ਵਿਕੀਪੀਡੀਆ:ਚੁਣਿਆ ਹੋਇਆ ਲੇਖ/22 ਅਗਸਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
1910-Sophia-Suffragette-Duleep-Singh-fixed.jpg

ਰਾਜਕੁਮਾਰੀ ਸੋਫੀਆ ਦਲੀਪ ਸਿੰਘ(8 ਅਗਸਤ 1876 -22 ਅਗਸਤ 1948) ਇੰਗਲੈਂਡ ਵਿੱਚ ਔਰਤਾਂ ਦੇ ਹੱਕਾਂ (ਵੋਟ ਦਾ ਹੱਕ) ਲਈ ਲੜਨ ਵਾਲੇ ਨਾਰੀ ਸੰਗਠਨਾਂ ਦੀ ਸਿਰਕੱਢ ਕਾਰਕੁਨ ਸੀ। ਉਹ ਮਹਾਰਾਜਾ ਰਣਜੀਤ ਸਿੰਘ ਦੀ ਪੋਤਰੀ ਸੀ। ਸੋਫੀਆ ਦੀ ਮਾਂ ਮਹਾਰਾਣੀ ਬਾਂਬਾ ਮਿਓਲਰ ਸੀ। ਉਸਦੀ ਧਰਮਮਾਤਾ ਮਹਾਰਾਣੀ ਵਿਕਟੋਰੀਆ ਸੀ। ਸੋਫੀਆ ਇੱਕ ਕਟੜ ਨਾਰੀਵਾਦੀ ਸੀ ਅਤੇ ਹੈਂਪਟਨ ਕੋਰਟ ਮਹਿਲ ਦੇ ਇੱਕ ਘਰ ਵਿੱਚ ਰਹਿੰਦੀ ਸੀ ਜੋ ਮਹਾਰਾਣੀ ਵਿਕਟੋਰੀਆ ਨੇ ਉਸਨੂੰ ਲਿਹਾਜ ਵਿੱਚ ਦਿੱਤਾ ਹੋਇਆ ਸੀ। ਉਸਦੀਆਂ ਚਾਰ ਭੈਣਾਂ ( ਦੋ ਮਤਰੇਈਆਂ ਸਮੇਤ) ਸਨ ਅਤੇ ਚਾਰ ਭਰਾ ਸਨ। ਉਹ ਐਡਵਾਰਡੀਨ ਔਰਤ ਵਜੋਂ ਪੁਸ਼ਾਕ ਪਓਂਦੀ ਸੀ ਭਾਵੇਂ ਉਹ ਭੂਰੇ ਰੰਗੀ ਸੀ। ਖੁਫੀਆ ਦਸਤਾਵੇਜ਼ ਉਸਦੀ ਪਹਿਚਾਣ ਇੱਕ "ਕਾਨੂਨ ਤੋੜਨ " ਵਾਲੀ ਗਰਮ ਸੁਭਾਓ ਦੀ ਔਰਤ ਵਜੋਂ ਕਰਾਉਂਦੇ ਹਨ। ਉਸਦੀਆਂ ਡਾਇਰੀਆਂ ਤੋਂ ਜਾਹਰ ਹੋਇਆ ਹੈ ਕਿ ਉਸਦੇ ਭਾਰਤ ਦਾ ਆਜ਼ਾਦੀ ਸੰਗਰਾਮ ਦੇ ਕਈ ਨੇਤਾਵਾਂ ਜਿਵੇਂ ਗੋਪਾਲ ਕ੍ਰਿਸ਼ਨ ਗੋਖਲੇ ਅਤੇ ਲਾਲਾ ਲਾਜਪਤ ਰਾਏ ਆਦਿ ਨਾਲ ਨੇੜਲੇ ਸਬੰਧ ਸਨ। ਉਸਨੂੰ ਔਰਤਾਂ ਦੀ ਟੈਕਸ ਵਿਰੋਧੀ ਲੀਗ ਜਥੇਬੰਦੀ ਵਿੱਚ ਮੋਹਰੀ ਰੋਲ ਅਦਾ ਕਰਨ ਲਈ ਜਿਆਦਾ ਯਾਦ ਕੀਤਾ ਜਾਂਦਾ ਹੈ।

ਅੱਗੇ ਪੜ੍ਹੋ...