ਅਜੈ ਕੁਮਾਰ ਘੋਸ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਅਜੈ ਕੁਮਾਰ ਘੋਸ਼
ਨਿੱਜੀ ਵੇਰਵਾ
ਜਨਮ 20 ਫ਼ਰਵਰੀ 1909( 1909-02-20)
ਮੌਤ 1 ਜਨਵਰੀ 1962(1962-01-01) (ਉਮਰ 52)
ਸਿਆਸੀ ਪਾਰਟੀ ਭਾਰਤੀ ਕਮਿਊਨਿਸਟ ਪਾਰਟੀ
ਧਰਮ ਕੋਈ ਨਹੀਂ

ਅਜੈ ਕੁਮਾਰ ਘੋਸ਼ (ਬੰਗਾਲੀ: অজয়কুমার ঘোষ) (20 ਫਰਵਰੀ 1909-13 ਜਨਵਰੀ 1962[1]) ਭਾਰਤੀ ਕਮਿਊਨਿਸਟ ਪਾਰਟੀ ਦੇ ਇੱਕ ਪ੍ਰਮੁੱਖ ਨੇਤਾ ਸਨ।[2] 1934 ਵਿੱਚ, ਉਹ ਭਾਕਪਾ ਦੀ ਕੇਂਦਰੀ ਕਮੇਟੀ ਲਈ ਚੁਣੇ ਗਏ ਸੀ ਅਤੇ 1936 ਵਿੱਚ ਉਹ ਇਹਦੀ ਪੋਲਿਟ ਬਿਊਰੋ ਲਈ ਚੁਣੇ ਗਏ। 1938 ਵਿੱਚ ਉਨ੍ਹਾਂ ਨੇ ਪਾਰਟੀ ਦੇ ਮੁੱਖ ਤਰਜਮਾਨ, ਨੈਸ਼ਨਲ ਫਰੰਟ ਦੇ ਸੰਪਾਦਕੀ ਬੋਰਡ ਦੇ ਮੈਂਬਰ ਬਣ ਗਏ। ਉਹ 1951 ਤੋਂ 1962 ਵਿੱਚ ਆਪਣੀ ਮੌਤ ਤੱਕ ਭਾਰਤੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਰਹੇ। ਉਹ 1962 ਵਿੱਚ ਭਾਰਤ-ਚੀਨ ਜੰਗ ਦੇ ਦੌਰਾਨ ਭਾਰਤੀ ਕਮਿਊਨਿਸਟ ਪਾਰਟੀ ਦੇ ਆਗੂ ਸਨ। [3] ਉਹ ਭਾਰਤੀ ਕਮਿਊਨਿਸਟ ਪਾਰਟੀ ਵਿੱਚੋਂ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਵੱਖ ਹੋਣ ਤੋਂ ਪਹਿਲਾਂ ਮਧਮਾਰਗੀ ਗੁਟ ਵਿੱਚ ਪ੍ਰਮੁੱਖ ਵਿਅਕਤੀ ਸਨ।

ਆਰੰਭਕ ਜੀਵਨ[ਸੋਧੋ]

ਅਜੈ ਘੋਸ਼ ਦਾ ਜਨਮ 20 ਫਰਵਰੀ 1909 ਨੂੰ ਮਿਹਜਮ ਵਿੱਚ ਹੋਇਆ। ਉਥੇ ਅਜੈ ਨਾਮ ਦੀ ਇੱਕ ਨਦੀ ਹੈ। ਉਨ੍ਹਾਂ ਦੇ ਬਾਬਾ ਨੇ ਉਸ ਨਦੀ ਦੇ ਨਾਮ ਤੇ ਹੀ ਉਹਨਾਂ ਦਾ ਨਾਮ ਅਜੈ ਰੱਖ ਦਿੱਤਾ ਸੀ। ਉਹ ਛੇ ਭਰਾ ਭੈਣ ਸਨ। ਚਾਰ ਭਰਾ ਅਤੇ ਦੋ ਭੈਣਾਂ। ਅਜੈ ਘੋਸ਼ ਦੇ ਪਿਤਾ ਸ਼ਚੀਂਦਰ ਨਾਥ ਘੋਸ਼ ਪੇਸ਼ੇ ਤੋਂ ਡਾਕਟਰ ਸਨ ਅਤੇ ਮਾਂ ਦਾ ਨਾਮ ਸੁਧਾਂਸ਼ੂ ਬਾਲਾ ਸੀ। ਇਸ ਨੇ ਇਲਾਹਾਬਾਦ ਤੋਂ ਬੀਐੱਸਸੀ ਪਾਸ ਕੀਤੀ ਸੀ। ਉਹ ਅਜੇ ਸਕੂਲ ਵਿੱਚ ਹੀ ਪੜ੍ਹ ਰਹੇ ਸਨ ਕਿ ਉਨ੍ਹਾਂ ਦੀ ਮੁਲਾਕਾਤ ਭਗਤ ਸਿੰਘ ਨਾਲ ਹੋਈ। ਉਨ੍ਹਾਂ ਨੇ ਅੰਗਰੇਜ਼ੀ ਸਰਕਾਰ ਨੂੰ ਹਥਿਆਰਬੰਦ ਇਨਕਲਾਬ ਦੇ ਜਰੀਏ ਉਖਾੜ ਸੁੱਟਣ ਦੇ ਲਈ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਬਣਾ ਲਈ।

ਹਵਾਲੇ[ਸੋਧੋ]

  1. Anil Rajimwale (December 26, 2009). "Ajoy Ghosh: The Creative Marxist". Mainstream Weekly. http://www.mainstreamweekly.net/article1843.html. 
  2. Pyotr Kutsobin (1987). "Ajoy Kumar Ghosh and Communist movement in India". Sterling Publishers, New Delhi. 
  3. "India: The Life of the Communist". Time Magazine. October 26, 1959. http://www.time.com/time/magazine/article/0,9171,864968,00.html. 
Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png