱਕ।
- ਦ ਇੰਡਿਅਨ ਐਕਸਪ੍ਰੈਸ
- ਹਿੰਦੁਸਤਾਨ ਟਾਈਮਸ
- ਦ ਟਾਈੰਸ ਆਫ ਇੰਡਿਆ, ਦ ਇਕਾਨਾਮਿਕ ਟਾਈਮਜ਼, ਦ ਬਿਜ਼ਨਸ ਟਾਈਮਜ਼
- ਦ ਪਾਇਨਿਅਰ
- ਬਿਜ਼ਨਸ ਲਾਈਨ
ਪੰਜਾਬੀ[ਸੋਧੋ]
ਹਿੰਦੀ[ਸੋਧੋ]
ਨਾਮਵਰ ਸ਼ਹਿਰੀ[ਸੋਧੋ]
- ਨੀਰਜਾ ਭਨੋਟ, ਇੱਕ ਸ਼ਹੀਦ ਏਅਰ-ਹੋਸਟੈੱਸ
- ਜੀਵ ਮਿਲਖਾ ਸਿੰਘ
- ਕਪਿਲ ਦੇਵ, ਭਾਰਤੀ ਕ੍ਰਿਕਟਰ
- ਮਿਲਖਾ ਸਿੰਘ ਦੌੜਾਕ
- ਬਲਬੀਰ ਸਿੰਘ ਅੰਤਰਰਾਸ਼ਟਰੀ ਹਾਕੀ ਖਿਡਾਰੀ
- ਜੀ ਏਸ ਸਰਕਾਰਿਆ ਪੰਚਕੁਲਾ ਥੋਹਰ ਗਾਰਡਨ ਦੇ ਜੰਮਦਾਤਾ
- ਨੇਕਚੰਦ, ਰਾਕ ਗਾਰਡਨ ਦੇ ਨਿਰਮਾਤਾ
- ਯੁਵਰਾਜ ਸਿੰਘ, ਭਾਰਤੀ ਕ੍ਰਿਕਟਰ
- ਸਬੀਰ ਭਾਟਿਯਾ, ਹਾਟਮੇਲ ਦੇ ਖੋਜੀ
- ਭਵਨਦੀਪ ਸਿੰਘ, ਇੰਜੀਨੀਅਰ
- ਦਲਵੀਰ ਸਿੰਘ, ਇੰਜੀਨੀਅਰ
ਗੈਲਰੀ[ਸੋਧੋ]
ਲ ਕਾਰਬੂਜ਼ੀਏ ਵਲੋਂ ਆਰਕੀਟੈਕਟ ਕੀਤੀ ਗਈ ਸਕੱਤਰੇਤ ਦੀ ਇਮਾਰਤ
ਲ ਕਾਰਬੂਜ਼ੀਏ ਵਲੋਂ ਆਰਕੀਟੈਕਟ ਕੀਤੀ ਗਈ ਵਿਧਾਨ ਸਭਾ ਦੀ ਇਮਾਰਤ
- Shantikunj Chandigarh।ndia.JPG
ਸ਼ਾਂਤੀ ਕੂੰਜ, ਚੰਡੀਗੜ੍ਹ
- Sukhna Lake Chandigarh,।ndia.jpg
ਸੁਖ਼ਨਾਂ ਝੀਲ, ਚੰਡੀਗੜ੍ਹ
- Sukna Lake Chandigarh।ndia.JPG
ਸੁਖ਼ਨਾਂ ਝੀਲ, ਚੰਡੀਗੜ੍ਹ
ਹਵਾਲੇ[ਸੋਧੋ]
- ↑ "Provisional Population Totals, Census of।ndia 2011; Urban Agglomerations/Cities having population 1 lakh and above" (pdf). Office of the Registrar General & Census Commissioner,।ndia. Retrieved 26 March 2012.
- ↑ "Provisional Population Totals, Census of।ndia 2011; Cities having population 1 lakh and above" (pdf). Office of the Registrar General & Census Commissioner,।ndia. Retrieved 26 March 2012.
- ↑ ਸਵਰਾਜਬੀਰ (2018-10-06). "ਰਾਜਧਾਨੀ: ਸੁਪਨਾ ਤੇ ਹਕੀਕਤ - Tribune Punjabi". Tribune Punjabi. Retrieved 2018-10-07.
- ↑ [1]
- ↑ http://timesofindia.indiatimes.com/Cities/Chandigarh/Smoke_out_smoking_violations_/articleshow/3551323.cms
- ↑ http://chandigarh.nic.in/WriteReadData%5Cnotification%5Cnot_env684_300708.pdf
- ↑ "Census of India 2001: Data from the 2001 Census, including cities, villages and towns (Provisional)". Census Commission of India. Archived from the original on 2004-06-16. Retrieved 2008-11-01.
- ↑ ਭਾਰਤੀ ਜਨਗਣਨਾ