ਵਾਬੀ-ਸਾਬੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਵਾਬੀ-ਸਾਬੀ ਅਨੁਸਾਰ ਬਣਾਇਆ ਇੱਕ ਪਿਆਲਾ

ਵਾਬੀ-ਸਾਬੀ ਜਾਪਾਨੀ ਸੁਹਜ ਸ਼ਾਸਤਰ ਦਾ ਇੱਕ ਪਹਿਲੂ ਹੈ ਜੋ ਬਦਲਾਉ ਅਤੇ ਅਪੂਰਨਤਾ ਨੂੰ ਸਵੀਕਾਰ ਕਰਨ ਉੱਤੇ ਕੇਂਦਰਿਤ ਹੈ। ਇਸ ਦੇ ਅਨੁਸਾਰ ਖੂਬਸੂਰਤੀ "ਅਪੂਰਨ, ਅਸਥਿਰ ਅਤੇ ਅਧੂਰੀ" ਹੈ।[1]

ਵਾਬੀ ਸਾਬੀ ਦੋ ਸ਼ਬਦ ਹਨ ਅਤੇ ਇਨ੍ਹਾਂ ਨੂੰ ਆਸਾਨੀ ਨਾਲ ਅਨੁਵਾਦ ਨਹੀਂ ਕੀਤਾ ਜਾ ਸਕਦਾ। ਇਹ ਅਕਸਰ ਇਕੱਠੇ ਵਰਤੇ ਜਾਂਦੇ ਹਨ। ਵਾਬੀ ਦਾ ਮੂਲ ਅਰਥ ਸਮਾਜ ਤੋਂ ਲਾਂਭੇ, ਕੁਦਰਤੀ ਸੁੰਦਰਤਾ ਅਤੇ ਇੱਕਲਤਾ ਸੰਗ ਵਿਚਰਨ ਤੋਂ ਸੀ। ਅਤੇ ਸਾਬੀ ਦਾ ਅਰਥ ਸੀ ਸੁੰਨ, ਸੁੰਗੜਿਆ ਅਤੇ ਮੁਰਝਾਇਆ। 14ਵੀਂ ਸਦੀ ਦੇ ਕਰੀਬ ਇਹ ਅਰਥ ਤਬਦੀਲ ਹੋਣੇ ਸ਼ੁਰੂ ਹੋਏ ਅਤੇ ਵਧੇਰੇ ਸਕਾਰਾਤਮਕ ਅਰਥ-ਸੰਭਾਵਨਾਵਾਂ ਦੇ ਧਾਰਨੀ ਬਣਨ ਲੱਗੇ।[1]

ਹਵਾਲੇ[ਸੋਧੋ]

  1. 1.0 1.1 Koren, Leonard (1994). Wabi-Sabi for Artists, Designers, Poets and Philosophers. Stone Bridge Press. ISBN 1-880656-12-4.