ਫਾਟਕ:ਇਲੈਕਟ੍ਰੋਸਟੈਟਿਕਸ/ਇਲੈਕਟ੍ਰਿਕ ਚਾਰਜ ਕੀ ਹੈ
ਦਿੱਖ
(ਵਿਕੀਪੀਡੀਆ:ਇਲੈਕਟ੍ਰੋਸਟੈਟਿਕਸ/ਇਲੈਕਟ੍ਰਿਕ ਚਾਰਜ ਕੀ ਹੈ ਤੋਂ ਮੋੜਿਆ ਗਿਆ)
ਵਿਕੀਪੀਡੀਆ ਵਿੱਦਿਆ ਪ੍ਰੋਗਰਾਮ
|
ਮੈਂਬਰ
|
ਵਿਸ਼ੇ
|
ਨੋਟਿਸਬੋਰਡ
|
ਚਰਚਾ
|
ਇਲੈਕਟ੍ਰੋਸਟੈਟਿਕਸ
ਇਲੈਕਟ੍ਰਿਕ ਚਾਰਜ
Menu Page 2 of 18
ਇਲੈਕਟ੍ਰਿਕ ਚਾਰਜ ਕੀ ਹੈ
- ਇਲੈਕਟ੍ਰਿਕ ਚਾਰਜ ਬੁਨਿਆਦੀ ਕਣਾਂ ਦੇ ਨਾਲ ਰਹਿਣ ਵਾਲ਼ਾ ਇੱਕ ਗੁਣ ਹੈ, ਕਣ ਚਾਹੇ ਕਿਤੇ ਵੀ ਹੋਣ ।
- ਵਿਲੀਅਮ ਗਿਲਬ੍ਰਟ ਅਨੁਸਾਰ ਚਾਰਜ ਕੁੱਝ ਅਜਿਹੀ ਚੀਜ਼ ਹੈ ਜੋ ਪਦਾਰਥਕ ਚੀਜ਼ਾਂ ਦੁਆਰਾ ਰੱਖੀ ਜਾਂਦੀ ਹੈ ਤੇ ਉਹਨਾਂ ਨੂੰ ਇਲੈਕਟ੍ਰੀਕਲ ਫੋਰਸ ਲਗਾਉਣ ਦੇ ਯੋਗ ਕਰਦੀ ਹੈ ਇਲੈਕਟ੍ਰੀਕਲ ਫੋਰਸਾਂ ਪ੍ਰਤਿ ਜਵਾਬ ਦੇਣ ਲਾਇਕ ਕਰਦੀ ਹੈ।
- ਦੋ ਇਲੈਕਟ੍ਰੌਨ ਇੱਕ ਦੂਜੇ ਨੂੰ ਪਰਾਂ ਧੱਕਦੇ ਹਨ, ਬੇਸ਼ੱਕ ਦੋਵਾਂ ਦਰਮਿਆਨ ਗਰੈਵੀਟੇਸ਼ਨਲ ਫੋਰਸ ਵਾਲੀ ਖਿੱਚ ਵੀ ਹੁੰਦੀ ਹੈ। ਇਸਦਾ ਅਰਥ ਹੋਇਆ ਕਿ ਇਲੈਕਟ੍ਰੌਨਾਂ ਵਿੱਚ ਉਹਨਾਂ ਦੇ ਪੁੰਜ (ਮਾਸ) ਤੋਂ ਇਲਾਵਾ ਕੋਈ ਵਾਧੂ ਗੁਣ ਹੋਣਾ ਚਾਹੀਦਾ ਹੈ ਜਿਸ ਕਾਰਨ ਉਹਨਾਂ ਦਰਮਿਆਨ ਇਲੈਕਟ੍ਰਿਕ ਫੋਰਸ ਪੈਦਾ ਹੁੰਦਾ ਹੈ। ਓਸ ਵਾਧੂ ਗੁਣ ਨੂੰ ਇਲੈਕਟ੍ਰਿਕ ਚਾਰਜ ਕਿਹਾ ਜਾਂਦਾ ਹੈ।
- ਦੋ ਪ੍ਰਟੌਨ ਵੀ ਇੱਕ ਦੂਜੇ ਨੂੰ ਪਰਾਂ ਧੱਕਦੇ ਹਨ ਤੇ ਉਹਨਾਂ ਦਰਮਿਆਨ ਧੱਕਾ ਲਗਾਉਣ ਵਾਲਾ ਬਲ ਇਲੈਕਟ੍ਰੌਨਾਂ ਜਿੰਨਾ ਹੀ ਹੁੰਦਾ ਹੈ।
- ਦੋ ਨਿਊਟ੍ਰੌਨ ਆਪਸ ਵਿੱਚ ਇੱਕ ਦੂਜੇ ਨੂੰ ਪਰਾਂ ਨਹੀਂ ਧੱਕਦੇ, ਤੇ ਉਹਨਾਂ ਦਰਮਿਆਨ ਖਿੱਚਣ ਵਾਲਾ ਗੁਣ ਸਿਰਫ ਗਰੈਵੀਟੇਸ਼ਨਲ ਫੋਰਸ ਕਾਰਨ ਹੀ ਹੁੰਦਾ ਹੈ। ਇਸਲਈ ਨਿਊਟ੍ਰਾਨਾਂ ਉੱਤੇ ਕੋਈ ਚਾਰਜ ਨਹੀਂ ਹੁੰਦਾ ।
ਗਣਿਤਿਕ ਆਂਕੜਾਤਮਿਕ ਪਰਿਭਾਸ਼ਾ (ਸਲੇਬਸ ਤੋਂ ਪਰੇ)
ਚਾਰਜ ਕਿਸੇ ਇਲੈਕਟ੍ਰੌਨ ਦੁਆਰਾ ਇੱਕ ਫੋਟੌਨ ਖਪਤ (ਅਬਜ਼ੌਰਬ) ਕਰਨ ਜਾਂ ਨਿਕਾਸ (ਇਮਿਟ) ਕਰਨ ਦੀ ਪ੍ਰੌਬੇਬਿਲਟੀ ਦਾ ਐਂਪਲੀਟਿਊਡ ਹੁੰਦਾ ਹੈ, ਜਿਸਦਾ ਸਕੁਏਅਰ ਕਰਨ ਤੇ ਸਬੰਧਤ ਪ੍ਰੋਬੇਬਿਲਟੀ ਪ੍ਰਾਪਤ ਹੁੰਦੀ ਹੈ ਜੋ ਹਰ ਹਾਲਤ ਵਿੱਚ 1 ਰਹਿਣੀ ਚਾਹੀਦੀ ਹੈ; ਪ੍ਰੋਬੇਬਿਲਿਟੀ ਐਂਪਲੀਟਿਊਡ, ਪ੍ਰੋਬੇਬਿਲਿਟੀ ਦੇ ਕੁਆਂਟਮ ਮਕੈਨੀਕਲ ਵਰਗਮੂਲ ਨਾਲ ਕੈਲਕੁਲੇਟ ਕੀਤਾ ਜਾਂਦਾ ਹੈ, ਜਿਸਦਾ ਅਰਥ ਹੈ ਕਿ ਪ੍ਰੋਬੇਬਿਲਿਟੀ ਐਂਪਲੀਟਿਊਡ ਨੂੰ ਇਸੇ ਦੇ ਕੰਪਲੈਕਸ ਕਜੂਗੇਟ ਨਾਲ ਗੁਣਾ ਕਰਨ ਤੇ ਪ੍ਰੋਬੇਬਿਲਿਟੀ ਪ੍ਰਾਪਤ ਹੁੰਦੀ ਹੈ। ਕਿਉਂਕਿ 1 ਵੀ ਇੱਕ ਕੰਪਲੈਕਸ ਨੰਬਰ ਹੀ ਹੈ, ਜਿਸਦੇ ਦੋ ਕੁਆਂਟਮ ਮਕੈਨੀਕਲ ਵਰਗਮੂਲ ਮਿਲਦੇ ਹਨ; 1+0i ਅਤੇ -1+0i ਯਾਨਿ ਕਿ 1 ਅਤੇ -1 ਦੇ ਰੂਪ ਵਿੱਚ 1 ਦਾ ਵਰਗਮੂਲ +1 ਅਤੇ -1 ਦੋਵੇਂ ਮੁੱਲ ਦਿੰਦਾ ਹੈ ਜੋ ਪੌਜ਼ਟਿਵ ਅਤੇ ਨੈਗਟਿਵ ਚਾਰਜ ਦਾ ਗਣਿਤਿਕ ਕਾਰਣ ਬਣਦੇ ਹਨ। |
ਵਿਕੀਪੀਡੀਆ ਆਰਟੀਕਲ ਲਿੰਕ
- ਅੰਗਰੇਜ਼ੀ - Electrostatics
- ਪੰਜਾਬੀ - ਇਲੈਕਟ੍ਰੋਸਟੈਟਿਕਸ
ਸ਼ਬਦਾਵਲੀ
ਅਗਲੇ ਸਫ਼ੇ ਤੇ ਜਾਣ ਵਾਸਤੇ ਹੇਠਲਾ ਫਾਰਵਰਡ ਤੀਰ ਦਬਾਓ