ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/20 ਫ਼ਰਵਰੀ
Jump to navigation
Jump to search
- 1696 – ਗੁਲੇਰ ਦੀ ਲੜਾਈ ਵਿਚ ਸਿੱਖਾਂ ਵਲੋਂ ਰਾਜਾ ਗੋਪਾਲ ਦੀ ਮਦਦ।
- 1792 – ਅਮਰੀਕਾ ਵਿਚ ਪਹਿਲੀ ਡਾਕ ਟਿਕਟ ਜਾਰੀ ਹੋਈ। ਇਕ ਚਿੱਠੀ 'ਤੇ ਫ਼ਾਸਲੇ ਮੁਤਾਬਕ ਘੱਟ ਤੋਂ ਘੱਟ 6 ਸੈਂਟ ਅਤੇ ਵੱਧ ਤੋਂ ਵੱਧ 12 ਸੈਂਟ ਲਗਦੇ ਸਨ।
- 1811 – ਆਸਟਰੀਆ ਦੀ ਸਰਕਾਰ ਨੇ ਦੀਵਾਲਾ ਕੱਢਣ ਦਾ ਐਲਾਨ ਕੀਤਾ।
- 1909 – ਅਜੈ ਕੁਮਾਰ ਘੋਸ਼, ਕਮਿਊਨਿਸਟ ਆਗੂ ਦਾ ਜਨਮ(ਮ.1962)।
- 1915 – ਗ਼ਦਰ ਪਾਰਟੀ ਵਿਚ ਕਿਰਪਾਲ ਸਿੰਘ ਮੁਖ਼ਬਰ ਦੇ ਵੜ ਜਾਣ ਕਾਰਨ ਪੁਲਿਸ ਨੂੰ ਉਨ੍ਹਾਂ ਦੇ ਲਾਹੌਰ ਦੇ ਅੱਡੇ ਦਾ ਪਤਾ ਲੱਗ ਗਿਆ ਤੇ 20 ਫ਼ਰਵਰੀ, 1915 ਦੇ ਦਿਨ ਸਾਰੇ ਆਗੂ ਗਿ੍ਫ਼ਤਾਰ ਕਰ ਲਏ ਗਏ।
- 1921 – ਨਨਕਾਣਾ ਸਾਹਿਬ ਵਿਚ ਮਹੰਤ ਨਾਰਾਇਣ ਦਾਸ ਵਲੋਂ 156 ਸਿੱਖਾਂ ਦਾ ਕਤਲ।
- 1962 – ਅਮਰੀਕਾ ਦੇ ਜਾਹਨ ਗਲਿਨ ਧਰਤੀ ਦੁਆਲੇ ਪੂਰਾ ਚੱਕਰ ਕੱਟਣ ਵਾਲਾ ਪਹਿਲਾ ਪੁਲਾੜ ਯਾਤਰੀ ਬਣਿਆ।
- 2001 – ਇੰਦਰਜੀਤ ਗੁਪਤਾ, ਕਮਿਊਨਿਸਟ ਨੇਤਾ ਦੀ ਮੌਤ(ਜ. 1919)।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 19 ਫ਼ਰਵਰੀ • 20 ਫ਼ਰਵਰੀ • 21 ਫ਼ਰਵਰੀ