ਵਿਕੀਪੀਡੀਆ:ਚੁਣਿਆ ਹੋਇਆ ਲੇਖ/24 ਜਨਵਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਹੋਮੀ ਭਾਬਾ
ਹੋਮੀ ਭਾਬਾ

ਹੋਮੀ ਭਾਬਾ (30 ਅਕਤੂਬਰ 1909 – 24 ਜਨਵਰੀ 1966) ਭਾਰਤੀ ਪਰਮਾਣੂ ਵਿਗਿਆਨੀ ਸੀ। ਡਾ. ਹੋਮੀ ਜਹਾਂਗੀਰ ਭਾਬਾ ਭਾਰਤ ਵਿੱਚ ਨਿਊਕਲੀ ਖੋਜ ਅਤੇ ਪਰਮਾਣੂ ਸ਼ਕਤੀ ਦੇ ਉਤਪਾਦਨ ਦੀ ਖੋਜ ਸੀ ਜਿਸ ਦੀ ਬਦੌਲਤ ਭਾਰਤ ਅੱਜ ਵਿਸ਼ਵ ਦੇ ਪਰਮਾਣੂ ਸ਼ਕਤੀ ਵਾਲੇ ਮੁਲਕਾਂ ਦੀ ਕਤਾਰ ਵਿੱਚ ਸ਼ਾਮਲ ਹੈ। ਉਹਨਾਂ ਦਾ ਜਨਮ ਮੁੰਬਈ ਵਿੱਚ ਇੱਕ ਧਨਾਢ ਪਾਰਸੀ ਪਰਿਵਾਰ ਵਿੱਚ ਹੋਇਆ। ਸ਼ੁਰੂ ਤੋਂ ਹੀ ਉਸ ਦਾ ਝੁਕਾਅ, ਗਣਿਤ ਅਤੇ ਵਿਗਿਆਨ ਵਿਚ ਸੀ। ਸੰਨ 1932 ਤੋਂ 1934 ਦੌਰਾਨ ਉਹ ਜਿਊਰਖ ਗਿਆ। ਉਸ ਨੂੰ ਇਟਲੀ ਦੇ ਖੋਜੀ ਐਨਰੀਕੋ ਫ਼ੇਅਰਮੀ ਨਾਲ ਖੋਜ ਅਧਿਐਨ ਕਰਨ ਦਾ ਮੌਕਾ ਮਿਲਿਆ। ਇਸ ਸਮੇਂ ਉਸ ਦਾ ਪਹਿਲਾ ਖੋਜ ਪੱਤਰ ‘ਕਾਸਮਿਕ ਕਿਰਨਾਂ ਦਾ ਸੋਖਣ’ ਵੀ ਪ੍ਰਕਾਸ਼ਤ ਹੋਇਆ। ਇਸ ਵਿੱਚ ਕਾਸਮਿਕ ਕਿਰਨਾਂ ਨੂੰ ਸੋਖਣ ਵਾਲੇ ਤੱਤਾਂ ਦਾ ਜ਼ਿਕਰ ਕੀਤਾ ਗਿਆ ਸੀ ਅਤੇ ਇਲੈਕਟ੍ਰੌਨਾਂ ਦੇ ਸਿਰਜਣ ਦਾ ਵਿਸਥਾਰ ਦਿੱਤਾ ਗਿਆ ਹੈ। ਸੰਨ 1935 ’ਚ ਉਸ ਦਾ ਖੋਜ ਪੱਤਰ ‘ਇਲੈਕਟਰੌਨ-ਪਾਜ਼ੀਟਰੌਨ ਖਿੰਡਾਓ’ ਪ੍ਰਕਾਸ਼ਤ ਹੋਇਆ। ਬਾਅਦ ਵਿੱਚ ਇਸ ਖੋਜ ਨੂੰ ‘ਭਾਬਾ ਖਿੰਡਾਓ’ ਹੀ ਕਿਹਾ ਜਾਣ ਲੱਗਾ। ਸੰਨ 1936 ਵਿੱਚ ਉਸ ਨੇ ਵਿਸਥਾਰ ਦਿੱਤਾ ਕਿ ਕਿਵੇਂ ਮੁੱਢਲੀਆਂ ਕਾਸਮਿਕ ਵਿਕੀਰਨਾਂ ਬਾਹਰੀ ਵਾਯੂਮੰਡਲ ਤੋਂ ਪ੍ਰਵੇਸ਼ ਕਰਦੀਆਂ ਸਨ। ਧਰਤੀ ਉਪਰਲੇ ਵਾਯੂਮੰਡਲ ਦੇ ਸੰਪਰਕ ’ਚ ਆ ਕੇ ਅਵੇਸਤ ਕਣ ਪੈਦਾ ਕਰਦੀਆਂ ਹਨ। ਇਹ ਆਵੇਸ਼ਤ ਕਣ ਧਰਤੀ ’ਤੇ ਅਤੇ ਧਰਤੀ ਦੀਆਂ ਡੂੰਘਾਣਾਂ ਵਿੱਚ ਵੀ ਲੱਭੇ ਹਨ। ਉਹਨਾਂ ਨੇ ਵਿਗਿਆਨੀ ਹੀਟਲਰ ਨਾਲ ਮਿਲ ਕੇ ਅੰਕੜੇ ਇਕੱਠੇ ਕੀਤੇ ਅਤੇ ਕਣਾਂ ਦੇ ਗੁਣਾਂ ਬਾਰੇ ਖੋਜ ਕੀਤੀ। ਸੰਨ 1939 ਤੱਕ ਭਾਬਾ ਕੈਂਬਰਿਜ ਵਿਸ਼ਵਵਿਦਿਆਲੇ ’ਚ ਖੋਜ ਕਾਰਜ ਕਰਦਾ ਰਿਹਾ। ਜਿਸ ਸਮੇਂ ਡਾ. ਸੀ.ਵੀ. ਰਮਨ ਸੰਸਥਾ ਦੇ ਨਿਰਦੇਸ਼ਕ ਉਹਨਾਂ ਨੂੰ ਕਾਸਮਿਕ ਵਿਕਿਰਨਾ ਦੀ ਖੋਜ ਦਾ ਕੰਮ ਸੌਪਿਆ ਗਿਆ।