ਵਿਕੀਪੀਡੀਆ:ਚੁਣਿਆ ਹੋਇਆ ਲੇਖ/7 ਸਤੰਬਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਲਾ ਰਮੇਸ਼ ਭੱਟ
ਇਲਾ ਰਮੇਸ਼ ਭੱਟ

ਇਲਾ ਰਮੇਸ਼ ਭੱਟ (ਜਨਮ 7 ਸਤੰਬਰ 1933) ਭਾਰਤ ਦੀ ਇੱਕ ਮਸ਼ਹੂਰ ਸਾਮਾਜਕ ਕਾਰਕੁਨ ਹਨ ਜਿਹਨਾਂ ਨੇ ਭਾਰਤ ਦੀਆਂ ਔਰਤਾਂ ਦੇ ਸਾਮਾਜਕ ਅਤੇ ਆਰਥਕ ਵਿਕਾਸ ਦੀ ਦਿਸ਼ਾ ਵਿੱਚ ਮਹੱਤਵਪੂਰਣ ਕਾਰਜ ਕੀਤਾ। ਉਨ੍ਹਾਂ ਨੇ 1972 ਵਿੱਚ ਸੈਲਫ-ਇੰਪਲਾਇਡ ਵੀਮਨ ਐਸੋਸੀਏਸ਼ਨ ਨਾਮਕ ਮਹਿਲਾ ਟ੍ਰੇਡ ਯੂਨੀਅਨ ਦੀ ਸਥਾਪਨਾ ਕੀਤੀ ਸੀ। 12 ਲੱਖ ਤੋਂ ਜਿਆਦਾ ਔਰਤਾਂ ਇਸ ਦੀਆਂ ਮੈਂਬਰ ਹਨ। ਇਸੇ ਤਰ੍ਹਾਂ ਉਨ੍ਹਾਂ ਨੇ 1974 ਵਿੱਚ ਸੇਵਾ ਕੋਆਪਰੇਟਿਵ ਬੈਂਕ ਦੀ ਸਥਾਪਨਾ ਕੀਤੀ ਸੀ। ਉਨ੍ਹਾਂ ਨੂੰ 13 ਮਈ 2010 ਨੂੰ 2010 ਦੇ ਨਿ ਵਾਨੋ ਸ਼ਾਂਤੀ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਵਰਤਮਾਨ ਵਿੱਚ ਉਹ ਭਾਰਤੀ ਰਿਜ਼ਰਵ ਬੈਂਕ ਦੇ ਕੇਂਦਰੀ ਬੋਰਡ ਦੀ ਇੱਕ ਡਾਇਰੈਕਟਰ ਵੀ ਹੈ। ੲਿਹਨਾਂ ਨੂੰ ਪਦਮਸ਼੍ਰੀ,ਪਦਮ ਭੂਸ਼ਣ, ਰਮੋਨ ਮੈਗਸੇਸੇ ਇਨਾਮ ਅਤੇ ਹੋਰ ਸਨਮਾਨ ਨਾਲ ਸਨਮਾਨਿਤ ਕੀਤਾ ਜਾ ਚੁਕਾ ਹੈ।