ਵਿਕੀਪੀਡੀਆ:ਚੁਣਿਆ ਹੋਇਆ ਲੇਖ/10 ਅਪਰੈਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਵਾਮੀ ਦਯਾਨੰਦ ਸਰਸਵਤੀ

ਸਵਾਮੀ ਦਯਾਨੰਦ ਸਰਸਵਤੀ (12 ਫਰਵਰੀ, 1824- 30 ਅਕਤੂਬਰ, 1883) ਆਧੁਨਿਕ ਮਾਰਤ ਦੇ ਮਹਾਨ ਦਰਸ਼ਨ ਸਾਸ਼ਤਰੀ, ਚਿੰਤਕ, ਸਮਾਜ ਸੁਧਾਰਕ ਅਤੇ ਦੇਸ਼ ਭਗਤ ਸਨ। ਉਹਨਾਂ ਦੇ ਬਚਪਨ ਦਾ ਨਾਮ ਮੂਲ ਸ਼ੰਕਰ ਸੀ। ਉਹਨਾਂ ਨੇ 10 ਅਪਰੈਲ, 1874 ਵਿੱਚ ਆਰੀਆ ਸਮਾਜ ਦੀ ਸਥਾਪਨਾ ਕੀਤੀ। ਉਹ ਇਕ ਸਨਿਆਸੀਨ ਦਰਸ਼ਨ ਸਾਸ਼ਤਰੀ ਸਨ। ਉਹਨਾਂ ਨੇ ਵੇਦਾਂ ਨੂੰ ਸਦਾ ਸਨਮਾਨ ਦਿਤਾ ਤੇ ਉਹਨਾਂ ਦੇ ਪਦ-ਚਿਨ੍ਹਾ ਤੇ ਚਲਦੇ ਰਹੇ। ਉਹਨਾਂ ਨੇ ਪੁਨਰਜਨਮ, ਬਰਹਚਾਰੀ ਅਤੇ ਸਨਿਆਸ ਦੇ ਨੂੰ ਅਪਣਾਇਆ। ਉਹਨਾਂ ਨੇ ਸਵਰਾਜ ਦਾ ਨਾਹਰਾ ਦਿਤਾ ਜਿਸ ਨੂੰ ਲੋਕ ਮਾਨਿਆ ਤਿਲਕ ਨੇ ਅੱਗੇ ਤੋਰੀਆ।ਸਵਾਮੀ ਜੀ ਦੇ ਪਦ ਚਿਨ੍ਹਾ ਤੇ ਚਲਣ ਵਾਲੇ ਲੱਖਾ ਲੋਕ ਹਨ ਜਿਹਨਾਂ 'ਚ ਮੈਡਮ ਕਾਮਾ, ਪੰਡਤ ਲੋਕਰਾਜ ਆਈਅਰ, ਪੰਡਤ ਗੁਰੁਦਿੱਤ ਵਿਦਿਆਧੀਰ, ਵਿਨਾਇਕ ਦਮੋਦਰ ਸਾਵਰਕਰ ਲਾਲਾ ਹਰਦਿਆਲ, ਮਦਨ ਲਾਲ ਢੀਂਗਰਾ, ਸ਼ਿਆਮਾ ਕ੍ਰਿਸ਼ਨ ਵਰਮਾ, ਰਾਮ ਪ੍ਰਸਾਦ ਬਿਸਮਿਲ, ਮਹਾਦੇਵ ਗੋਬਿੰਦ ਰਣਦੇ, ਸਵਾਮੀ ਸ਼ਰਾਧਾਨੰਦ, ਮਹਾਤਮਾ ਹੰਸ ਰਾਜ, ਲਾਲਾ ਲਾਜਪਤ ਰਾਏ ਆਦਿ।

ਅੱਗੇ ਪੜ੍ਹੋ...