ਸਮੱਗਰੀ 'ਤੇ ਜਾਓ

ਵਿਕੀਪੀਡੀਆ:ਪ੍ਰੋਜੈਕਟ ਟਾਈਗਰ ਟਰੇਨਿੰਗ ਵਰਕਸ਼ਾਪ 2018-ਕਮਿਉਨਟੀ ਰੀਵੀਉ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪ੍ਰੋਜੈਕਟ ਟਾਈਗਰ ਟਰੇਨਿੰਗ ਵਰਕਸ਼ਾਪ 2018 ਅੰਮ੍ਰਿਤਸਰ ਵਿਖੇ 7-9 ਦਸੰਬਰ ਨੂੰ ਹੋਈ ਸੀ। ਇਸ ਵਿਚ ਸ਼ਾਮਿਲ ਹੋਣ ਵਾਲੇ ਸਾਰੇ ਵਰਤੋਂਕਾਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕੇ ਇਸ ਈਵਿੰਟ ਸਬੰਧੀ ਆਪਣੇ ਰੀਵਿਉ ਇਸ ਪੇਜ਼ ਉਪਰ ਜਰੂਰ ਸਾਂਝੇ ਕਰੋ ਜੀ। ਆਪ ਜੀ ਦੇ ਵਡਮੁੱਲੇ ਵਿਚਾਰ ਅਗਲੇਰੇ ਈਵਿੰਟਾਂ ਦੀ ਖੂਬਸੂਰਤੀ ਲਈ ਸਹਾਈ ਹੋਣਗੇ।Stalinjeet Brar ਗੱਲਬਾਤ 02:57, 14 ਦਸੰਬਰ 2018 (UTC)[ਜਵਾਬ]

ਬਹੁਤ ਲਾਭਦਾਇਕ ਟਰੇਨਿੰਗ ਵਰਕਸ਼ਾਪ ਸੀ ਜਿਸ ਨੇ ਮੈਨੂੰ ਆਪਣੇ ਯੋਗਦਾਨ ਨੂੰ ਨਰੋਈ ਸੇਧ ਦੇਣ ਦੇ ਯੋਗ ਬਣਾਇਆ। ਇੱਕ ਦਿਨ ਆਪਣੇ ਦੋਸਤ ਦੇ ਸਸਕਾਰ ਵਿੱਚ ਸ਼ਾਮਲ ਹੋਣ ਲਈ ਛੱਡਣਾ ਪਿਆ, ਉਸ ਦਿਨ ਦੀ ਗੈਰ ਹਾਜਰੀ ਦਾ ਅਫਸੋਸ ਰਹੇਗਾ। ਮੈਨੂੰ ਉਮੀਦ ਨਹੀਂ ਸੀ ਕਿ ਸਾਡੇ ਕਈ ਵਲੰਟੀਅਰ, ਜਿਨ੍ਹਾਂ ਨੇ ਅਜਿਹੀ ਪਹਿਲੀ ਵਰਕਸ਼ਾਪ ਅਟੈਂਡ ਕੀਤੀ ਉਹ ਇਤਨਾ ਫਾਇਦਾ ਉਠਾ ਸਕਣਗੇ। ਉਨ੍ਹਾਂ ਦੀ ਜ਼ਿੰਦਗੀ ਵਿੱਚ ਅਤੇ ਵਿੱਕੀ ਪ੍ਰੋਜੈਕਟਾਂ ਵਿੱਚ ਉਨ੍ਹਾਂ ਦੇ ਯੋਗਦਾਨ ਵਿੱਚ ਇਹ ਗੁਣਾਤਮਿਕ ਤਬਦੀਲੀਆਂ ਦਾ ਆਗਾਜ਼ ਸਾਬਤ ਹੋਵੇਗੀ। ਸਭਨਾਂ ਦੇ ਉਤਸਾਹ ਵਿੱਚ ਹੋਇਆ ਵਾਧਾ ਵੱਡੀ ਪ੍ਰਾਪਤੀ ਹੈ। ਅਸਾਫ਼ ਜਿਹੇ ਅਨੁਭਵੀ ਟਰੇਨਰ ਕੋਲੋਂ ਸਿੱਖਣ ਦਾ ਇਹ ਮੌਕਾ ਸਾਡੀ ਖੁਸ਼ਕਿਸਮਤੀ ਸੀ। --Charan Gill (ਗੱਲ-ਬਾਤ) 11:44, 14 ਦਸੰਬਰ 2018 (UTC)[ਜਵਾਬ]


ਬਹੁਤ ਸ਼ਾਨਦਾਰ ਵਰਕਸ਼ਾਪ ਸੀ, ਉਮੀਦ ਤੋਂ ਵੱਧ ਪ੍ਰਾਪਤ ਕੀਤਾ। ਇਹ ਅਨੁਭਵ ਹੋਇਆ ਕਿ ਵਿਕੀ ਪੜ੍ਹਨ ਅਤੇ ਸੋਧਣ ਤੋਂ ਕਿਤੇ ਉੱਪਰ ਹੈ। ਵਰਕਸ਼ਾਪ ਵਿੱਚ ਆਪਣੇ ਵਿਚਾਰ ਰੱਖਣੇ ਅਤੇ ਸਵਾਲ ਜਵਾਬ ਕਰਨੇ, ਇਸ ਨਾਲ ਆਤਮਵਿਸ਼ਵਾਸ ਵਿੱਚ ਬਹੁਤ ਵਾਧਾ ਹੋਇਆ। ਬਾਕੀ ਅਸਾਫ਼ ਭਾਜੀ ਨੇ ਤਾਂ ਕਮਾਲ ਈ ਕਰ ਦਿੱਤੀ, ਬਹੁਤ ਸਰਲ ਭਾਸ਼ਾ ਵਿੱਚ ਡੂੰਘੀਆਂ ਗੱਲਾਂ ਸਮਝਾ ਦਿੱਤੀਆਂ। ਅਗਲੀ ਵਰਕਸ਼ਾਪ ਦੀ ਉਡੀਕ ਰਹੇਗੀ। Jagseer01 (ਗੱਲ-ਬਾਤ) 14:03, 14 ਦਸੰਬਰ 2018 (UTC)[ਜਵਾਬ]


ਇਹ ਇੱਕ ਅੰਤਰਰਾਸਟਰੀ ਪੱਧਰ ਦੀ ਟਰੇਨਿੰਗ ਵਰਕਸ਼ਾਪ ਸੀ। ਇਸ ਵਿੱਚ ਪੰਜਾਬੀ ਭਾਈਚਾਰੇ ਅਤੇ ਤਮਿਲ ਭਾਈਚਾਰੇ ਨਾਲ ਖੁੱਲ੍ਹ ਕੇ ਗੱਲ ਕਰਨ ਦਾ ਮੌਕਾ ਮਿਲਿਆ ਜੋ ਇੱਕ ਵਧੀਆ ਅਨੁਭਵ ਸੀ। ਅਸਾਫ਼ ਜੀ ਦਾ ਗੱਲ ਸਮਝਾਉਣ ਦਾ ਤਰੀਕਾ ਬਹੁਤ ਚੰਗਾ ਲੱਗਿਆ। ਪੰਜਾਬੀ ਭਾਈਚਾਰੇ ਨਾਲ ਮਿਲ ਕੇ ਆਪਣੀ ਭਵਿੱਖ ਦੀ ਭੂਮਿਕਾ ਬਾਰੇ ਵੀ ਬਹੁਤ ਕੁਝ ਸਪਸ਼ਟ ਹੋਇਆ ਜੋ ਕਿ ਸਾਰਿਆਂ ਵਿੱਚ ਇੱਕ ਹਾਂ-ਪੱਖੀ ਤਬਦੀਲੀ ਵੱਲ ਕਦਮ ਸਾਬਿਤ ਹੋਵੇਗਾ। ਕੁਝ ਸੁਝਾਅ ਹਨ ਜੋ ਮੇਰੀ ਨਜ਼ਰ ਵਿੱਚ ਅਗਲੇ ਅਜਿਹੇ ਸਮਾਗਮਾਂ ਮੌਕੇ ਲਾਗੂ ਕੀਤੇ ਜਾਣੇ ਚਾਹੀਦੇ ਹਨ ਜਿਵੇਂ ਕਿਸੇ ਦੋ ਜਾਂ ਤਿੰਨ ਦਿਨਾਂ ਟਰੇਨਿੰਗ ਵਰਕਸ਼ਾਪ ਦਾ ਪਹਿਲੇ ਦਿਨ ਦਾ ਪਹਿਲਾ ਸੈਸ਼ਨ ਖੁੱਲ੍ਹਾ ਸੈਸ਼ਨ ਹੋਣਾ ਚਾਹੀਦਾ ਹੈ ਜਿਸ ਵਿੱਚ ਸਥਾਨਕ ਵਿਦਵਾਨ,ਲੇਖਕ,ਪੱਤਰਕਾਰ ਅਤੇ ਮੀਡੀਆ-ਕਰਮੀ ਸੱਦੇ ਜਾਣੇ ਚਾਹੀਦੇ ਹਨ ਅਤੇ ਇਸ ਵਿੱਚ ਵਿਕਿਪੀਡੀਆ ਦੀ ਸਿੱਖਿਆ ਜਾਂ ਸਮਾਜ ਵਿੱਚ ਭੂਮਿਕਾ ਅਤੇ ਇਸ ਵਿੱਚ ਉਹਨਾਂ ਦੇ ਬਣਦੇ ਯੋਗਦਾਨ ਬਾਰੇ ਗੱਲ ਕੀਤੀ ਜਾਵੇ ਤਾਂ ਜੋ ਇਹ ਆਊਟਰੀਚ ਦਾ ਵਧੀਆ ਮੰਚ ਬਣ ਸਕੇ। ਦੂਜਾ ਸੁਝਾਅ ਇਹ ਕਿ ਕੰਮ ਨੂੰ ਟੀਮ ਬਣਾ ਕੇ ਵੰਡਿਆ ਜਾਣਾ ਚਾਹੀਦਾ ਹੈ ਜਿਵੇਂ ਮੀਡੀਆ ਟੀਮ,ਸਵਾਗਤ ਟੀਮ, ਜਾਂ ਟਰੇਨਿੰਗ ਦੇ ਦੌਰਾਨ ਮੁੱਖ ਬਿੰਦੂਆਂ ਅਤੇ ਸਵਾਲਾਂ ਨੂੰ ਲਿਖਤੀ ਰੂਪ ਦੇਣ ਵਾਲੀ ਟੀਮ। ਕੁੱਲ ਮਿਲਾ ਕੇ ਮੇਰੇ ਲਈ ਇਹ ਬਹੁਤ ਊਰਜਾ ਅਤੇ ਆਤਮਵਿਸ਼ਵਾਸ ਹਾਸਿਲ ਕਰਨ ਵਾਲਾ ਅਨੁਭਵ ਸੀ ਅਤੇ ਭਾਈਚਾਰੇ ਦੇ ਜੋ ਵੀ ਸਾਥੀ ਪ੍ਰਬੰਧਕ ਦੀ ਭੂਮਿਕਾ ਵਿੱਚ ਸਨ, ਉਹਨਾਂ ਦਾ ਸਾਰੇ ਪ੍ਰੋਗਰਾਮ ਨੂੰ ਵਧੀਆ ਢੰਗ ਨਾਲ ਉਲੀਕਣ ਅਤੇ ਚਲਾਉਣ ਲਈ ਬਹੁਤ ਧੰਨਵਾਦ।Mulkh Singh (ਗੱਲ-ਬਾਤ) 15:54, 15 ਦਸੰਬਰ 2018 (UTC)[ਜਵਾਬ]