ਸਮੱਗਰੀ 'ਤੇ ਜਾਓ

ਵਿਕੀਪੀਡੀਆ:ਚੁਣਿਆ ਹੋਇਆ ਲੇਖ/30 ਅਗਸਤ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕਾਨ੍ਹ ਸਿੰਘ ਨਾਭਾ

ਭਾਈ ਕਾਨ੍ਹ ਸਿੰਘ ਨਾਭਾ (30 ਅਗਸਤ 1861-24 ਨਵੰਬਰ, 1938) ਉੱਨੀਵੀਂ ਸਦੀ ਦੇ ਇੱਕ ਸਿੱਖ ਵਿਦਵਾਨ ਅਤੇ ਲੇਖਕ ਸਨ ਜੋ ਆਪਣੇ ਰਚੇ ਵਿਸ਼ਵ ਗਿਆਨਕੋਸ਼ ਗ੍ਰੰਥ, ਮਹਾਨ ਕੋਸ਼ ਕਰਕੇ ਜਾਣੇ ਜਾਂਦੇ ਹਨ। ਓਹਨਾਂ ਦੇ ਲਿਖੇ ਗ੍ਰੰਥ ਮਹਾਨ ਕੋਸ਼ (ਗੁਰਸ਼ਬਦ ਰਤਨਾਕਰ ਮਹਾਨ ਕੋਸ਼) ਨੂੰ ਸਿੱਖੀ, ਪੰਜਾਬੀ ਜ਼ਬਾਨ ਅਤੇ ਵਿਰਸੇ ਦਾ ਵਿਸ਼ਵ ਗਿਆਨ ਕੋਸ਼ ਦਾ ਦਰਜਾ ਹਾਸਲ ਹੈ। ਓਹਨਾਂ ਨੇ ਸਿੰਘ ਸਭਾ ਲਹਿਰ ਵਿੱਚ ਵੀ ਆਪਣਾ ਯੋਗਦਾਨ ਦਿੱਤਾ। ਭਾਈ ਕਾਨ੍ਹ ਸਿੰਘ ਦਾ ਜਨਮ ਭਾਦੋਂ ਵਦੀ 10 ਬਿਕ੍ਰਮੀ ਸੰਮਤ 1918 ਮੁਤਾਬਕ 30 ਅਗਸਤ 1861 ਨੂੰ ਪਟਿਆਲਾ ਰਿਆਸਤ ਦੇ ਇੱਕ ਪਿੰਡ ਬਨੇਰਾ ਖੁਰਦ ਵਿਖੇ ਇੱਕ ਸਿੱਖ ਪਰਵਾਰ ਵਿਚ ਹੋਇਆ। ਰਾਜ ਧਰਮ 1884 ਓਹਨਾਂ ਦੀ ਪਹਿਲੀ ਕਿਤਾਬ ਸੀ ਅਤੇ ਇਸਤੋਂ ਬਾਅਦ 1898 ਵਿੱਚ ਹਮ ਹਿੰਦੂ ਨਹੀਂ ਕਿਤਾਬ ਲਿਖੀ ਜੋ ਕਿ ਸਿੱਖ ਧਰਮ ਅਤੇ ਸਿੱਖ ਦੀ ਅਸਲੀ ਪਛਾਣ ’ਤੇ ਅਧਾਰਿਤ ਹੈ। ਉਸ ਵੇਲ਼ੇ ਜਦੋਂ ਹਿੰਦੂ, ਸਿੱਖ ਧਰਮ ਨੂੰ ਆਪਣਾ ਹਿੱਸਾ ਕਹਿ ਰਹੇ ਤਾਂ ਕਾਨ੍ਹ ਸਿੰਘ ਨੇ ਇਹ ਕਿਤਾਬ ਲਿਖ ਕੇ ਸਿੱਖ ਧਰਮ ਨੂੰ ਹਿੰਦੂ ਧਰਮ ਨਾਲ਼ੋ ਵਖਰਾ ਦੱਸਦਿਆਂ ਇਹਨਾਂ ਦੋਹਾਂ ਧਰਮਾਂ ਵਿਚਲੇ ਵਖਰੇਂਵੇਂ ਤੋਂ ਜਾਣੂ ਕਰਵਾਇਆ। ਇਸ ਵਿੱਚ ਹਿੰਦੂ ਅਤੇ ਸਿੱਖ ਦੇ ਸਵਾਲ ਜਵਾਬ ਅਤੇ ਵੇਦਾਂ, ਪੁਰਾਣਾਂ, ਦਸਮ ਗ੍ਰੰਥ ਅਤੇ ਗੁਰੂ ਗ੍ਰੰਥ ਸਾਹਿਬ ਵਿਚੋਂ ਅਣਗਿਣਤ ਹਵਾਲੇ ਦਿੱਤੇ ਗਏ ਹਨ।