ਸਮੱਗਰੀ 'ਤੇ ਜਾਓ

ਵਿਕੀਪੀਡੀਆ:ਸੱਥ/ਪੁਰਾਣੀ ਚਰਚਾ 13

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪ੍ਰਸ਼ਾਸਕ ਬਣਨ ਸੰਬੰਧੀ ਨੀਤੀ

[ਸੋਧੋ]

ਪੰਜਾਬੀ ਵਿਕੀਪੀਡੀਆ ਉੱਤੇ ਹੁਣ ਨਵੇਂ ਪ੍ਰਸ਼ਾਸਕਾਂ ਦੀ ਜ਼ਰੂਰਤ ਹੈ ਪਰ ਇਸ ਤੋਂ ਪਹਿਲਾਂ ਪ੍ਰਸ਼ਾਸਕ ਬਣਨ ਸੰਬੰਧੀ ਨੀਤੀ ਬਣਾਉਣੀ ਚਾਹੀਦੀ ਹੈ। ਮੇਰੇ ਮੁਤਾਬਕ ਅਤੇ ਬਾਕੀ ਵਿਕੀ ਭਾਈਚਾਰਿਆਂ ਨਾਲ ਗੱਲ ਬਾਤ ਕਰਨ ਤੋਂ ਬਾਅਦ ਹੇਠ ਲਿਖੀਆਂ ਮੰਗਾਂ ਨੂੰ ਪੂਰਾ ਕਰਦਾ ਵਿਅਕਤੀ ਪ੍ਰਸ਼ਾਸਕ ਬਣਨ ਲਈ ਬੇਨਤੀ ਕਰ ਸਕਦਾ ਹੈ:

  1. ਘੱਟੋ-ਘੱਟ 1000 ਮੇਨਸਪੇਸ ਸੋਧਾਂ ਭਾਵ ਲੇਖਾਂ ਵਿੱਚ ਸੋਧਾਂ। ਫਰਮਿਆਂ, ਗੱਲ-ਬਾਤ, ਸ਼੍ਰੇਣੀਆਂ ਦੇ ਸਮੇਤ।
  2. ਘੱਟੋ-ਘੱਟ 3 ਮਹੀਨੇ ਤੋਂ ਸਰਗਰਮ
  3. ਲੇਖਾਂ ਵਿੱਚ ਸੁਧਾਰ ਕਰਨ ਦੇ ਕੰਮ ਵਿੱਚ ਸਰਗਰਮ
  4. ਹੋਰ ਵਰਤੋਂਕਾਰਾਂ ਨਾਲ ਵਿਚਾਰ ਵਟਾਂਦਰਾ ਕਰਨ ਵਿੱਚ ਸਰਗਰਮ

ਸਮਰਥਨ

[ਸੋਧੋ]

-Satdeep Gill (ਗੱਲ-ਬਾਤ) 06:30, 15 ਦਸੰਬਰ 2015 (UTC)[ਜਵਾਬ]

  1. YesY --Satdeep Gill (ਗੱਲ-ਬਾਤ) 06:30, 15 ਦਸੰਬਰ 2015 (UTC)[ਜਵਾਬ]
  2. YesY --Gaurav Jhammat (ਗੱਲ-ਬਾਤ) 08:21, 15 ਦਸੰਬਰ 2015 (UTC)[ਜਵਾਬ]
  3. YesY --Baljeet Bilaspur (ਗੱਲ-ਬਾਤ) 14:05, 15 ਦਸੰਬਰ 2015 (UTC)[ਜਵਾਬ]
  4. YesY--Bhairupa satwinder (ਗੱਲ-ਬਾਤ) 14:44, 15 ਦਸੰਬਰ 2015 (UTC)[ਜਵਾਬ]
  5. YesY--ਪ੍ਰਚਾਰਕ (ਗੱਲ-ਬਾਤ) 14:47, 15 ਦਸੰਬਰ 2015 (UTC)[ਜਵਾਬ]
  6. YesY--Param munde (ਗੱਲ-ਬਾਤ) 17:47, 15 ਦਸੰਬਰ 2015 (UTC)[ਜਵਾਬ]
  7. YesY--Jaswant.Jass904 (ਗੱਲ-ਬਾਤ) 14:25, 7 ਮਾਰਚ 2016 (UTC)[ਜਵਾਬ]

ਵਿਰੋਧ

[ਸੋਧੋ]

ਟਿੱਪਣੀਆਂ

[ਸੋਧੋ]

ਗੁਗਲਾਨੀ ਜੀ ਦੇ ਵਿਚਾਰ

[ਸੋਧੋ]
  1. ਸਭ ਤੋਂ ਵੱਧ ਜ਼ਰੂਰੀ ਹੈ ਪ੍ਰਬੰਧਕ ਦੀ ਭਰੋਸੇਯੋਗਤਾ
  2. ਉਤਨਾ ਹੀ ਜ਼ਰੂਰੀ ਹੈ ਉਸ ਵਿੱਚ ਨਿਰਪੱਖ ਹੋ ਕੇ ਚਰਚਾ ਕਰਨ ਦੀ ਕਾਬਲੀਅਤ ਤੇ ਨਿਰਪੱਖ ਵਿਸ਼ਲੇਸ਼ਣ ਕਰਣ ਦੀ ਕਾਬਲੀਅਤ
  3. ਵਿਕੀ ਸਾਫਟਵੇਅਰ ਦੇ ਵੱਧ ਤੋਂ ਵੱਧ ਪਹਿਲੂਆਂ ਦੀ ਜਾਣਕਾਰੀ

--Guglani (ਗੱਲ-ਬਾਤ) 17:45, 15 ਦਸੰਬਰ 2015 (UTC)[ਜਵਾਬ]

ਕੋਈ ਵੀ ਨੀਤੀ ਬਨਾਉਣ ਤੋਂ ਪਹਿਲਾਂ ਹਰ ਪਹਿਲੂ ਤੇ ਵਿਚਾਰ ਕਰਨਾ ਜ਼ਰੂਰੀ ਹੈ ਮਤਦਾਨ ਤਾਂ ਅਖੀਰ ਹੈ ਜਲਦਬਾਜੀ ਨਹੀਂ ਕਰਨੀ ਚਾਹੀਦੀ । ਹਰ ਪਹਿਲੂ ਤੇ ਵਿਚਾਰ ਕੀਤਾ ਜਾਵੇ ਕਿ ਪੰਜਾਬੀ ਵਿਕੀ ਲਈ ਇਹ ਪਹਿਲੂ ਯੋਗ ਵੀ ਹੈ ਕਿ ਨਹੀਂ । ਸਾਨੂੰ ਕਿਸੇ ਹੋਰ ਵਿਕੀ ਵਿੱਚ ਨੀਤੀ ਸਫਲ ਹੈ ਉਸ ਨੂੰ ਜਿਉਂ ਤਿਉਂ ਨਹੀਂ ਮੰਨ ਲੈਣਾ ਚਾਹੀਦਾ ਕਿ ਰਿਹਾ ਪੰਜਾਬੀ ਲਈ ਵੀ ਯੋਗ ਹੋਵੇਗਾ । ਕੀ ਅਜਿਹੀ ਨੀਤੀ ਅਪਣਾ ਕੇ ਅਸੀਂ ਕਿਸੇ ਖ਼ਾਸ ਪ੍ਰਬੰਧਕ ਨੂੰ ਫ਼ਾਇਦੇ ਜਾਂ ਹਟਾਉਣ ਦਾ ਇਰਾਦਾ ਤਾਂ ਨਹੀਂ ਰੱਖਦੇ। ਮੇਰੇ ਵਿਚਾਰ ਵਿੱਚ ਗੱਲ-ਬਾਤ ਸਫਿਆਂ , ਜਾਂ ਸ਼੍ਰੇਣੀਆਂ ਦਾ ਪੁਨਰ ਗਠਨ, ਫਰਮਿਆਂ ਵਿੱਚ ਸੋਧਾਂ ਪ੍ਰਬੰਧਕ ਲਈ ਕਿਤੇ ਜ਼ਿਆਦਾ ਮਹੱਤਵਪੂਰਨ ਹਨ।ਹੋਰ ਵਰਤੋਂਕਾਰਾਂ ਨਾਲ ਵਿਚਾਰ ਵਟਾਂਦਰਾ ਤਾਂ ਹੀ ਹੋਵੇਗਾ ਜੇ ਗੱਲ-ਬਾਤ ਵਿੱਚ ਸੋਧਾਂ ਨੂੰ ਮੰਗਾਂ ਵਿੱਚ ਰੱਖਿਅਕ ਜਾਵੇ।ਜਦ ਕਿ ਹਰੇਕ ਪਹਿਲੂ ਤੇ ਪਹਿਲੂ ਪਹਿਲੂ ਅਨੁਸਾਰ ਯੋਗ ਸਮਾਂ ਲੈ ਕੇ ਵਿਚਾਰ ਨਾ ਕੀਤਾ ਜਾਵੇ ਯਥਾ ਸਥਿਤੀ ਬਣੀ ਰਹਿਣੀ ਚਾਹੀਦੀ ਹੈ। ਵਿਕੀ ਵਿੱਚ ਪਹਿਲੂਆਂ ਦੀ ਗਿਣਤੀ ਹੈ ਤੇ ਉਨ੍ਹਾਂ ਦਾ ਹੀ ਵਜ਼ਨ ਫ਼ੈਸਲੇ ਨੂੰ ਠੀਕ ਤੇ ਚਿਰੰਜੀਵ ਦੂਰਗਾਮੀ ਬਣਾਵੇਗਾ ।ਨਹੀਂ ਤਾਂ ਅੱਜ ਕੁਝ ਤੇ ਕੱਲ ਕੁਝ ਨੀਤੀ ਵਿੱਚ ਉਲਝ ਜਾਵਾਂਗੇ। ਨੀਤੀ ਦੇ ਹਰ ਪਹਿਲੂ ਨੂੰ ਵਾਰੀ ਵਾਰੀ ਪੱਕਾ ਕੀਤਾ ਜਾ ਵੇ।--Guglani (ਗੱਲ-ਬਾਤ) 17:45, 15 ਦਸੰਬਰ 2015 (UTC)[ਜਵਾਬ]

ਸਰਗਰਮ ਦੀ ਵਿਆਖਿਆ ਵੀ ਕੀਤੀ ਜਾਵੇ। ਕੀ ਇਸ ਵਿਚਾਰ ਚਰਚਾ ਵਿੱਚ ਰਜਿਸਟਰ ਨਾ ਹੋਏ ਵਰਤੋਂਕਾਰ ਹਿੱਸਾ ਲੈ ਸਕਦੇ ਹਨ ਦੀ ਵਿਆਖਿਆ ਵੀ ਕੀਤੀ ਜਾਵੇ।ਪਿਛਲੇ ਪ੍ਰਬੰਧਕ ਦਿਨੀਂ ਦੇਰ ਤੋਂ ਚੁਣੇ ਜਾ ਰਹੇ ਸਨ ਨੀਤੀ ਤਾਂ ਪ੍ਰਬੰਧ ਕਾਲ ਦੇ ਅਰੰਭ ਵਿੱਚ ਬਨਾਉਣੀ ਚਾਹੀਦੀ ਹੈ ਤਾਂ ਜੋ ਵਿਚਾਰ ਚਰਚਾ ਲਈ ਯੋਗ ਸਮਾਂ ਮਿਲ ਸਕੇ।--Guglani (ਗੱਲ-ਬਾਤ) 17:53, 15 ਦਸੰਬਰ 2015 (UTC)[ਜਵਾਬ]
ਕੋਈ ਜਲਦਬਾਜ਼ੀ ਦੀ ਗੱਲ ਨਹੀਂ ਹੈ ਜੀ। ਇਹ ਤਾਂ ਆਮ ਜਿਹੀ ਨੀਤੀ ਹੈ ਕਿ ਹਰ ਕੋਈ ਆਪਣੇ ਆਪ ਨੂੰ ਨਾਮਜ਼ਦ ਨਾ ਕਰ ਸਕੇ। ਬਾਕੀ ਨਾਮਜ਼ਦਗੀ ਤੋਂ ਬਾਅਦ ਮਤਦਾਨ ਤਾਂ ਫਿਰ ਵੀ ਹੋਣਾ ਹੈ। ਇਹ ਵਿਚਾਰ ਉੱਥੇ ਵੀ ਰੱਖੇ ਜਾ ਸਕਦੇ ਹਨ। ਇਹ ਨੀਤੀ ਇਸ ਲਈ ਬਣਾਈ ਜਾ ਰਹੀ ਹੈ ਕਿ ਨਵੇਂ ਲੋਕ ਵੀ ਪ੍ਰਸ਼ਾਸਕ ਬਣਨ, ਭਾਵੇਂ ਉਹਨਾਂ ਨੂੰ ਵਿਕੀ ਸਾਫਟਵੇਅਰ ਦਾ ਹਾਲੇ ਘੱਟ ਗਿਆਨ ਹੀ ਕਿਉਂ ਨਾ ਹੋਵੇ। ਵਿਕੀਪੀਡੀਆ ਦਾ ਇਹ ਵੀ ਅਸੂਲ ਹੈ ਕਿ ਕੋਈ ਅਸੂਲ ਨਹੀਂ ਹੈ। ਹੁਣ ਮੇਰਾ ਮੰਨਣਾ ਹੈ ਕਿ ਹੋਰ ਪ੍ਰਸ਼ਾਸਕਾਂ ਦੀ ਲੋੜ ਹੈ ਇਸ ਤੋਂ ਪਹਿਲਾਂ ਇਹ ਕੁਝ ਆਮ ਜਿਹੇ ਨੁਕਤੇ ਸਾਹਮਣੇ ਰੱਖੇ ਹਨ ਜੋ ਹੋਰ ਵਿਕੀਆਂ ਉੱਤੇ ਵੀ ਲਾਗੂ ਹਨ ਜਿਵੇਂ ਕਿ ਤਾਮਿਲ ਵਿਕੀਪੀਡੀਆ।--Satdeep Gill (ਗੱਲ-ਬਾਤ) 18:01, 15 ਦਸੰਬਰ 2015 (UTC)[ਜਵਾਬ]
ਇਸ ਨੀਤੀ ਅਨੁਸਾਰ ਹੁਣ ਵਾਲੇ ਪ੍ਰਬੰਧਕਾਂ ਵਿਚੋਂ ਕਿੰਨੇ ਪ੍ਰਬੰਧਕ ਯੋਗ ਸਿੰਧ ਹੋਣਗੇ ਤੇ ਕਿੰਨੇ ਅਯੋਗ ਜ਼ਰਾ ਦੱਸੋ?--Guglani (ਗੱਲ-ਬਾਤ) 18:06, 15 ਦਸੰਬਰ 2015 (UTC)[ਜਵਾਬ]
ਤੁਸੀਂ ਪ੍ਰਬੰਧਕਾਂ ਦੀ ਯੋਗਤਾ ਨੂੰ ਵੇਖਣ ਲਈ ਉਹਨਾਂ ਦੁਆਰਾ ਕੀਤੇ ਜਾ ਰਹੇ ਕੰਮ ਨੂੰ ਵੇਖ ਸਕਦੇ ਹੋ ਅਤੇ ਨਾਲ ਹੀ ਪਿਛਲੇ ਸਮੇਂ ਵਿੱਚ ਪੰਜਾਬੀ ਵਿਕੀ ਦੇ ਹੋਏ ਵਿਕਾਸ ਨੂੰ ਵੇਖਿਆ ਜਾ ਸਕਦਾ ਹੈ। ਤੁਹਾਡੇ ਵਿਚਾਰਾਂ ਨੂੰ ਇਸ ਤਰ੍ਹਾਂ ਉਸ ਹੀ ਨੀਤੀ ਵਿੱਚ ਸ਼ਾਮਲ ਨਹੀਂ ਕੀਤਾ ਜਾ ਸਕਦਾ ਕਿਉਂਕਿ ਪਹਿਲਾਂ ਵਾਲੇ ਵਰਤੋਂਕਾਰਾਂ ਨੇ ਸਿਰਫ਼ ਪਹਿਲੇ 4 ਨੁਕਤਿਆਂ ਅਨੁਸਾਰ ਮਤਦਾਨ ਕੀਤਾ ਹੈ। ਇਹਨਾਂ ਨੁਕਤਿਆਂ ਨੂੰ ਸ਼ਾਮਲ ਕਰਨ ਲਈ ਵੱਖਰਾ ਮਤਦਾਨ ਕੀਤਾ ਜਾ ਸਕਦਾ ਹੈ। ਵਿਕੀ ਉੱਤੇ ਕੋਈ ਵੀ ਨੀਤੀ ਕਦੇ ਵੀ ਅੰਤਿਮ ਨਹੀਂ ਹੁੰਦੀ। ਇਸ ਨੀਤੀ ਨੂੰ ਲੈ ਕੇ ਮਤਦਾਨ ਕਰਨ ਲਈ ਵਿਸ਼ੇਸ਼ ਕਾਰਨ ਸੀ ਕਿ ਕਿਸੇ ਨੂੰ ਵੀ ਨਾਮਜ਼ਦ ਕਰਨ ਤੋਂ ਪਹਿਲਾਂ ਇਹ ਨੁਕਤੇ ਜ਼ਰੂਰ ਵੇਖੇ ਜਾਣ। ਬਾਕੀ ਭਰੋਸੇਯੋਗਤਾ, ਕਾਬਲੀਅਤ ਆਦਿ ਮਤਦਾਨ ਕਰਨ ਵਾਲਿਆਂ ਦੁਆਰਾ ਵੇਖੀ ਜਾ ਸਕਦੀ ਹੈ।--Satdeep Gill (ਗੱਲ-ਬਾਤ) 01:45, 16 ਦਸੰਬਰ 2015 (UTC)[ਜਵਾਬ]
Satdeep JEE ! You have started bullying here also , you have removed points raised by me from draft and got started voting even before.voting is last resort first a draft has to be proposed to community , amendment to draft should be invited first so that everyone gets a chance in policy framing, and then voting should be permitted , this is no way to frame a policy. In such situation only extension of existing administrators should be sought , let new administrators frame this policy. Policies are not made in such haste . Due time for draft amendment should be given . Wiki is not monopoly of one or two administrators. Let other administrators also review the draft.in wiki I am telling again and again weightage is to points and aspects. How many new aspects are coming to an issue should be first considered all issues while making a policy.Your such action is against established wiki norms.I am writing in English because these aspects are important from wider angle .--Guglani (ਗੱਲ-ਬਾਤ) 02:09, 16 ਦਸੰਬਰ 2015 (UTC)[ਜਵਾਬ]
ਜਿੰਮੀ ਵੇਲਜ਼ ਦੇ ਵਿਚਾਰ ਵੇਖ ਲਵੋ ਜੀ:

I just wanted to say that becoming a sysop is *not a big deal*.

I think perhaps I'll go through semi-willy-nilly and make a bunch of people who have been around for awhile sysops. I want to dispel the aura of "authority" around the position. It's merely a technical matter that the powers given to sysops are not given out to everyone.

I don't like that there's the apparent feeling here that being granted sysop status is a really special thing.

— Jimmy Wales, wikimedia.org archive entry

ਤੁਹਾਡੇ ਉੱਤੇ ਕੋਈ ਨਿੱਜੀ ਹਮਲਾ ਨਹੀਂ ਕੀਤਾ ਮੈਂ ਪਰ ਮੇਰੇ ਉੱਤੇ ਬਾਰ-ਬਾਰ ਕੀਤਾ ਜਾ ਰਿਹਾ ਹੈ। ਮੈਂ ਉੱਪਰ ਲਿੱਖ ਦਿੱਤਾ ਹੈ ਕਿ ਕੁਝ ਵੀ ਅੰਤਿਮ ਨਹੀਂ ਹੈ ਵਿਕੀ ਉੱਤੇ। ਇਹ ਨੀਤੀ ਸਿਰਫ਼ ਇਸ ਲਈ ਸੀ ਕਿ ਹੋਰ ਪ੍ਰਸ਼ਾਸਕ ਬਣਾਏ ਜਾਣ ਪਰ ਕੁਝ ਨੁਕਤਿਆਂ ਨੂੰ ਖ਼ਿਆਲ ਵਿੱਚ ਰੱਖ ਕੇ। ਇਹ ਨੀਤੀ ਬਾਕੀ ਵਿਕੀਪੀਡੀਆਵਾਂ ਉੱਤੇ ਵੀ ਹੈ। ਸਿਰਫ਼ ਇਹ ਨਿਸ਼ਚਿਤ ਕਰਨ ਲਈ ਕਿ ਪ੍ਰਸ਼ਾਸਕ ਲਈ ਘੱਟੋ-ਘੱਟ ਮਿਆਰ ਕੀ ਹੈ।--Satdeep Gill (ਗੱਲ-ਬਾਤ) 02:26, 16 ਦਸੰਬਰ 2015 (UTC)[ਜਵਾਬ]

My comments are not a personal attack. These describe only manner in which you are acting about important issues such as policies.
  1. No time frame and opportunity is being given to think and amend the draft proposed by you. Rather any amendments done by me are removed from draft and put at a separate place suggesting me that I should invite separate voting for my amendment .
  2. My Suggestion to get voting and discussion done, clause wise or aspect wise , is just brushed aside saying voting on my draft is already started/ done. That should be implemented first and then any amendments to policy can be done any time.
  3. Inordinate Haste has been shown in putting draft to vote.

Is this manner adopted for policy making according to established wiki norms

I have many suggestions about various aspects proposed by you, e.g. even to keep those users who have remained active consecutively say one month during anytime since registration , so that users who are very useful to project, have elegant editing history and possess good administration capabilities , get opportunity to become/ remain administrators and not barred by any aspect of your proposals.--Guglani (ਗੱਲ-ਬਾਤ) 03:07, 16 ਦਸੰਬਰ 2015 (UTC)[ਜਵਾਬ]

ਮਤਦਾਨ ਬੰਦ ਕਰਕੇ ਨਵੀਂ ਚਰਚਾ ਸ਼ੁਰੂ ਕਰਨ ਸੰਬੰਧੀ

[ਸੋਧੋ]

@Guglani: ਜੀ ਦੇ ਵਿਚਾਰਾਂ ਨੂੰ ਦੇਖਦੇ ਹੋਏ ਮੈਨੂੰ ਇਹ ਲੱਗਦਾ ਹੈ ਕਿ ਉਹਨਾਂ ਦੇ ਕਹਿਣ ਵਾਂਗ ਪਹਿਲਾਂ ਵਰਤੋਂਕਾਰਾਂ ਨੂੰ ਇਹ ਨੀਤੀ ਬਣਾਉਣ ਸੰਬੰਧੀ ਵਿਚਾਰ ਦੇਣ ਲਈ ਕਿਹਾ ਜਾਣਾ ਚਾਹੀਦਾ ਹੈ। ਜੇ ਬਹੁਗਿਣਤੀ ਸਹਿਮਤ ਹੋਵੇ। ਪਹਿਲਾਂ ਕੀਤੇ ਮਤਦਾਨ ਨੂੰ ਰੱਦ ਕਰਨ ਲਈ ਸਮਰਥਨ ਵਿੱਚ ਜਾਕੇ ਦਸਤਖ਼ਤ ਕਰੋ। ਬਹੁਗਿਣਤੀ ਦੀ ਸਹਿਮਤੀ ਤੋਂ ਬਾਅਦ ਪੰਜਾਬੀ ਵਿਕੀਪੀਡੀਆ ਉੱਤੇ ਨੀਤੀਆਂ ਬਣਾਉਣ ਸੰਬੰਧੀ ਚਰਚਾ ਸ਼ੁਰੂ ਕਰਨੀ ਵਾਜਿਬ ਲੱਗਦੀ ਹੈ। ਜੇ ਸਾਰੇ ਸਹਿਮਤ ਹੋਣ ਤਾਂ ਇੱਕ ਵੇਲੇ ਉੱਤੇ ਸਾਰੇ ਵਰਤੋਂਕਾਰ ਇੱਕ ਨੀਤੀ ਨੂੰ ਨਿਸ਼ਚਿਤ ਕਰਨ ਲਈ ਯੋਗਦਾਨ ਪਾਉਣ ਅਤੇ ਬਾਅਦ ਵਿੱਚ ਦੂਜੀ ਨੀਤੀ ਉੱਤੇ ਪਹੁੰਚਿਆ ਜਾਵੇ।--Satdeep Gill (ਗੱਲ-ਬਾਤ) 04:24, 16 ਦਸੰਬਰ 2015 (UTC)[ਜਵਾਬ]

ਸਮਰਥਨ

[ਸੋਧੋ]
  1. YesY--Satdeep Gill (ਗੱਲ-ਬਾਤ) 06:31, 16 ਦਸੰਬਰ 2015 (UTC)[ਜਵਾਬ]

ਵਿਰੋਧ

[ਸੋਧੋ]

ਟਿੱਪਣੀਆ

[ਸੋਧੋ]
@@Satdeep Gill: ਜੀ ਤਿੰਨ ਕੁ ਮਹੀਨੇ ਲਗਾਤਾਰ ਸਰਗਰਮ ਰਿਹਾ ਵਰਤੋਂਕਾਰ ਆਮ ਹੀ ਤੁਹਾਡੇ ਵਾਲ਼ੀਆਂ ਸ਼ਰਤਾਂ ਪੂਰੀਆਂ ਕਰ ਦੇਵੇਗਾ। ਇਸ ਨਾਲ ਤਾਂ ਇੱਥੇ ਸਿਰਫ਼ ਪ੍ਰਬੰਧਕ ਬਣਨ ਤੱਕ ਦੀ ਦੌੜ ਲੱਗ ਜਾਵੇਗੀ। @@Guglani: ਜੀ ਦੇ ਕਹੇ ਦੇ ਨਾਲ਼-ਨਾਲ਼, ਉਸਦੇ ਲਿਖੇ ਲੇਖਾਂ ਅਤੇ ਕੀਤੀਆਂ ਸੋਧਾਂ ਦਾ ਸਹੀ ਵਿਕੀ ਅੰਦਾਜ਼ ਵਿੱਚ ਹੋਣਾ ਮੈਂ ਜ਼ਰੂਰੀ ਸਮਝਦਾਂ ਅਤੇ ਇਹ ਵੀ ਕਿ ਪ੍ਰਬੰਧਕ ਬਣਨ ਵਾਸਤੇ ਇਹਨਾ ਵਿੱਚੋਂ ਹਰ ਸ਼ਰਤ ਪੂਰੀ ਕਰਦਾ ਹੋਵੇ। ਅਤੇ ਅਹਿਮ ਗੱਲ ਇਹ ਵੀ ਕਿ ਵਿਕੀ ਤੇ "ਸ਼ਾਸਨ" ਨਾਂ ਦੀ ਕੋਈ ਚੀਜ਼ ਨਹੀ ਤਾਂ ਮੈਂ ਵੀ ਇਸਨੂੰ ਪ੍ਰਬੰਧਕ ਕਹਿਣਾ ਵਧੇਰੇ ਠੀਕ ਸਮਝਦਾ ਹਾਂ। --radiomiles talk 10:12, 16 ਦਸੰਬਰ 2015 (UTC)[ਜਵਾਬ]
ਮੈਂ ਪ੍ਰਸ਼ਾਸਕ ਦਾ ਕੰਮ ਸਫ਼ਾਈ ਕਰਮਚਾਰੀ ਵਾਲਾ ਮੰਨਦਾ ਹਾਂ। ਨਾਮ ਪ੍ਰਬੰਦਕ ਕਰਨ ਵਿੱਚ ਕੋਈ ਹਰਜ਼ ਨਹੀਂ। ਮੇਰਾ ਇਹ ਸੋਚਣਾ ਹੈ ਕਿ ਕੁਝ ਹੋਰ ਪ੍ਰਬੰਧਕ ਹੋਣੇ ਚਾਹੀਦੇ ਹਨ। ਪ੍ਰਬੰਧਕਾਂ ਦੇ ਵੱਖ-ਵੱਖ ਕੰਮ ਥੋੜ੍ਹੇ ਲੋਕ ਨਹੀਂ ਕਰ ਸਕਦੇ। --Satdeep Gill (ਗੱਲ-ਬਾਤ) 11:35, 16 ਦਸੰਬਰ 2015 (UTC)[ਜਵਾਬ]
ਕਿਸ. ਤਰ੍ਹਾਂ ਦੇ ਕੰਮਾਂ ਤੋਂ ਮੁਰਾਦ ਹੈ, ਸਤਦੀਪ ਜੀ? --radiomiles talk 11:53, 16 ਦਸੰਬਰ 2015 (UTC)[ਜਵਾਬ]
ਪੁਰਾਣੇ ਲੇਖਾਂ ਦਾ ਸੁਧਾਰ ਕਰਨਾ, ਨਵੀਆਂ ਹੋ ਰਹੀਆਂ ਤਬਦੀਲੀਆਂ ਉੱਤੇ ਨਜ਼ਰ ਰੱਖਣਾ, ਮੁੱਖ ਸਫ਼ੇ ਸੰਬੰਧੀ ਕੰਮ, ਚਰਚਾ ਜਾਂ ਗੱਲ-ਬਾਤ ਕਰਨੀ, ਨੀਤੀਆਂ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਣੀ, ਨੀਤੀਆਂ ਦੇ ਲਾਗੂ ਹੋਣ ਦਾ ਖ਼ਿਆਲ ਰੱਖਣਾ। ਨਾਲ ਇਹ ਸਾਰੇ ਕੰਮ ਠੰਡੇ ਦਿਮਾਗ ਨਾਲ ਅਤੇ ਚੰਗਾ ਵਿਸ਼ਵਾਸ ਰੱਖ ਕੇ ਕਰਨੇ। ਇਹ ਵੀ ਖ਼ਿਆਲ ਰੱਖਣਾ ਜ਼ਰੂਰੀ ਹੈ ਕਿ ਇਹ ਸਭ ਚਰਚਾਵਾਂ ਅਤੇ ਨੀਤੀਆਂ ਨਾਲ ਨਵੇਂ ਵਰਤੋਂਕਾਰਾਂ ਨੂੰ ਕੰਮ ਕਰਨ ਵਿੱਚ ਸੌਖ ਹੋਵੇ। ਨਵੇਂ ਵਰਤੋਂਕਾਰਾਂ ਦੀ ਮੁਸ਼ਕਿਲਾਂ ਦਾ ਹੱਲ ਕਰਨ ਦੀ ਕੋਸ਼ਿਸ਼ ਕਰਨਾ ਨਾ ਕਿ ਸਿੱਧਾ ਹੀ ਉਹਨਾਂ ਉੱਤੇ ਨੀਤੀਆਂ ਥੋਪੀਆਂ ਜਾਣ। ਮੇਰੇ ਮੁਤਾਬਕ ਇਹ ਸਭ ਬਹੁਤ ਜ਼ਰੂਰੀ ਮੁੱਦੇ ਹਨ।--Satdeep Gill (ਗੱਲ-ਬਾਤ) 12:22, 16 ਦਸੰਬਰ 2015 (UTC)[ਜਵਾਬ]
Any Policy for making request for Administrators ,makes existing administrators more powerful by empowering to reject an aspirant for administrator ,on this basis , because administrator is policy enforcing agent of wikimedia foundation. We have to be careful in each clause of any policy , there should be no ambiguity of words to make the task of administrator easy and transparent.for example ਘੱਟੋ ਘੱਟ ਤਿੰਨ ਮਹੀਨੇ ਤੋਂ ਸਰਗਰਮ active since at least three months means ' user while applying for administrator has registered at least three months before and has become active by making a single edit at least three months or 90 days before, whereas ਤਿੰਨ ਮਹੀਨੇ ਲਗਾਤਾਰ ਸਰਗਰਮ ਰਿਹਾ remained continuously active for three months means ' in each 7 day span of those three months when he remained continuously active , user has made at least one edit'. That is why I asked Satdeep to explain term ਸਰਗਰਮ in scope of policy.Further a tool should be made available to all users to know which users are eligible for administrator so that need for rejection by administrator does not arise. Mock tool should be made available during discussion and remain available after issuing policy so that creditability of policy can be tested by any user for himself or anybody else and suitability of three months or any time term can be ascertained in specific relation to punjabi Wikipedia.This type of discussion and improvements are needed for each clause of Policy before effecting it.Meanwhile status quo should prevail.Regarding relaxation to policies while enforcement on new user, I would say once made , to relax policies , will invite more controversies than controversies that policies are supposed to solve against arbitrary actions of administrators.Better it is within policies itself due care should be taken for making provisions for new users ,rather than compromising policies for the sake of them.--Guglani (ਗੱਲ-ਬਾਤ) 06:06, 17 ਦਸੰਬਰ 2015 (UTC)[ਜਵਾਬ]
ਕਿਸੇ ਪ੍ਰਬੰਧਕ ਨੂੰ ਚੁਣਨ ਜਾਂ ਨਾ ਚੁਣਨ ਦਾ ਕੰਮ ਬਾਕੀ ਪ੍ਰਬੰਧਕਾਂ ਦਾ ਨਹੀਂ ਸਗੋਂ ਸਮੁੱਚੇ ਭਾਈਚਾਰੇ ਦਾ ਹੈ। ਇਹ ਨਿਯਮ ਤਾਂ ਸਿਰਫ਼ ਇਹ ਤੈਅ ਕਰਨ ਲਈ ਹੋਣਗੇ ਕਿ ਇਹ ਵਰਤੋਂਕਾਰ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਕੰਮ ਕਰ ਰਿਹਾ ਹੋਵੇ ਅਤੇ ਉਸ ਨੂੰ ਵਿਕੀ ਦਾ ਮੋਟਾ ਜਿਹਾ ਗਿਆਨ ਹੋਵੇ। ਇਹਨਾਂ ਸ਼ਰਤਾਂ ਨੂੰ ਪੂਰੇ ਕਰਦੇ ਹਰ ਵਰਤੋਂਕਾਰ ਨੂੰ ਪ੍ਰਬੰਧਕ ਨਹੀਂ ਬਣਾਇਆ ਜਾਵੇਗਾ ਸਗੋਂ ਭਾਈਚਾਰਾ ਹੀ ਤੈਅ ਕਰੇਗਾ ਅਤੇ ਨਾਲ ਹੀ ਉਸ ਵਰਤੋਂਕਾਰ ਦੀ ਆਪਣੀ ਪ੍ਰਤੀਬੱਧਤਾ ਕਿ ਉਹ ਸਾਫ਼ ਸਫ਼ਾਈ ਦੇ ਕੰਮ ਵਿੱਚ ਯੋਗਦਾਨ ਪਾਵੇਗਾ। ਪਹਿਲਾਂ ਹੀ ਕੁਝ ਵੀ ਤੈਅ ਨਹੀਂ ਹੈ ਸਭ ਭਾਈਚਾਰੇ ਨੇ ਤੈਅ ਕਰਨਾ ਹੈ। ਕਿਸੇ ਸ਼ਬਦ ਦੀ ਪਰਿਭਾਸ਼ਾ ਵੀ ਤੈਅ ਕਰਨਾ ਸਮੁੱਚੇ ਭਾਈਚਾਰੇ ਦਾ ਸਾਂਝਾ ਕੰਮ ਹੈ। ਇਸ ਕੰਮ ਲਈ ਟੂਲ ਬਣਾਉਣਾ ਬਹੁਤ ਹੀ ਮੁਸ਼ਕਲ ਕੰਮ ਹੈ ਸਗੋਂ ਮਤਦਾਨ ਸਮੇਂ ਬਾਕੀ ਵਰਤੋਂਕਾਰ ਹੀ ਦੇਖਣ ਕਿ ਇਹ ਵਿਅਕਤੀ ਸਰਗਰਮ ਰਿਹਾ ਹੈ ਕਿ ਨਹੀਂ ਅਤੇ ਬਾਕੀ ਕੰਮ ਕਿਸ ਤਰ੍ਹਾਂ ਕਰ ਰਿਹਾ ਹੈ।--Satdeep Gill (ਗੱਲ-ਬਾਤ) 08:32, 17 ਦਸੰਬਰ 2015 (UTC)[ਜਵਾਬ]
ਸਤਦੀਪ ਜੀ! ਤੁਸੀਂ ਮੇਰੇ ਮੁੱਦੇ ਨੂੰ ਠੀਕ ਸਮਝਿਆ ਹੀ ਨਹੀਂ । ਮੈਂ ਕਿਸੇ ਪ੍ਰਬੰਧਕ ਦੇ ਦੂਸਰੇ ਪ੍ਰਬੰਧਕ ਨੂੰ ਚੁਨਣ ਦੀ ਗੱਲ ਹੀ ਨਹੀਂ ਕੀਤੀ। ਮੈਂ ਤਾਂ ਪ੍ਰਬੰਧਕ ਦੇ ਪਾਲਿਸੀ ਨੂੰ ਲਾਗੂ ਕਰਵਾਣ policy enforce ਦੇ ਅਧਿਕਾਰ ਦੀ ਗੱਲ ਕੀਤੀ ਹੈ , ਪਾਲਿਸੀ ਲਾਗੂ ਕਰਵਾਣ ਲਈ ਪ੍ਰਬੰਧਕ ਨੂੰ ਪਾਲਿਸੀ ਅਨੁਸਾਰ ਫੈਸਲਾ ਕਰਣ ਦਾ ਅਧਿਕਾਰ ਮਿਲ ਜਾਂਦਾ ਹੈ ਕਿ ਕਿਸੇ ਵਰਤੋਂਕਾਰ ਦੀ ਪ੍ਰਬੰਧਕ ਦੀ ਬੇਨਤੀ ਨੂੰ ਅੱਗੇ ਮੈਟਾਵਿਕੀ ਤੇ ਭੇਜਣ ਲਈ ਰੱਦ ਕਰੇ ਜਾਂ ਮਨਜ਼ੂਰ ਕਰੇ ਤੇ ਅੱਗੇ ਮੈਟਾਵਿਕੀ ਤੇ ਬੇਨਤੀ ਭੇਜਣ ਲਈ ਕਹੇ।ਪ੍ਰਬੰਧਕ ਨੂੰ ਆਈਆਂ ਯੋਗ acceptable ਬੇਨਤੀਆਂ ਵਿਚੋਂ ਚੁਨਣ ਦਾ ਕੰਮ ਤਾਂ ਬਾਦ ਵਿੱਚ ਸ਼ੁਰੂ ਹੁੰਦਾ ਹੈ। ਜੇ ਇਹ ਸਾਰਾ ਕੰਮ ਬੇਨਤੀਆਂ ਦੀ acceptable/ not acceptable according to policy ਪੜਚੋਲ ਕਰਨ ਦਾ ( scrutiny )ਭਾਈਚਾਰੇ ਨੇ ਕਰਨਾ ਹੈ ਤਾਂ ਵੀ ਭਾਈਚਾਰੇ ਨੂੰ ਪਤਾ ਤਾਂ ਹੋਵੇ ਸਰਗਰਮ ਦਾ ਮਤਲਬ ਕੀ ਹੈ? ਸਰਗਰਮ ਦੀ ਪ੍ਰੀਭਾਸ਼ਾ ਕੀ ਹੈ। ਭਾਈਚਾਰੇ ਵਿੱਚ ਇੱਕ ਜਣਾ ਜਿਸ ਨੂੰ ਸਰਗਰਮ ਕਹੇਗਾ ਦੂਸਰਾ ਕਹੇਗਾ , ਸਰਗਰਮ ਨਹੀਂ ਹੈ ਉਸ ਦੀ ਕਸੌਟੀ ਕੀ ਹੈ? ਤੁਹਾਨੂੰ ਮੇਰਾ ਸਧਾਰਣ ਸਵਾਲ ਸਮਝ ਨਹੀਂ ਆਇਆ ਉਸ ਦਾ ਜਵਾਬ ਤਾਂ ਜੇ ਤੁਸਾਂ ਪਾਲਸੀ ਬਨਾਉਣੀ ਹੈ ਤਾਂ ਤੁਹਾਨੂੰ ਢੂੰਡਣਾ ਹੀ ਪਵੇਗਾ । ਮੈਂ ਜੋ ਸਰਗਰਮ ਦੀ ਪ੍ਰੀਭਾਸ਼ਾ ਸਮਝੀ ਹੈ ਦਿੱਤੀ ਹੈ , ਉਸ ਸੰਬੰਧੀ ਵੀ ਤੁਸੀਂ ਕੁਝ ਟਿੱਪਣੀ ਨਹੀਂ ਕੀਤੀ , ਟੂਲ ਬਨਾਉਣ ਦੀ ਔਖਿਆਈ ਵੱਲ ਤੁਰ ਗਏ ਹੋ। ਪਹਿਲਾ ਪ੍ਰੀਭਾਸ਼ਾ ਤਾਂ ਬਣਾਓ। ਤੁਹਾਨੂੰ ਲਗਦਾ ਹੈ ਆਪ ਵੀ ਸਾਫ਼ ਨਹੀਂ ਹੈ ਕਿ ਸਰਗਰਮ ਦਾ ਕੀ ਮਤਲਬ ਹੈ,ਲਗਾਤਾਰ ਕੰਮ ਕਰਦੇ ਹੋਣ ਦੀ ਪ੍ਰੀਭਾਸ਼ਾ ਕੀ ਹੈ ਫਿਰ ਪਾਲਿਸੀ ਵਿੱਚ ਐਸੀ ਸ਼ਬਦਾਵਲੀ ਕਿਉਂ ਵਰਤ ਰਹੇ ਹੋ ਜੋ ਸਪਸ਼ਟ ਨਹੀਂ ਹੈ?ਸਾਰਾ ਕੁਝ ਆਰਬਿਟਰੇਰੀ ਹੈ ਅਤੇ ਫੈਸਲਾ ਕਰਣ ਵਾਲੇ ਦੇ ਵਿਵੇਕ ਤੇ ਛੱਡਿਆ ਹੈ ਜਿਸ ਨੂੰ ਮਰਜ਼ੀ ਲਗਾਤਾਰ ਕੰਮ ਕਰਨ ਵਾਲਾ ਕਹਿ ਦੇਵੇ , ਜਿਸਨੂੰ ਮਰਜ਼ੀ ਨਹੀਂ।ਫਿਰ ਐਸੀ ਆਰਬਿਟਰੇਰੀ ਪਾਲਿਸੀ ਦੀ ਜ਼ਰੂਰਤ ਕੀ ਹੈ ?ਵਿਵੇਕ ਨਾਲ ਤਾਂ ਸਾਰੇ ਵਰਤੋਂਕਾਰ ਪਹਿਲਾਂ ਹੀ ਆਪਣੀਆਂ ਟਿੱਪਣੀਆਂ ਦੇਈ ਜਾ ਰਹੇ ਹਨ ਪ੍ਰਬੰਧਕ ਦੀ ਦਰਖ਼ਾਸਤ ਬਾਰੇ ਵੀ ਹਾਂ ਜਾਂ ਨਾਂਹ ਕਹਿ ਦੇਣਗੇ।ਪਹਿਲਾਂ ਦੀ ਤਰਾਂ ਚੱਲਣ ਦਿਓ! ਨਿਯਮ ਜਾਂ ਪਾਲਸੀਆਂ ਨਿਯਮਾਵਲੀ ਦੀ ਤਰਾਂ ਬਣਾਓ ਕਨੂੰਨੀ ਭਾਸ਼ਾ ਦੀ ਤਰਾਂ ਬਣਾਓ ਤਾਂ ਜੋ ਲਾਗੂ ਕਰਣ ਵਿੱਚ ਦਿੱਕਤ ਨਾ ਆਏ।--Guglani (ਗੱਲ-ਬਾਤ) 12:04, 17 ਦਸੰਬਰ 2015 (UTC)[ਜਵਾਬ]
ਗੁਗਲਾਨੀ ਜੀ ਮੈਂ ਪਰਿਭਾਸ਼ਾ ਨੂੰ ਤੈਅ ਕਰਨ ਵਾਲਾ ਨਹੀਂ ਹਾਂ ਪਰ ਜੇ ਕਿਸੇ ਦਾ ਖਾਤਾ 3 ਮਹੀਨੇ ਪੁਰਾਣਾ ਹੀ ਹੈ ਤਾਂ ਇਸ ਨੀਤੀ ਬਾਰੇ ਉਸ ਦੀਆਂ 1000 ਸੋਧਾਂ ਅਨੁਸਾਰ ਹੀ ਉਸ ਨੂੰ ਨਾਮਜ਼ਦ ਕੀਤਾ ਜਾ ਸਕਦਾ ਹੈ। ਬਾਕੀ ਤੁਸੀਂ ਆਪਣੀ ਸਮਝ ਅਨੁਸਾਰ ਇਸ ਵਿੱਚ ਲੋੜੀਂਦਾ ਵਾਧਾ ਕਰੋ ਜੀ। ਮੇਰੇ ਕੋਲ ਸਭ ਕੁਝ ਪਹਿਲਾਂ ਤੋਂ ਤਿਆਰ ਕੀਤਾ ਨਹੀੰ ਹੈ ਜੇ ਕਰ ਤੁਹਾਡੇ ਵਰਗੇ ਪੁਰਾਣੇ ਅਤੇ ਸਮਝਦਾਰ ਵਰਤੋਂਗਾਰ ਯੋਗਦਾਨ ਪਾਉਣਗੇ ਤਾਂ ਹੀ ਕੋਈ ਠੀਕ ਨੀਤੀ ਬਣੇਗੀ। ਪਰ ਇਸਦੇ ਨਾਲ ਹੀ ਮੈਂ ਇਹ ਵੀ ਸੋਚਦਾਂ ਕਿ ਸਭ ਕੁਝ ਅਸਲੀ ਕਾਨੂੰਨ ਵਾਂਗ ਵੀ ਨਹੀਂ ਹੋ ਸਕਦਾ। ਇਹ ਇੱਕ ਆਮ ਜਿਹੀ ਨੀਤੀ ਹੋਵੇ ਕਿ ਕੋਈ ਵਰਤੋਂਕਾਰ ਦੋ ਦਿਨ ਬਾਅਦ ਹੀ ਪ੍ਰਬੰਧਕੀ ਹੱਕ ਨਾ ਮੰਗ ਲਵੇ ਅਤੇ ਉਸ ਨੂੰ ਵਿਕੀ ਦਾ ਥੋੜ੍ਹਾ ਹਿਸਾਬ ਹੋਣਾ ਚਾਹੀਦਾ ਹੈ।--Satdeep Gill (ਗੱਲ-ਬਾਤ) 15:48, 17 ਦਸੰਬਰ 2015 (UTC)[ਜਵਾਬ]
ਜਿੱਥੇ ਤੱਕ ਕਿਸੇ ਕਿਸਮ ਦੀ ਪ੍ਰਬੰਧਕ ਚੋਣ ਸਬੰਧੀ ਮੇਰੇ ਵਿਚਾਰ ਹਨ, ਤਾਂ ਮੈਂ ਸੋਚਦਾ ਹਾਂ ਕਿ ਵਿਕੀਪੀਡੀਆ ਉੱਤੇ ਐਡਿਟਿੰਗ/ਟਰਾਂਸਲੇਸ਼ਨ ਜਾਂ ਸ਼ੋਧਾਂ ਇੱਕ ਅਲੱਗ ਮਿਹਨਤ ਹੈ ਅਤੇ ਪ੍ਰਬੰਧਕੀ ਜਿਮੇਵਾਰੀ ਇੱਕ ਅਲੱਗ ਕੰਮ ਹੈ ਜੋ ਕੋਈ ਵੀ ਅਜਿਹਾ ਪ੍ਰਬੰਧਕ ਕਰ ਸਕਦਾ ਹੈ ਜੋ ਵਿਕੀਪੀਡੀਆ ਪ੍ਰਤਿ ਅਤੇ ਪੰਜਾਬੀਅਤ ਪ੍ਰਤਿ ਇਸ ਕੰਮ ਲਈ ਸਮਰਪਿਤ ਹੋਵੇ, ਜਿਸ ਕਾਰਨ ਮੈਂ ਇੰਨਾ ਕਹਾਂਗਾ ਕਿ ਚੋਣਾਂ ਕਰਵਾ ਲਈਆਂ ਜਾਣ ਅਤੇ ਚੋਣਾਂ ਵਿੱਚ ਖੜਨ ਦਾ ਅਧਿਕਾਰ ਕਿਸੇ ਨੂੰ ਵੀ ਹੋਵੇ, ਚਾਹੇ ਉਸਨੇ ਵਿਕੀਪੀਡੀਆ ਉੱਤੇ ਕੋਈ ਕੰਮ ਕੀਤਾ ਹੋਵੇ ਚਾਹੇ ਨਾ ਹੋਵੇ, ਚਾਹੇ ਉਸਨੇ ਅੱਜ ਹੀ ਨਵਾਂ ਖਾਤਾ ਬਣਾਇਆ ਹੋਵੇ, ਤੇ ਬੇਸ਼ੱਕ ਉਸਨੂੰ ਵਿਕੀਪੀਡੀਆ ਬਾਰੇ ਕੋਈ ਟਰੇਨਿੰਗ ਹੋਵੇ ਚਾਹੇ ਨਾ ਹੋਵੇ,,,,ਸਿਰਫ ਵੋਟਾਂ ਪਾਉਣ ਦਾ ਅਧਿਕਾਰ ਸੋ ਕਾਲਡ "ਸਰਗਰਮ" ਐਡੀਟਰਾਂ ਨੂੰ ਦਿੱਤਾ ਜਾਵੇ| --Param munde (ਗੱਲ-ਬਾਤ) 15:27, 17 ਦਸੰਬਰ 2015 (UTC)[ਜਵਾਬ]
ਮੈਨੂੰ ਲਗਦਾ ਹੈ ਕਿ ਜੇਕਰ 3 ਮਹੀਨੇ ਨਹੀਂ ਤਾਂ 1-2 ਮਹੀਨੇ ਦਾ ਕੰਮ ਹੋਣਾ ਚਾਹੀਦਾ ਹੈ। ਅੰਗਰੇਜ਼ੀ ਵਿਕੀ ਉੱਤੇ ਪ੍ਰਬੰਧਕ ਸੰਬੰਧੀ ਆਮ ਹਿਦਾਇਤਾਂ। ਇਹਨਾਂ ਨੂੰ ਵੇਖ ਕੇ ਇੱਕ ਆਮ ਜਿਹੀ ਨੀਤੀ ਬਣਾ ਲੈਣੀ ਚਾਹੀਦੀ ਹੈ। ਪਰ ਇਹ ਵੀ ਖ਼ਿਆਲ ਵਿੱਚ ਰੱਖਿਆ ਜਾਵੇ ਕਿ ਅੰਗਰੇਜ਼ੀ ਵਿਕੀ ਉੱਤੇ 50 ਲੱਖ ਲੇਖ ਹਨ ਅਤੇ ਆਪਣੇ ਕੋਲ 20,000।--Satdeep Gill (ਗੱਲ-ਬਾਤ) 15:48, 17 ਦਸੰਬਰ 2015 (UTC)[ਜਵਾਬ]
ਕੁਝ ਕੁ ਤਬਦੀਲੀਆਂ ਦੇ ਨਾਲ ਨੀਤੀ ਪੇਸ਼ ਹੈ ਜੀ। ਤੁਸੀਂ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਅਤੇ ਇਹਨਾਂ ਵਿੱਚ ਸੁਧਾਰ ਵੀ ਸੁਝਾਅ ਸਕਦੇ ਹੋ। ਇੱਕ ਹਫ਼ਤੇ ਦੇ ਸਮੇਂ ਵਿੱਚ ਇਸ ਵਿੱਚ ਤਬਦੀਲੀਆਂ ਸੁਝਾਈਆਂ ਜਾਣ ਅਤੇ ਉਸ ਤੋਂ ਬਾਅਦ ਮਤਦਾਨ ਲਈ ਇੱਕ ਹਫਤੇ ਦਾ ਸਮਾਂ ਫੇਰ ਰੱਖਿਆ ਜਾਵੇਗਾ:
aim in policy making should be arriving at consensus to make it There should be no hurry that only comments are invited for one week, one week or ten days may be guide lines as most comments normally come within this period , but if discussion prolongs then good consesus is which is reached when no comments are coming for one week / ten days or so after last comment is registered.question of voting required then can be decided, may be voting is not required at all if consesus is reached . Even consesus can be ratified by asking for supporting signatures to draft.Please ensure no hurry. In addition I have added tittle to draft put by you,please take note.--Guglani (ਗੱਲ-ਬਾਤ) 02:16, 21 ਦਸੰਬਰ 2015 (UTC)[ਜਵਾਬ]

ਪ੍ਰਸ਼ਾਸਕ ਬਣਨ ਸੰਬੰਧੀ ਨੀਤੀ(ਡਰਾਫ਼ਟ )

[ਸੋਧੋ]

ਟਿੱਪਣੀਆਂ

[ਸੋਧੋ]

In main stanza of Policy following should be incorporated after title:

  • "ਇਹ ਨੀਤੀ ਪੰਜਾਬੀ ਵਿਕੀਪੀਡੀਆ ਤੇ , ਨਵੀਆਂ ਪ੍ਰਸ਼ਾਸਕ ਬਨਣ ਲਈ , ਪ੍ਰਸ਼ਾਸਕ ਤਜਰਬੇ ਦੀ ਅਣਹੋਂਦ ਵਾਲੇ ਵਰਤੋਂਕਾਰਾਂ ਵੱਲੋਂ ਬੇਨਤੀਆਂ ਕਰਣ ਬਾਰੇ ਹੈ ਜੋ ਬੇਨਤੀਆਂ ਦੀ ਛਾਂਟੀ ਕਰਨ ਲਈ ਵਰਤੀ ਜਾਣੀ ਹੈ, ਤਜਰਬੇਕਾਰ ਪ੍ਰਸ਼ਾਸਕਾਂ ਦੇ ਮੁੜ ਬੇਨਤੀ ਕਰਨ ਜਾਂ ਮੌਜੂਦਾ ਪ੍ਰਸ਼ਾਸਕਾਂ ਦੀ ਮਿਆਦ ਵਧਾਉਣ ਦੀਆਂ ਬੇਨਤੀਆਂ ਤੇ ਲਾਗੂ ਨਹੀਂ ਹੁੰਦੀ।--Guglani (ਗੱਲ-ਬਾਤ) 07:52, 21 ਦਸੰਬਰ 2015 (UTC)[ਜਵਾਬ]
ਵੈਸੇ ਗੁਗਲਾਨੀ ਜੀ, ਹਿੰਦੀ ਵਿਕੀਪੀਡੀਆ ਉੱਤੇ ਨੀਤੀ ਹੈ ਕਿ ਜੇ ਕੋਈ ਵਿਅਕਤੀ ਇੱਕ ਮਹੀਨੇ ਵਿੱਚ 150 ਤੋਂ ਘੱਟ ਸੋਧਾਂ ਕਰਦਾ ਹੈ ਤਾਂ ਉਸ ਨੂੰ ਪ੍ਰਬੰਧਕੀ ਹੱਕ ਨਾ ਦਿੱਤੇ ਜਾਣ। ਇਸਦੇ ਨਾਲ ਹੀ ਸਾਰੇ ਵਿਕੀਆਂ ਉੱਤੇ ਇੱਕ ਸਾਂਝੀ ਨੀਤੀ ਹੈ ਜਿਸ ਮੁਤਾਬਕ ਜੇ ਕੋਈ ਪ੍ਰਬੰਧਕ 6 ਮਹੀਨੇ ਵਿੱਚ ਕੋਈ ਵੀ ਸੋਧ ਨਹੀਂ ਕਰੇਗਾ ਤਾਂ ਉਸਦੇ ਪ੍ਰਬੰਧਕੀ ਹੱਕ ਆਪੇ ਖ਼ਤਮ ਹੋ ਜਾਣਗੇ। ਤਜਰਬੇਕਾਰ ਪ੍ਰਬੰਧਕਾਂ ਦੀ ਮਿਆਦ ਨੂੰ ਵਧਾਉਣਾ ਸਹੀ ਹੈ ਪਰ ਇਹ ਵੀ ਖ਼ਿਆਲ ਰੱਖੀਏ ਕਿ ਉਹਨਾਂ ਦਾ ਕੰਮ ਕਰਨਾ ਵੀ ਜ਼ਰੂਰੀ ਹੈ। ਇਸਦੇ ਨਾਲ ਹੀ ਨਵੇਂ ਵਰਤੋਂਕਾਰਾਂ ਨੂੰ ਪ੍ਰਬੰਧਕ ਬਣਾਕੇ ਉਹਨਾਂ ਦੇ ਤਜਰਬੇ ਵਿੱਚ ਵਾਧਾ ਕਰਨਾ ਵੀ ਜ਼ਰੂਰੀ ਹੈ, ਖ਼ਾਸ ਕਰਕੇ ਉਹ ਵਰਤੋਂਕਾਰ ਜੋ ਬਹੁਤ ਸਰਗਰਮ ਚੱਲ ਰਹੇ ਹਨ। --Satdeep Gill (ਗੱਲ-ਬਾਤ) 15:18, 22 ਦਸੰਬਰ 2015 (UTC)[ਜਵਾਬ]
ਹਿੰਦੀ ਵਿਕੀ ਦੀ ਗੱਲ ਹੋਰ ਹੈ , ਉਸ ਵਿੱਚ ਕਿੰਨੇ ਸਫ਼ੇ ਹਨ ਸ਼ਾਇਦ ੧੦੦੫੫੧ ਬਨਿਸਬਤ ਪੰਜਾਬੀ ਦੇ ੨੧੦੦੦, ਲਗਭਗ ੯੦੦ ਸਰਗਰਮ ਵਰਤੋਂਕਾਰ ਬਨਿਸਬਤ ੯੨ ਪੰਜਾਬੀ ਦੇ, ਇਸ ਲਈ ਪੰਜਾਬੀ ਵਿਕੀ ਤਜਰਬੇਕਾਰ ਪ੍ਰਬੰਧਕਾਂ ਨੂੰ ਕਿਸੇ ਅਜਿਹੀ ਨੀਤੀ ਦੁਆਰਾ ਹਟਾਣ ਬਾਰੇ ਸੋਚ ਨਹੀਂ ਸਕਦਾ। ਜੇ ੬ ਮਹੀਨੇ ਉਹ ਸੁਸਤ ਰਹਿੰਦਾ ਹੈ, ਕੋਈ ਸੋਧ ਨਹੀਂ ਕਰਦਾ ਤਾਂ ਸਾਂਝੀ ਨੀਤੀ ਹੈ ਹੱਟ ਹੀ ਜਾਵੇਗਾ।ਕੀ ਤੁਸੀਂ ਉਸ ਦਾ ਲਿੰਕ ਦਿਓਗੇ? ਫਿਰ ਨਾਲੇ ਜੇ ਤੁਹਾਡੀ ਮੇਰੇ ਉਪਰੋਕਤ ਪੁਰਾਣੇ ਪ੍ਰਬੰਧਕਾਂ ਬਾਰੇ ਸੁਝਾਅ ਨਾਲ ਸਹਿਮਤੀ ਹੈ ਜੋ ਤੁਸੀਂ ਕੁਝ ਪ੍ਰਗਟਾਈ ਹੈ ਪਰ ਸਪਸ਼ਟ ਸ਼ਬਦਾਂ ਵਿੱਚ ਨਹੀਂ ਕੀਤੀ ,ਜੋ ਕਰ ਦਿਓ , ਤਾਂ ਜੁ ਅੱਗੋਂ ਨੀਤੀ ਦੇ ਅਗਲੇ ਪਹਿਲੂਆਂ ਬਾਰੇ ਉਸ ਮੁਤਾਬਕ ਸੋਚਿਆ ਜਾ ਸਕਦਾ ਹੈ। ਛੋਟੇ ਛੋਟੇ ਪ੍ਰਾਜੈਕਟਾਂ ਤੇ ਸਾਂਝੀ ਨੀਤੀ ਤੋਂ ਇਲਾਵਾ ਵੱਖਰੀ ਨੀਤੀ ਦੀ ਲੋੜ ਨਹੀਂ। ਇਹ ਤਾਂ ਵੱਡੇ ਪ੍ਰਾਜੈਕਟਾਂ ਨੂੰ ਲੋੜ ਹੈ ਜਿੱਥੇ ਬੇਨਤੀਕਾਰ ਜ਼ਿਆਦਾ ਹੁੰਦੇ ਹਨ , ਉਨ੍ਹਾਂ ਦੀ ਵੱਖਰੀ ਨੀਤੀ ਮੁਤਾਬਕ ਛਾਂਟੀ ਕਰਨ ਦੀ ਲੋੜ ਹੈ।ਕੀ ਤਜਰਬਾ ਸਿਰਫ ਪ੍ਰਬੰਧਕ ਬਣ ਕੇ ਹਾਸਲ ਹੁੰਦਾ ਹੈ? ਤਜਰਬਾ ਤਾਂ ਲੇਖ ਬਨਾਉਣ , ਸੁਧਾਰਨ ਵਿੱਚ ਹੈ ਜੋ ਕੋਈ ਵੀ ਕਰ ਸਕਦਾ ਹੈ। ਲਗਦਾ ਹੈ ਤੁਹਾਨੂੰ ਮੌਜੂਦਾ ਪ੍ਰਬੰਧਕ ਜ਼ਿਆਦਾ ਪਸੰਦ ਨਹੀਂ ਜੋ ਨੀਤੀ ਬਣਾ ਕੇ ਉਨ੍ਹਾਂ ਨੂੰ ਬਦਲਣਾ ਚਾਹੁੰਦੇ ਹੋ।ਸੁਸਤੀ ਦਾ ਪੈਮਾਨਾ ਲੇਖਾਂ ਤੇ ਸੁਧਾਰਾਂ ਦੀ ਗਿਣਤੀ ਵਿੱਚ ਹੈ। ਹਰ ਮਹੀਨੇ ਸੋਧਾਂ ਦੀ ਬਜਾਏ ਸਾਲ ਦੀਆਂ ਮੀਨ averageਸੋਧਾਂ ਦੇਖਣੀਆਂ ਚਾਹੀਦੀਆਂ ਹਨ ਕਿੰਨੀਆਂ ਕੀਤੀਆਂ ਤੇ ਕਿੰਨੇ ਲੇਖ ਬਣਾਏ , ਲੇਖ ਬਣਾ ਕੇ ਘੱਟੋ ਘੱਟ ਸਾਲ ਭਰ ਦਾ ਤਜਰਬਾ ਹਾਸਲ ਕੀਤਾ ਕਿ ਨਹੀਂ। ਸਰਗਰਮ ਦਾ ਕੀ ਹੈ ਕੋਈ ਕਿਸੇ ਮਹੀਨੇ ਹੈ ਤੇ ਕਿਸੇ ਮਹੀਨੇ ਨਹੀਂ । ਮੈਂ ਵੀ ਅਗਲੇ ੧ , ੨ ਦਿਨਾਂ ਬਾਅਦ ਛੋਟੀ ੪-੫ ਦਿਨ ਬਰੇਕ ਲੈਣੀ ਹੈ ਕੁਝ ਜ਼ਰੂਰੀ ਰੁਝੇਵਾਂ ਹੈ । ਮੈਂ ਨਹੀਂ ਕਹਿੰਦਾ ਕਿ ਮੇਰੇ ਕਾਰਨ ਚਰਚਾ ਬੰਦ ਜਾਂ ਜਾਰੀ ਰੱਖੋ।ਵਿਕੀ ਤੇ ਸੋਧਾਂ ਕਰਨੀਆਂ ਕੋਈ ਪ੍ਰੋਫੈਸ਼ਨ ਤਾਂ ਨਹੀਂ ਹਰ ਕਿਸੇ ਕੋਲ ਆਪਣੇ ਕਈ ਰੁਝੇਵੇਂ ਹੋ ਸਕਦੇ ਹਨ ਜਿਸ ਕਾਰਨ ਕਿਸੇ ਮਹੀਨੇ ਵੱਧ ਸੋਧਾਂ ਕਰੇ ਤੇ ਕਿਸੇ ਹੋਰ ਮਹੀਨੇ ਘੱਟ। ਪਰ ਹਰ ਪਹਿਲੂ ਤੇ ਵੱਧ ਤੋਂਵੱਧ ਨਿਵੇਕਲੇ ਵਿਚਾਰ ਆਉਣੇ ਜ਼ਰੂਰੀ ਹਨ।, ਤੁਸੀਂ ਆਪ ਤਾਂ ਸਥਾਈ ਹੱਕ ਹਾਸਲ ਕਰ ਲਏ ਹਨ ਦੂਸਰਿਆਂ ਲਈ ਅਜਿਹਾ ਪੈਮਾਨਾ ਕਿਉਂ? ਜੋ ਇਸ ਛੋਟੇ ਵਿਕੀ ਦੀ ਸਿਹਤ ਲਈ ਠੀਕ ਨਹੀਂ।ਇੱਕ ਹਫ਼ਤਾ ਚਰਚਾ ਲਈ ਟਾਈਮ ਬੰਨਣਾ ਵੀ ਠੀਕ ਨਹੀਂ ,ਉਸ ਦੀ ਵੀ ਸਹਿਮਤੀ ਦਿਓ ਤਾਂ ਹੀ ਨੀਤੀ ਬਾਰੇ ਚੰਗੇ ਵਿਚਾਰ ਆ ਸਕਦੇ ਹਨ , ਨਵੇਂ ਵਰਤੋਂਕਾਰ ਤਾਂ ਖੁੱਲ੍ਹ ਕੇ ਹਾਲੇ ਵਿਚਾਰ ਵੀ ਨਹੀਂ ਪ੍ਰਗਟਾ ਰਹੇ , ਉਨ੍ਹਾਂ ਤਾਂ ਸਿਰਫ ਅਜੇ ਵੋਟ ਪਾਣੀ ਸਿੱਖਿਆ ਹੈ , ਹਰ ਮੁੱਦੇ ਦੇ ਸਾਰੇ ਪਹਿਲੂਆਂ ਬਾਰੇ ਵਿਚਾਰ ਪ੍ਰਗਟਾਉਣੇ , ਨਵੇਂ ਪਹਿਲੂ ਸਾਹਮਣੇ ਲਿਆਉਣੇ ਕਿਤੇ ਰਹੇ?ਇੱਥੇ ਵੱਖਰੀ ਉਸਾਰੂ ਵਿਚਾਰ ਦੀ ਕੀਮਤ ਹੈ , ਨਾ ਕਿ ਫਟਾਫਟ ਹਾਂ ਨਾਂਹ ਕਰਨ ਦੀ ?ਤੁਸਾਂ ਇਸ ਦਾ ਜਵਾਬ ਵੀ ਨਹੀਂ ਦਿੱਤਾ , ਤੁਹਾਡੇ ਪੈਮਾਨੇ ਮੁਤਾਬਕ ਕਿਹੜੇ ਤੇ ਕਿੰਨੇ , ਵਰਤੋਂਕਾਰ ਪ੍ਰਬੰਧਕ ਲਈ ਯੋਗ ਬਚਦੇ ਹਨ? ਵਿਕੀ ਤੇ ਸਾਰਾ ਕੁਝ ਖੁੱਲ੍ਹ ਕੇ ਸਾਹਮਣੇ ਆਣਾ ਚਾਹੀਦਾ ਹੈ ਕੁਝ ਛਿਪਿਆ ਹੋਇਆ ਮਕਸਦ ਨਹੀਂ ਹੋਣਾ ਚਾਹੀਦਾ।--Guglani (ਗੱਲ-ਬਾਤ) 17:49, 22 ਦਸੰਬਰ 2015 --Guglani (ਗੱਲ-ਬਾਤ) 18:54, 22 ਦਸੰਬਰ 2015 (UTC)[ਜਵਾਬ]
ਹਾਂਜੀ ਠੀਕ ਹੈ ਜੀ ਪੁਰਾਣੇ ਵਰਤੋਂਕਾਰਾਂ ਉੱਤੇ ਲਾਗੂ ਨਾ ਕਰਨ ਵਿੱਚ ਸਹਿਮਤ ਹਾਂ। ਬਾਕੀ ਵਿਕੀ ਉੱਤੇ ਸਭ ਕੁਝ ਖੁੱਲ੍ਹਾ ਹੀ ਹੈ ਤੁਸੀਂ ਆਪ ਦੇਖ ਸਕਦੇ ਹੋ ਕਿ ਕਿਹੜੇ ਵਰਤੋਂਕਾਰ ਨਾ ਪੈਮਾਨਿਆਂ ਮੁਤਾਬਕ ਪ੍ਰਬੰਧਕ ਬਣ ਸਕਦੇ ਹਨ। ਇਸਦੇ ਨਾਲ ਹੀ ਵਰਤੋਂਕਾਰ ਦੀ ਸਹਿਮਤੀ ਵੀ ਜ਼ਰੂਰੀ ਹੈ। ਉਦਾਹਰਨ ਵਜੋਂ ਹਾਲੇ ਤੱਕ ਪਰਮ ਮੁੰਡੇ ਜੀ ਦਾ ਕਹਿਣਾ ਹੈ ਕਿ ਉਹ ਪ੍ਰਬੰਧਕ ਬਣਨਾ ਨਹੀਂ ਚਾਹੁੰਦੇ। ਬਾਕੀ ਮੇਰੇ ਵੀ ਪੇਪਰ ਚੱਲ ਰਹੇ ਨੇ ਕੱਲੇ-ਕੱਲੇ ਵਰਤੋਂਕਾਰ ਦੇ ਰਿਕਾਰਡ ਦੇਖਣਾ ਹਾਲੇ ਮੁਸ਼ਕਲ ਹੈ। 28 ਤੋਂ ਬਾਅਦ ਸਮਾਂ ਹੋਵੇਗਾ।--Satdeep Gill (ਗੱਲ-ਬਾਤ) 02:52, 23 ਦਸੰਬਰ 2015 (UTC)[ਜਵਾਬ]

ਘੱਟੋ-ਘੱਟ 1000 ਮੇਨਸਪੇਸ(ਲੇਖਾਂ ਵਿੱਚ) ਸੋਧਾਂ ਭਾਵ ਲੇਖਾਂ ਵਿੱਚ ਸੋਧਾਂ। (ਫਰਮਿਆਂ, ਗੱਲ-ਬਾਤ, ਸ਼੍ਰੇਣੀਆਂ ਤੋਂ ਬਿਨਾਂ)

[ਸੋਧੋ]
ਟਿੱਪਣੀਆਂ
[ਸੋਧੋ]

ਸੋਧਾਂ ਪ੍ਰਤਿ ਗਿਣਤੀ ਦਾ "ਸਿਰਫ ਸੋਧਾਂ ਦੀ ਗਿਣਤੀ" ਵਾਲਾ ਦ੍ਰਿਸ਼ਟੀਕੋਣ ਮੇਰੀ ਸਮਝ ਤੋਂ ਬਾਹਰ ਹੈ| ਕੋਈ ਵੀ ਛੋਟੀ ਸੋਧ 10 ਕੁ ਸੈਕੰਡ ਵਿੱਚ ਹੀ ਹੋ ਜਾਂਦੀ ਹੈ ਤੇ ਇਸਤਰਾਂ ਪੰਜ ਛੇ ਕੁ ਘੰਟੇ ਮੇਹਨਤ ਕਰਕੇ ਇਹ ਯੋਗਤਾ ਹਾਸਿਲ ਕੀਤੀ ਜਾ ਸਕਦੀ ਹੈ|--Param munde (ਗੱਲ-ਬਾਤ) 06:21, 21 ਦਸੰਬਰ 2015 (UTC)[ਜਵਾਬ]

ਘੱਟੋ-ਘੱਟ 3 ਮਹੀਨੇ ਤੋਂ ਬਹੁਤ ਸਰਗਰਮ (ਬਹੁਤ ਸਰਗਰਮ ਤੋਂ ਇੱਥੇ ਭਾਵ ਮਹੀਨੇ ਵਿੱਚ ਘੱਟੋ-ਘੱਟ 100 ਸੋਧਾਂ ਹੋਣਾ ਅਤੇ ਪਿਛਲੇ 3 ਮਹੀਨਿਆਂ ਵਿੱਚ 300 ਸੋਧਾਂ ਹੋਣਾ ਹੈ।)[1]

[ਸੋਧੋ]
ਟਿੱਪਣੀਆਂ
[ਸੋਧੋ]

ਇਹ ਯੋਗਤਾ ਹਾਸਲ ਕਰਨੀ ਵੀ ਕੋਈ ਕਠਿਨ ਕੰਮ ਨਹੀਂ ਹੈ|--Param munde (ਗੱਲ-ਬਾਤ) 06:21, 21 ਦਸੰਬਰ 2015 (UTC)[ਜਵਾਬ]

  • as per referred statistics, no. of very active users vary every month, e.g. In 2015 itself it was during Jan -5, March -6, June- 4, Sep -6, Nov -11.How can one say it is a wise criteria?Figure is not always increasing but it is random.Further Can you make it clear that it is main space edits only or all type of edits for this criteria.
  • can you tell , keeping your above proposals , which user names shall be eligible to become administrators ?
  • for such a policy of limiting administrator rights, eligibility to apply, to a few users say 4 ,6 or 11 or any such out of 92 or so ( I do not know exact count one may actually count and tell) active users [2] at punjabi wiki.I will prefer no such policy.--Guglani (ਗੱਲ-ਬਾਤ) 07:52, 21 ਦਸੰਬਰ 2015 (UTC)[ਜਵਾਬ]
ਗੁਗਲਾਨੀ ਜੀ, ਉੱਤੇ ਦਿੱਤੀ ਮੇਰੀ ਟਿੱਪਣੀ ਮੁਤਾਬਕ ਹਿੰਦੀ ਵਿਕੀ ਉੱਤੇ 150 ਤੋਂ ਘੱਟ ਸੋਧਾਂ ਕਰਨ ਵਾਲੇ ਵਿਅਕਤੀ ਦੇ ਪ੍ਰਬੰਧਕੀ ਹੱਕ ਲੈ ਲਏ ਜਾਂਦੇ ਹਨ। ਮੇਰੇ ਮੁਤਾਬਕ ਮਹੀਨੇ ਵਿੱਚ 100 ਸੋਧਾਂ ਕਰਨਾ ਕੋਈ ਮੁਸ਼ਕਲ ਕੰਮ ਨਹੀਂ ਹੈ ਕਿਉਂਕਿ ਇਹ ਸਿਰਫ਼ ਮੇਨਸਪੇਸ ਸੋਧਾਂ ਨਹੀਂ। ਇਹਨਾਂ ਵਿੱਚ ਸਾਰੀਆਂ ਹੀ ਸੋਧਾਂ ਸ਼ਾਮਲ ਕੀਤੀਆਂ ਜਾ ਸਕਦੀਆਂ ਹਨ। --Satdeep Gill (ਗੱਲ-ਬਾਤ) 15:18, 22 ਦਸੰਬਰ 2015 (UTC)[ਜਵਾਬ]
ਵਿਕੀ ਵਰਤੋਂਕਾਰ ਆਪਣੇ ਨਿੱਜੀ ਰੁਝੇਵਿਆਂ ਕਰਕੇ ਆਖਰੀ ਮਹੀਨੇ ਵਿੱਚ ੧ ਜਾਂ ੨ ਸੋਧਾਂ ਕਰਕੇ ਕਦੇ ਚੁਸਤ ਤੇ ਕਦੇ ਸੁਸਤ ਬਣੇ ਰਹਿੰਦੇ ਹਨ।ਦੇਖੋ ਚੁਸਤ ਵਰਤੋਂਕਾਰ ਸੂਚੀ[2] ਪੰਜਾਬੀ ਵਰਗੇ ਛੋਟੇ ਵਿਕੀ ਲਈ ਯੋਗਤਾ ਲਈ ,ਬਹੁਤ ਸਰਗਰਮ ਹੋਣਾ , ਪਹਿਲੂ ਠੀਕ ਨਹੀਂ। ਤਜਰਬਾ (experience) ਵਾਚਨ ਲਈ ਆਖਰੀ ਸਾਲ ਵਿੱਚ ,ਕੁਲ ਮੁੱਖ ਲੇਖ ਸੋਧਾਂ ਜਾਂ ਮਹੀਨੇ ਵਾਰ ਸੋਧਾਂ ਜੋੜ ਕੇ ਮੱਧਮਾਨ ਸੋਧਾਂ, ਨੂੰ ਪਹਿਲੂ ਬਣਾਇਆ ਜਾਣਾ ਠੀਕ ਰਹੇਗਾ। ਵੈਸੇ ਤਾਂ ਇੰਨੇ ਛੋਟੇ ਵਿਕੀ ਵਿੱਚ , ਦਰਖ਼ਾਸਤਾਂ ਛਾਂਟੀ ਦੀ ਕੋਈ ਨੀਤੀ ਦੀ ਲੋੜ ਹੀ ਨਹੀਂ ।ਯਾਦ ਰੱਖੋ ਸਮਾਂ ਰਿਕਾਰਡ ਵੇਖਣ ਲਈ ਇੱਕ ਸਾਲ ਹੋਵੇ। --Guglani (ਗੱਲ-ਬਾਤ) 01:26, 24 ਦਸੰਬਰ 2015 (UTC)[ਜਵਾਬ]
ਤੁਸੀਂ ਇੱਥੇ ਟਿੱਪਣੀ ਵਿੱਚ ਲਿਖਕੇ ਦੱਸ ਦੇਵੋ ਕਿ ਉੱਪਰ ਦੀ ਜਗ੍ਹਾ ਕੀ ਹੋਣਾ ਚਾਹਿਦਾ ਹੈ। ਵੈਸੇ ਇਸ ਮੁਤਾਬਕ ਇੱਕ ਸਾਲ ਤੋਂ ਪਹਿਲਾਂ ਕੋਈ ਪ੍ਰਬੰਧਕ ਨਹੀਂ ਬਣ ਸਕੇਗਾ? ਜਾਂ ਫਿਰ ਐਂਵੇ ਕਰ ਸਕਦੇ ਹਾਂ ਕਿ 1000 ਮੇਨਸਪੇਸ ਸੋਧਾਂ ਤੋਂ ਬਿਨਾਂ ਵਰਤੋਂਕਾਰ ਦਾ ਖਾਤਾ ਘੱਟ-ਘੱਟ 2 ਜਾਂ 3 ਮਹੀਨੇ ਪੁਰਾਣਾ ਹੋਵੇ। ਨਾਲ ਹੀ ਪਿਛਲੇ ਦੋ ਮਹੀਨਿਆਂ ਵਿੱਚ ਵੀ 100 ਕੁ ਸੋਧਾਂ ਹੋਣ। ਬਾਕੀਆਂ ਨੂੰ ਵੀ ਸੱਦਾ ਹੈ ਕਿ ਉਹ ਆਪਣੇ ਵਿਚਾਰ ਦੇਣ।--Satdeep Gill (ਗੱਲ-ਬਾਤ) 05:27, 24 ਦਸੰਬਰ 2015 (UTC)[ਜਵਾਬ]
ਮੈਂ ਖਾਤਾ ਸਾਲ ਪੁਰਾਣਾ ਹੋਣਾ ਨਹੀਂ ਕਿਹਾ, ਮੈਂ ਤਾਂ ਕਿਹਾ ਹੈ ਮੱਧਮਾਨ ਨਿਕਾਲਣ ਲਈ ਬੇਨਤੀ ਕਰਨ ਵੇਲੇ ਜੇ ਆਖਰੀ ਸਾਲ ਦੌਰਾਨ ਹਰ ਮਹੀਨੇ ਦਸ ਸੋਧਾਂ ਕੀਤੀਆ ਤਾਂ ਮੱਧ ਮਾਨ ਦਸ, ਜੇ ਆਖਰੀ ਤਿੰਨ ਮਹੀਨੇ ੩੦੦੦੦ ਕੀਤੀਆਂ ਤੇ ਇਸ ਤੋਂ ਪਹਿਲਾਂ ਕੋਈ ਨਹੀਂ ਭਾਵੇਂ ਖਾਤਾ ੩ ਮਹੀਨੇ ਪੁਰਾਣਾ ਹੋਵੇ ਤਾਂ ਮੱਧਮਾਨ ੩੦੦੦੦ ਤਕਸੀਮ ਤਿੰਨ ਨਹੀਂ ਬਲਕਿ ਤਕਸੀਮ ਬਾਰਾਂ ਹੀ ਰਹੇਗਾ ਤੇ ਮੱਧਮਾਨ ਹੋਵੇਗਾ ੨੫੦੦।ਇਹ experience ਪੜਚੋਲ ਦਾ ਸਹੀ ਤਰੀਕਾ ਹੈ ਨਾ ਕਿ ਬਹੁਤ ਸਰਗਰਮ ਹੋਣਾ। ਬਹੁਤ ਸਰਗਰਮ ਤਾਂ ਕਈ ਕਿਸੇ ਖ਼ਾਸ ਮਕਸਦ ਲਈ ਵੀ ਹੋ ਸਕਦੇ ਹਨ , ਜੋ ਤਿੰਨ ਮਹੀਨੇ ਤੋਂ ਪਹਿਲਾਂ ਕਦੇ ਸਰਗਰਮ ਵੀ ਨਹੀਂ ਰਹੇ ਤੇ ਬਾਦ ਵਿੱਚ ਵੀ ਹੋ ਸਕਦਾ ਹੈ ਰਹਿਣ ਜਾਂ ਨਾ ਰਹਿਣ।ਵਿਕੀ ਤਾਂ ਆਪਣੀ ਸਹੂਲਤ ਅਨੁਸਾਰ ਖਾਲ਼ੀ ਸਮੇਂ ਵਿੱਚ ਯੋਗਦਾਨ ਲਈ ਹੈ ਕੋਈ ਕਿੱਤਾ ਨਹੀਂ।ਸਰਗਰਮ ਲਗਾਤਾਰ ਬਣਿਆ ਰਹਿਣਾ ਹਰ ਮਹੀਨੇ ਇੱਕ ਸੋਧ ਨਾਲ ਵੀ ਹੋ ਸਕਦਾ ਹੈ। --Guglani (ਗੱਲ-ਬਾਤ) 11:59, 24 ਦਸੰਬਰ 2015 (UTC)[ਜਵਾਬ]
ਪਰ ਹਰ ਮਹੀਨੇ ਇੱਕ ਸੋਧ ਕਰਨ ਵਾਲੇ ਨੂੰ ਪ੍ਰਬੰਧਕ ਬਣਾਉਣ ਦਾ ਫ਼ਾਇਦਾ? ਦੇਖੋ ਇਹ ਨੀਤੀ ਤਾਂ ਸਿਰਫ਼ ਇੱਕ ਮਿਆਰ ਤੈਅ ਕਰਨ ਲਈ ਹੋਵੇਗੀ। ਸਿਰਫ਼ 3 ਮਹੀਨੇ ਪੁਰਾਣੇ ਵਰਤੋਂਕਾਰ ਨੂੰ ਸ਼ਾਇਦ ਪ੍ਰਬੰਧਕ ਬਣਾਉਣ ਲਈ ਬਾਕੀ ਵਰਤੋਂਕਾਰ ਵੋਟਾਂ ਹੀ ਪਾਉਣ।--Satdeep Gill (ਗੱਲ-ਬਾਤ) 12:29, 24 ਦਸੰਬਰ 2015 (UTC)[ਜਵਾਬ]

ਨਵੇਂ ਲੇਖ ਬਣਾਉਣ ਦੇ ਨਾਲ-ਨਾਲ ਪੁਰਾਣੇ ਲੇਖਾਂ ਵਿੱਚ ਸੁਧਾਰ ਕਰਨ ਦੇ ਕੰਮ ਵਿੱਚ ਸਰਗਰਮ

[ਸੋਧੋ]
ਟਿੱਪਣੀਆਂ
[ਸੋਧੋ]

ਇਹ ਸਰਗਰਮੀ ਪ੍ਰਬੰਧਨ ਵਾਸਤੇ ਇੱਕ ਚੰਗਾ ਤੇ ਲਾਜ਼ਮੀ ਗੁਣ ਕਿਹਾ ਜਾ ਸਕਦਾ ਹੈ|--Param munde (ਗੱਲ-ਬਾਤ) 06:22, 21 ਦਸੰਬਰ 2015 (UTC)[ਜਵਾਬ]

ਹੋਰ ਵਰਤੋਂਕਾਰਾਂ ਨਾਲ ਵਿਚਾਰ ਵਟਾਂਦਰਾ ਕਰਨ ਵਿੱਚ ਸਰਗਰਮ

[ਸੋਧੋ]
ਟਿੱਪਣੀਆਂ
[ਸੋਧੋ]

ਇਹ ਸਰਗਰਮੀ ਪ੍ਰਬੰਧਨ ਲਈ ਕੋਈ ਲਾਜ਼ਮੀ ਸਰਗਰਮੀ ਨਹੀਂ ਕਹੀ ਜਾ ਸਕਦੀ|--Param munde (ਗੱਲ-ਬਾਤ) 06:23, 21 ਦਸੰਬਰ 2015 (UTC)[ਜਵਾਬ]

ਹਾਂਜੀ ਇਸਨੂੰ ਵਿੱਚੋਂ ਕੱਢਿਆ ਜਾ ਸਕਦਾ ਹੈ।--Satdeep Gill (ਗੱਲ-ਬਾਤ) 15:18, 22 ਦਸੰਬਰ 2015 (UTC)[ਜਵਾਬ]

ਵਰਤੋਂਕਾਰ ਦੀ ਭਾਈਚਾਰੇ ਵਿੱਚ ਭਰੋਸੇਯੋਗਤਾ

[ਸੋਧੋ]
ਟਿੱਪਣੀਆਂ
[ਸੋਧੋ]

ਇਹ ਕਿਸੇ ਤਕਨੀਕੀ ਕਿਸਮ ਦੀ ਸ਼ਰਤ ਨਹੀਂ ਹੈ|--Param munde (ਗੱਲ-ਬਾਤ) 06:29, 21 ਦਸੰਬਰ 2015 (UTC)[ਜਵਾਬ]

ਹਾਂਜੀ ਸ਼ਾਇਦ ਇਹ ਨੀਤੀ ਤਾਂ ਬਾਕੀ ਵਰਤੋਂਕਾਰਾਂ ਦੇ ਮਤਦਾਨ ਨਾਲ ਹੀ ਤੈਅ ਹੋ ਜਾਵੇਗੀ। ਇਸਨੂੰ ਨੀਤੀ ਵਿੱਚ ਸ਼ਾਮਲ ਕਰਨ ਦੀ ਜ਼ਰੂਰਤ ਨਹੀਂ।--Satdeep Gill (ਗੱਲ-ਬਾਤ) 15:18, 22 ਦਸੰਬਰ 2015 (UTC)[ਜਵਾਬ]

ਵਿਕੀ ਸਾਫਟਵੇਅਰ ਦੇ ਵੱਧ ਤੋਂ ਵੱਧ ਪਹਿਲੂਆਂ ਦੀ ਜਾਣਕਾਰੀ

[ਸੋਧੋ]
ਟਿੱਪਣੀਆਂ
[ਸੋਧੋ]

ਇਹ ਪ੍ਰਬੰਧਨ ਵਾਸਤੇ ਇਕ ਪ੍ਰਮੁੱਖ ਜਰੂਰੀ ਸ਼ਰਤ ਹੋਣੀ ਚਾਹੀਦੀ ਹੈ|--Param munde (ਗੱਲ-ਬਾਤ) 06:30, 21 ਦਸੰਬਰ 2015 (UTC)[ਜਵਾਬ]

ਪ੍ਰਬੰਧਕ ਤੋਂ ਉਮੀਦ ਕੀਤੀ ਜਾਵੇਗੀ ਕਿ ਵਰਤੋਂਕਾਰਾਂ ਵਿੱਚਕਾਰ ਕਿਸੇ ਮਸਲੇ ਨੂੰ ਹੱਲ ਕਰਨ ਸਮੇਂ ਨਿਰਪੱਖ ਹੋਵੇਗਾ।

[ਸੋਧੋ]
ਟਿੱਪਣੀਆਂ
[ਸੋਧੋ]

--Satdeep Gill (ਗੱਲ-ਬਾਤ) 13:17, 19 ਦਸੰਬਰ 2015 (UTC)[ਜਵਾਬ]

  • as per referred statistics, no. of very active users vary every month, e.g. In 2015 itself it was during Jan -5, March -6, June- 4, Sep -6, Nov -11.How can one say it is a wise criteria?Figure is not always increasing but it is random.Further Can you make it clear that it is main space edits only or all type of edits for this criteria.
  • can you tell , keeping your above proposals , which user names shall be eligible to become administrators .
  • you should surround Each clause with ==== 4 equal signs making it a wiki numbered clause so that ,separate improvements , clause wise can be suggested if your proposals only are to be considered in draft.Then each clause should be put to vote separately , for such a policy of limiting administrator rights, eligibility to apply, to a few users say 4 ,6 or 11 or any such out of 92 or so ( I do not know exact count one may actually count and tell) active users [2] at punjabi wiki.I will prefer no such policy.
  • Considering your suggested criteria , it seems many of your old users even administrators who had contributed a lot to punjabi wiki , who are very knowledgable about wiki software and very useful to the project with excellent qualities will not remain eligible to be administrator because they are not so to say very very active in a particular month span for an intermittent period. Because wiki is a voluntary contribution , some may be very active some time others may be other time in a year,because of other life time activities may not remain very active for all months. they should not be deprived to become administrator by such policy.--Guglani (ਗੱਲ-ਬਾਤ) 11:43, 20 ਦਸੰਬਰ 2015 (UTC)[ਜਵਾਬ]
ਹਾਂਜੀ ਪਰ ਸ਼ਾਇਦ ਪ੍ਰਬੰਧਕ ਉਸ ਵਿਅਕਤੀ ਦਾ ਬਣਨਾ ਠੀਕ ਹੈ ਜੋ 100 ਕੁ ਸੋਧਾਂ ਕਰਦਾ ਹੋਵੇ ਮਹੀਨੇ ਵਿੱਚ ਕਿਉਂਕਿ ਪ੍ਰਬੰਧਕ ਦੀਆਂ ਕਈ ਜ਼ਿੰਮੇਵਾਰੀਆਂ ਹੁੰਦੀਆਂ ਹਨ।--Satdeep Gill (ਗੱਲ-ਬਾਤ) 15:44, 20 ਦਸੰਬਰ 2015 (UTC)[ਜਵਾਬ]
ਨਿਰਪੱਖਤਾ ਇੱਕ ਸਾਫ ਸੁਥਰੇ ਪ੍ਰਬੰਧਨ ਲਈ ਮੁਢਲੇ ਤੌਰ ਤੇ ਜਰੂਰੀ ਹੈ|--Param munde (ਗੱਲ-ਬਾਤ) 06:35, 21 ਦਸੰਬਰ 2015 (UTC)[ਜਵਾਬ]
ਹਾਂਜੀ, ਪਰ ਇਹ ਖ਼ਿਆਲ ਰਹੇ ਕਿ ਜਦੋਂ ਇੱਕ ਸਾਂਝਾ ਮਸਲਾ ਹੈ ਤਾਂ ਪ੍ਰਬੰਧਕ ਕਿਸੇ ਇੱਕ ਨੁਕਤੇ ਦੀ ਚੋਣ ਕਰ ਸਕਦਾ ਹੈ ਪਰ ਜਦੋਂ ਉਸਨੇ ਫ਼ੈਸਲਾ ਕਰਨਾ ਹੋਵੇ ਫਿਰ ਨਿਰਪੱਖ ਹੋਣਾ ਜ਼ਰੂਰੀ ਹੈ।--Satdeep Gill (ਗੱਲ-ਬਾਤ) 15:18, 22 ਦਸੰਬਰ 2015 (UTC)[ਜਵਾਬ]

ਹਵਾਲੇ

[ਸੋਧੋ]

This is a message from the Wikimedia Foundation. Translations are available.

As many of you know, January 15 is Wikipedia’s 15th Birthday!

People around the world are getting involved in the celebration and have started adding their events on Meta Page. While we are celebrating Wikipedia's birthday, we hope that all projects and affiliates will be able to utilize this celebration to raise awareness of our community's efforts.

Haven’t started planning? Don’t worry, there’s lots of ways to get involved. Here are some ideas:

Everything is linked on the Wikipedia 15 Meta page. You’ll find a set of ten data visualization works that you can show at your events, and a list of all the Wikipedia 15 logos that community members have already designed.

If you have any questions, please contact Zachary McCune or Joe Sutherland.

Thanks and Happy nearly Wikipedia 15!
-The Wikimedia Foundation Communications team

Posted by the MediaWiki message delivery, 20:58, 18 ਦਸੰਬਰ 2015 (UTC)ਕਿਰਪਾ ਕਰਕੇ ਆਪਣੀ ਭਾਸ਼ਾ ਵਿੱਚ ਤਰਜਮਾ ਕਰਨ ਵਿੱਚ ਮਦਦ ਕਰੋਮਦਦ[ਜਵਾਬ]

This is a message from the Wikimedia Foundation. Translations are available.

As many of you know, January 15 is Wikipedia’s 15th Birthday!

People around the world are getting involved in the celebration and have started adding their events on Meta Page. While we are celebrating Wikipedia's birthday, we hope that all projects and affiliates will be able to utilize this celebration to raise awareness of our community's efforts.

Haven’t started planning? Don’t worry, there’s lots of ways to get involved. Here are some ideas:

Everything is linked on the Wikipedia 15 Meta page. You’ll find a set of ten data visualization works that you can show at your events, and a list of all the Wikipedia 15 logos that community members have already designed.

If you have any questions, please contact Zachary McCune or Joe Sutherland.

Thanks and Happy nearly Wikipedia 15!
-The Wikimedia Foundation Communications team

Posted by the MediaWiki message delivery, 21:58, 18 ਦਸੰਬਰ 2015 (UTC)ਕਿਰਪਾ ਕਰਕੇ ਆਪਣੀ ਭਾਸ਼ਾ ਵਿੱਚ ਤਰਜਮਾ ਕਰਨ ਵਿੱਚ ਮਦਦ ਕਰੋਮਦਦ[ਜਵਾਬ]

@@Satdeep Gill: In the join/ host an event section, should we update the details of the event we are planning here or should we wait for the confirmation?--Dr. Manavpreet Kaur (ਗੱਲ-ਬਾਤ) 17:54, 3 ਜਨਵਰੀ 2016 (UTC)[ਜਵਾਬ]

ਪੰਜਾਬੀ ਵਿਕੀਪੀਡੀਆ ਉੱਤੇ math ਸਮੀਕਰਨਾਂ

[ਸੋਧੋ]

ਭੌਤਿਕ ਵਿਗਿਆਨ ਦੇ ਲੇਖਾਂ ਵਿਚਲੀਆਂ ਸਮੀਕਰਨਾਂ ਵਿੱਚ ਜਿੱਥੇ ਕਿਤੇ ਵੀ ਅੰਗਰੇਜੀ ਦੀ ਜਗਹ ਪੰਜਾਬੀ ਸ਼ਬਦਾਂ ਜਾਂ ਅੱਖਰਾਂ ਦੀ ਵਰਤੋਂ ਹੋ ਸਕਦੀ ਹੋਵੇ, ਉੱਥੇ ਸਬੰਧਤ ਵਿਕੀਪੀਡੀਆ ਸੌਫਟਵੇਅਰ ਵਿੱਚ ਸ਼ਾਇਦ ਕਿਸੇ ਸੁਧਾਰ ਦੀ ਜਰੂਰਤ ਹੈ ਜਾਂ ਸਬੰਧਤ ਤਕਨੀਕੀ ਜਾਣਕਾਰੀ ਮੁੱਹਈਆ ਕਰਨ ਦੀ ਖੇਚਲ ਕੀਤੀ ਜਾਵੇ ਤਾਂ ਜੋ ਪੰਜਾਬੀ ਭਾਸ਼ਾ ਵਿੱਚ ਸਮੀਕਰਨਾਂ ਤਿਆਰ ਕਰਨ ਲਈ ਇੱਕ ਰਾਹ ਮਿਲ ਸਕੇ| ਉਦਾਹਰਨ ਵਜੋਂ ਮੈਂ ਚਿੰਨ ਨੂੰ ਪੰਜਾਬੀ ਵਿੱਚ ਦਰਸਾਉਣਾ ਚਾਹੁੰਦਾ ਹਾਂ, ਪਰ ਇੱਥੇ ਜੇਕਰ init ਦੀ ਵਜਾਏ ਸ਼ੁਰੂ ਲਿਖਿਆ ਜਾਵੇ ਤਾਂ ਸਮੀਕਰਨ, ਚਿੰਨ ਨੂੰ ਦਰਸਾਉਣ ਤੋਂ ਜਵਾਬ ਦੇ ਜਾਂਦੀ ਹੈ| ਤਕਨੀਕੀ ਜਾਣਕਾਰੀ ਵਾਲੇ ਐਡੀਟਰ ਕਿਰਪਾ ਕਰਕੇ ਮਦੱਦ ਕਰਨ|--Param munde (ਗੱਲ-ਬਾਤ) 14:42, 22 ਦਸੰਬਰ 2015 (UTC)[ਜਵਾਬ]

ਫਰਮਾ ਕਿਹੜਾ ਹੈ ਜੀ? -radiomiles talk 15:05, 22 ਦਸੰਬਰ 2015 (UTC)[ਜਵਾਬ]
ਫਰਮਾ ਨਹੀਂ ਹੈ ਜੀ, ਸਮੀਕਰਨ ਹੈ, ਗਲਤੀ ਨਾਲ ਫਰਮਾ ਲਿਖਿਆ ਗਿਆ ਸੀ--Param munde (ਗੱਲ-ਬਾਤ) 15:09, 22 ਦਸੰਬਰ 2015 (UTC)[ਜਵਾਬ]
ਇਸ ਵਿੱਚ ਸ਼ਾਇਦ ਯੂਨੀਕੋਡ ਸਪੋਰਟ ਨਹੀਂ ਹੈ ਜੀ। ਇਸ ਕਰਕੇ ਫ਼ਿਲਹਾਲ ਲਈ ਤੁਸੀਂ ਆਹ ਕੋਡ ਵਰਤ ਸਕਦੇ ਹੋ: <math>|</math> ਸ਼ੁਰੂ <math>\rangle</math> ਜੋ ਕਿ ਇਹ ਨਤੀਜਾ ਦੇਵੇਗਾ: ਸ਼ੁਰੂ -radiomiles talk 16:00, 22 ਦਸੰਬਰ 2015 (UTC)[ਜਵਾਬ]
ਧੰਨਵਾਦ ਜੀ, ਪਰ ਇਸ ਹੇਠਾਂ ਲਿਖੀ ਵੱਡੀ ਸਮੀਕਰਨ ਵਿੱਚ ਇਹ ਤਰੀਕਾ ਕੰਮ ਕਿਵੇਂ ਕਰੇਗਾ?

--Param munde (ਗੱਲ-ਬਾਤ) 16:08, 22 ਦਸੰਬਰ 2015 (UTC)[ਜਵਾਬ]

ਜੀ ਇਹ ਇਕ ਮਾਰਕਅਪ ਲੈਂਗਵਿਜ ਹੈ ਇਹਨੂੰ ਬਣਾਉਣ ਵੇਲੇ ਇਸਨੂੰ ਜੋ ਦੱਸਿਆ ਗਿਆ ਇਹ ਉਸ ਤੋਂ ਬਾਹਰ ਸ਼ਾਇਦ ਨਹੀਂ ਜਾ ਸਕਦੀ। ਇਸਨੂੰ ਪੰਜਾਬੀ ਨਹੀਂ ਆਉਂਦੀ ਇਸਨੂੰ ਸਿਰਫ਼ ਅੰਗਰੇਜ਼ੀ ਅਤੇ ਹਿਸਾਬ ਵਿੱਚ ਵਰਤੇ ਜਾਂਦੇ ਗ਼ੈਰ-ਅੰਗਰੇਜ਼ੀ ਅੱਖਰਾਂ ਦੀ ਜਾਣਕਾਰੀ ਹੈ।

ਸ਼ੁਰੂ ਮੈਂ ਫ਼ਿਜ਼ਿਕਸ ਦਾ ਵਿਦਿਆਰਥੀ ਨਹੀਂ ਪਰ ਇਸਦਾ ਹੱਲ ਇਸਦੇ ਡੂੰਘੇ ਜਾਣਕਾਰ ਕਰ ਸਕਦੇ ਹੋਣੇ। ਨਹੀਂ ਤਾਂ ਫਿਰ/(ੳਦੋਂ ਤੱਕ) ਜੁਗਾੜ ਜਾ ਜਿਵੇਂ-ਹੈ-ਤਿਵੇਂ ਨਾਲ਼ ਕੰਮ ਚਲਾਉਣਾ ਪਊ। ਵੈਸੇ ਵੀ ਮੈਂ ਕਾਫ਼ੀ ਸਮਾਂ ਵਿਕੀ ਤੋਂ ਦੂਰ ਰਿਹਾਂ। ਪਰ ਮੈਂ ਆਪਣੀ ਕੋਸ਼ਿਸ਼ ਕਰਾਂਗਾ। --radiomiles talk 11:45, 23 ਦਸੰਬਰ 2015 (UTC)[ਜਵਾਬ]

ਇੱਕ ਹੱਲ ਤਾਂ png or jpg ਤਸਵੀਰਾਂ ਬਣਾ ਕੇ ਅਪਲੋਡ ਕਰਨ ਨਾਲ ਹੁੰਦਾ ਹੈ, ਪਰ ਉਹ ਬਹੁਤ ਸਾਰੀਆਂ ਸਮੀਕਰਨਾਂ ਵਾਲੇ ਆਰਟੀਕਲ ਲਈ ਸਿਰਦਰਦੀ ਸਾਬਤ ਹੋਵੇਗਾ, ਸਿਰਫ ਪੰਜ ਦਸ ਸਮੀਕਰਨਾਂ ਤਸਵੀਰਾਂ ਬਣਾ ਕੇ ਪਾਉਣ ਵਿੱਚ ਜਿਆਦਾ ਮੁਸ਼ਕਿਲ ਨਹੀਂ ਲਗਦੀ| ਪਰ ਜੇਕਰ ਮੈਥ ਟਾਈਪ ਸੌਫਟਵੇਅਰ ਕੁੱਝ ਰਹਿਮ ਕਰ ਸਕੇ ਤਾਂ ਪੰਜਾਬੀ ਭਾਸ਼ਾ ਨੂੰ ਪੰਜਾਬੀ ਸਮੀਕਰਨਾਂ ਵਿੱਚ ਸ਼੍ਰਿੰਗਾਰਿਆ ਜਾ ਸਕਦਾ ਹੈ|--Param munde (ਗੱਲ-ਬਾਤ) 16:07, 23 ਦਸੰਬਰ 2015 (UTC)[ਜਵਾਬ]

ਪੰਜਾਬੀ ਵਿਕੀਪੀਡੀਆ ਬੈਠਕ - 3 ਜਨਵਰੀ 2016

[ਸੋਧੋ]

ਪੰਜਾਬੀ ਵਿਕੀ ਭਾਈਚਾਰੇ ਦੀ 6ਵੀਂ ਪਟਿਆਲਾ ਬੈਠਕ ਹੋਣ ਜਾ ਰਹੀ ਹੈ। ਇਹ 3 ਜਨਵਰੀ 2016 (ਐਤਵਾਰ) ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ 11 ਵਜੇ ਤੋਂ 1 ਵਜੇ ਤੱਕ ਹੋਵੇਗੀ। ਇਸ ਵਿੱਚ ਕੁਝ ਅਹਿਮ ਮੁੱਦਿਆਂ ਉੱਤੇ ਗੱਲ ਹੋਵੇਗੀ। ਸਾਰਿਆਂ ਨੂੰ ਖੁੱਲ੍ਹਾ ਸੱਦਾ ਹੈ।

  • ਇਸ ਲਿੰਕ ਉੱਤੇ ਜਾਕੇ ਆਪਣੀ ਆਮਦ ਬਾਰੇ ਦੱਸੋ ਅਤੇ ਹੋਰ ਸੁਝਾਅ ਦੇਵੋ।

--Satdeep Gill (ਗੱਲ-ਬਾਤ) 05:45, 30 ਦਸੰਬਰ 2015 (UTC)[ਜਵਾਬ]

ਮੁੱਖ ਸਫ਼ੇ ਉੱਤੇ ਵਰਤੋਂਕਾਰ ਜਾਣ-ਪਛਾਣ

[ਸੋਧੋ]

ਤਮਿਲ ਵਿਕੀਪੀਡੀਆ ਅਤੇ ਕੁਝ ਹੋਰ ਵਿਕੀਪੀਡੀਆਵਾਂ ਉੱਤੇ ਸਰਗਰਮ ਵਰਤੋਂਕਾਰਾਂ ਦੀ ਜਾਣ-ਪਛਾਣ ਕਰਵਾਈ ਜਾਂਦੀ ਹੈ। ਮੇਰੀ ਸਲਾਹ ਹੈ ਕਿ ਪੰਜਾਬੀ ਵਿਕੀਪੀਡੀਆ ਉੱਤੇ ਵੀ ਮੁੱਖ ਸਫ਼ੇ ਉੱਤੇ ਹਰ ਹਫ਼ਤੇ ਜਾਂ ਹਰ ਦੋ ਹਫ਼ਤਿਆਂ ਬਾਅਦ ਕਿਸੇ ਨਾ ਕਿਸੇ ਵਰਤੋਂਕਾਰ ਦਾ ਜਾਣ-ਪਛਾਣ ਕਰਵਾਈ ਜਾਣੀ ਚਾਹੀਦੀ ਹੈ। ਹਰ ਦੋ ਹਫ਼ਤਿਆਂ ਬਾਅਦ ਜਾਣ-ਪਛਾਣ ਕਰਵਾਉਣ ਨਾਲ ਅਸੀਂ ਇੱਕ ਸਾਲ ਵਿੱਚ 27 ਵੱਖ-ਵੱਖ ਵਰਤੋਂਕਾਰਾਂ ਦਾ ਜ਼ਿਕਰ ਮੁੱਖ ਸਫ਼ੇ ਉੱਤੇ ਕਰ ਸਕਦੇ ਹਾਂ। ਇਸਦਾ ਮਕਸਦ ਸਿਰਫ਼ ਵਰਤੋਂਕਾਰਾਂ ਦੀ ਹੌਂਸਲਾ ਅਫ਼ਜ਼ਾਈ ਕਰਨਾ ਹੈ। ਤੁਹਾਡੀਆਂ ਟਿੱਪਣੀਆਂ ਦੀ ਆਸ ਕੀਤੀ ਜਾਂਦੀ ਹੈ।--Satdeep Gill (ਗੱਲ-ਬਾਤ) 15:35, 4 ਜਨਵਰੀ 2016 (UTC)[ਜਵਾਬ]

ਟਿੱਪਣੀਆਂ

[ਸੋਧੋ]

ਵਰਤੋਕਾਰਾਂ ਦੀ ਜਾਣ ਪਛਾਣ ਵਾਲੀ ਗਿਣਤੀ ਵਧਾਈ ਜਾਣੀ ਚਾਹੀਦੀ ਹੈ--Param munde (ਗੱਲ-ਬਾਤ) 16:57, 4 ਜਨਵਰੀ 2016 (UTC)[ਜਵਾਬ]

Param munde ਜੀ, ਕੀ ਤੁਸੀਂ ਸਾਲ ਵਿੱਚ 27 ਦੀ ਜਗ੍ਹਾ ਉੱਤੇ 54 ਵਰਤੋਂਕਾਰਾਂ ਦੀ ਜਾਣ-ਪਛਾਣ ਕਰਵਾਉਣ ਦਾ ਸੁਝਾਅ ਦੇਣਾ ਚਾਹੁੰਦੇ ਹੋ? ਪਰ ਹਾਲੇ ਪੰਜਾਬੀ ਉੱਤੇ 20 ਦੇ ਕਰੀਬ ਹੀ ਬਹੁਤ ਸਰਗਰਮ ਮੈਂਬਰ ਹਨ। ਇਸ ਲਈ ਸਾਲ ਵਿੱਚ 27 ਵਰਤੋਂਕਾਰ ਇੱਕ ਠੀਕ ਟੀਚਾ ਲਗਦਾ ਹੈ। ਨਾਲ ਹੀ ਇੱਕ ਉਤਸ਼ਾਹ ਦੀ ਭਾਵਨਾ ਵੀ ਹੋਵੇਗੀ ਕਿ ਮੁੱਖ ਸਫ਼ੇ ਉੱਤੇ ਆਉਣਾ ਬਹੁਤ ਜ਼ਿਆਦਾ ਸੌਖਾ ਕੰਮ ਨਹੀਂ ਹੈ। ਇਸਦੇ ਨਾਲ ਹੀ ਵਰਤੋਂਕਾਰ ਦੀ ਫ਼ੋਟੋ ਮੰਗਾਉਣ ਦਾ ਕੰਮ ਅਤੇ ਉਹਨਾਂ ਬਾਰੇ ਲੋੜੀਂਦੀ ਜਾਣਕਾਰੀ ਇਕੱਠੀ ਕਰਨ ਦਾ ਕੰਮ ਵੀ ਥੋੜ੍ਹਾ ਜ਼ਿਆਦਾ ਧਿਆਨ ਮੰਗਦਾ ਹੈ। ਇਸ ਲਈ 2 ਹਫ਼ਤੇ ਵਿੱਚ ਇੱਕ ਵਰਤੋਂਕਾਰ ਦੇ ਸੁਝਾਅ ਬਾਰੇ ਵਿਚਾਰ ਕਰੋ। --Satdeep Gill (ਗੱਲ-ਬਾਤ) 17:27, 4 ਜਨਵਰੀ 2016 (UTC)[ਜਵਾਬ]
  • ਹਾਂਜੀ ਬਹੁਤ ਵਧੀਆ ਹੈ ਇਹ ਵਿਚਾਰ ਅਤੇ ਮੈਂ ਇਸ ਨਾਲ ਪੂਰੀ ਤਰਾਂ ਸਹਿਮਤ ਹਾਂ। ਜਿਸ ਵਰਤੋਂਕਾਰ ਬਾਰੇ ਜਿੰਨੀ ਜਾਣਕਾਰੀ ਉਪਲੱਬਧ ਹੈ ਓਨੀ ਹੀ ਕਾਫੀ ਹੈ ਬਾਕੀ ਜੇਕਰ ਕੋਈ ਵਰਤੋਂਕਾਰ ਆਪਣੀ ਜ਼ਿਆਦਾ ਜਾਣਕਾਰੀ ਦੇਣਾ ਚਾਹੁੰਦਾ ਹੈ ਤਾਂ ਆਪਣੇ ਵਰਤੋਂਕਾਰ ਪੰਨੇ ਨੂੰ ਉੱਨਤ ਕਰ ਸਕਦੇ ਹਨ ਇਸ ਨਾਲ ਨਾਂ ਤਾਂ ਪ੍ਰਬੰਧਕਾਂ ਨੂੰ ਉਸ ਬਾਰੇ ਜ਼ਿਆਦਾ ਜਾਂਚ-ਪੜਤਾਲ ਕਰਨੀ ਪਵੇਗੀ ਅਤੇ ਜਿਹੜੇ ਵਰਤੋਂਕਾਰ ਆਪਣੀ ਨਿੱਜਤਾ ਜਾਂ ਪਰਦੇਦਾਰੀ(ਪ੍ਰਾਈਵੇਸੀ) ਕਾਇਮ ਰੱਖਣਾ ਚਾਹੁੰਦੇ ਹਨ ਉਨ੍ਹਾਂ ਲਈ ਵੀ ਇਹ ਸਹਾਈ ਹੋਵੇਗਾ। ਧੰਨਵਾਦ। --ਪ੍ਰਚਾਰਕ (ਗੱਲ-ਬਾਤ) 10:38, 5 ਜਨਵਰੀ 2016 (UTC)\[ਜਵਾਬ]
  • 2 ਹਫਤੇ ਵਾਲਾ ਵਿਚਾਰ ਇੱਕ ਹਫਤੇ ਵਾਲੇ ਵਿਚਾਰ ਤੋਂ ਠੀਕ ਹੈ ਅਤੇ ਇਸਦੇ ਨਾਲ ਇੱਕ ਖਾਸ ਪੇਜ ਉੱਤੇ ਸਾਰੇ ਸਰਗਰਮ ਵਰਤੋਂਕਾਰਾਂ ਦੀ ਲਿਸਟ ਕਿਸੇ ਤਕਨੀਕੀ ਕ੍ਰਮ ਮੁਤਾਬਿਕ ਅਪਡੇਟ ਹੁੰਦੀ ਰਹਿਣੀ ਚਾਹੀਦੀ ਹੈ ਜੋ ਵਰਤਮਾਨ ਵਰਤੋਂਕਾਰਾਂ ਨੂੰ ਇੱਕ ਦੂਜੇ ਤੋਂ ਜਿਆਦਾ ਕੰਮ ਕਰਨ ਲਈ ਪ੍ਰੇਰਿਤ ਕਰੇਗੀ|--Param munde (ਗੱਲ-ਬਾਤ) 15:21, 5 ਜਨਵਰੀ 2016 (UTC)[ਜਵਾਬ]

ਵਿਕੀਮੀਡੀਆ ਕਾਨਫ਼ਰੰਸ 2016

[ਸੋਧੋ]

ਵਿਕੀਮੀਡੀਆ ਕਾਨਫ਼ਰੰਸ 2016 ਲਈ ਉਚਿਤ ਵਿਅਕਤੀ ਦੀ ਚੋਣ ਲਈ ਪਟਿਆਲਾ ਵਿਖੇ ਮੀਟਿੰਗ ਕਰਵਾਈ ਗਈ ਸੀ ਜਿਸ ਵਿੱਚ ਸ਼ਾਮਲ ਵਰਤੋਂਕਾਰਾਂ ਨੇ ਆਪਣੇ-ਆਪਣੇ ਵਿਚਾਰ ਦੱਸੇ। ਨਾਮਜ਼ਦ ਵਰਤੋਂਕਾਰਨ ਨੇ ਵਿਕੀ ਅਤੇ ਪੰਜਾਬੀ ਵਿਕੀਮੀਡੀਅਨਜ਼ ਸੰਸਥਾ ਨੂੰ ਸਥਾਪਿਤ ਕਰਨ ਵਿੱਚ ਆਪਣੀ ਭੂਮਿਕਾ ਦੱਸੀ। ਤੁਹਾਨੂੰ ਗੁਜ਼ਾਰਿਸ਼ ਹੈ ਕਿ ਇਸ ਲਿੰਕ ਉੱਤੇ ਜਾਓ ਅਤੇ ਆਪਣੇ ਵਿਚਾਰ ਸਾਂਝੇ ਕਰੋ।--Satdeep Gill (ਗੱਲ-ਬਾਤ) 18:27, 4 ਜਨਵਰੀ 2016 (UTC)[ਜਵਾਬ]

Wikimania 2016 Scholarships - Deadline soon!

[ਸੋਧੋ]
ਕਿਰਪਾ ਕਰਕੇ ਆਪਣੀ ਭਾਸ਼ਾ ਵਿੱਚ ਤਰਜਮਾ ਕਰਨ ਵਿੱਚ ਮਦਦ ਕਰੋ

A reminder - applications for scholarships for Wikimania 2016 in Esino Lario, Italy, are closing soon! Please get your applications in by January 9th. To apply, visit the page below:

Patrick Earley (WMF) via MediaWiki message delivery (ਗੱਲ-ਬਾਤ) 01:49, 5 ਜਨਵਰੀ 2016 (UTC)[ਜਵਾਬ]

ਵਿਕਿਪੀਡਿਆ 15 ਦੇ ਮੌਕੇ ਤੇ ਕਰਵਾਈ ਗਈ ਵਿਕਿਪੀਡਿਆ ਵਰਕਸ਼ਾਪ ਸੰਗਰੂਰ

[ਸੋਧੋ]
Wikipedia 15 Cake

ਵਿਕਿਪੀਡਿਆ ਦੀ ਪੰਦਰਵੀ ਵਰ੍ਹੇਗੰਢ ਦੇ ਮੌਕੇ ਤੇ ਸੰਗਰੂਰ ਵਿੱਚ ਵਰਕਸ਼ਾਪ ਕਰਵਾਈ ਗਈ ਜਿਸ ਵਿੱਚ ਨੌਂਵੀਂ ਤੋਂ ਬਾਰਵੀਂ ਤੱਕ ਦੇ ਬੱਚਿਆਂ ਨੂੰ ਵਿਕਿਪੀਡਿਆ ਦੇ ਕੁਝ ਪਹਿਲੂਆਂ ਬਾਰੇ ਜਾਣੂ ਕਰਵਾਇਆ ਗਿਆ। ਇਸ ਮੌਕੇ ਤੇ ਬੱਚਿਆਂ ਨੂੰ ਸਰਟੀਫਿਕੇਟ ਵੀ ਵੰਡੇ ਗਏ ਅਤੇ ਕੇਕ ਵੀ ਕੱਟਿਆ ਗਿਆ।

Geographical Indications in India Edit-a-thon

[ਸੋਧੋ]

​Hello,

CIS-A2K is going to organize an edit-a-thon between 25 and 31 January this year. The aim of this edit-a-thon is creating an improving Geographical Indications in India related articles.

We welcome all of you to join this edit-a-thon.
Please see the event and add your name as a participant: meta:CIS-A2K/Events/Geographical_Indications_in_India_Edit-a-thon

Feel free to ask if you have question(s).
Regards. --Titodutta (ਗੱਲ-ਬਾਤ) 17:42, 18 ਜਨਵਰੀ 2016 (UTC)[ਜਵਾਬ]

2016 WMF Strategy consultation

[ਸੋਧੋ]
ਕਿਰਪਾ ਕਰਕੇ ਆਪਣੀ ਭਾਸ਼ਾ ਵਿੱਚ ਤਰਜਮਾ ਕਰਨ ਵਿੱਚ ਮਦਦ ਕਰੋ

Hello, all.

The Wikimedia Foundation (WMF) has launched a consultation to help create and prioritize WMF strategy beginning July 2016 and for the 12 to 24 months thereafter. This consultation will be open, on Meta, from 18 January to 26 February, after which the Foundation will also use these ideas to help inform its Annual Plan. (More on our timeline can be found on that Meta page.)

Your input is welcome (and greatly desired) at the Meta discussion, 2016 Strategy/Community consultation.

Apologies for English, where this is posted on a non-English project. We thought it was more important to get the consultation translated as much as possible, and good headway has been made there in some languages. There is still much to do, however! We created m:2016 Strategy/Translations to try to help coordinate what needs translation and what progress is being made. :)

If you have questions, please reach out to me on my talk page or on the strategy consultation's talk page or by email to mdennis@wikimedia.org.

I hope you'll join us! Maggie Dennis via MediaWiki message delivery (ਗੱਲ-ਬਾਤ) 19:06, 18 ਜਨਵਰੀ 2016 (UTC)[ਜਵਾਬ]

ਪਟਿਆਲਾ ਬੈਠਕ - 24 ਜਨਵਰੀ 2016

[ਸੋਧੋ]

ਸਮੁੱਚੇ ਪੰਜਾਬੀ ਭਾਈਚਾਰੇ ਲਈ ਖੁਸ਼ੀ ਦੀ ਗੱਲ ਹੈ ਕਿ ਵਿਕੀਕਾਨਫ਼ਰੰਸ ਭਾਰਤ 2016 ਕਰਨ ਦਾ ਮੌਕਾ ਪੰਜਾਬੀ ਭਾਈਚਾਰੇ ਨੂੰ ਦਿੱਤਾ ਗਿਆ ਹੈ ਅਤੇ ਇਹ ਕਾਨਫ਼ਰੰਸ ਚੰਡੀਗੜ੍ਹ ਵਿੱਚ ਜੁਲਾਈ ਜਾਂ ਅਗਸਤ ਵਿੱਚ ਕੀਤੀ ਜਾਵੇਗੀ। ਇਸ ਕਾਨਫ਼ਰੰਸ ਸੰਬੰਧੀ ਚਰਚਾ ਕਰਨ ਲਈ 24 ਜਨਵਰੀ 2016 ਨੂੰ ਪਟਿਆਲਾ ਵਿਖੇ ਬੈਠਕ ਕੀਤੀ ਜਾ ਰਹੀ ਹੈ। ਜੇਕਰ ਤੁਸੀਂ ਇਸ ਕਾਨਫ਼ਰੰਸ ਦੇ ਆਯੋਜਨ ਵਿੱਚ ਯੋਗਦਾਨ ਪਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਬੈਠਕ ਵਿੱਚ ਸ਼ਾਮਲ ਹੋਣ ਦਾ ਖੁੱਲਾ ਸੱਦਾ ਹੈ। ਇਸ ਬੈਠਕ ਵਿੱਚ ਕਾਨਫ਼ਰੰਸ ਲਈ ਸੰਭਾਵੀ ਸਥਾਨ "ਚੰਡੀਗੜ੍ਹ ਯੂਨੀਵਰਸਿਟੀ" ਦੇ ਸਹਿਯੋਗੀ ਪ੍ਰੋਫੈਸਰ "ਹਰਪ੍ਰੀਤ ਸਿੰਘ ਸੰਧੂ" ਵੀ ਸ਼ਾਮਲ ਹੋਣਗੇ।--Satdeep Gill (ਗੱਲ-ਬਾਤ) 15:25, 20 ਜਨਵਰੀ 2016 (UTC)[ਜਵਾਬ]

ਸਾਰੇ ਸਾਥੀਆਂ ਨੂੰ ਮੇਰੇ ਵੱਲੋਂ ਵੀ ਬਹੁਤ ਬਹੁਤ ਵਧਾਈਆਂ। ਮੈਂ ਜ਼ਰੂਰ ਸ਼ਾਮਿਲ ਹੋਵਾਂਗੀ ਅਤੇ ਪਟਿਆਲਾ ਪਹੁੰਚਣ ਤੇ ਤੁਹਾਨੂੰ ਸੰਪਰਕ ਕਰਾਂਗੀ --Dr. Manavpreet Kaur (ਗੱਲ-ਬਾਤ) 16:13, 22 ਜਨਵਰੀ 2016 (UTC)[ਜਵਾਬ]

GI edit-a-thon 2016 updates

[ਸੋਧੋ]

Geographical Indications in India Edit-a-thon 2016 has started, if you have not signed up still, please consider joining now.

Updates

Here are a few updates:

  1. More than 80 Wikipedians have joined this edit-a-thon
  2. More than 20 articles have been created/expanded already (this may not be the exact number, see "Ideas" section #1 below)
  3. Infobox geographical indication has been started on English Wikipedia. You may help to create a similar template for on your Wikipedia.
Become GI edit-a-thon language ambassador

If you are an experienced editor, become an ambassador. Ambassadors are community representatives and they will review articles created during this edit-a-thon, and perform a few other administrative tasks.

Translate the Meta event page

Please translate this event page into your own language. Event page has been started in Bengali, English and Telugu, please start a similar page on your Wikipedia too.

Ideas
  1. Please report the articles you are creating or expanding here. It'll be difficult for us to count or review articles unless you report it.
  2. These articles may also be created or expanded:

See more ideas and share your own here.

Further updates

Please keep checking the Meta-Wiki event page for the latest updates. --MediaWiki message delivery (ਗੱਲ-ਬਾਤ) 08:33, 27 ਜਨਵਰੀ 2016 (UTC)[ਜਵਾਬ]

ਕੋਟਕਪੂਰਾ ਵਰਕਸ਼ਾਪ (31 ਜਨਵਰੀ 2016)

[ਸੋਧੋ]

ਪੰਜਾਬੀ ਵਿਕੀਮੀਡੀਅਨਜ਼ ਵੱਲੋਂ 31 ਜਨਵਰੀ 2016 ਨੂੰ ਕੋਟਕਪੂਰਾ ਵਿੱਚ ਗੁਰੂਕੁਲ ਕਾਲਜ ਵਿਖੇ ਵਿਕੀਪੀਡੀਆ ਵਰਕਸ਼ਾਪ ਕਰਵਾਈ ਜਾ ਰਹੀ ਹੈ। ਤੁਹਾਨੂੰ ਇਸ ਵਿੱਚ ਸ਼ਾਮਲ ਹੋਣ ਦਾ ਸੱਦਾ ਹੈ। ਵਧੇਰੇ ਜਾਣਕਾਰੀ ਲਈ ਮੇਰੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ।--Satdeep Gill (ਗੱਲ-ਬਾਤ) 16:41, 27 ਜਨਵਰੀ 2016 (UTC)[ਜਵਾਬ]

ਸਲੋਗਨ

[ਸੋਧੋ]

ਮੱਤਦਾਨ

[ਸੋਧੋ]

ਇਸਨੂੰ "ਮੁਕਤ" ਜਾਂ "ਮੁਫਤ" ਹੋਣਾ ਚਾਹਿਦਾ ਹੈ, ਜਿਵੇਂ ਕਿ ਹਰੇਕ ਭਾਰਤੀ ਭਾਸ਼ਾਈ ਵਿਕੀ ਤੇ ਹੈ, ਇਹ ਆਜਾਦ ਬਾਜਾਦ ਨਹੀਂ। ਸ਼ਾਹਮੁਖੀ ਵਿਕੀ ਦਾ ਸਲੋਗਨ ਤੇ ਵੀ ਇਹ ਸਾਫ ਫਾਰਸੀ-ਉਰਦੂ ਸ਼ਬਦ ਦਾ ਪ੍ਰਯੋਗ ਨਹੀਂ ਹੋਇਆ। --Raj Singh(ਚਰਚਾਯੋਗਦਾਨ) 14:22, 29 ਜਨਵਰੀ 2016 (UTC)[ਜਵਾਬ]

ਮੁਫਤ ਵਿਸ਼ਵਕੋਸ਼

[ਸੋਧੋ]

ਅਜਾਦ ਵਿਸ਼ਵਕੋਸ਼

[ਸੋਧੋ]

ਮੁਕਤ ਵਿਸ਼ਵਕੋਸ਼

[ਸੋਧੋ]

ਖੁੱਲ੍ਹਾ ਵਿਸ਼ਵਕੋਸ਼

[ਸੋਧੋ]

ਵਿਸ਼ਾਲ ਵਿਸ਼ਵਕੋਸ਼

[ਸੋਧੋ]

ਟਿੱਪਣੀਆਂ

[ਸੋਧੋ]

ਵੈਸੇ ਜੇ ਇਸ ਪ੍ਰਸੰਗ ਵਿੱਚ "free" ਸ਼ਬਦ ਦੇ ਅਰਥਾਂ ਉੱਤੇ ਵਿਚਾਰ ਕੀਤਾ ਜਾਵੇ ਤਾਂ "ਅਜ਼ਾਦ" ਸ਼ਬਦ ਅਰਥਾਂ ਦਾ ਸਹੀ ਸੰਚਾਰ ਨਹੀਂ ਕਰਦਾ।--Satdeep Gill (ਗੱਲ-ਬਾਤ) 15:00, 29 ਜਨਵਰੀ 2016 (UTC)[ਜਵਾਬ]

ਬਿਲਕੁਲ ਸਹੀ ਸੱਤਦੀਪ ਜੀ, ਇਹ ਜਰਾ ਦੇਖੋ ਤਾਂ:
  • ਆਸਾਮੀਆ ਚ: মুক্ত
  • ਭੋਜਪੁਰੀ ਚ: मुक्त ਜਾਂ खुला
  • ਬੰਗਾਲੀ ਚ: মুক্ত
  • ਗੁਜਰਾਤੀ ਚ: મુક્ત
  • ਮਰਾਠੀ ਚ: मुक्त
  • ਨੇਪਾਲੀ ਚ: स्बतन्त्र ਜਾਂ खुल्ला
  • ਮੈਥਿਲੀ ਚ: स्वतन्त्र ਜਾਂ মুক্ত
  • ਕੋਂਕਣੀ ਚ: मुक्त ਜਾਂ mukt

ਮੇਨੂੰ ਇਹ ਆਰੋਪ ਨਹੀਂ ਸੁਣਣਾ ਹੈ ਕਿ ਇਹ ਕੋਈ ਹਿੰਦੀ ਦਾ ਸ਼ਬਦ ਹੈ, ਇਹ ਸਬੂਤ ਹੈ ਕਿ ਉਹ ਤਾਂ ਊਲਜਲੂਲ ਹੈ। ਲਗੱਭਗ ਹਰੇਕ ਭਾਰਤੀ ਭਾਸ਼ਾਈ ਵਿਕੀ ਤੇ ਇਹੀ ਵਰਗਾ ਸ਼ਬਦ ਦਾ ਉਪਯੋਗ ਕੀਤਾ ਜਾ ਰਿਹਾ ਹੈ, ਤਾਂ ਇਹ "ਆਜਾਦ" ਕਿੱਥੋਂ ਆਇਆ? ਸਾਫ ਊਰਦੂਫਾਰਸੀਕਰਨ ਹੈ ਹੋਰ ਕੀ? ਮੇਰਾ ਕਹਿਣਾ ਹੈ ਕਿ "ਮੁਕਤ" ਜਾਂ "ਖੁੱਲ੍ਹਾ" ਸਭਤੋਂ ਹੀ ਵਧਿਆ ਰਹੇਗਾ ਜੀ। --Raj Singh(ਚਰਚਾਯੋਗਦਾਨ) 16:20, 29 ਜਨਵਰੀ 2016 (UTC)[ਜਵਾਬ]

ਇਹ ਬਾਕੀ ਭਾਸ਼ਾਵਾਂ ਦਾ ਪੰਜਾਬੀ ਨਾਲ ਕੀ ਸੰਬੰਧ ? ਉਹਨਾ ਨੇ ਆਪਣੀ ਸ਼ਬਦਾਵਲੀ ਵਰਤਣੀ ਹੈ ਤੇ ਪੰਜਾਬੀ ਨੇ ਆਪਣੀ। --Bhvintri (ਗੱਲ-ਬਾਤ) 07:46, 1 ਫ਼ਰਵਰੀ 2016 (UTC)[ਜਵਾਬ]

ਸਲੋਗਨ ਦਾ ਮਸਲਾ ਇਸ ਸਾਈਟ ਦੀ ਪਹਿਚਾਣ ਨਾਲ ਜੁੜਿਆ ਮਸਲਾ ਹੈ ਇਸ ਬਾਰੇ ਅਜੇ ਹੋਰ ਜਿਆਦਾ ਵਿਚਾਰ ਵਟਾਂਦਰੇ ਦੀ ਲੋੜ ਹੈ .--Harvinder Chandigarh (ਗੱਲ-ਬਾਤ) 12:34, 5 ਫ਼ਰਵਰੀ 2016 (UTC)[ਜਵਾਬ]

ਗੈਰ-ਮੌਜੂਦ ਲੇਖ ਬਣਾਉਣ ਵਾਸਤੇ ਸਿਰਲੇਖ

[ਸੋਧੋ]

ਵਿਕੀਪੀਡੀਆ ਉੱਤੇ ਹੁਣ ਤੱਕ ਬਣ ਚੁੱਕੇ ਅੱਧੇ-ਪੂਰੇ ਮੌਜੂਦ ਲੇਖਾਂ ਵਿੱਚ ਬਹੁਤ ਸਾਰੇ ਲਿੰਕ ਜੋ ਲਾਲ ਰੰਗ ਵਿੱਚ ਹਨ , ਨਵੇਂ ਲੇਖ ਬਣਾਉਣ ਵਾਸਤੇ ਪ੍ਰੇਰਣਾ ਬਣ ਸਕਦੇ ਹਨ ਜਿਹਨਾਂ ਤੇ ਧਿਆਨ ਦੇ ਕੇ ਉਹਨਾਂ ਸਿਰਲੇਖਾਂ ਬਾਬਤ ਲੇਖ ਬਣਾਉਣ ਲਈ ਨਵੇਂ ਵਰਤੋਂਕਾਰਾਂ ਨੂੰ ਫਟਾਫਟ ਅਪਣੀ ਮਨਪਸੰਦ ਦੇ ਵਿਸ਼ੇ ਬਾਬਤ ਲੇਖ ਬਣਾਉਣ ਲਈ ਸਿਰਲੇਖ ਮਿਲ ਸਕਦਾ ਹੈ| ਇਸ ਨਾਲ ਨਵੇਂ ਵਰਤੋਕਾਰਾਂ ਨੂੰ ਇਹ ਸੋਚਣ ਤੇ ਵਕਤ ਨਹੀਂ ਲੱਗੇਗਾ ਕਿ ਕਿਸ ਵਿਸ਼ੇ ਤੇ ਲੇਖ ਬਣਾਇਆ ਜਾ ਸਕਦਾ ਹੈ ਤੇ ਕਿਸ ਵਿਸ਼ੇ ਤੇ ਨਹੀਂ| ਜਿਹੜੇ ਵਰਤੋਕਾਰ ਅੰਗਰੇਜੀ ਤੋਂ ਪੰਜਾਬੀ ਦਾ ਅਨੁਵਾਦ ਲਾਈਨ ਤੋਂ ਲਾਈਨ ਫਿਲਹਾਲ ਨਹੀਂ ਕਰ ਸਕਦੇ, ਪਰ ਸ਼ਬਦ ਤੋਂ ਸ਼ਬਦ ਦਾ ਅਨੁਵਾਦ ਕਰ ਸਕਦੇ ਹੋਣ, ਉਹ ਇੱਕ ਵਾਰ ਕਿਸੇ ਜਾਣਕਾਰ ਵਰਤੋਕਾਰ ਤੋਂ ਫਰਮਾ ਬਣਾਉਣ ਦੀ ਤਕੀਨੀਕੀ ਜਾਣਕਾਰੀ ਪ੍ਰਾਪਤ ਕਰਕੇ ਅੰਗਰੇਜੀ ਵਾਲ਼ੇ ਫਰਮਿਆਂ (ਟੈਂਪਲੈਂਟਾਂ) ਨੂੰ ਪੰਜਾਬੀ ਵਿੱਚ ਅਨੁਵਾਦ ਕਰ ਸਕਦੇ ਹਨ ਅਤੇ ਸਬੰਧਤ ਲੇਖ ਵਿੱਚ ਪਾ ਸਕਦੇ ਹਨ ਜੋ ਜਰਾ ਮੇਹਨਤ ਵਾਲਾ ਕੰਮ ਜਰੂਰ ਹੈ ਪਰ ਇਸ ਨਾਲ ਵਿਕੀਪੀਡੀਆ ਦਾ ਮਿਆਰ ਹੋਰ ਉੱਚਾ ਹੋਵੇਗਾ| ਵਿਗਿਆਨ ਨਾਲ ਸਬੰਧਤ ਜਿਆਦਾਤਰ ਅੰਗਰੇਜੀ ਆਰਟੀਕਲਾਂ ਵਿੱਚ ਕਾਫ਼ੀ ਜਿਆਦਾ ਫਰਮਿਆਂ ਦੀ ਵਰਤੋ ਕੀਤੀ ਹੁੰਦੀ ਹੈ ਜੋ ਸਬੰਧਤ ਇੱਕੋ ਪੰਜਾਬੀ ਲੇਖ ਵਿੱਚ ਕੌਪੀ ਕਰਕੇ ਟਰਾਂਸਲੇਟ ਕਰਨ ਵਾਸਤੇ ਸ਼ਾਇਦ ਕਈ ਦਿਨ ਦਾ ਵਕਤ ਵੀ ਲੈ ਸਕਦੇ ਹਨ| ਮੂਲ ਸਮੱਗਰੀ ਦੇ ਅਨੁਵਾਦ ਨੂੰ ਕਰਨ ਵਿੱਚ ਕਠਿਨਾਈ ਮਹਿਸੂਸ ਕਰਨ ਵਾਲ਼ੇ ਵਿਗਿਆਨ ਦੇ ਲੇਖਾਂ ਵਿੱਚ ਯੋਗਦਾਨ ਪਾਉਣ ਦੇ ਇੱਛੁਕ ਵਰਤੋਂਕਾਰ ਇਸ ਤਰਾਂ ਵੀ ਯੋਗਦਾਨ ਪਾ ਸਕਦੇ ਹਨ| --Param munde (ਗੱਲ-ਬਾਤ) 05:22, 2 ਫ਼ਰਵਰੀ 2016 (UTC)[ਜਵਾਬ]

The visual editor is coming to this wiki

[ਸੋਧੋ]

Hello. Please excuse the English. ਕਿਰਪਾ ਕਰਕੇ ਆਪਣੀ ਭਾਸ਼ਾ ਵਿੱਚ ਤਰਜਮਾ ਕਰਨ ਵਿੱਚ ਮਦਦ ਕਰੋ. ਧੰਨਵਾਦ!

Hi everybody,

My name is Erica, and I am a Community Liaison at the Wikimedia Foundation. I'm here to let you know that the visual editor is coming to editors at this Wikipedia soon. It allows people to edit Wikipedia articles as if they were using word processing software.

You don't have to wait until the deployment to test it; you can test the visual editor right now. To turn it on, select "ਬੀਟਾ" in your preferences. Choose "ਵਿਜ਼ੁਅਲ ਐਡੀਟਰ" and click save. When it is enabled, you will press the "ਸੋਧੋ" button to edit an article in the new software. To use the wikitext editor, you can press "ਸਰੋਤ ਸੋਧੋ".

After the deployment, everyone will automatically have the option to use either the visual editor or the current wikitext editor. For more information about how to use the visual editor, see mw:Help:VisualEditor/User guide.

More information about preparing for the visual editor is posted here.

Thank you, and happy editing! --Elitre (WMF) (talk) 18:29, 5 ਫ਼ਰਵਰੀ 2016 (UTC)[ਜਵਾਬ]

In spite of my putting tick on visual editor in beta , visual editor was not invoked. Can somebody tell me correct procedure so that we can try this?--Guglani (ਗੱਲ-ਬਾਤ) 13:36, 6 ਫ਼ਰਵਰੀ 2016 (UTC)[ਜਵਾਬ]
I tried on a wiki page , it was available, but I explain now it , was not available , for village pump( ਸੱਥ) page. Elitre(WMF) may further clarify.--Guglani (ਗੱਲ-ਬਾਤ) 13:59, 6 ਫ਼ਰਵਰੀ 2016 (UTC)[ਜਵਾਬ]
It isn't supposed to be available on all the namespaces. As it's not a discussion system, it's not enabled on namespaces like talk ones, or pages where discussions are hosted such as the village pumps. --Elitre (WMF) (ਗੱਲ-ਬਾਤ) 10:48, 8 ਫ਼ਰਵਰੀ 2016 (UTC)[ਜਵਾਬ]

ਪੋਰਟਲ ਲਈ ਸ਼ਬਦ ਫਾਟਕ ਜਾਂ ਝਰੋਖਾ

[ਸੋਧੋ]

ਪਹਿਲਾਂ ਮੈਨੂੰ ਫਾਟਕ ਦੀ ਸਮਝ ਨਹੀਂ ਆ ਰਹੀ ਸੀ, ਫਾਟਕ ਦੇ ਸਫ਼ੇ , ਕੀ ਹੈ ? ਵਗੈਰਾ ਪੜ੍ਹਨ ਤੋਂ ਬਾਅਦ ਮੈਨੂੰ ਤਾਂ ਝਰੋਖਾ ਸ਼ਬਦ ਇਸ ਲਈ ਬਹੁਤ ਢੁੱਕਵਾਂ ਲਗਿਆ ਹੈ। ਜੇ ਹੋਰ ਵੀ ਵਰਤੋਂਕਾਰਾਂ ਨੂੰ ਚੰਗਾ ਲੱਗੇ ਤਾਂ ਇਹ ਸ਼ਬਦ ਪੋਰਟਲ ਲਈ ਬਦਲ ਦਿੱਤਾ ਜਾਵੇ?--Guglani (ਗੱਲ-ਬਾਤ) 13:32, 6 ਫ਼ਰਵਰੀ 2016 (UTC) ਇਹ ਪੋਰਟਲ ਜਾਂ ਫਾਟਕ ਦੀ ਅੰਗਰੇਜ਼ੀ ਪ੍ਰੀਭਾਸ਼ਾ ਤੋਂ ਵਧੇਰੇ ਸਪਸ਼ਟ ਹੁੰਦਾ ਹੈ, "portals are entry points to Wikipedia main content" ਜਿਵੇਂ ਕਿ ਉਸ ਵਿਸ਼ੇ ਦਾ ਮੁੱਖ ਸਫ਼ਾ ਹੋਵੇ, ਇਸ ਲਈ ਤਾਂ ਪੰਜਾਬੀ ਸ਼ਬਦ ਝਰੋਖਾ ਨਾਲ਼ੋਂ ਵਧੇਰੇ ਢੁਕਵਾਂ ਸ਼ਬਦ ਹੋਰ ਨਹੀਂ ਹੋਣਾ।--Guglani (ਗੱਲ-ਬਾਤ) 14:18, 6 ਫ਼ਰਵਰੀ 2016 (UTC)[ਜਵਾਬ]

ਟਿੱਪਣੀਆਂ

[ਸੋਧੋ]

ਪਹਿਲਾਂ ਮੈਂ ਫਾਟਕ ਸਫ਼ਿਆਂ ਦੀ ਬਰਾਊਜ਼ਿੰਗ ਪ੍ਰੋਗਰਾਮਿੰਗ ਪੋਰਟਲ ਜਾਂ ਅੰਗਰੇਜੀ ਵਾਲੇ portal ਨਾਲ ਹੀ ਕਰਨ ਵਾਲ਼ਾ ਸੀ, ਪਰ ਹੁਣ ਬਹੁਤ ਸਾਰੇ ਪੇਜਾਂ ਉੱਤੇ ਫਾਟਕ ਸ਼ਬਦ ਐਡਿਟ ਕਰ ਦਿੱਤਾ ਹੈ ਜਿਸਨੂੰ ਅਗਰ ਕਿਸੇ ਹੋੇਰ ਸ਼ਬਦ ਵਿੱਚ ਤਬਦੀਲ ਕੀਤਾ ਗਿਆ ਤਾਂ ਬਣਾਏ ਗਏ ਸਫ਼ੇ ਫੰਕਸ਼ਨ ਕਰਨ ਤੋਂ ਹਟ ਜਾਣਗੇ| ਅਜੇ ਮੌਡਿਊਮ ਨਾਮ ਦੀ ਐਕਟੈਸ਼ਨ ਦੀ ਸਕ੍ਰਪਿਟਿੰਗ ਭਾਸ਼ਾ ਦਾ ਨਾਮ ਮੈਂ ਲੂਆ ਰੱਖੀ ਬੈਠਾ ਹਾਂ ਪਰ ਅਜੇ ਇਸ ਟੂਲ ਉੱਤੇ ਮੈਂ ਕੰਮ ਜਿਆਦਾ ਨਹੀਂ ਕੀਤਾ ਕਿਉਂਕਿ ਵਿਕੀਪੀਡੀਆ ਨੇਮਸਪੇਸ ਖਾਨਾ ਅੰਗਰੇਜੀ ਵਾਲਾ module ਹੀ ਦਿਖਾ ਰਿਹਾ ਹੈ ਜਿਸਨੂੰ ਪੰਜਾਬੀ ਸ਼ਬਦ ਲੂਆਨਾਲ ਬਦਲਣ ਦੀ ਕੋਸ਼ਿਸ਼ ਕਰ ਰਿਹਾ ਹਾਂ| --Param munde ([[ਵਰਤੋਂਕਾਰ ਗੱਲ-ਬਾਤ: Param munde |ਗੱਲ-ਬਾਤ]]) 17:32, 6 ਫ਼ਰਵਰੀ 2016 (UTC)[ਜਵਾਬ]

ਆਈ. ਟੀ. ਦੀ ਸ਼ਬਦਾਵਲੀ

[ਸੋਧੋ]

ਮੇਰੀ ਰਾਇ ਹੈ ਕਿ ਆਈ.ਟੀ. (IT) ਤਕਨੀਕ ਨਾਲ ਸੰਬੰਧਿਤ ਸ਼ਬਦਾਵਲੀ (ਖਾਸ ਕਰਕੇ ਸੋਫਟਵੇਅਰ ਦੀ )ਅੰਗਰਜੀ ਵਾਲੀ ਹੀ ਰੱਖ ਲੈਣੀ ਚਾਹੀਦੀ ਹੈ ਬਜਾਏ ਇਸਦੇ ਕਿ ਇਸਦਾ ਡਿਕਸ਼ਨਰੀ ਮਤਲਬ ਵਾਲਾ ਗੈਰ ਪ੍ਰਚਲਤ ਸ਼ਬਦ ਵਾਲਾ ਤਰਜਮਾ ਕੀਤਾ ਜਾਵੇ.--Harvinder Chandigarh (ਗੱਲ-ਬਾਤ) 18:15, 6 ਫ਼ਰਵਰੀ 2016 (UTC)[ਜਵਾਬ]

ਵੈਸੇ ਮੈਂ ਵੀ ਇਸ ਵਿਸ਼ੇ ਸਬੰਧੀ ਖੋਜ ਕਾਰਜ 'ਚ ਲੱਗਿਆ ਹੋਇਆ ਹਾਂ। ਆਈ.ਟੀ. ਲਈ ਤਕਨੀਕੀ ਸ਼ਬਦਾਵਲੀ ਸਾਡੇ ਬਲੌਗ ਪੰਜਾਬੀ ਸੋਰਸ- ਤਕਨੀਕੀ ਸ਼ਬਦਾਵਲੀ ਤੋਂ ਦੇਖੀ ਜਾ ਸਕਦੀ ਹੈ। ਇਸ ਤੋ ਇਲਾਵਾ ਸੰਖੇਪ ਸ਼ਬਦਾਂ ਦੇ ਮਿਆਰੀਕਰਨ ਸਬੰਧੀ ਵੀ ਨੀਤੀ ਮੈਂ ਤਿਆਰ ਕਰ ਰਿਹਾ ਹਾਂ ਜੋ ਕਿ ੧-੨ ਮਹੀਨੇ ਅੰਦਰ ਬਣ ਜਾਵੇਗੀ ਅਤੇ ਫਿਰ ਉਸਨੂੰ ਭਾਈਚਾਰੇ ਅੱਗੇ ਵਿਚਾਰ ਕਰਨ ਲਈ ਪੇਸ਼ ਕੀਤਾ ਜਾਵੇਗਾ। ਧੰਨਵਾਦ।
ਪ੍ਰਚਾਰਕ

ਮੈਂ ਵੀ Harvinder Chandigarh ਨਾਲ ਸਹਿਮਤ ਹਾਂ ਕਿ ਆਈ. ਟੀ. ਸ਼ਬਦਾਵਲੀ ਅੰਗਰੇਜ਼ੀ ਵਾਲੀ ਹੀ ਵਧੇਰੇ ਪ੍ਰਚਲਿਤ ਹੈ। ਵੈਸੇ ਸ਼ਬਦ ਪੋਰਟਲ ਹੀ ਵਧੇਰੇ ਢੁਕਵਾਂ ਹੈ, ਪਰ ਹੁਣ ਫਾਟਕ ਨੂੰ ਪੋਰਟਲ ਜਾਂ ਝਰੋਖੇ ਵਿਚ ਬਦਲਨਾ ਐਵੇਂ ਵਾਧੂ ਦੀ ਕਸਰਤ ਹੈ। --Bhvintਇ ri (ਗੱਲ-ਬਾਤ) 02:26, 7 ਫ਼ਰਵਰੀ 2016 (UTC)[ਜਵਾਬ]

ਮੈ ਪ੍ਰਚਾਰਕ ਜੀ ਦੇ ਉਹਨਾ ਵਲੋਂ ਦਿੱਤੇ ਲਿੰਕ ਤੇ ਨਜ਼ਰ ਮਾਰੀ ਹੈ ,ਕਾਫੀ ਚੰਗਾ ਕੰਮ ਲੱਗਾ ਹੈ । ਇਸ ਵਿਚ ਕਾਫੀ ਸ਼ਬਦ ਢੁਕਵੇਂ ਪੇਸ਼ ਕੀਤੇ ਗਏ ਹਨ ਪਰ ਕੁਝ ਸ਼ਬਦ ਜਿਂਵੇ - Internet ਲਈ ਅੰਤਰ੍ਜਾਲ ਦੀ ਬਜਾਏ ਇੰਟਰਨੈਟ ਹੀ ਠੀਕ ਹੋਵੇਗਾ । ਇਵੇਂ ਹੀ ,keybord ਲਈ ਕੀਬੋਰਡ ਠੀਕ ਹੈ ਪਰ key ਲਈ ਵੀ ਚਾਬੀ ਦੀ ਬਜਾਏ 'ਕੀਅ'ਰਖਿਆ ਜਾ ਸਕਦਾ ਹੈ । ਇਵੇਂ ਹੀ ਕੁਝ ਹੋਰ ਸ਼ਬਦਾਂ ਬਾਰੇ ਸੁਝਾਓ ਹੇਠ ਲਿਖੇ ਅਨੁਸਾਰ ( ) ਵਿਚ ਦੇਣ ਦੀ ਕੋਸ਼ਿਸ਼ ਕੀਤੀ ਹੈ :

About – ਸਾਡੇ ਬਾਰੇ (ਜਾਣ ਪਹਿਚਾਣ ) Alignment – ਕਤਾਰਬੰਦੀ (ਸੂਤਰਬੰਦੀ) Application(app) – ਅਾਦੇਸ਼ਕਾਰੀ (ਐਪ)

Auto Update – ਸਵੈ-ੳੁੱਨਤ, ਸਵੈ-ਅਾਧੁਨਿਕੀਕਰਨ (ਸਵੈ ਤਾਜ਼ਾ ) Block – ਅੜ ਜਾਣਾ (ਬੱਝ ਜਾਣਾ )

Chart – ਚਿੱਤਰ, ਸ਼ਜਰਾ(ਚਾਰਟ) Control – ਕਾਬੂ(ਨਿਯੰਤਰਣ) Data Usage – ਵਰਤੇ ਅੰਕੜੇ, ੳੁਪਭੋਗੀ ਅੰਕੜੇ(ਅੰਕੜਾ ਵਰਤੋਂ) Default – ਮੁੱਢਲਾ (ਮੂਲ ) Font – ਲਿਪੀ (ਫੋਂਟ ) Inbox – ਅਾਗਤ-ਬਕਸਾ (ਅੰਦਰੂਨੀ ਸੁਨੇਹੇ ) Input – ਅਾਗਤ (ਇਨਪੁੱਟ) Input Method –ਅਾਗਤ-ਢੰਗ (ਇਨਪੁੱਟ-ਢੰਗ) ਆਦਿ ਕੁਝ ਮਿਸਾਲਾਂ ਹਨ ।

ਮਤਲਬ ਕਿ ਜਿਸਨੇ internet ਜਾਂ Computer ਵਰਤਣਾ ਹੈ ਉਹ ਕੁਝ ਨਾ ਕੁਝ ਅੰਗ੍ਰੇਜ਼ੀ ਜਾਣਦਾ ਹੀ ਹੋਵੇਗਾ ਇਸ ਲਈ ਜੋ ਸ਼ਬਦ ਪੰਜਾਬੀ ਵਿਚ ਆਮ ਆਈ ਟੀ ਸ਼ਾਦਾਵਾਲੀ ਵਜੋਂ ਪ੍ਰਚਲਤ ਹੋ ਚੁੱਕੇ ਹਨ ਉਹ ਉਹੀ ਵਰਤਣੇ ਠੀਕ ਹੋਣਗੇ ਅਤੇ ਇਹੀ ਪੰਜਾਬੀ ਦਾ ਵਿਕਾਸ ਵੀ ਹੋਵੇਗਾ ।"ਪੰਜਾਬੀ ਸੋਰਸ- ਤਕਨੀਕੀ ਸ਼ਬਦਾਵਲੀ " ਅੰਤਮ ਕਰਨ ਤੋਂ ਪਹਿਲਾਂ ਜੇ ਕੁਝ ਸੂਝਵਾਨ ਲੋਕਾਂ ਨਾਲ ਵਿਚਾਰ ਲਈ ਜਾਵੇ ਤਾਂ ਇਸ ਡਾ ਮਿਆਰ ਹੋਰ ਚੰਗਾ ਹੋ ਸਕਦਾ ਹੈ। ਇਹ ਆਪਣੀ ਮਾਤ ਭਾਸ਼ਾ ਦੀ ਸੇਵਾ ਦਾ ਚੰਗਾ ਉਪਰਾਲਾ ਹੈ । ਸਾਨੂੰ ਹਿੰਦੀ ਵਾਲਿਆਂ ਵਾਂਗ ਹਰ ਅੰਗ੍ਰੇਜ਼ੀ ਸ਼ਬਦ ਦਾ ਕਿਲ੍ਹ ਕੇ ਤਰਜਮਾ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ । --Harvinder Chandigarh (ਗੱਲ-ਬਾਤ) 19:38, 8 ਫ਼ਰਵਰੀ 2016 (UTC)[ਜਵਾਬ]


Bhvintਇ ri ਜੀ ਦਾ ਸਮਰਥਨ ਲਈ ਧਨਵਾਦ --Harvinder Chandigarh (ਗੱਲ-ਬਾਤ) 20:08, 8 ਫ਼ਰਵਰੀ 2016 (UTC)[ਜਵਾਬ]

ਸਤਿ ਸ਼੍ਰੀ ਅਕਾਲ @Harvinder Chandigarh: ਜੀ, ਸਭ ਤੋਂ ਪਹਿਲਾਂ ਤਾਂ ਸਾਡੇ ਬਲੌਗ 'ਤੇ ਫੇਰੀ ਪਾਉਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਜਿਵੇਂ ਕਿ ਤੁਸੀਂ ਕੁਝ ਉਦਹਾਰਨਾਂ ਦਿੱਤੀਆਂ ਨੇ ਉਨ੍ਹਾਂ ਵਿੱਚੋਂ ਸਾਡੇ ਦੁਆਰਾ ਤੈਅਸ਼ੁਦਾ ਮਿਆਰ ਅਨੁਸਾਰ ਕੇਵਲ data usage, control ਅਤੇ default ਹੀ ਖਰੇ ਉੱਤਰਦੇ ਹਨ ਜਦਕਿ ਬਾਕੀ ਸ਼ਬਦ ਸਾਡੇ ਮਿਆਰ ਤੋਂ ਪਰੇ ਹਨ। ਇਸ ਤੋਂ ਇਲਾਵਾ ਇੱਕ ਗੱਲ ਹੋਲ ਜੋ ਕਿ ਮੈਂ ਵਿਕੀ 'ਤੇ ਵੇਖੀ ਉਹ ਇਹ ਹੈ ਕਿ ਇੱਥੋਂ ਦੇ ਜਿੰਨੇ ਵੀ ਸੰਪਾਦਕ ਨੇ ਸਭ ਪੰਜਾਬੀ ਬੋਲੀ ਵਿੱਚ ਅੰਗਰੇਜ਼ੀ ਸ਼ਬਦਾਂ ਨੂੰ ਵਧੇਰੇ ਤਰਜੀਹ ਦਿੰਦੇ ਹਨ ਜੋ ਕਿ ਆਪਣੇ ਭਾਸ਼ਾ ਪਰਿਵਾਰ ਨਾਲ ਮੇਲ ਵੀ ਨਹੀਂ ਖਾਂਦੀ ਜਦਕਿ ਹਿੰਦੀ, ਸੰਸਕ੍ਰਿਤ ਭਾਸ਼ਾ ਆਪਣੇ ਐਨੀ ਕਰੀਬ ਹੋਣ ਕਾਰਨ ਵੀ ਇਸ ਤੋਂ ਸ਼ਬਦ ਉਧਾਰ ਲੈਣ ਤੋਂ ਗੁਰੇਜ਼ ਕਰਦੇ ਹਨ। ਅਤੇ ਸ਼ਾਇਦ ਇਹੀ ਸੋਚ ਤੁਹਾਡੀ ਉੱਪਰਲੀ ਲਿਖਤ 'ਚੋਂ ਵੀ ਝਲਕ ਰਹੀ ਹੈ।

ਹਾਂਜੀ ਬਾਕੀ ਜੇਕਰ ਤੁਸੀਂ 'ਪੰਜਾਬੀ ਸੋਰਸ' ਨਾਲ ਜੁੜਨ ਦੇ ਚਾਹਵਾਨ ਹੋ ਤਾਂ ਤੁਸੀਂ ਮਾਰਚ ਤੋਂ ਬਾਅਦ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਧੰਨਵਾਦ।
ਪ੍ਰਚਾਰਕ (ਚਰਚਾਯੋਗਦਾਨ) ਪੰਜਾਬੀ ਸੋਰਸ 03:52, 9 ਫ਼ਰਵਰੀ 2016 (UTC)[ਜਵਾਬ]

  • ਪ੍ਰਚਾਰਕ ਜੀ ਮੈ ਤੁਹਾਡੇ ਨਾਲ ਕਿਸੇ ਹੱਦ ਤੱਕ ਸਹਿਮਤ ਹਾਂ ਪਰ "ਇੰਟਰਨੈਟ" ਆਦਿ ਸ਼ਬਦਾਂ ਲਈ ਜੋ ਸਾਡੀ (ਪੰਜਾਬੀ) ਭਾਸ਼ਾ ਵਿਚ ਆਮ ਬੋਲ ਚਾਲ ਦਾ ਹਿੱਸਾ ਬਣ ਚੁੱਕੇ ਹਨ "ਅੰਤਰਜਾਲ" ਵਰਗੇ ਸ਼ਬਦ ਦੀ ਵਰਤੋਂ ਢੁਕਵੀ ਨਹੀ ਜਾਪਦੀ ਅਤੇ ਇੰਜ ਕਰਨ ਨਾਲ ਅਸੀਂ ਮਾਤ ਭਾਸ਼ਾ ਨੂੰ ਆਈ ਟੀ ਸ਼ਬਦਾਵਲੀ ਦੀ ਮੁਖ ਧਾਰਾ ਤੋਂ ਦੂਰ ਲਿਜਾ ਰਹੇ ਹੋਵਾਂਗੇ। ਇਸ ਬਾਰੇ ਹੋਰ ਸੰਜੀਦਾ ਅਤੇ ਸਾਰਥਕ ਬਹਿਸ ਦੀ ਲੋੜ ਹੈ । --Harvinder Chandigarh (ਗੱਲ-ਬਾਤ) 15:00, 9 ਫ਼ਰਵਰੀ 2016 (UTC)[ਜਵਾਬ]
    • ਮੈਂ ਇਥੇ ਆਪਣੇ ਦੋ ਬੋਲ ਇਹ ਕਹਿਣੇ ਚਾਹਾਂਗਾ ਕਿ ਭਾਸ਼ਾਵਾਂ ਆਦਾਨ-ਪ੍ਰਦਾਨ ਕਰਦੇ ਸਮੇਂ ਭਾਸ਼ਾ-ਪਰਿਵਾਰ ਨਹੀਂ ਵੇਖਦੀਆਂ। ਭਾਸ਼ਾ-ਪਰਿਵਾਰ, ਇਤਿਹਾਸਿਕ ਭਾਸ਼ਾ-ਵਿਗਿਆਨ ਦੀ ਇਕ ਧਾਰਣਾ ਹੈ ਅਤੇ ਇਸਦਾ ਕਿਸੇ ਭਾਸ਼ਾ ਦੀ ਆਧੁਨਿਕ ਸ਼ਬਦਾਵਲੀ ਨਾਲ ਕੋਈ ਸੰਬੰਧ ਨਹੀ ਹੈ। ਪੰਜਾਬੀ ਨੇ ਕੁਦਰਤੀ ਤੌਰ ਤੇ ਅਰਬੀ, ਫ਼ਾਰਸੀ, ਅੰਗਰੇਜ਼ੀ ਆਦਿ ਭਾਸ਼ਾਵਾਂ ਤੋਂ ਬੇਝਿਜਕ ਸ਼ਬਦ ਗ੍ਰਹਿਣ ਕੀਤੇ ਹਨ। ਰੇਡੀਓ ਜਾਂ ਟੈਲੀਵਿਜ਼ਨ ਆਦਿ ਤਕਨੀਕੀ ਸ਼ਬਦ ਸਾਡੇ ਪੁਰਖਿਆਂ ਨੇ ਬੇਝਿਜਕ ਗ੍ਰਹਿਣ ਕੀਤੇ ਸਨ। ਸੰਸਕ੍ਰਿਤ ਦੇ ਸ਼ਬਦਾਂ ਤੋਂ ਵੀ ਪੰਜਾਬੀ ਨੂੰ ਕੋਈ ਗੁਰੇਜ਼ ਨਹੀਂ, ਇਸੇ ਲਈ ਜਦੋਂ 1947 ਤੋਂ ਬਾਅਦ ਇਤਿਹਾਸ ਅਤੇ ਭੂਗੋਲ ਨੂੰ ਸਾਡੇ ਉੱਪਰ ਥੋਪਿਆ ਗਿਆ ਤਾਂ ਅਸੀਂ ਆਸਾਨੀ ਨਾਲ ਤਾਰੀਖ਼ ਅਤੇ ਜੁਗਰਾਫ਼ੀਆ ਛੱਡਕੇ ਇਤਿਹਾਸ ਅਤੇ ਭੂਗੋਲ ਨੂੰ ਅਪਣਾ ਲਿਆ। ਅਜਿਹੇ ਹੀ ਹੋਰ ਸੈਕੜੇ ਸ਼ਬਦ ਹਨ।
      ਪਰ ਪੰਜਾਬੀ ਦੇ ਸੁਭਾਅ ਦੀ ਜੋ ਸਭ ਤੋਂ ਖ਼ਾਸ ਗੱਲ ਹੈ ਉਹ ਹੈ ਕੁਦਰਤੀਪਨ। ਪੰਜਾਬੀ ਸ਼ਬਦਾਵਲੀ ਬਾਰੇ ਸਰ ਗ੍ਰੀਅਰਸਨ ਲਿਖਦਾ ਹੈ ਕਿ:
      There is a flavour of wheaten flour and reek of cottage smoke about Punjabi and Sindhi, which is infinitely more natural and captivating then anything which the hide bound Pandit-ridden languages of the eastern parts of India can show us. ( Linguistic Survey of India by Sir G R Grierson, Vol IX Page 617)

      ਅੱਜ ਆਈ. ਟੀ. ਤਕਨਾਲੋਜੀ ਨਾਲ ਸੰਬੰਧਿਤ ਬਹੁਤ ਸਾਰੇ ਆਮ ਬੋਲ-ਚਾਲ ਵਿੱਚ ਆਉਣ ਵਾਲੇ ਸ਼ਬਦ ਅਸੀਂ ਅੰਗਰੇਜ਼ੀ ਭਾਸ਼ਾ ਤੋਂ ਬੇਝਿਜਕ ਗ੍ਰਹਿਣ ਕਰ ਲਏ ਹਨ ਜਿਵੇਂ ਇੰਟਰਨੈਟ ਆਦਿ। ਪੋਰਟਲ ਸ਼ਬਦ ਭਾਵੇਂ ਅਜੇ ਵਧੇਰੇ ਪ੍ਰਚਲਿਤ ਨਹੀਂ ਪਰ ਆਮ ਬੋਲ-ਚਾਲ ਵਿੱਚ ਅੰਗਰੇਜ਼ੀ ਤੋਂ ਗ੍ਰਹਿਣ ਕੀਤਾ ਇਹ ਸ਼ਬਦ ਹੀ ਵਧੇਰੇ ਢੁਕਵਾਂ ਹੈ। ਇਸ ਦੀ ਥਾਂ ਇਸਦਾ ਸੰਸਕ੍ਰਿਤ ਅਨੁਰੂਪ ਪ੍ਰਵੇਸ਼ਦੁਆਰ ਨਾ ਪ੍ਰਚਲਿਤ ਹੋਣ ਕਾਰਣ ਕੁਝ ਤਰਕਹੀਣ ਜਾਪਦਾ ਹੈ ਅਤੇ ਠੇਠ ਪੰਜਾਬੀ ਸ਼ਬਦ ਜਿਵੇਂ ਫਾਟਕ, ਝਰੋਖਾ ਆਦਿ ਆਪਣੇ ਮੂਲ ਅਰਥਾਂ ਕਾਰਣ ਬੇਢੰਗੇ ਜਾਪਦੇ ਹਨ। --Bhvintri (ਗੱਲ-ਬਾਤ) 18:39, 9 ਫ਼ਰਵਰੀ 2016 (UTC)[ਜਵਾਬ]
  1. ਮੈ Bhvintri ਨਾਲ ਸਹਿਮਤ ਹਾਂ --Harvinder Chandigarh (ਗੱਲ-ਬਾਤ) 04:41, 13 ਫ਼ਰਵਰੀ 2016 (UTC)[ਜਵਾਬ]

Baljeet Bilaspur ਦੀ ਪ੍ਰਬੰਧਕ ਬਣਨ ਲਈ ਨਾਮਜ਼ਦਗੀ

[ਸੋਧੋ]

ਇਸ ਨਾਮਜ਼ਦਗੀ ਲਈ ਆਪਣੇ ਵਿਚਾਰ ਦੱਸਣ ਲਈ ਇਸ ਲਿੰਕ ਉੱਤੇ ਕਲਿਕ ਕਰੋ।--Satdeep Gill (ਗੱਲ-ਬਾਤ) 14:56, 16 ਫ਼ਰਵਰੀ 2016 (UTC)[ਜਵਾਬ]

ਛੋਟੇ ਲੇਖਾਂ ਨੂੰ ਵਧਾਉਣ ਬਾਰੇ

[ਸੋਧੋ]

ਪੰਜਾਬੀ ਵਿਕੀਪੀਡੀਆ ਤੇ ਬਹੁਤ ਸਾਰੇ ਜਰੂਰੀ ਲੇਖ ਬਹੁਤ ਹੀ ਛੋਟੇ ਹਨ। ਜਿਵੇਂ ਕਿ ਗ੍ਰਹਿਾਂ ਜਾ ਫਿਰ ਕੁਝ ਮਸ਼ਹੂਰ ਵਿਗਿਆਨੀਆਂ ਨਾਲ ਸੰਬੰਧਤ ਲੇਖ। ਇਹਨਾਂ ਨੂੰ ਵਧਾਉਣ ਦੀ ਲੋੜ ਹੈ। ਮੇਰੇ ਖਿਆਲ ਨਾਲ ਪੰਜਾਬੀ ਵਿਕੀਪੀਡੀਆ ਵਿੱਚ ਲੇਖਾਂ ਨੂੰ ਵਧਾਉਣ ਸੰਬੰਧੀ ਇੱਕ ਪ੍ਰਤੀਯੋਗਿਤਾ ਰੱਖੀ ਜਾਣੀ ਚਾਹੀਦੀ ਹੈ।---Baljeet Bilaspur (ਗੱਲ-ਬਾਤ) 08:20, 23 ਫ਼ਰਵਰੀ 2016 (UTC)[ਜਵਾਬ]

ਮੈਂ ਤੁਹਾਡੇ ਨਾਲ ਸਹਿਮਤ ਹਾਂ ਬਲਜੀਤ। ਇਹ ਬਹੁਤ ਹੀ ਜਿਆਦਾ ਜਰੂਰੀ ਹੈ।--Satdeep Gill (ਗੱਲ-ਬਾਤ) 02:18, 25 ਫ਼ਰਵਰੀ 2016 (UTC)[ਜਵਾਬ]
ਵਿਗਿਆਨ ਨਾਲ ਸਬੰਧਤ ਲੇਖਾਂ ਦਾ ਕੰਮ ਇੱਕ ਟੀਮ ਬਣਾ ਕੇ ਹੋਣਾ ਚਾਹੀਦਾ ਹੈ ਪਰ ਫਿਲਹਾਲ ਅਜਿਹਾ ਸ਼ਾਇਦ ਸੰਭਵ ਨਹੀਂ ਹੈ ਕਿਉਂਕਿ ਇਸ ਖੇਤਰ ਵਿੱਚ ਕੰਮ ਕਰਨ ਵਾਲੇ ਐਡੀਟਰ ਬਹੁਤ ਘੱਟ ਹਨ, ਮੇਰੇ ਕੋਲ ਅਜੇ ਵੀ ਵਿਗਿਆਨ ਨਾਲ ਸਬੰਧਤ ਪੰਜਾਬੀ ਵਿੱਚ ਅਨੁਵਾਦ ਕੀਤਾ ਬਹੁਤ ਸਾਰਾ ਡਾਟਾ ਉਵੇਂ ਦਾ ਉਵੇਂ ਹੀ ਪਿਆ ਹੈ ਜੋ ਅਪਲੋਡ ਕਰਨ ਲਈ ਕਾਫੀ ਮਿਹਨਤ ਮੰਗਦਾ ਹੈ, ਖਾਸ ਕਰਕੇ ਸਮੀਕਰਨਾਂ ਵਾਲੇ ਲੇਖ| ਮਸ਼ਹੂਰ ਵਿਗਿਆਨੀਆਂ ਨਾਲ ਸਬੰਧਤ ਲੇਖ ਜਰੂਰ ਹੀ ਇੱਕ ਪੱਧਰ ਤੋਂ ਪੂਰੇ ਕਰਨ ਜੁਟ ਜਾਣ ਵਾਸਤੇ ਕੋਈ ਸਪੈਸ਼ਲ ਮਹੀਨਾ ਹੀ ਚਾਹੀਦਾ ਹੈ ਤੇ ਇਸੇ ਤਰਾਂ ਹੋਰ ਵਿਸ਼ਿਆਂ ਨਾਲ ਸਬੰਧਤ ਲੇਖਾਂ ਵਾਸਤੇ ਵੀ ਖਾਸ ਵਕਤ ਰੱਖਣ ਨਾਲ ਅਜਿਹੇ ਲੇਖਾਂ ਵਿੱਚ ਕੁੱਝ ਹੱਦ ਤੱਕ ਵਾਧਾ ਹੋ ਸਕਦਾ ਹੈ--param munde (ਗੱਲ-ਬਾਤ) 11:13, 26 ਫ਼ਰਵਰੀ 2016 (UTC)[ਜਵਾਬ]

ਪਟਿਆਲਾ ਬੈਠਕ - 27 ਫਰਵਰੀ 2016

[ਸੋਧੋ]

ਪੰਜਾਬੀ ਵਿਕੀ ਭਾਈਚਾਰੇ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਰਾਸ਼ਟਰੀ ਕਾਨਫਰੰਸ ਦੀ ਗ੍ਰਾਂਟ ਅਤੇ ਇਸਦੇ ਥਾਂ ਦੀ ਚੋਣ ਸੰਬੰਧੀ ਸਲਾਹ ਮਸ਼ਵਰਾ ਕਰਨ ਲਈ 27 ਫਰਵਰੀ 2016 ਦਿਨ ਸ਼ਨੀਵਾਰ ਨੂੰ ਇੱਕ ਬੈਠਕ ਪੰਜਾਬੀ ਯੂਨੀਵਰਸਿਟੀ ਦੇ ਵਿਹੜੇ ਰੱਖੀ ਹੋਈ ਹੈ। ਸਾਰੇ ਵਿਕਿਪੀਡਿਅਨਾਂ ਨੂੰ ਬੇਨਤੀ ਹੈ ਕਿ ਉਹ ਇਸ ਮੌਕੇ ਪਹੁੰਚਣ ਅਤੇ ਕਾਨਫਰੰਸ ਦੀ ਤਿਆਰੀ ਲਈ ਆਪਣੇ ਕੀਮਤੀ ਸੁਝਾਅ ਦੇਣ। --Gaurav Jhammat (ਗੱਲ-ਬਾਤ) 12:09, 24 ਫ਼ਰਵਰੀ 2016 (UTC)[ਜਵਾਬ]

ਜ਼ਰੂਰ ਪਹੁੰਚਾਗੇ ਜੀ।--Stalinjeet (ਗੱਲ-ਬਾਤ) 14:58, 24 ਫ਼ਰਵਰੀ 2016 (UTC)[ਜਵਾਬ]
ਇਸਦੇ ਨਾਲ ਹੀ ਔਰਤ ਦਿਹਾੜੇ ਸੰਬੰਧੀ ਗੱਲਬਾਤ ਵੀ ਕੀਤੀ ਜਾਵੇਗੀ।--Satdeep Gill (ਗੱਲ-ਬਾਤ) 02:17, 25 ਫ਼ਰਵਰੀ 2016 (UTC)[ਜਵਾਬ]
ਗੌਰਵ ਜੀ ਇਸ ਸੂਚਨਾ 'ਚ ਬੈਠਕ ਸਮੇਂ ਬਾਰੇ ਕੋਈ ਜਾਣਕਾਰੀ ਨਹੀਂ ਦਿਤੀ ਗਈ। ਕਿਰਪਾ ਕਰਕੇ ਸਮਾਂ ਦੱਸਣ ਦੀ ਵੀ ਖੇਚਲ ਕੀਤੀ ਜਾਵੇ ਜੀ।--Stalinjeet (ਗੱਲ-ਬਾਤ) 03:30, 25 ਫ਼ਰਵਰੀ 2016 (UTC)[ਜਵਾਬ]
ਸਮਾਂ ਲਗਭਗ 12 ਵਜੇ।--Satdeep Gill (ਗੱਲ-ਬਾਤ) 01:38, 26 ਫ਼ਰਵਰੀ 2016 (UTC)[ਜਵਾਬ]

Reminder: the visual editor is coming to this wiki soon

[ਸੋਧੋ]

Hello again. Please excuse the English. ਕਿਰਪਾ ਕਰਕੇ ਆਪਣੀ ਭਾਸ਼ਾ ਵਿੱਚ ਤਰਜਮਾ ਕਰਨ ਵਿੱਚ ਮਦਦ ਕਰੋ. ਧੰਨਵਾਦ!

This is a reminder that the visual editor is coming to all editors at this Wikipedia soon. As of this writing, the team is not aware of any issues specific to this language that should prevent the new software to be deployed here; therefore, please do let us know if you find any problems instead. You can report issues in Phabricator, the new bug tracking system or on the central feedback page on MediaWiki.org. There is a short guide at mediawiki.org that you can follow (as if it was a "checklist") to learn about the community work necessary to adapt the visual editor, and its referencing system in particular, to your community's needs.

If you can translate from English into this wiki's language, or know anyone who can, please follow the links below; just a little effort is required to make this language progress toward translations' completion! You'll help your community get the best possible experience when it comes to interface messages and documentation related to the visual editor. After you click on any links, your language should be available from the drop-down menu on the right. Once you've selected it, you'll see the document in English side by side with any translation work already done in your language. You can add new translations or modify existing ones. The interface is hosted at https://translatewiki.net; you'll need an account if you never translated there before. The other pages are at Mediawiki.org, for which you can use your regular Wikipedia account. You're welcome to contact me personally whenever you need help.

Thank you for your cooperation, and happy editing! --Elitre (WMF) (talk) 16:35, 26 ਫ਼ਰਵਰੀ 2016 (UTC)[ਜਵਾਬ]