ਇਲਾ ਭੱਟ
Jump to navigation
Jump to search
ਇਲਾ ਭੱਟ | |
---|---|
![]() ਇਲਾ ਭੱਟ 2009 | |
ਜਨਮ | ਅਹਿਮਦਾਬਾਦ, ਗੁਜਰਾਤ | 7 ਸਤੰਬਰ 1933
ਰਾਸ਼ਟਰੀਅਤਾ | ਭਾਰਤੀ |
ਨਾਗਰਿਕਤਾ | ਭਾਰਤੀ |
ਸਿੱਖਿਆ | ਬੀ.ਏ., ਐਲ.ਐਲ.ਬੀ.; ਲੇਬਰ ਅਤੇ ਕੋਆਪਰੇਟਿਵਾਂ ਦਾ ਡਿਪਲੋਮਾ; |
ਅਲਮਾ ਮਾਤਰ | ਸਰਵਜਨਿਕ ਗਰਲਜ਼ ਹਾਈ ਸਕੂਲ, ਸੂਰਤ; ਐਮ.ਟੀ.ਬੀ. ਕਾਲਜ, ਸੂਰਤ; ਲੇਬਰ ਅਤੇ ਕੋਆਪਰੇਟਿਵਾਂ ਦੀ ਐਫ਼ਰੋ-ਏਸ਼ੀਆਈ ਇੰਸਟੀਚਿਊਟ, ਤੇਲ ਅਵੀਵ |
ਪੇਸ਼ਾ | ਵਕੀਲ, ਸਮਾਜ ਸੇਵੀ |
SEWA, ਦ ਐਲਡਰਜ | |
ਪ੍ਰਸਿੱਧੀ | ਸੈਲਫ-ਇੰਪਲਾਇਡ ਵੀਮਨ ਐਸੋਸੀਏਸ਼ਨ (SEWA) ਨਾਮ ਦੀ ਮਹਿਲਾ ਟ੍ਰੇਡ ਯੂਨੀਅਨ ਦੀ ਨੀਂਹ ਰੱਖੀ |
ਸਾਥੀ | ਰਮੇਸ਼ ਭੱਟ |
ਪੁਰਸਕਾਰ | ਪਦਮਸ਼੍ਰੀ 1985; ਪਦਮ ਭੂਸ਼ਣ 1986; ਰੇਮਨ ਮੈਗਸੇਸੇ ਪੁਰਸਕਾਰ 1977; ਰਾਈਟ ਲਿਵਲੀਹੂਡ ਪੁਰਸਕਾਰ 1984; ਨਿਵਾਨੋ ਅਮਨ ਪੁਰਸਕਾਰ; ਡਾਕਟਰੇਟ ਡਿਗਰੀ ਇਨ ਹਿਊਮਨ ਲੈਟਰਸ, ਹਾਰਵਰਡ ਯੂਨੀਵਰਸਿਟੀ 2001; ਅਮਨ, ਨਿਸਸਤਰੀਕਰਨ ਅਤੇ ਵਿਕਾਸ ਲਈ ਇੰਦਰਾ ਗਾਂਧੀ ਪੁਰਸਕਾਰ 2011 |
ਇਲਾ ਰਮੇਸ਼ ਭੱਟ (ਜਨਮ 7 ਸਤੰਬਰ 1933) ਭਾਰਤ ਦੀ ਇੱਕ ਮਸ਼ਹੂਰ ਸਮਾਜਕ ਕਾਰਕੁਨ ਹਨ ਜਿਹਨਾਂ ਨੇ ਭਾਰਤ ਦੀਆਂ ਔਰਤਾਂ ਦੇ ਸਮਾਜਕ ਅਤੇ ਆਰਥਕ ਵਿਕਾਸ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਾਰਜ ਕੀਤਾ। ਉਹਨਾਂ ਨੇ 1972 ਵਿੱਚ ਸੈਲਫ-ਇੰਪਲਾਇਡ ਵੀਮਨ ਐਸੋਸੀਏਸ਼ਨ (SEWA) ਨਾਮਕ ਮਹਿਲਾ ਟ੍ਰੇਡ ਯੂਨੀਅਨ ਦੀ ਸਥਾਪਨਾ ਕੀਤੀ ਸੀ। 12 ਲੱਖ ਤੋਂ ਜਿਆਦਾ ਔਰਤਾਂ ਇਸ ਦੀਆਂ ਮੈਂਬਰ ਹਨ। ਇਸੇ ਤਰ੍ਹਾਂ ਉਹਨਾਂ ਨੇ 1974 ਵਿੱਚ ਸੇਵਾ ਕੋਆਪਰੇਟਿਵ ਬੈਂਕ ਦੀ ਸਥਾਪਨਾ ਕੀਤੀ ਸੀ। ਉਹਨਾਂ ਨੂੰ 13 ਮਈ 2010 ਨੂੰ 2010 ਦੇ ਨਿਵਾਨੋ ਸ਼ਾਂਤੀ ਇਨਾਮ ਨਾਲ ਸਨਮਾਨਿਤ ਕੀਤਾ ਗਿਆ।
ਵਰਤਮਾਨ ਵਿੱਚ ਉਹ ਭਾਰਤੀ ਰਿਜ਼ਰਵ ਬੈਂਕ ਦੇ ਕੇਂਦਰੀ ਬੋਰਡ ਦੀ ਇੱਕ ਡਾਇਰੈਕਟਰ ਵੀ ਹੈ।[1]
ਪੁਰਸਕਾਰ[2][3][ਸੋਧੋ]
- ਪਦਮਸ਼੍ਰੀ 1985
- ਪਦਮ ਭੂਸ਼ਣ 1986
- ਰਮੋਨ ਮੈਗਸੇਸੇ ਇਨਾਮ 1977
- ਰਾਈਟ ਲਿਵਲੀਹੂਡ ਪੁਰਸਕਾਰ 1984
- ਨਿਵਾਨੋ ਅਮਨ ਪੁਰਸਕਾਰ
- ਡਾਕਟਰੇਟ ਡਿਗਰੀ ਇਨ ਹਿਊਮਨ ਲੈਟਰਸ
- ਹਾਰਵਰਡ ਯੂਨੀਵਰਸਿਟੀ 2001
- ਅਮਨ, ਨਿਸਸਤਰੀਕਰਨ ਅਤੇ ਵਿਕਾਸ ਲਈ ਇੰਦਰਾ ਗਾਂਧੀ ਪੁਰਸਕਾਰ 2011