ਵਿਕੀਪੀਡੀਆ:ਚੁਣਿਆ ਹੋਇਆ ਲੇਖ/29 ਜੂਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬਾਬੂ ਦੇਵਕੀਨੰਦਨ ਖਤਰੀ (29 ਜੂਨ 1861 - 1 ਅਗਸਤ 1913) ਹਿੰਦੀ ਦੇ ਪਹਿਲੇ ਭਾਰਤੀ ਤਲਿਸਮੀ ਲੇਖਕ ਸਨ। ਉਹ ਆਧੁਨਿਕ ਹਿੰਦੀ ਭਾਸ਼ਾ ਵਿੱਚ ਪ੍ਰਸਿੱਧ ਨਾਵਲਕਾਰਾਂ ਦੀ ਪਹਿਲੀ ਪੀੜ੍ਹੀ ਵਿੱਚੋਂ ਸਨ। ਦੇਵਕੀਨੰਦਨ ਖਤਰੀ ਦਾ ਜਨਮ 29 ਜੂਨ 1861 (ਹਾੜ੍ਹ ਬਦੀ ਸਪਤਮੀ ਸੰਵਤ 1918) ਸ਼ਨੀਵਾਰ ਨੂੰ ਪੂਸਾ, ਮੁਜੱਫਰਪੁਰ, ਬਿਹਾਰ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਮ ਲਾਲਾ ਈਸ਼ਵਰਦਾਸ ਸੀ। ਉਨ੍ਹਾਂ ਦੇ ਪੂਰਵਜ ਪੰਜਾਬ ਦੇ ਨਿਵਾਸੀ ਸਨ ਅਤੇ ਮੁਗ਼ਲਾਂ ਦੇ ਰਾਜਕਾਲ ਵਿੱਚ ਉੱਚੇ ਪਦਾਂ ਤੇ ਕਾਰਜ ਕਰਦੇ ਸਨ। ਮਹਾਰਾਜ ਰਣਜੀਤ ਸਿੰਘ ਦੇ ਪੁੱਤਰ ਸ਼ੇਰ ਸਿੰਘ ਦੇ ਸ਼ਾਸਨਕਾਲ ਵਿੱਚ ਲਾਲਾ ਈਸ਼ਵਰਦਾਸ ਕਾਸ਼ੀ ਵਿੱਚ ਆਕੇ ਬਸ ਗਏ। ਦੇਵਕੀਨੰਦਨ ਖਤਰੀ ਜੀ ਦੀ ਮੁਢਲੀ ਸਿੱਖਿਆ ਉਰਦੂ-ਫ਼ਾਰਸੀ ਵਿੱਚ ਹੋਈ ਸੀ। ਬਾਅਦ ਵਿੱਚ ਉਨ੍ਹਾਂ ਨੇ ਹਿੰਦੀ, ਸੰਸਕ੍ਰਿਤ ਅਤੇ ਅੰਗਰੇਜ਼ੀ ਦਾ ਵੀ ਅਧਿਅਨ ਕੀਤਾ।