ਮੁਕੇਸ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮੁਕੇਸ਼
ਜਨਮ ਦਾ ਨਾਂਮੁਕੇਸ਼ ਚੰਦਰ ਮਾਥੁਰ
ਜਨਮ(1923-07-22)22 ਜੁਲਾਈ 1923
ਦਿੱਲੀ,  ਭਾਰਤ
ਮੌਤਅਗਸਤ 27, 1976(1976-08-27) (ਉਮਰ 53)
ਮਿਸ਼ੀਗਨ ਫਰਮਾ:ਦੇਸ਼ ਸਮੱਗਰੀ ਸਯੁਕਤ ਰਾਜ
ਵੰਨਗੀ(ਆਂ)ਪਲੇਬੈਕ ਗਾਇਕ, ਭਜਨ, ਗ਼ਜ਼ਲ, ਸ਼ਾਸ਼ਤਰੀ ਸੰਗੀਤ
ਕਿੱਤਾਗਾਇਲ
ਸਾਜ਼ਵੋਕਲ
ਸਰਗਰਮੀ ਦੇ ਸਾਲ1940–1976

ਮੁਕੇਸ਼ (22 ਜੁਲਾਈ 1923 – 27 ਅਗਸਤ 1976) ਇੱਕ ਭਾਰਤੀ ਗਾਇਕ ਸੀ। ਜਿਸ ਨੇ 'ਤੌਬਾ ਯੇ ਮਤਵਾਲੀ ਚਾਲ, ਜਾਨੇ ਕਹਾਂ ਗਏ ਵੋ ਦਿਨ, ਮੇਰਾ ਜੂਤਾ ਹੈ ਜਾਪਾਨੀ, ਸਭ ਕੁਝ ਸੀਖਾ ਹਮਨੇ ਨਾ ਸੀਖੀ ਹੋਸ਼ਿਆਰੀ, ਸਜਨ ਰੇ ਝੂਠ ਮਤ ਬੋਲੋ, ਏ ਭਾਈ ਜ਼ਰਾ ਦੇਖ ਕੇ ਚਲੋ, ਕੋਈ ਜਬ ਤੁਮਾਰ੍ਹਾ ਹਿਰਦੇ ਤੋੜ ਦੇ' ਆਦਿ ਜਿਹੇ ਦਿਲ-ਟੁੰਬਵੇਂ ਗੀਤਾਂ ਨਾਲ ਸਰੋਤਿਆਂ ਦੇ ਦਿਲ ਜਿੱਤੇ। ਆਪ ਦਾ ਜਨਮ 22 ਜੁਲਾਈ, 1923 ਨੂੰ ਮਾਤਾ ਚਾਂਦ ਰਾਣੀ ਦੀ ਕੁੱਖੋਂ ਹੋਇਆ।

ਫਿਲਮੀ ਸਫਰ[ਸੋਧੋ]

ਮੁਕੇਸ਼ ਨੇ ਸੰਨ 1945 ਵਿੱਚ ਫ਼ਿਲਮ 'ਪਹਿਲੀ ਨਜ਼ਰ' ਲਈ 'ਦਿਲ ਜਲਤਾ ਹੈ ਤੋ ਜਲਨੇ ਦੋ' ਗਾ ਕੇ ਸਮੁੱਚੇ ਬਾਲੀਵੁੱਡ 'ਚ ਧੁੰਮਾਂ ਪਾ ਦਿੱਤੀਆਂ ਸਨ | ਬਤੌਰ ਅਦਾਕਾਰ ਵੀ ਉਸ ਨੇ ਇੱਕ ਦਰਜਨ ਤੋਂ ਵੱਧ ਫ਼ਿਲਮਾਂ ਕੀਤੀਆਂ ਸਨ | ਜਿਸ ਨੇ 'ਤੌਬਾ ਯੇ ਮਤਵਾਲੀ ਚਾਲ, ਜਾਨੇ ਕਹਾਂ ਗਏ ਵੋ ਦਿਨ, ਮੇਰਾ ਜੂਤਾ ਹੈ ਜਾਪਾਨੀ, ਸਭ ਕੁਝ ਸੀਖਾ ਹਮਨੇ ਨਾ ਸੀਖੀ ਹੋਸ਼ਿਆਰੀ, ਸਜਨ ਰੇ ਝੂਠ ਮਤ ਬੋਲੋ, ਏ ਭਾਈ ਜ਼ਰਾ ਦੇਖ ਕੇ ਚਲੋ, ਕੋਈ ਜਬ ਤੁਮਾਰ੍ਹਾ ਹਿਰਦੇ ਤੋੜ ਦੇ' ਆਦਿ ਜਿਹੇ ਦਿਲ-ਟੁੰਬਵੇਂ ਗੀਤਾਂ ਨਾਲ ਸਰੋਤਿਆਂ ਦੇ ਦਿਲ ਜਿੱਤੇ। ਸੰਨ 1941 ਤੋਂ ਲੈ ਕੇ ਸੰਨ 1976 ਤੱਕ ਮੁਕੇਸ਼ ਨੇ ਕੁੱਲ ਪੰਜ ਸੌ ਤੋਂ ਵੱਧ ਫ਼ਿਲਮਾਂ ਲਈ ਨੌ ਸੌ ਦੇ ਕਰੀਬ ਗੀਤ ਗਾਏ ਸਨ | ਉਸ ਦਾ ਤਕਰੀਬਨ ਹਰੇਕ ਗੀਤ ਹਿੱਟ ਰਿਹਾ ਸੀ ਤੇ ਅਦਾਕਾਰ ਰਾਜ ਕਪੂਰ ਦੀ ਕਾਮਯਾਬੀ ਪਿੱਛੇ ਮੁਕੇਸ਼ ਦੀ ਗਾਇਕੀ ਦਾ ਭਰਪੂਰ ਯੋਗਦਾਨ ਰਿਹਾ ਸੀ| ਰਾਜ ਕਪੂਰ ਦੀ ਫ਼ਿਲਮ 'ਆਗ' ਤੋਂ ਲੈ ਕੇ 'ਸੱਤਿਅਮ ਸ਼ਿਵਮ ਸੁੰਦਰਮ' ਤੱਕ ਦੋਵਾਂ ਦਰਮਿਆਨ ਨਹੁੰ ਤੇ ਮਾਸ ਵਾਲਾ ਰਿਸ਼ਤਾ ਰਿਹਾ ਸੀ|

ਸਨਮਾਨ[ਸੋਧੋ]

ਰਾਸ਼ਟਰੀ ਫਿਲਮ ਸਨਮਾਨ[ਸੋਧੋ]

ਫਿਲਮ ਫੇਅਰ ਸਨਮਾਨ[ਸੋਧੋ]

ਜੇਤੂ[ਸੋਧੋ]

ਸਾਲ Song ਫਿਲਮ ਸੰਗੀਤਕਾਰ ਗੀਤਕਾਰ
1959 "ਸਬ ਕੁਛ ਸੀਖਾ ਹਮਨੇ ਅਨਾੜੀ ਸੰਕਰ ਜੈਕ੍ਰਿਸ਼ਨ ਸ਼ੈਲਿੰਦਰ
1970 "ਸਬਸੇ ਬੜਾ ਨਦਾਨ ਪਹਿਚਾਨ ਸੰਕਰ ਜੈਕ੍ਰਿਸ਼ਨ ਵਰਮਾ ਮਲਿਕ
1972 "ਜੈ ਬੋਲੋ ਬੇਈਮਾਨ ਕੀ ਬੇ-ਇਮਾਨ ਸੰਕਰ ਜੈਕ੍ਰਿਸ਼ਨ ਵਰਮਾ ਮਲਿਕ
1976 "ਕਭੀ ਕਭੀ ਮੇਰੇ ਦਿਲ ਮੇਂ ਕਭੀ ਕਭੀ ਖਯਾਮ ਸਾਹਿਰ ਲੁਧਿਆਣਵੀ

ਨਾਮਜਾਦਗੀ[ਸੋਧੋ]

ਸਾਲ ਗੀਤ ਫਿਲਮ ਸੰਗੀਤਕਾਰ ਗੀਤਕਾਰ
1960 "ਹੋਠੋਂ ਪੇ ਸਚਾਈ ਰਹਿਤੀ ਹੈ ਜਿਸ ਦੇਸ਼ ਮੇਂ ਗੰਗਾ ਵਹਿਤੀ ਹੈ ਸੰਕਰ ਜੈਕ੍ਰਿਸ਼ਨ ਸ਼ੈਲਿੰਦਰ
1964 "ਦੋਸਤ ਦੋਸਤ ਨਾ ਰਹਾ ਸੰਗਮ ਸੰਕਰ ਜੈਕ੍ਰਿਸ਼ਨ ਸ਼ੈਲਿੰਦਰ
1967 "ਸਾਵਨ ਕਾ ਮਹੀਨਾ ਮਿਲਨ ਲਕਸ਼ਮੀਕਾਂਤ ਪਿਆਰੇਲਾਲ ਅਨੰਦ ਬਕਸ਼ੀ
1970 "ਬਸ ਯਹੀ ਅਪਰਾਧ ਮੈਂ ਹਰ ਬਾਰ ਪਹਿਚਾਨ ਸ਼ੰਕਰ ਜੈਕ੍ਰਿਸ਼ਨ ਨੀਰਜ਼
1972 "ਇਕ ਪਿਆਰ ਕਾ ਨਗ਼ਮਾ ਸ਼ੋਰ ਲਕਸ਼ਮੀਕਾਂਤ ਪਿਆਰੇਲਾਲ ਸੰਤੋਸ਼ ਅਨੰਦ
1975 "ਮੈਂ ਨਾ ਭੁਲੁਗਾ ਰੋਟੀ ਕਪੜਾ ਔਰ ਮਕਾਨ ਲਕਸ਼ਮੀਕਾਂਤ ਪਿਆਰੇਲਾਲ ਅਨੰਦ ਬਕਸ਼ੀ
1976 "ਮੈਂ ਪਲ ਦੋ ਪਲ ਕਾ ਸ਼ਾਇਰ ਕਭੀ ਕਭੀ ਖਯਾਮ ਸਾਹਿਰ ਲੁਧਿਆਨਵੀ
1977 "ਸੁਹਾਨੀ ਚਾਂਦਨੀ ਰਾਤੇਂ ਮੁਕਤੀ ਰਾਹੁਲ ਦੇਵ ਬਰਮਨ ਅਨੰਦ ਬਕਸ਼ੀ
1978 "ਚੰਚਲ ਸ਼ੀਤਲ ਸੱਤਿਅਮ ਸ਼ਿਵਅਮ ਸੁੰਦਰਮ ਲਕਸ਼ਮੀਕਾਂਤ ਪਿਆਰੇਲਾਲ ਅਨੰਦ ਬਕਸ਼ੀ

ਬੰਗਾਲੀ ਫਿਲਮ ਸਨਮਾਨ[ਸੋਧੋ]

ਜੇਤੂ

  • 1967 - ਫਿਲਮ ਤੀਸਰੀ ਕਸਮ ਲਈ ਵਧੀਆ ਗਾਇਕ[1]
  • 1968 - ਫਿਲਮ ਮਿਲਨ ਲਈ ਵਧੀਆ ਗਾਇਕ[2]
  • 1970 - ਫਿਲਮ ਸਰਸਵਤੀ ਚੰਦਰ ਲਈ ਵਧੀਆ ਗਾਇਕ[3]

ਮੌਤ[ਸੋਧੋ]

22 ਜੁਲਾਈ, 1976 ਨੂੰ ਅਮਰੀਕਾ ਵਿਖੇ ਸਟੇਜ ਸ਼ੋਅ ਦੌਰਾਨ 'ਜੀਨਾ ਯਹਾਂ ਮਰਨਾ ਯਹਾਂ, ਇਸ ਕੇ ਸਿਵਾ ਜਾਨਾ ਕਹਾਂ' ਨਾਮਕ ਗੀਤ ਗਾਉਂਦੇ ਸਮੇਂ ਦਿਲ ਦਾ ਦੌਰਾ ਪੈਣ ਕਾਰਨ ਇਹ ਮਹਾਨ ਗਾਇਕ ਸਾਥੋਂ ਸਦਾ ਲਈ ਖੁਸ ਗਿਆ ਸੀ |

ਹਵਾਲੇ[ਸੋਧੋ]