ਵਿਕੀਪੀਡੀਆ:ਚੁਣਿਆ ਹੋਇਆ ਲੇਖ/22 ਜੁਲਾਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮੁਕੇਸ਼ (22 ਜੁਲਾਈ 1923 – 27 ਅਗਸਤ 1976) ਇੱਕ ਭਾਰਤੀ ਗਾਇਕ ਸੀ। ਜਿਸ ਨੇ ਤੌਬਾ ਯੇ ਮਤਵਾਲੀ ਚਾਲ, ਜਾਨੇ ਕਹਾਂ ਗਏ ਵੋ ਦਿਨ, ਮੇਰਾ ਜੂਤਾ ਹੈ ਜਾਪਾਨੀ, ਸਭ ਕੁਝ ਸੀਖਾ ਹਮਨੇ ਨਾ ਸੀਖੀ ਹੋਸ਼ਿਆਰੀ, ਸਜਨ ਰੇ ਝੂਠ ਮਤ ਬੋਲੋ, ਏ ਭਾਈ ਜ਼ਰਾ ਦੇਖ ਕੇ ਚਲੋ, ਕੋਈ ਜਬ ਤੁਮਾਰ੍ਹਾ ਹਿਰਦੇ ਤੋੜ ਦੇ ਆਦਿ ਜਿਹੇ ਦਿਲ-ਟੁੰਬਵੇਂ ਗੀਤਾਂ ਨਾਲ ਸਰੋਤਿਆਂ ਦੇ ਦਿਲ ਜਿੱਤੇ। ਮੁਕੇਸ਼ ਦਾ ਜਨਮ 22 ਜੁਲਾਈ, 1923 ਨੂੰ ਮਾਤਾ ਚਾਂਦ ਰਾਣੀ ਦੀ ਕੁੱਖੋਂ ਹੋਇਆ। ਮੁਕੇਸ਼ ਨੇ ਸੰਨ 1945 ਵਿੱਚ ਫ਼ਿਲਮ ਪਹਿਲੀ ਨਜ਼ਰ ਲਈ ਦਿਲ ਜਲਤਾ ਹੈ ਤੋ ਜਲਨੇ ਦੋ ਗਾ ਕੇ ਸਮੁੱਚੇ ਬਾਲੀਵੁੱਡ 'ਚ ਧੁੰਮਾਂ ਪਾ ਦਿੱਤੀਆਂ ਸਨ। ਬਤੌਰ ਅਦਾਕਾਰ ਵੀ ਉਸ ਨੇ ਇੱਕ ਦਰਜਨ ਤੋਂ ਵੱਧ ਫ਼ਿਲਮਾਂ ਕੀਤੀਆਂ ਸਨ। ਜਿਸ ਨੇ 'ਤੌਬਾ ਯੇ ਮਤਵਾਲੀ ਚਾਲ, ਜਾਨੇ ਕਹਾਂ ਗਏ ਵੋ ਦਿਨ, ਮੇਰਾ ਜੂਤਾ ਹੈ ਜਾਪਾਨੀ, ਸਭ ਕੁਝ ਸੀਖਾ ਹਮਨੇ ਨਾ ਸੀਖੀ ਹੋਸ਼ਿਆਰੀ, ਸਜਨ ਰੇ ਝੂਠ ਮਤ ਬੋਲੋ, ਏ ਭਾਈ ਜ਼ਰਾ ਦੇਖ ਕੇ ਚਲੋ, ਕੋਈ ਜਬ ਤੁਮਾਰ੍ਹਾ ਹਿਰਦੇ ਤੋੜ ਦੇ' ਆਦਿ ਜਿਹੇ ਦਿਲ-ਟੁੰਬਵੇਂ ਗੀਤਾਂ ਨਾਲ ਸਰੋਤਿਆਂ ਦੇ ਦਿਲ ਜਿੱਤੇ। ਸੰਨ 1941 ਤੋਂ ਲੈ ਕੇ ਸੰਨ 1976 ਤੱਕ ਮੁਕੇਸ਼ ਨੇ ਕੁੱਲ ਪੰਜ ਸੌ ਤੋਂ ਵੱਧ ਫ਼ਿਲਮਾਂ ਲਈ ਨੌ ਸੌ ਦੇ ਕਰੀਬ ਗੀਤ ਗਾਏ ਸਨ। ਉਸ ਦਾ ਤਕਰੀਬਨ ਹਰੇਕ ਗੀਤ ਹਿੱਟ ਰਿਹਾ ਸੀ ਤੇ ਅਦਾਕਾਰ ਰਾਜ ਕਪੂਰ ਦੀ ਕਾਮਯਾਬੀ ਪਿੱਛੇ ਮੁਕੇਸ਼ ਦੀ ਗਾਇਕੀ ਦਾ ਭਰਪੂਰ ਯੋਗਦਾਨ ਰਿਹਾ ਸੀ| ਰਾਜ ਕਪੂਰ ਦੀ ਫ਼ਿਲਮ ਆਗ ਤੋਂ ਲੈ ਕੇ ਸੱਤਿਅਮ ਸ਼ਿਵਮ ਸੁੰਦਰਮ ਤੱਕ ਦੋਵਾਂ ਦਰਮਿਆਨ ਨਹੁੰ ਤੇ ਮਾਸ ਵਾਲਾ ਰਿਸ਼ਤਾ ਰਿਹਾ ਸੀ। 1974 ਦਾ ਰਾਸ਼ਟਰੀ ਫਿਲਮ ਸਨਮਾਨ ਵਧੀਆ ਗਾਇਕ ਕਈ ਬਾਰ ਯੂਹੀ ਦੇਖਾ ਹੈ ਫਿਲਮ ਰਜਨੀਗੰਧਾ ਲਈ ਮਿਲਿਆ।