ਵਿਕੀਪੀਡੀਆ:ਚੁਣਿਆ ਹੋਇਆ ਲੇਖ/24 ਅਕਤੂਬਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬਹਾਦੁਰ ਸ਼ਾਹ ਜ਼ਫ਼ਰ (24 ਅਕਤੂਬਰ 1775 – 7 ਨਵੰਬਰ 1862) ਭਾਰਤ ਵਿੱਚ ਮੁਗਲ ਸਾਮਰਾਜ ਦਾ ਆਖਰੀ ਬਾਦਸ਼ਾਹ ਸੀ। ਇਹ ਮੁਗਲ ਬਾਦਸ਼ਾਹ ਅਕਬਰ ਸ਼ਾਹ ਦੂਜਾ ਦਾ ਅਤੇ ਹਿੰਦੂ ਰਾਜਪੂਤ ਲਾਲਬਾਈ ਦਾ ਮੁੰਡਾ ਸੀ। ਇਹ 28 ਸਤੰਬਰ 1837 ਨੂੰ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਬਾਦਸ਼ਾਹ ਬਣਿਆ। ਇਸਨੂੰ ਗਜ਼ਲਾਂ ਲਿਖਣ ਦਾ ਸ਼ੌਂਕ ਸੀ ਤੇ ਇਸਨੇ ਆਪਣਾ ਤਖੱਲਸ ਜ਼ਫਰ ਰੱਖਿਆ ਹੋਇਆ ਸੀ। ਉਹ ਆਪਣੇ ਪਿਤਾ ਅਕਬਰ ਸ਼ਾਹ ਦੂਸਰਾ ਦੀ ਮੌਤ ਦੇ ਬਾਅਦ 28 ਸਤੰਬਰ 1838 ਨੂੰ ਦਿੱਲੀ ਦੇ ਬਾਦਸ਼ਾਹ ਬਣੇ। ਉਨ੍ਹਾਂ ਦੀ ਮਾਂ ਲਲਬਾਈ ਹਿੰਦੂ ਪਰਵਾਰ ਤੋਂ ਸਨ। ਬਾਅਦ ਵਿੱਚ ਉਰਦੂ ਸ਼ਾਇਰ ਵਜੋਂ 'ਜ਼ਫ਼ਰ' ਦਾ ਤਖੱਲਸ ਉਨ੍ਹਾਂ ਨੇ ਆਪਣੇ ਨਾਂ ਨਾਲ ਜੋੜ ਲਿਆ ਜਿਸ ਦੇ ਸ਼ਬਦੀ ਮਾਹਨੇ 'ਜਿੱਤ' ਹਨ। 1857 ਵਿੱਚ ਜਦੋਂ ਹਿੰਦੁਸਤਾਨ ਦੀ ਆਜ਼ਾਦੀ ਦੀ ਚਿੰਗਾਰੀ ਭੜਕੀ ਤਾਂ ਸਾਰੇ ਬਾਗ਼ੀ ਸੈਨਿਕਾਂ ਅਤੇ ਰਾਜੇ ਮਹਾਰਾਜਿਆਂ ਨੇ ਉਨ੍ਹਾਂ ਨੂੰ ਹਿੰਦੁਸਤਾਨ ਦਾ ਸਮਰਾਟ ਮੰਨਿਆ ਅਤੇ ਉਨ੍ਹਾਂ ਦੀ ਅਗਵਾਈ ਵਿੱਚ ਅੰਗਰੇਜਾਂ ਦੀ ਇੱਟ ਨਾਲ ਇੱਟ ਵਜਾ ਦਿੱਤੀ। ਅੰਗਰੇਜਾਂ ਦੇ ਖਿਲਾਫ ਭਾਰਤੀ ਸੈਨਿਕਾਂ ਦੀ ਬਗਾਵਤ ਨੂੰ ਵੇਖ ਬਹਾਦੁਰ ਸ਼ਾਹ ਜ਼ਫ਼ਰ ਦੇ ਵੀ ਹੌਸਲੇ ਬੁਲੰਦ ਹੋ ਗਏ ਅਤੇ ਉਨ੍ਹਾਂ ਨੇ ਅੰਗਰੇਜਾਂ ਨੂੰ ਹਿੰਦੁਸਤਾਨ ਵਿੱਚੋਂ ਖਦੇੜਨ ਦਾ ਐਲਾਨ ਕਰ ਦਿੱਤਾ। ਭਾਰਤੀਆਂ ਨੇ ਦਿੱਲੀ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਅੰਗਰੇਜਾਂ ਨੂੰ ਕਰਾਰੀ ਹਾਰ ਦਿੱਤੀ।