ਘਾਹ ਦੀਆਂ ਪੱਤੀਆਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਘਾਹ ਦੀਆਂ ਪੱਤੀਆਂ
ਵਾਲਟ ਵਿਟਮੈਨ, ਉਮਰ 37, ਲੀਵਜ ਆਫ਼ ਗ੍ਰਾਸ ਦਾ ਮੁੱਖ ਚਿੱਤਰ ਸੈਮੂਅਲ ਹੋਲਰ ਦੀ ਸਟੀਲ ਖੁਦਾਈ from a lost daguerreotype - ਗੈਬਰੀਅਲ ਹੈਰੀਸਨ ਦੀ ਗੁਆਚੀ ਡਾਗਰੋਟਾਈਪ ਵਿੱਚੋਂ।
ਲੇਖਕਵਾਲਟ ਵਿਟਮੈਨ
ਮੂਲ ਸਿਰਲੇਖLeaves of Grass
ਦੇਸ਼ਯੂਨਾਇਟਡ ਸਟੇਟਸ
ਭਾਸ਼ਾਅੰਗਰੇਜ਼ੀ
ਵਿਧਾਕਾਵਿ
ਪ੍ਰਕਾਸ਼ਕਖੁਦ
ਪ੍ਰਕਾਸ਼ਨ ਦੀ ਮਿਤੀ
4 ਜੁਲਾਈ 1855
Leaves of Grass ਦੇ 1883 'ਚ ਛਪੇ ਐਡੀਸ਼ਨ ਦੇ ਫੁੱਟਨੋਟ
"Leaves of Grass" ਦਾ 1860 ਦਾ ਐਡੀਸ਼ਨ

ਘਾਹ ਦੀਆਂ ਪੱਤੀਆਂ (ਅੰਗਰੇਜ਼ੀ: Leaves of Grass) ਅਮਰੀਕੀ ਕਵੀ ਵਾਲਟ ਵਿਟਮੈਨ (1819 –1892) ਦਾ ਅੰਗਰੇਜ਼ੀ ਭਾਸ਼ਾ ਵਿੱਚ ਇੱਕ ਕਾਵਿ ਸੰਗ੍ਰਹਿ ਹੈ। ਭਾਵੇਂ ਇਸ ਕਿਤਾਬ ਦਾ ਪਹਿਲਾ ਐਡੀਸ਼ਨ 1855 ਵਿੱਚ ਛਪ ਗਿਆ ਸੀ, ਵਿਟਮੈਨ ਨੇ ਇਸਦੇ ਸ਼ੋਧੇ ਹੋਏ ਐਡੀਸ਼ਨ ਤਿਆਰ ਕਰਨ ਦਾ ਕੰਮ ਜ਼ਿੰਦਗੀ ਭਰ ਜਾਰੀ ਰੱਖਿਆ।[1] ਇਸ ਕਿਤਾਬ ਦੀਆਂ ਕਵਿਤਾਵਾਂ ਵਿੱਚ ਸਾਂਗ ਆਫ਼ ਮਾਈਸੈਲਫ ("Song of Myself"), 'ਆਈ ਸਿੰਗ ਦ ਬਾਡੀ ਇਲੈਕਟ੍ਰਿਕ' "(I Sing the Body Electric)", 'ਆਊਟ ਆਫ਼ ਦ ਕ੍ਰੈਡਲ ਐਂਡਲੈੱਸਲੀ ਰੌਕਿੰਗ' "(Out of the Cradle Endlessly Rocking)", ਅਤੇ ਬਾਅਦ ਵਾਲੇ ਐਡੀਸ਼ਨਾਂ ਵਿੱਚ, ਕ਼ਤਲ ਕਰ ਦਿੱਤੇ ਗਏ ਰਾਸ਼ਟਰਪਤੀ ਅਬ੍ਰਾਹਮ ਲਿੰਕਨ ਲਈ ਵਿਟਮੈਨ ਦਾ ਸੋਗ ਗੀਤ, 'ਵੈੱਨ ਲੀਲਾਕਸ ਲਾਸਟ ਇਨ ਦ ਡੋਰਯਾਰਡ ਬਲੂਮ'ਡ'("When Lilacs Last in the Dooryard Bloom'd") ਆਦਿ ਕਵਿਤਾਵਾਂ ਸ਼ਾਮਿਲ ਹਨ।

ਘਾਹ ਦੀਆਂ ਪੱਤੀਆਂ ਵਿੱਚਲੀਆਂ ਕਵਿਤਾਵਾਂ ਕਿਸੇ ਨਾ ਕਿਸੇ ਪੱਧਰ ਉੱਤੇ ਆਪਿਸ ਵਿੱਚ ਜੁੜੀਆਂ ਹੋਈਆਂ ਹਨ ਅਤੇ ਇਹ ਵਿਟਮੈਨ ਦੇ ਜੀਵਨ ਫਲਸਫ਼ੇ ਅਤੇ ਮਾਨਵਤਾ ਨਾਲ ਸੰਬੰਧਿਤ ਹਨ। ਇਹ ਪੁਸਤਕ ਇਸ ਲਈ ਪ੍ਰਸਿੱਧ ਹੈ ਕਿ ਇਸ ਵਿੱਚ ਇੰਦਰਿਆਵੀ ਸੁੱਖਾਂ ਦੇ ਆਨੰਦ ਬਾਰੇ ਚਰਚਾ ਕੀਤੀ ਗਈ ਹੈ, ਉਸ ਸਮੇਂ ਵਿੱਚ ਜਦੋਂ ਇੰਝ ਕਰਨਾ ਅਨੈਤਿਕ ਸਮਝਿਆ ਜਾਂਦਾ ਸੀ। ਹਾਲਾਂਕਿ ਵਾਲਟ ਵਿਟਮੈਨ ਦੀ ਪਹਿਲਾਂ ਦੀ ਕਾਵਿ-ਰਚਨਾ ਜ਼ਿਆਦਾਤਰ ਧਰਮ ਅਤੇ ਰੂਹ ਨਾਲ ਸੰਬੰਧਿਤ ਸੀ ਪਰ ਘਾਹ ਦੀਆਂ ਪੱਤੀਆਂ ਵਿੱਚ ਇਸਨੇ ਸਰੀਰ ਅਤੇ ਪਦਾਰਥਕ ਦੁਨੀਆ ਦੀ ਵਡਿਆਈ ਕੀਤੀ ਹੈ। ਵਿਟਮੈਨ "ਰਾਲਫ ਵਾਲਡ, ਐਮਰਸਨ" ਅਤੇ "ਟ੍ਰਾਂਸੀਡੈਂਟਲਿਸਟ ਲਹਿਰ" ਤੋਂ ਪ੍ਰਭਾਵਿਤ ਸੀ ਅਤੇ ਖੁਦ ਰੋਮਾਂਸਵਾਦ ਨਾਲ ਸੰਬੰਧਿਤ ਸੀ ਇਸ ਲਈ ਵਿਟਮੈਨ ਦੀ ਕਾਵਿ-ਰਚਨਾ ਕ਼ੁਦਰਤ ਅਤੇ ਇਸ ਵਿੱਚ ਵਿਅਕਤੀ ਦੀ ਭੂਮਿਕਾ ਦੇ ਸੋਹਿਲੇ ਗਾਉਂਦੀ ਹੈ।

ਨਮੂਨਾ[ਸੋਧੋ]

ਮੈਂ ਬੈਠਾ ਦੇਖਦਾ ਹਾਂ

ਮੈਂ ਦੁਨੀਆ ਦੇ ਸਭ ਦੁੱਖਾਂ ਤੇ ਸਭ ਜ਼ੁਲਮਾਂ ਤੇ ਸ਼ਰਮਸਾਰੀਆਂ ਨੂੰ ਬੈਠਾ ਦੇਖਦਾ ਹਾਂ।
ਮੈਂ ਉਹਨਾਂ ਨੌਜਵਾਨਾਂ ਨੂੰ, ਜੋ ਆਪਣੇ ਕੀਤੇ ਤੇ ਪਛਤਾਉਂਦੇ ਹੋਏ ਖ਼ੁਦ ਆਪਣੇ ਆਪ ਤੋਂ ਦੁਖੀ ਹਨ,
ਚੋਰੀ ਛੁਪੇ ਤਿਲਮਲਾਉਂਦੇ ਹੋਏ ਸਿਸਕੀਆਂ ਲੈਂਦੇ ਸੁਣਦਾ ਹਾਂ।
ਮੈਂ ਦੇਖਦਾ ਹਾਂ ਨਿਘਰ ਚੁੱਕੀ ਜ਼ਿੰਦਗੀ ਜਿਥੇ ਔਲਾਦ ਆਪਣੀ ਮਾਂ ਨਾਲ ਬਦਸਲੂਕੀ ਕਰ ਰਹੀ ਹੈ,
ਜੋ ਅਣਗੌਲੀ, ਤਿਆਗੀ, ਸੁੱਕ ਕੇ ਕੰਡਾ ਹੋਈ, ਆਖਰੀ ਘੜੀਆਂ ਗਿਣ ਰਹੀ ਹੈ।
ਮੈਂ ਪਤੀ ਨੂੰ ਪਤਨੀ ਨਾਲ ਬਦਸਲੂਕੀ ਕਰਦੇ ਦੇਖਦਾ ਹਾਂ, ਮੈਂ ਵਰਗਲਾਈਆਂ ਜਾ ਰਹੀਆਂ ਮੁਟਿਆਰਾਂ ਦੇਖਦਾ ਹਾਂ।
ਮੈਂ ਈਰਖਾ ਅਤੇ ਇੱਕਤਰਫਾ ਪਿਆਰ ਦੀਆਂ, ਲੁਕੋਇਆਂ ਨਾ ਲੁਕਦੀਆਂ ਮਾਰਾਂ ਦੇਖਦਾ ਹਾਂ
ਮੈਂ ਦੁਨੀਆ ਵਿੱਚ ਇਹ ਸਭ ਕੁਛ ਦੇਖਦਾ ਹਾਂ।
ਮੈਂ ਜੰਗਾਂ, ਮਹਾਮਾਰੀਆਂ, ਤਾਨਾਸ਼ਾਹੀਆਂ ਦੇ ਕਾਰੇ ਦੇਖਦਾ ਹਾਂ, ਮੈਂ ਸ਼ਹੀਦ ਦੇਖਦਾ ਹਾਂ, ਕੈਦੀ ਦੇਖਦਾ ਹਾਂ।
ਮੈਂ ਦੇਖਦਾ ਹਾਂ ਕਿ ਸਮੁੰਦਰ ਤੇ ਕਾਲ਼ ਪਿਆ ਹੈ, ਮੈਂ ਮਲਾਹਾਂ ਨੂੰ ਇਸ ਬਾਤ ਦੇ ਲਈ
ਲਾਟਰੀ ਪਾਉਂਦੇ ਦੇਖਦਾ ਹਾਂ ਕਿ ਬਾਕੀਆਂ ਦੀ ਜਾਨ ਬਚਾਉਣ ਲਈ ਕਿਸ ਨੂੰ ਮਾਰ ਲਿਆ ਜਾਏ।
ਮੈਂ ਹੰਕਾਰੀ ਸੱਤਾਧਾਰੀ ਦੇਖਦਾ ਹਾਂ ਕਿ ਮਜ਼ਦੂਰਾਂ, ਗ਼ਰੀਬਾਂ, ਹਬਸ਼ੀਆਂ ਤੇ ਹੋਰਨਾਂ ਨੂੰ
ਕਿਸ ਤਰ੍ਹਾਂ ਦੁਰਕਾਰਦੇ ਤੇ ਜ਼ਲੀਲ ਕਰਦੇ ਹਨ।
ਇਹ ਸਭ ਕੁਛ ਇਹ ਸਭ ਕਮੀਨਗੀ ਤੇ ਇਹ ਸਭ ਅੰਤਹੀਣ ਅਜ਼ਾਬ, ਮੈਂ ਬੈਠਾ ਦੇਖਦਾ ਹਾਂ।
ਦੇਖਦਾ ਹਾਂ, ਸੁਣਦਾ ਹਾਂ, ਤੇ ਚੁੱਪ ਰਹਿੰਦਾ ਹਾਂ।

ਹਵਾਲੇ[ਸੋਧੋ]

  1. Miller, 57