ਵਿਕੀਪੀਡੀਆ:ਚੁਣਿਆ ਹੋਇਆ ਲੇਖ/7 ਅਗਸਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬੂਸ਼ਨਵਾਲਡ ਨਜ਼ਰਬੰਦੀ ਕੈਂਪ ਵਿਖੇ ਸੈਨੇਟਰ ਐਲਬਨ ਬਾਰਕਲੀ ਨਾਜ਼ੀਆਂ ਵੱਲੋਂ ਕੀਤੇ ਘੋਰ ਜ਼ੁਲਮਾਂ ਨੂੰ ਅੱਖੀਂ ਦੇਖਦੇ ਹੋਏ
ਬੂਸ਼ਨਵਾਲਡ ਨਜ਼ਰਬੰਦੀ ਕੈਂਪ ਵਿਖੇ ਸੈਨੇਟਰ ਐਲਬਨ ਬਾਰਕਲੀ ਨਾਜ਼ੀਆਂ ਵੱਲੋਂ ਕੀਤੇ ਘੋਰ ਜ਼ੁਲਮਾਂ ਨੂੰ ਅੱਖੀਂ ਦੇਖਦੇ ਹੋਏ

ਯਹੂਦੀ ਘੱਲੂਘਾਰਾ ਜਾਂ ਹੋਲੋਕਾਸਟ, ਦੂਜੀ ਵਿਸ਼ਵ ਜੰਗ ਦੌਰਾਨ ਲਗਭਗ ਸੱਠ ਲੱਖ ਯਹੂਦੀਆਂ ਦੀ ਨਸਲਕੁਸ਼ੀ ਜਾਂ ਕਤਲੇਆਮ ਸੀ। ਇਹ ਨਸਲਕੁਸ਼ੀ ਅਡੋਲਫ਼ ਹਿਟਲਰ ਅਤੇ ਨਾਜ਼ੀ ਪਾਰਟੀ ਦੀ ਰਹਿਨੁਮਾਈ ਹੇਠਲੇ ਨਾਜ਼ੀ ਜਰਮਨੀ ਰਾਹੀਂ ਕਰਵਾਇਆ ਗਿਆ, ਸਰਕਾਰ ਦੀ ਸਰਪ੍ਰਸਤੀ-ਪ੍ਰਾਪਤ, ਹੱਤਿਆ ਦਾ ਇੱਕ ਯੋਜਨਾਬੱਧ ਸਿਲਸਿਲਾ ਸੀ ਜੋ ਸਾਰੇ ਦੇ ਸਾਰੇ ਜਰਮਨ ਰਾਈਸ਼ ਅਤੇ ਜਰਮਨ ਦੇ ਕਬਜ਼ੇ ਹੇਠ ਰਾਜਖੇਤਰਾਂ ਵਿੱਚ ਵਾਪਰਿਆ। ਘੱਲੂਘਾਰੇ ਤੋਂ ਪਹਿਲਾਂ ਯੂਰਪ ਵਿੱਚ ਰਹਿੰਦੇ ਨੱਬੇ ਲੱਖ ਯਹੂਦੀਆਂ 'ਚੋਂ ਲਗਭਗ ਦੋ-ਤਿਹਾਈ ਯਹੂਦੀਆਂ ਨੂੰ ਮਾਰ ਦਿੱਤਾ ਗਿਆ ਸੀ। ਦਸ ਲੱਖ ਤੋਂ ਵੱਧ ਯਹੂਦੀ ਬੱਚੇ, ਲਗਭਗ ਵੀਹ ਲੱਖ ਯਹੂਦੀ ਔਰਤਾਂ ਅਤੇ ਤੀਹ ਲੱਖ ਯਹੂਦੀ ਮਰਦ ਮਾਰੇ ਗਏ ਸਨ। ਜਰਮਨੀ ਅਤੇ ਜਰਮਨ ਹੇਠਲੇ ਰਾਜਖੇਤਰਾਂ ਵਿੱਚ ਯਹੂਦੀਆਂ ਅਤੇ ਹੋਰ ਸ਼ਿਕਾਰਾਂ ਨੂੰ ਇਕੱਠਾ ਕਰਨ, ਰੋਕੀ ਰੱਖਣ ਅਤੇ ਮਾਰਨ ਵਾਸਤੇ 40,000 ਤੋਂ ਵੱਧ ਸਹੂਲਤਾਂ ਦਾ ਇੰਤਜ਼ਾਮ ਕੀਤਾ ਗਿਆ ਸੀ।