ਹਮ ਹਿੰਦੂ ਨਹੀਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਹਮ ਹਿੰਦੂ ਨਹੀਂ  
[[File:]]
ਲੇਖਕਕਾਨ੍ਹ ਸਿੰਘ ਨਾਭਾ
ਮੂਲ ਸਿਰਲੇਖਹਮ ਹਿੰਦੂ ਨਹੀਂ
ਦੇਸ਼ਬਰਤਾਨਵੀ ਭਾਰਤ
ਭਾਸ਼ਾਪੰਜਾਬੀ
ਵਿਸ਼ਾਸਿੱਖ ਧਰਮ ਦੀ ਅਲਿਹਦੀ ਪਛਾਣ
ਪ੍ਰਕਾਸ਼ਨ ਮਾਧਿਅਮਪ੍ਰਿੰਟ
ਪੰਨੇ185 (ਚੌਥੀ ਅਡੀਸ਼ਨ)

'ਹਮ ਹਿੰਦੂ ਨਹੀਂ' (ਅੰਗਰੇਜ਼ੀ: 'Ham Hindu Nahin') ਭਾਈ ਕਾਨ੍ਹ ਸਿੰਘ ਨਾਭਾ ਦੀ ਲਿਖੀ ਉੱਨੀਵੀਂ ਸਦੀ ਦੀ ਇੱਕ ਛੋਟੀ ਕਿਤਾਬ ਹੈ।[1][2][3] ਇਸਦਾ ਵਿਸ਼ਾ ਸਿੱਖ ਧਰਮ ਦੀ ਅਲਿਹਦੀ ਪਛਾਣ ਅਤੇ ਇਸਦਾ ਹਿੰਦੂ ਧਰਮ ਨਾਲ਼ੋ ਵਖਰੇਵਾਂ ਹੈ। ਉੱਨੀਵੀਂ ਸਦੀ ਵਿੱਚ ਹਿੰਦੂਆਂ ਦੁਆਰਾ ਸਿੱਖੀ ਨੂੰ ਆਪਣਾ ਹਿੱਸਾ ਦੱਸੇ ਜਾਣ ਕਰਕੇ 'ਭਾਈ ਕਾਨ੍ਹ ਸਿੰਘ' ਨੇ ਇਹ ਕਿਤਾਬ ਲਿਖੀ।[4] 1898 ਵਿੱਚ ਪਹਿਲੀ ਵਾਰ ਛਪੀ ਇਹ ਕਿਤਾਬ 1899 ਦੀ 30 ਜੂਨ ਨੂੰ 447 ਨੰਬਰ ਤਹਿਤ ਪੰਜਾਬ ਗਜ਼ਟ ਵਿੱਚ ਦਰਜ ਕੀਤੀ ਗਈ।[5]

ਕਿਤਾਬ ਵਿੱਚ ਵੱਖ-ਵੱਖ ਧਾਰਮਿਕ ਗ੍ਰੰਥਾਂ ਦੇ ਤੁਕਾਂਤ[ਸੋਧੋ]

ਕਿਤਾਬ ਵਿੱਚ ਹਿੰਦੂ ਅਤੇ ਸਿੱਖ ਦੇ ਸਵਾਲ-ਜਵਾਬ ਹੋਏ ਹਨ ਤੇ ਹਿੰਦੂ ਧਰਮ ਨਾਲ਼ੋਂ ਸਿੱਖ ਧਰਮ ਨੂੰ ਨਿਖੇੜਿਆਂ ਗਿਆ ਹੈ ਤੇ ਇਸ ਨਾਲ ਹੀ ਵੱਖਰੀਆਂ ਮਰਿਆਦਾਵਾਂ, ਰਹਿਤਾਂ ਤੇ ਦਾਰਸ਼ਨਿਕਤਾ ਦੀ ਗੱਲ ਕੀਤੀ ਹੈ। ਇਸ ਕਿਤਾਬ ਵਿੱਚ ਜਗ੍ਹਾ-ਜਗ੍ਹਾ ਹੇਠ ਲਿਖੇ ਧਰਮ-ਗ੍ਰੰਥਾਂ ਵਿਚੋਂ ਹਵਾਲੇ ਦਿੱਤੇ ਹਨ। ਜਿਵੇਂ,

  1. ਵੇਦ
  2. ਪੁਰਾਣ
  3. ਦਸਮ ਗ੍ਰੰਥ
  4. ਸ਼੍ਰੀ ਗੁਰੂ ਗ੍ਰੰਥ ਸਾਹਿਬ

ਮਹੱਤਤਾ[ਸੋਧੋ]

ਇਹ ਕਿਤਾਬ ਭਾਵੇਂ 19ਵੀਂ ਸਦੀ ਵਿੱਚ ਛਪੀ ਪਰ ਸਿੱਖ ਧਰਮ ਦੇ ਪੱਖੋਂ ਇਸ ਦੀ ਆਪਣੀ ਮਹੱਤਤਾ ਹੈ। ਇਹ ਸਿੱਖ ਮਤ ਦਾ ਸਥਾਨ ਤੇ ਮਰਿਆਦਾ ਦਾ ਨਿਖੇੜਾ ਕਰਦੀ ਹੈ। ਇਹ ਗੱਲ ਵੀ ਮੰਨਣਯੋਗ ਹੈ ਕਿ ਸਿੱਖ ਧਰਮ ਭਾਵੇਂ ਹਿੰਦੂ ਧਰਮ ਦੇ ਨਿਘਾਰ ਵਿਚੋਂ ਉਪਜਿਆ ਪਰ ਇਸ ਦੀ ਆਪਣੀ ਵਿਲੱਖਣਾ ਤੇ ਲਾਸਾਨੀ ਇਤਿਹਾਸ ਰਿਹਾ ਹੈ।

ਹਵਾਲੇ[ਸੋਧੋ]

  1. "Ham Hindu Nahin". Open Library. December 11, 2009. Retrieved ਅਗਸਤ 12, 2012.  Check date values in: |access-date= (help); External link in |publisher= (help)
  2. "Hum Hindu Nahin". Panjab Digital Library. Retrieved ਅਗਸਤ 12, 2012.  Check date values in: |access-date= (help); External link in |publisher= (help)
  3. ਕਾਨ੍ਹ ਸਿੰਘ ਨਾਭਾ (2011). 'ਹਮ ਹਿੰਦੂ ਨਹੀਂ' publisher=ਸਿੰਘ ਬ੍ਰਦਰਜ਼ (in ਪੰਜਾਬੀ). ਅੰਮ੍ਰਿਤਸਰ. p. 128. ISBN 978-81-7205-051-1.  line feed character in |title= at position 16 (help)
  4. "ਕੀ 'ਹਮ ਹਿੰਦੂ ਨਹੀਂ' ਕਿਤਾਬ ਵੰਡੀ ਪਾਉਂਦੀ ਹੈ?". ਅੰਮ੍ਰਿਤਸਰ ਟਾਈਮਜ਼. Retrieved ਅਗਸਤ 12, 2012.  Check date values in: |access-date= (help)
  5. "Ham Hindu Nahin" (in ਅੰਗਰੇਜ਼ੀ). TheSikhEncyclopedia. Retrieved ਅਗਸਤ 12, 2012.  Check date values in: |access-date= (help); External link in |publisher= (help)