ਸਮੱਗਰੀ 'ਤੇ ਜਾਓ

ਵਿਕੀਡਾਟਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਵਿਕੀਡਾਟਾ
ਵਿਕੀਡਾਟਾ ਦਾ ਮੁੱਖ ਸਫ਼ਾ
ਸਾਈਟ ਦੀ ਕਿਸਮ
ਉਪਲੱਬਧਤਾਬਹੁ-ਭਾਸ਼ਾਈ
ਮਾਲਕਵਿਕੀਮੀਡੀਆ ਸੰਸਥਾ
ਲੇਖਕਵਿਕੀਮੀਡੀਆ ਭਾਈਚਾਰਾ
ਵੈੱਬਸਾਈਟwikidata.org Edit this at Wikidata
ਵਪਾਰਕਨਹੀਂ
ਰਜਿਸਟ੍ਰੇਸ਼ਨਚੋਣਵੀਂ (ਖ਼ਾਸ ਕੰਮਾਂ ਲਈ ਜ਼ਰੂਰੀ)

ਵਿਕੀਡਾਟਾ, ਵਿਕੀਮੀਡੀਆ ਫ਼ਾਊਂਡੇਸ਼ਨ ਦੁਆਰਾ ਸੰਚਾਲਿਤ ਕੀਤੀ ਜਾਣ ਵਾਲੀ ਵਿਕੀ ਪਰਿਯੋਜਨਾ ਹੈ। ਵਿਕੀਪੀਡੀਆ ਵਾਂਗ ਹੀ ਇਹ ਵੀ ਇੱਕ ਵਿਕੀਪਰਿਯੋਜਨਾ ਹੈ, ਜੋ ਕਿ ਇੱਕ ਮੁਫ਼ਤ ਡਾਟਾਬੇਸ ਹੈ ਅਤੇ ਸਮੁੱਚੇ ਲੋਕਾਂ ਦੁਆਰਾ ਇਹ ਸੰਪਾਦਿਤ ਕੀਤਾ ਜਾਂਦਾ ਹੈ। ਇਹ ਡਾਟਾ ਦਾ ਇੱਕ ਆਮ ਸਰੋਤ ਹੈ, ਜੋ ਕਿ ਬਾਕੀ ਵਿਕੀਮੀਡੀਆ ਪਰਿਯੋਜਨਾਵਾਂ ਅਤੇ ਪਬਲਿਕ ਡੋਮੇਨ ਲਸੰਸ ਦੁਆਰਾ ਬਾਕੀ ਵੈੱਬਸਾਈਟਾਂ ਦੁਆਰਾ ਵਰਤਿਆ ਜਾਂਦਾ ਹੈ।[1] ਇਹ ਵਿਕੀਮੀਡੀਆ ਕਾਮਨਜ਼ ਵਰਗੀ ਹੀ ਇੱਕ ਪਰਿਯੋਜਨਾ ਹੈ, ਭਾਵ ਕਿ ਜਿਵੇਂ ਕਾਮਨਜ਼ ਵਿੱਚ ਅਪਲੋਡ ਕੀਤੀਆਂ ਗਈਆਂ ਤਸਵੀਰਾਂ ਬਾਕੀ ਸਾਰੇ ਵਿਕੀਪ੍ਰੋਜੈਕਟਾਂ ਵਿੱਚ ਵਰਤੀਆਂ ਜਾਂਦੀਆਂ ਹਨ, ਉਵੇਂ ਹੀ ਵਿਕੀਡਾਟਾ ਵਿਚਲਾ ਡਾਟਾ ਵੀ ਬਾਕੀ ਵਿਕੀਪ੍ਰੋਜੈਕਟਾਂ ਦੁਆਰਾ ਵਰਤਿਆ ਜਾਂਦਾ ਹੈ। ਵਿਕੀਡਾਟਾ ਲਈ ਵਿਕੀਬੇਸ ਨਾਂ ਦਾ ਸਾਫ਼ਟਵੇਅਰ ਵਰਤਿਆ ਜਾਂਦਾ ਹੈ।[2]

ਤਸਵੀਰਾਂ ਰਾਹੀਂ

[ਸੋਧੋ]
ਵਿਕੀਡਾਟਾ ਦੇ ਜ਼ਰੂਰੀ ਆਪਸ਼ਨਾਂ ਨੂੰ ਦਰਸਾਉਂਦਾ ਚਿੱਤਰ
ਅੰਤਰਭਾਸ਼ਾਈ ਜੋੜਾਂ ਨੂੰ ਸੋਧਣ ਲਈ ਆਪਸ਼ਨ, ਜੋ ਵਰਤੋਂਕਾਰ ਨੂੰ ਵਿਕੀਡਾਟਾ 'ਤੇ ਪਹੁੰਚਾਉਂਦਾ ਹੈ (ਇਸਨੂੰ ਵਿਕੀਪੀਡੀਆ 'ਤੇ ਸਾਇਡ-ਬਾਰ ਹੇਠ ਖੱਬੇ ਪਾਸੇ ਵੇਖਿਆ ਜਾ ਸਕਦਾ ਹੈ

ਹਵਾਲੇ

[ਸੋਧੋ]
  1. "Data Revolution for Wikipedia". Wikimedia Deutschland. March 30, 2012. Archived from the original on ਸਤੰਬਰ 11, 2012. Retrieved September 11, 2012. {{cite web}}: Unknown parameter |deadurl= ignored (|url-status= suggested) (help)
  2. "Wikibase — Home".

ਬਾਹਰੀ ਕੜੀਆਂ

[ਸੋਧੋ]