ਸਮੱਗਰੀ 'ਤੇ ਜਾਓ

ਵਿਕੀਪੀਡੀਆ:ਚੰਗੇ ਲੇਖਾਂ ਦੇ ਪੈਮਾਨੇ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮੁੱਖ ਸਫਾਪੈਮਾਨੇਹਦਾਇਤਾਂਨਾਮਜ਼ਦਗੀਆਂਗੱਲਬਾਤ
Good article nominations
Good article nominations

ਕਿਸੇ ਲੇਖ ਨੂੰ ਚੰਗੇ ਲੇਖ ਵਜੋਂ ਤਰੱਕੀ ਦੇਣ ਲਈ ਹੇਠ ਲਿਖੇ ਮਾਪ ਦੰਡ ਪੂਰੇ ਕਰਨੇ ਜ਼ਰੂਰੀ ਹਨ।

ਮਾਪ ਦੰਡ

[ਸੋਧੋ]

ਹੇਠ ਲਿਖੇ ਮਾਪ ਦੰਡਾਂ ਉੱਤੇ ਨਿਰਭਰ ਕਰਦਾ ਹੈ ਕਿ ਕੋਈ ਲੇਖ ਚੰਗੇ ਲੇਖ ਵਜੋਂ ਪਦ ਉੱਨਤ ਲਈ ਸਫਲ ਹੋਵੇਗਾ ਜਾਂ ਅਸਫਲ।

ਤੁਰੰਤ ਅਸਫਲ

[ਸੋਧੋ]

ਕੋਈ ਲੇਖ ਬਿਨ੍ਹਾਂ ਕਿਸੇ ਅਗਲੀ ਸਮੀਖਿਆ ਦੇ ਅਸਫਲ ਹੋ ਜਾਵੇਗਾ ਜੇਕਰ:

  • ਲੇਖ ਤਰੱਕੀ ਦੇ ਮਾਪ ਦੰਡਾਂ ਵਿੱਚੋਂ ਕਿਸੇ ਇੱਕ ਨੂੰ ਵੀ ਪੂਰਾ ਨਹੀਂ ਕਰਦਾ।
  • ਇਹ ਕਾਪੀਰਾਈਟ ਉਲੰਘਣਾ ਕਰਦਾ ਹੈ।
  • ਇਸ ਵਿੱਚ ਲੇਖ ਦੇ ਸੁਧਾਰਨ ਲਈ ਫਰਮੇ ਲੱਗੇ ਹੋਏ ਹਨ। ਜਿਵੇਂ ਹਵਾਲੇ ਜੋੜਨ ਲਈ, ਤਸਵੀਰਾਂ ਜੋੜਨ ਲਈ, ਜਾਂ ਫਾਰਮੈਟਿੰਗ ਸੁਧਾਰਨ ਲਈ ਆਦਿ।
  • ਇਸ ਵਿੱਚ ਪਿਛਲੀ ਸਮੀਖਿਆ ਦੌਰਾਨ ਦਰਸਾਈਆਂ ਸਮੱਸਿਆ ਹਾਲੇ ਵੀ ਬਰਕਰਾਰ ਹਨ।
  • ਇਸ ਤੋਂ ਬਿਨ੍ਹਾਂ ਲੇਖ ਨੂੰ ਮਾਪ ਦੰਡਾਂ ਅਨੁਸਾਰ ਵਿਚਾਰਿਆ ਜਾਵੇਗਾ ਜਾਂ ਨਾਮਜ਼ਦਗਾਰ ਨੂੰ ਸਮੀਖਿਅਕ ਵੱਲੋਂ ਕੀਤੇ ਗਏ ਸੁਆਲਾਂ ਜਾਂ ਸੁਝਾਵਾਂ ਦਾ ਜੁਆਬ ਦੇਣ ਲਈ ਮੌਕਾ ਵੀ ਮਿਲੇਗਾ।

ਚੰਗੇ ਲੇਖ ਦੇ ਮਾਪ ਦੰਡ

[ਸੋਧੋ]

ਇੱਕ ਚੰਗਾ ਲੇਖ:

  • ਉਚਿਤ ਲਿਖਿਆ ਹੋਇਆ
    • ਸਾਫ਼ ਲਿਖਿਆ ਹੋਵੇ, ਅਸਾਨੀ ਨਾਲ਼ ਸਮਝ ਆਉਂਦਾ ਹੋਵੇ। ਵਿਆਕਰਨ ਅਤੇ ਸ਼ਬਦਾਵਲੀ ਠੀਕ ਹੋਵੇ।
    • ਇਸਦਾ ਪਹਿਲਾ ਪੈਰ੍ਹਾ, ਲੇਆਊਟ ਆਦਿ ਸ਼ੈਲੀ ਦਸਤਾਵੇਜ਼ (Manual of Style) ਅਨੁਸਾਰ ਹੋਣੇ ਚਾਹੀਦੇ ਹਨ।
    • ਕੋਈ ਲਾਲ ਕੜੀ (Red Link) ਨਹੀਂ ਹੋਣੀ ਚਾਹੀਦੀ।
    • ਹਰ ਪੈਰ੍ਹੇ ਵਿੱਚ ਘੱਟੋ ਘੱਟ ਇੱਕ ਹਵਾਲਾ ਹੋਣਾ ਜ਼ਰੂਰੀ ਹੈ।
    • ਸਫ਼ਾ 20000 ਬਾਈਟ ਦਾ ਹੋਣਾ ਚਾਹੀਦਾ ਹੈ।
  • ਤਸਦੀਕ ਯੋਗਤਾ (verifibilty)
    • ਇਸ ਵਿੱਚ ਹਵਾਲਿਆਂ (ਜਾਣਕਾਰੀ ਦੇ ਸਰੋਤ) ਦੀ ਸੂਚੀ ਸ਼ਾਮਿਲ ਹੋਣੀ ਚਾਹੀਦੀ ਹੈ
    • ਅਸਲ ਖੋਜ ਨਹੀਂ (no original research) ਹੋਣੀ ਚਾਹੀਦੀ।
    • ਕੋਈ ਕਾਪੀਰਾਈਟ ਉਲੰਘਣਾ ਨਹੀਂ ਹੋਣੀ ਚਾਹੀਦੀ।
  • ਕਵਰੇਜ ਵਿੱਚ ਵਿਸ਼ਾਲ (Broad in its coverage)
    • ਇਸ ਵਿੱਚ ਵਿਸ਼ੇ ਦੇ ਮੁੱਖ ਪੱਖ ਹੋਣੇ ਚਾਹੀਦੇ ਹਨ।
    • ਲੇਖ ਵਿਸ਼ੇ ਉੱਤੇ ਕੇਂਦਰਿਤ ਹੋਣਾ ਚਾਹੀਦਾ ਹੈ।
  • ਨਿਰਪੱਖ (Neutral) - ਲੇਖ ਬਿਨ੍ਹਾਂ ਕਿਸੇ ਤਰਫ਼ਦਾਰੀ ਦੇ ਨਿਰਪੱਖ ਨਜ਼ਰੀਏ ਤੋਂ ਲਿਖਿਆ ਹੋਣਾ ਚਾਹੀਦਾ ਹੈ।
  • ਟਿਕਾਊ (Stable) - ਲੇਖ ਟਿਕਾਊ ਹੋਵੇ ਅਤੇ ਕਿਸੇ ਸੋਧ ਜੰਗ ਦਾ ਹਿੱਸਾ ਨਾ ਹੋਵੇ।
  • ਚਿੱਤਰਣ (Illustrated) - ਲੇਖ ਵਿੱਚ ਤਸਵੀਰਾ, ਵੀਡੀਉ ਜਾਂ ਆਡੀਉ ਹੋਣੇ ਚਾਹੀਦੇ ਹਨ।
    • ਮੀਡੀਆ ਵਿਸ਼ੇ ਨਾਲ਼ ਸਬੰਧਤ ਹੋਣਾ ਚਾਹੀਦਾ ਹੈ। ਕੈਪਸ਼ਨ ਮੌਜੂਦ ਹੋਣੇ ਚਾਹੀਦੇ ਹਨ।
    • ਕਾਪੀਰਾਈਟ ਸਥਿਤੀ ਮੌਜੂਦ ਹੋਣੀ ਚਾਹੀਦੀ ਹੈ।

ਕਿਹੜਾ ਸਫ਼ਾ ਚੰਗਾ ਲੇਖ ਨਹੀਂ ਹੋ ਸਕਦਾ?

[ਸੋਧੋ]
  • ਇਕੱਲੀਆਂ ਸੂਚੀਆਂ, ਪੋਰਟਲ, ਆਵਾਜ਼ਾਂ ਅਤੇ ਤਸਵੀਰਾਂ
  • ਗੁੰਝਲ ਖੋਲ੍ਹ ਅਤੇ ਆਧਾਰ ਸਫ਼ੇ

ਸੁਆਲ ਜੁਆਬ

[ਸੋਧੋ]