ਸਮੱਗਰੀ 'ਤੇ ਜਾਓ

ਵਿਕੀਪੀਡੀਆ:ਚੁਣਿਆ ਹੋਇਆ ਲੇਖ/29 ਮਈ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਤੇਨਜ਼ਿੰਗ ਨੋਰਗੇ ਇੱਕ ਨੇਪਾਲੀ ਪਰਬਤਰੋਹੀ ਸੀ। ਉਹ ਇਤਿਹਾਸ ਵਿੱਚ ਮਾਊਂਟ ਐਵਰੈਸਟ ਉੱਤੇ ਚੜਨ ਵਾਲੇ ਦੋ ਮਨੁੱਖਾਂ ਵਿੱਚੋਂ ਇੱਕ ਸੀ। ਉਹ ਇਸ ਪਹਾੜੀ ਉੱਤੇ ਨਿਊਜ਼ੀਲੈਂਡ ਦੇ ਐਡਮੰਡ ਹਿਲਰੀ ਨਾਲ ਚੜਿਆ ਸੀ ਟਾਈਮ ਮੈਗਜ਼ੀਨ ਦੁਆਰਾ ਉਸਨੂੰ 20ਵੀਂ ਸਦੀ ਦੇ 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਵਿੱਚੋਂ ਇੱਕ ਮੰਨਿਆ ਗਿਆ। ਤੇਨਜ਼ਿੰਗ ਦੇ ਮੁਢਲੇ ਜੀਵਨ ਨੂੰ ਲੈਕੇ ਕਾਫੀ ਵਿਵਾਦ ਹੈ। ਉਸਦੀ ਜੀਵਨੀ ਮੁਤਾਬਿਕ ਉਸਦਾ ਜਨਮ ਸ਼ੇਰਪਾ ਲੋਕਾਂ ਵਿੱਚ ਹੋਇਆ ਅਤੇ ਉਸਨੇ ਆਪਣੇ ਬਚਪਨ ਦਾ ਸਮਾਂ ਤੇਨਗਬੋਚੇ, ਖ਼ੁਮਬੂ ਉੱਤਰ-ਪੂਰਬੀ ਨੇਪਾਲ ਵਿੱਚ ਬਿਤਾਇਆ। ਪਰ ਇਹ ਵੀ ਕਿਹਾ ਜਾਂਦਾ ਹੈ ਕੀ ਉਸਦਾ ਜਨਮ ਤਿਬਤ ਵਿੱਚ ਸ਼ੀ ਚੂ ਕਾਮਾਘਾਟੀ ਵਿੱਚ ਹੋਇਆ ਅਤੇ ਉਸਨੇ ਆਪਣਾ ਬਚਪਨ ਖਾਰਤਾ ਵਿੱਚ ਬਿਤਾਇਆ ਅਤੇ ਬਾਅਦ ਵਿੱਚ ਉਹ ਇੱਕ ਸ਼ੇਰਪਾ ਪਰਿਵਾਰ ਲਈ ਕੰਮ ਕਰਨ ਲਈ ਨੇਪਾਲ ਆ ਗਿਆ।29 ਮਈ, 1953 – ਸ਼ੇਰਪਾ ਤੇਨਜ਼ਿੰਗ ਨੋਰਗੇ ਅਤੇ ਐਡਮੰਡ ਹਿਲਰੀ ਨੇ ਹਿਮਾਲਾ ਦੀ ਸੱਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਸਰ ਕੀਤੀ। ਉਹ ਦੋਵੇਂ ਪਹਿਲੇ ਸ਼ਖ਼ਸ ਸਨ, ਜੋ ਉਸ ਚੋਟੀ ‘ਤੇ ਪੁੱਜੇ ਸਨ।