ਸਮੱਗਰੀ 'ਤੇ ਜਾਓ

ਗੋਪਾਲ ਕ੍ਰਿਸ਼ਨ ਗੋਖਲੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਗੋਪਾਲ ਕ੍ਰਿਸ਼ਨ ਗੋਖਲੇ
ਜਨਮ(1866-05-09)9 ਮਈ 1866
ਮੌਤ19 ਫਰਵਰੀ 1915(1915-02-19) (ਉਮਰ 48)
ਸੰਗਠਨਭਾਰਤੀ ਰਾਸ਼ਟਰੀ ਕਾਂਗਰਸ, ਦੱਖਨ ਐਜੂਕੇਸ਼ਨ ਸੁਸਾਇਟੀ
ਲਹਿਰਭਾਰਤ ਦਾ ਆਜ਼ਾਦੀ ਅੰਦੋਲਨ

ਗੋਪਾਲ ਕ੍ਰਿਸ਼ਨ ਗੋਖਲੇ (9 ਮਈ 1866 - 19 ਫਰਵਰੀ 1915) ਭਾਰਤ ਦੇ ਇੱਕ ਅਜ਼ਾਦੀ ਸੰਗਰਾਮੀਏ, ਸਮਾਜਸੇਵੀ, ਚਿੰਤਕ ਅਤੇ ਸੁਧਾਰਕ ਸਨ। ਮਹਾਦੇਵ ਗੋਵਿੰਦ ਰਾਨਾਡੇ ਦੇ ਚੇਲੇ ਗੋਪਾਲ ਕ੍ਰਿਸ਼ਨ ਗੋਖਲੇ ਨੂੰ ਵਿੱਤੀ ਮਾਮਲਿਆਂ ਦੀ ਅਦੁੱਤੀ ਸਮਝ ਅਤੇ ਉਸ ਉੱਤੇ ਅਧਿਕਾਰਪੂਰਵਕ ਬਹਿਸ ਕਰਨ ਦੀ ਸਮਰੱਥਾ ਸਦਕਾ ਉਹਨਾਂ ਨੂੰ ਭਾਰਤ ਦਾ ਗਲੈਡਸਟੋਨ ਕਿਹਾ ਜਾਂਦਾ ਹੈ। ਉਹ ਭਾਰਤੀ ਰਾਸ਼ਟਰੀ ਕਾਂਗਰਸ ਵਿੱਚ ਸਭ ਤੋਂ ਪ੍ਰਸਿੱਧ ਨਰਮਪੰਥੀ ਸਨ। ਚਰਿੱਤਰ ਉਸਾਰੀ ਦੀ ਲੋੜ ਬਾਰੇ ਪੂਰਨ ਤੌਰ 'ਤੇ ਸਹਿਮਤ ਹੋਕੇ ਉਹਨਾਂ ਨੇ 1905 ਵਿੱਚ ਸਰਵੈਂਟਸ ਆਫ ਇੰਡੀਆ ਸੋਸਾਇਟੀ ਦੀ ਸਥਾਪਨਾ ਦੀ ਤਾਂਕਿ ਨੌਜਵਾਨਾਂ ਨੂੰ ਪਬਲਿਕ ਜੀਵਨ ਲਈ ਸਿਖਲਾਈ ਦਿੱਤੀ ਜਾ ਸਕੇ। ਉਹਨਾਂ ਦਾ ਮੰਨਣਾ ਸੀ ਕਿ ਵਿਗਿਆਨਕ ਅਤੇ ਤਕਨੀਕੀ ਸਿੱਖਿਆ ਭਾਰਤ ਦੀ ਮਹੱਤਵਪੂਰਨ ਲੋੜ ਹੈ। ਸਵਰਾਜ ਵਿਅਕਤੀ ਦੀ ਔਸਤ ਚਰਿਤਰ ਮਜ਼ਬੂਤੀ ਅਤੇ ਸਮਰੱਥਾ ਉੱਤੇ ਨਿਰਭਰ ਕਰਦੀ ਹੈ। ਮਹਾਤਮਾ ਗਾਂਧੀ ਉਹਨਾਂ ਨੂੰ ਆਪਣਾ ਰਾਜਨੀਤਕ ਗੁਰੂ ਮੰਨਦੇ ਸਨ।

ਹਵਾਲੇ[ਸੋਧੋ]