ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/14 ਜੂਨ
ਦਿੱਖ
(ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/ਜੂਨ 14 ਤੋਂ ਮੋੜਿਆ ਗਿਆ)
- 1381 – ਇੰਗਲੈਂਡ ਵਿਚ ਮਜ਼ਦੂਰਾਂ ਦੀਆਂ ਤਨਖ਼ਾਹਾਂ ਜ਼ਾਮਨੀ ਵਜੋਂ ਰੋਕ ਕੇ ਰੱਖਣ ਦੇ ਕਾਨੂੰਨ ਵਿਰੁਧ ਕਿਸਾਨਾਂ ਨੇ ਬਗ਼ਾਵਤ ਕਰ ਦਿਤੀ।
- 1444 – ਭਾਰਤੀ ਪੁਲਾੜ ਵਿਗਿਆਨੀ ਅਤੇ ਗਣਿਤ ਸ਼ਾਸਤਰੀ ਨੀਲਾਕੰਥਾ ਸੋਮਾਇਆਜੀ ਦਾ ਜਨਮ।
- 1775 – ਅਮਰੀਕੀ ਸੈਨਾ ਦੀ ਸਥਾਪਨਾ ਹੋਈ।
- 1870 – ਅੰਮ੍ਰਿਤਸਰ ਵਿਚ ਕੂਕਿਆਂ ਨੇ ਅੰਮ੍ਰਿਤਸਰ ਵਿਚ ਇਕ ਬੁੱਚੜਖਾਨਾ 'ਤੇ ਹਮਲਾ ਕਰ ਕੇ ਕੁੱਝ ਬੁੱਚੜ ਮਾਰ ਤੇ ਕੂਕਿਆਂ ਨੂੰ ਫਾਂਸੀ ਦੇ ਦਿਤੀ ਗਈ।
- 1955 – ਭਾਰਤੀ ਫਿਲਮੀ ਕਲਾਕਾਰ ਅਤੇ ਰਾਜਨੇਤਾ ਕਿਰਨ ਖੇਰ ਦਾ ਜਨਮ।
- 1962 – ਯੂਰਪੀ ਪੁਲਾੜ ਏਜੰਸੀ ਦਾ ਪੈਰਿਸ 'ਚ ਗਠਨ ਹੋਆਿ।
- 1964 – ਦਾਸ ਕਮਿਸ਼ਨ ਵਲੋਂ ਦਾਗ਼ੀ ਕਰਾਰ ਦਿਤੇ ਜਾਣ ਮਗਰੋਂ ਪ੍ਰਤਾਪ ਸਿੰਘ ਕੈਰੋਂ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦਿਤਾ।
- 1984 – ਡਾ. ਗੰਡਾ ਸਿੰਘ ਨੇ ਪਦਮ ਸ਼੍ਰੀ ਦਾ ਖ਼ਿਤਾਬ ਦਰਬਾਰ ਸਾਹਿਬ 'ਤੇ ਹੋਏ ਹਮਲੇ ਦੇ ਰੋਸ ਵਜੋਂ ਵਾਪਸ ਕਰ ਦਿਤਾ।