ਵਾਂਦਾ ਵਾਸਿਲਿਊਸਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਤਖ਼ਤੀ
ਵਾਂਦਾ ਵਾਸਿਲਿਊਸਕਾ 2

ਵਾਂਦਾ ਵਾਸਿਲਿਊਸਕਾ (ਪੋਲੈਂਡੀ ਉਚਾਰਨ: [ˈvanda vaɕiˈlɛfska]), ਰੂਸੀ ਨਾਮ ਵੰਦਾ ਲਵੋਵਨਾ ਵਾਂਦਾ ਵਾਸਿਲਿਊਸਕਾਇਆ (ਰੂਸੀ: Ва́нда Льво́вна Василе́вская) (21 ਜਨਵਰੀ 1905 – 29 ਜੁਲਾਈ 1964), ਪੋਲੈਂਡੀ ਅਤੇ ਸੋਵੀਅਤ ਨਾਵਲਕਾਰ ਅਤੇ ਕਮਿਊਨਿਸਟ ਸਿਆਸੀ ਕਾਰਕੁਨ ਸੀ, ਜਿਸਨੇ ਦੂਜੇ ਵਿਸ਼ਵ ਯੁੱਧ ਦੇ ਦੌਰਾਨ ਸੋਵੀਅਤ ਲਾਲ ਫੌਜ ਦੀ ਇੱਕ ਪੋਲਿਸ਼ ਡਿਵੀਜ਼ਨ ਬਣਾਉਣ ਅਤੇ ਲੋਕ ਗਣਰਾਜ, ਹੰਗਰੀ ਦੇ ਗਠਨ ਵਿੱਚ ਅਹਿਮ ਭੂਮਿਕਾ ਨਿਭਾਈ।

ਉਹ ਵਾਰਸਾ ਤੇ ਸਤੰਬਰ 1939 ਵਿਚ ਜਰਮਨ ਹਮਲੇ ਸਮੇਂ ਉਥੋਂ ਨਿਕਲ ਗਈ ਅਤੇ ਸੋਵੀਅਤ-ਕਬਜ਼ੇ ਵਾਲੇ ਲ੍ਵੀਵ ਵਿੱਚ ਅਤੇ ਬਾਅਦ  ਸੋਵੀਅਤ ਯੂਨੀਅਨ ਜਾ ਬਸੀ।

ਜੀਵਨੀ[ਸੋਧੋ]

ਵਾਸਿਲਿਊਸਕਾ ਦਾ ਜਨਮ 25 ਜਨਵਰੀ 1905 ਨੂੰ  ਕ੍ਰਾਕ੍ਵ, ਪੋਲੈਂਡ ਵਿੱਚ ਹੋਇਆ ਸੀ। ਉਸ ਦਾ ਪਿਤਾ, ਲਿਓਨ ਵਾਸਿਲਿਊਸਕੀ, ਇੱਕ ਪੋਲਿਸ਼ ਸਮਾਜਵਾਦੀ ਪਾਰਟੀ ਸਿਆਸਤਦਾਨ ਸੀ। ਉਸ ਨੇ ਵਾਰਸਾ ਯੂਨੀਵਰਸਿਟੀ ਤੋਂ ਫ਼ਲਸਫ਼ੇ ਦੀ  ਅਤੇ ਕ੍ਰਾਕ੍ਵ ਦੀ ਜਾਗੀਲੋਨੀਅਨ ਯੂਨੀਵਰਸਿਟੀ ਤੋਂ ਪੋਲਿਸ਼ ਭਾਸ਼ਾ ਅਤੇ ਪੋਲਿਸ਼ ਸਾਹਿਤ ਦੀ ਪੜ੍ਹਾਈ ਕੀਤੀ। ਗ੍ਰੈਜੁਏਸ਼ਨ ਦੇ ਬਾਅਦ ਉਹ ਆਪਣੀ ਵਿੱਦਿਅਕ ਸੰਸਥਾ ਵਿੱਚ ਹੀ ਰਹੀ ਅਤੇ  ਡਾਕਟਰੇਟ ਦੀ ਪ੍ਰੀਖਿਆ 1927 ਵਿੱਚ ਪਾਸ ਕੀਤੀ। ਪੜ੍ਹਾਈ ਕਰਦਿਆਂ ਉਸ ਨੇ ਸਮਾਜਵਾਦੀ ਨੌਜਵਾਨ ਯੂਨੀਅਨ ਅਤੇ ਮਜ਼ਦੂਰਾਂ ਦੀਆਂ ਯੂਨੀਵਰਸਿਟੀਆਂ ਦੀ ਸੋਸਾਇਟੀ ਨਾਲ ਸਹਿਯੋਗ ਸ਼ੁਰੂ ਕਰ ਲਿਆ।

ਪੜ੍ਹਾਈ ਮੁਕੰਮਲ ਕਰਨ ਦੇ  ਜਲਦੀ ਹੀ ਬਾਅਦ, ਉਸ ਨੇ ਇੱਕ ਸਕੂਲ ਦੇ ਅਧਿਆਪਕ ਦੇ ਤੌਰ ਤੇ ਅਤੇ ਵੱਖ-ਵੱਖ ਖੱਬੇ-ਪੱਖੀ ਅਖ਼ਬਾਰਾਂ ਲਈ ਇੱਕ ਪੱਤਰਕਾਰ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਹ ਬੱਚਿਆਂ ਦੇ ਦੋ ਮਾਸਿਕ ਪਰਚਿਆਂ ਦੀ ਚੇਅਰਪਰਸਨ ਬਣ ਵੀ ਗਈ, ਜਿੱਥੇ ਉਸ ਸੋਵੀਅਤ ਪ੍ਰਚਾਰ ਦੀ ਸ਼ੁਰੂਆਤ ਕੀਤੀ।  ਭਾਵੇਂ ਉਸਦੇ ਇਨਕਲਾਬੀ ਖੱਬੇ-ਪੱਖੀ ਵਿਚਾਰਾਂ ਲਈ ਅਕਸਰ ਉਸ ਦੀ ਆਲੋਚਨਾ ਹੁੰਦੀ ਸੀ, ਉਹ ਕਮਿਊਨਿਸਟ ਪਾਰਟੀ ਦੀ ਬਜਾਏ ਪੀ. ਪੀ. ਐਸ ਵਿੱਚ ਸ਼ਾਮਲ ਹੋ ਗਈ, ਜਿੱਥੇ ਜਲਦੀ ਹੀ ਤਰੱਕੀ ਕਰਕੇ ਉਹ ਮੁੱਖ ਪਾਰਟੀ ਪ੍ਰੀਸ਼ਦ ਦੀ ਮੈਂਬਰ ਬਣ ਗਈ। ਆਪਣੇ ਸ਼ੁਰੂ ਦੇ ਸਿਆਸੀ ਕੈਰੀਅਰ ਦੌਰਾਨ ਉਸ ਨੇ ਸੱਤਾਧਾਰੀ ਸਨਾਜ਼ਾ ਦੇ ਖਿਲਾਫ਼ ਸਭ ਖੱਬੇ-ਪੱਖੀ ਪਾਰਟੀਆਂ ਦੇ ਕਮਿਊਨਿਸਟਾਂ ਨਾਲ ਗਠਜੋੜ ਦਾ ਸਮਰਥਨ ਕੀਤਾ। ਉਹ ਪੋਲੈਂਡ ਵਿੱਚ ਕਈ ਹੜਤਾਲਾਂ ਦੀ ਵੀ ਸਰਗਰਮ ਸਮਰਥਕ ਰਹੀ। ਕ੍ਰਾਕ੍ਵ ਵਿੱਚ ਇੱਕ ਪ੍ਰਦਰਸ਼ਨ ਦੌਰਾਨ ਉਸ ਦੀ ਮੁਲਾਕਾਤ ਮੈਰੀਅਨ ਬੋਗਾਤਕੋ ਨਾਲ ਹੋਈ, ਜਿਸ ਨਾਲ ਬਾਅਦ ਵਿਚ ਉਸਦਾ ਵਿਆਹ ਹੋਇਆ।

ਲਿਖਤਾਂ [ਸੋਧੋ]

ਵਾਂਦਾ ਵਾਸਿਲਿਊਸਕਾ  ਪਹਿਲੇ ਪੋਲਿਸ਼ ਲੇਖਕਾਂ ਵਿੱਚ ਸੀ ਜਿਨ੍ਹਾਂ ਨੇ ਸਮਾਜਵਾਦੀ ਯਥਾਰਥਵਾਦ ਨੂੰ ਅਪਣਾਇਆ। ਉਸ ਨੇ ਕਈ ਨਾਵਲ ਅਤੇ ਕੁਝ ਕਵਿਤਾਵਾਂ ਲਿਖੀਆਂ। ਪੋਲੈਂਡ ਦੀ ਕਮਿਊਨਿਸਟ ਸਰਕਾਰ ਨੇ ਅਣਗਿਣਤ ਸੜਕਾਂ ਅਤੇ ਸਕੂਲਾਂ ਦਾ ਨਾਮ ਉਸ ਦੇ ਨਾਮ ਤੇ ਰੱਖਿਆ ਅਤੇ ਉਹ ਕਮਿਊਨਿਸਟ ਸਮਾਜ ਦੀਆਂ ਸਭ ਤੋਂ ਪ੍ਰਮੁੱਖ ਸ਼ਖਸੀਅਤਾਂ ਵਿੱਚੋਂ ਇੱਕ ਸੀ। ਜੰਗ ਦੇ ਬਾਅਦ ਉਸ ਦੀਆਂ ਕੁਝ ਕਿਤਾਬਾਂ ਸਕੂਲੀ ਸਿਲੇਬਸ ਵਿੱਚ ਜ਼ਰੂਰੀ ਸਨ।

 • "Królewski syn" (1933)
 • "Oblicze dnia" (1934)
 • "Kryształowa Kula Krzysztofa Kolumba" (1934)
 • "Ojczyzna" (1935)
 • "Legenda o Janie z Kolna" (1936)
 • "Płomień na bagnach" (1940)
 • "Pieśń nad Wodami" (ਇੱਕ ਤਿੱਕੜੀ: 1940, 1950, 1952)
 • "Tęcza" (1944)
 • "Po prostu miłość" (1945)
 • "Gwiazdy w jeziorze" (1950)
 • "Rzeki płoną" (1952)
 • "Pokój na poddaszu" (1954)
 • "Że padliście w boju" (1958)

ਹਵਾਲੇ[ਸੋਧੋ]