ਇਸ ਯੋਜਨਾ ਵਿੱਚ, ਸਹਿ-ਅਧਿਆਪਨ ਨੂੰ ਸੈਕੰਡਰੀ ਸਕੂਲ ਪੱਧਰ ਉੱਤੇ ਅਧਿਾਪਨ ਪ੍ਰਕ੍ਰਿਆ ਨਾਲ ਸਹਿਯੋਗੀ ਚੇਲਿਆਂ ਨੂੰ ਸ਼ਾਮਿਲ ਕਰਨ ਅਤੇ ਟਰੇਨਿੰਗ ਦੇਣਾ ਸਮਝਿਆ ਜਾਂਦਾ ਹੈ, ਜਿਸਦੇ ਪਿੱਛੇ ਕਿਸੇ ਵਿਸ਼ੇ ਨੂੰ ਪੜਾ ਕੇ ਕਿਸੇ ਦੀ ਸਮਝ ਨੂੰ ਵਧਾਉਣ ਵਾਸਤੇ ਅਤੇ ਗਿਆਨ ਦਿ ਸਮੀਖਿਆ ਕਰਨ ਵੱਲ ਇੱਕ ਚੰਗਾ ਤਰੀਕਾ ਅਤੇ ਸਿੱਖਿਆ ਵਿਗਿਆਨ ਵਿੱਚ ਟਰੇਨਿੰਗ ਵਾਲੀਆਂ ਸੇਵਾਵਾਂ ਦੀ ਟਰੇਨਿੰਗ ਨੂੰ ਜੋੜਨ ਦਾ ਵਿਚਾਰ ਛੁਪਿਆ ਹੈ
The course also touches on the topics citizenship education, school democracy, motivation, mentoring, parent education, individual psychology, self-study, theory formation, classroom management and teacher exchange programs.
The course currently stands at about 100 pages and is about halfway to completion; some parts of it may already be usable for creative instructors. The course includes a teachers' handbook and an instructors' guide and has a unique way of using Mediawiki technology to format course units.
The course is conceived as a three-week course in a summer camp or summer school for pupils between seventh grade and eighth grade.
ਸੱਥ
ਸੋਧ ਸ਼ੁਰੂ ਕਰੋ, ਚਰਚਾ ਵਿੱਚ ਸ਼ਾਮਿਲ ਹੋਵੋ (ਸੱਥ ਉੱਤੇ) ਅਤੇ ਵਿਕੀਪੀਡੀਆ ਸੱਥ ਦਾ ਹਿੱਸਾ ਬਣੋ! ਸਹਾਇਤਾ ਜਾਂ ਵਾਸਤਵਿਕ-ਵਕਤ ਸਲਾਹ ਲਈ, ਤੁਸੀਂ ਸਾਡੇ ਗੱਲਬਾਤ ਵਿੱਚ ਸ਼ਾਮਿਲ ਹੋ ਸਕਦੇ ਹੋ, ਅਤੇ ਸਵਾਲ ਛੱਡ ਸਕਦੇ ਹੋ. ਸੱਥ ਨੋਟਿਸਾਂ, ਯੋਜਨਾਵਾਂ, ਗਤੀਵਿਧੀਆਂ, ਦਿਸ਼ਾ-ਨਿਰਦੇਸ਼ਾਂ ਅਤੇ ਸੋਮਿਆਂ ਦੀ ਸੂਚੀ ਹੈ।
ਕੋਟਕਪੂਰਾ ਵਿਖੇ ਪੰਜਾਬੀ ਵਿਕੀਪੀਡੀਆ ਦੀ ਵਰਕਸ਼ਾਪ
ਇਹ ਵੀ ਵੇਖੋ:
ਹੋਰ ਭਾਸ਼ਾਵਾਂ ਨਾਲ ਸੰਬੰਧਿਤ ਵਿਕੀਪੀਡੀਆ ਕੜੀਆਂ -
ਸੱਥ ਦੀ ਪੁਰਾਣੀ ਚਰਚਾ
1 , 2 , 3 , 4 , 5 , 6 , 7 , 8 , 9 , 10 , 11 , 12 , 13 , 14 , 15 , 16 , 17 , 18 , 19 , 20 , 21 , 22 , 23 , 24
, 25 , 26 , 27 , 28 , 29 , 30 , 31 , 32
This page has archives.
ਸਤਿ ਸ੍ਰੀ ਅਕਾਲ ਜੀ, ਆਪਣੇ ਪੰਜਾਬੀ ਭਾਈਚਾਰੇ ਦੇ ਵਰਤੋਂਕਾਰ ਨਿਸ਼ਾਨ ਸਿੰਘ ਵਿਰਦੀ ਜੀ ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਫ਼ਿਰੋਜ਼ਪੁਰ ਵਿੱਚ ਪੜ੍ਹਾਉਂਦੇ ਹਨ। ਪਿਛਲੇ ਦਿਨਾਂ ਵਿੱਚ ਉਹਨਾਂ ਵੱਲੋਂ ਸੰਪਰਕ ਕਰਕੇ ਕਾਲਜ ਵਿੱਚ ਨਵੇਂ ਵਿਦਿਆਰਥੀਆਂ ਨੂੰ ਵਿਕੀਮੀਡੀਆ ਦੇ ਪ੍ਰਾਜੈਕਟਾਂ ਨਾਲ਼ ਜਾਣੂ ਕਰਵਾਉਣ ਲਈ ਇੱਕ ਵਰਕਸ਼ਾਪ ਕਰਾਉਣ ਦੀ ਇੱਛਾ ਪ੍ਰਗਟ ਕੀਤੀ ਗਈ ਸੀ। ਇਸ ਵਰਕਸ਼ਾਪ ਦਾ ਮੁੱਖ ਮਕਸਦ ਕਾਲਜ ਦੇ ਵਿਦਿਆਰਥੀਆਂ ਨੂੰ ਵਿਕੀ ਪ੍ਰਾਜੈਕਟਾਂ ਨਾਲ਼ ਜਾਣੂ ਕਰਵਾਉਣਾ ਅਤੇ ਪੰਜਾਬੀ ਭਾਈਚਾਰੇ ਵਿੱਚ ਸ਼ਾਮਲ ਹੋਣ ਉਤਸ਼ਾਹਿਤ ਕਰਨਾ ਹੈ। ਕਾਲਜ ਦੇ ਪ੍ਰਬੰਧਕਾਂ ਨੇ ਵੀ ਇਸ ਵਰਕਸ਼ਾਪ ਨੂੰ ਕਰਵਾਉਣ ਦੇ ਪਰਵਾਨਗੀ ਦੇ ਦਿੱਤੀ ਹੈ। ਕਾਲਜ ਵਿੱਚ ਇਸ ਵਰਕਸ਼ਾਪ ਦੇ ਸਾਰੇ ਪ੍ਰਬੰਧਾਂ ਦੀ ਜ਼ਿੰਮੇਵਾਰੀ ਨਿਸ਼ਾਨ ਸਿੰਘ ਵਿਰਦੀ ਜੀ ਨੇ ਲਈ ਹੈ। ਇਹ ਵਰਕਸ਼ਾਪ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਧਿਆਨ ਵਿੱਚ ਰੱਖਦੇ ਹੋਏ ਉਸਦੇ ਨੇੜੇ ਦੇ ਦਿਨ ੬ ਮਾਰਚ ਨੂੰ ਕਰਵਾਈ ਜਾ ਰਹੀ ਹੈ।
ਇਸ ਵਰਕਸ਼ਾਪ ਵਿੱਚ ਜੇਕਰ ਕੋਈ ਵਰਤੋਂਕਾਰ ਪੰਜਾਬੀ ਭਾਈਚਾਰੇ ਵਿੱਚੋਂ ਉੱਥੇ ਸਪੀਕਰ ਦੇ ਤੌਰ ਤੇ ਸ਼ਾਮਲ ਹੋਣਾ ਚਾਹੁੰਦਾ ਹੈ ਤਾਂ ਆਪਣੀ ਇੱਛਾ ਪ੍ਰਗਟ ਕਰ ਸਕਦਾ ਹੈ। ਧੰਨਵਾਦ। -- Kuldeep (Punjabi Wikimedians) (ਗੱਲ-ਬਾਤ ) 17:21, 22 ਫ਼ਰਵਰੀ 2026 (UTC) ਜਵਾਬ
ਸਤਿ ਸ੍ਰੀ ਅਕਾਲ ਜੀ,
ਸਮੂਹ ਪੰਜਾਬੀ ਵਿਕੀਮੀਡੀਅਨਜ਼ ਨੂੰ ਦੱਸਦਿਆਂ ਖ਼ੁਸ਼ੀ ਹੋ ਰਹੀ ਹੈ ਕਿ ਪੰਜਾਬੀ ਵਿਕੀਮੀਡੀਅਨਜ਼ ਯੂਜ਼ਰ ਗਰੁੱਪ ਵੱਲੋਂ 21 ਅਤੇ 22 ਮਾਰਚ 2026 ਨੂੰ ਚੰਡੀਗੜ੍ਹ ਵਿਖੇ ਇੱਕ ਵਿਸ਼ੇਸ਼ ਦੋ-ਰੋਜ਼ਾ ਸਮਰੱਥਾ ਨਿਰਮਾਣ (Capacity Building) ਵਰਕਸ਼ਾਪ ਕਰਵਾਈ ਜਾ ਰਹੀ ਹੈ। ਇਸ ਵਰਕਸ਼ਾਪ ਦਾ ਮੁੱਖ ਮਕਸਦ ਸਾਡੇ ਸਰਗਰਮ ਮੈਂਬਰਾਂ ਦੇ 'ਆਨ-ਵਿਕੀ' ਯੋਗਦਾਨ ਦੇ ਨਾਲ-ਨਾਲ ਉਹਨਾਂ ਦੇ 'ਆਫ-ਵਿਕੀ' ਹੁਨਰਾਂ (ਜਿਵੇਂ ਕਿ ਕਮਿਊਨੀਕੇਸ਼ਨ, ਲੀਡਰਸ਼ਿਪ ਅਤੇ ਪਾਰਟਨਰਸ਼ਿਪ) ਨੂੰ ਨਿਖਾਰਨਾ ਹੈ। ਇਸ ਪ੍ਰੋਗਰਾਮ ਵਿੱਚ ਵਿਕੀਮੀਡੀਆ ਸੰਸਥਾ ਅਤੇ OKI (IIIT-H) ਦੇ ਸਟਾਫ ਮੈਂਬਰ ਅਤੇ ਹੋਰ ਮਾਹਿਰ ਵੀ ਸ਼ਾਮਲ ਹੋਣਗੇ।
ਜੇਕਰ ਤੁਸੀਂ ਇਸ ਵਰਕਸ਼ਾਪ ਵਿੱਚ ਸ਼ਾਮਲ ਹੋਣ ਦੀ ਇੱਛਾ ਰੱਖਦੇ ਹੋ ਤਾਂ ਤੁਸੀਂ ਆਪਣੀ ਇੱਛਾ ਇਸ ਆਨਲਾਈਨ ਅਰਜ਼ੀ ਨੂੰ ਭਰਕੇ ਬਿਆਨ ਕਰ ਸਕਦੇ ਹੋ ਜਿਸਦੀ ਆਖ਼ਰੀ ਮਿਤੀ 4 ਮਾਰਚ 2026 ਹੈ। ਚੁਣੇ ਗਏ ਵਰਤੋਂਕਾਰਾਂ ਨੂੰ ਅਗਲੀ ਜਾਣਕਾਰੀ ਈਮੇਲ ਰਾਹੀਂ ਦਿੱਤੀ ਜਾਵੇਗੀ।
ਰਜਿਸਟ੍ਰੇਸ਼ਨ ਲਿੰਕ: ਗੂਗਲ ਫਾਰਮ
-- Kuldeep (Punjabi Wikimedians) (ਗੱਲ-ਬਾਤ ) 18:12, 26 ਫ਼ਰਵਰੀ 2026 (UTC) ਜਵਾਬ
ਜੋ ਲੋਕ ਇਹ ਜਾਨਣ ਦੀ ਇੱਛਾ ਰੱਖਦੇ ਹਨ ਕਿ ਵਿਕੀਪੀਡੀਆ ਕਿਵੇਂ ਕੰਮ ਕਰਦਾ ਹੈ ਅਤੇ ਇਸਨੂੰ ਕਿਵੇਂ ਸੋਧਿਆ ਜਾ ਸਕਦਾ ਹੈ। ਇਸਦੇ ਲਈ 20 ਮਾਰਚ ਨੂੰ ਇੱਕ ਚੰਡੀਗੜ੍ਹ ਵਿਖੇ ਹੀ ਵਰਕਸ਼ਾਪ ਕਰਵਾਈ ਜਾਵੇਗੀ। ਇਸ ਵਿੱਚ ਉਹਨਾਂ ਨੂੰ ਵਿਸਥਾਰ ਵਿੱਚ ਵਿਕੀਪੀਡੀਆ ਅਤੇ ਇਸਦੇ ਪ੍ਰਾਜੈਕਟਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਸਿੱਖਣ ਦੇ ਇੱਛੁਕ ਇਹ ਗੂਗਲ ਫਾਰਮ ਭਰ ਸਕਦੇ ਹਨ।
-- Kuldeep (Punjabi Wikimedians) (ਗੱਲ-ਬਾਤ ) 17:28, 27 ਫ਼ਰਵਰੀ 2026 (UTC) ਜਵਾਬ
ਕੁੱਝ ਕਾਰਨਾਂ ਕਰਕੇ ਇਹ ਆਊਟਰੀਚ ਵਰਕਸ਼ਾਪ ਮਾਰਚ ਮਹੀਨੇ ਵਿੱਚ ਨਹੀਂ ਹੋਵੇਗੀ। ਰਜਿਸਟਰ ਕੀਤੇ ਵਰਤੋਂਕਾਰਾਂ ਨੂੰ ਇਹ ਜਾਣਕਾਰੀ ਈਮੇਲ ਰਾਹੀਂ ਵੀ ਭੇਜ ਦਿੱਤੀ ਗਈ ਹੈ। -- Kuldeep (Punjabi Wikimedians) (ਗੱਲ-ਬਾਤ ) 12:01, 18 ਮਾਰਚ 2026 (UTC) ਜਵਾਬ
ਸਤਿ ਸ੍ਰੀ ਅਕਾਲ ਜੀ,
ਪੰਜਾਬੀ ਵਿਕੀਮੀਡੀਅਨਜ਼ ਨਾਲ ਜੁੜੇ ਸਾਰੇ ਮੈਂਬਰਾਂ ਨਾਲ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਕਿ ਪੰਜਾਬੀ ਵਿਕੀਮੀਡੀਅਨਜ਼ ਯੂਜ਼ਰ ਗਰੁੱਪ ਵੱਲੋਂ ਵੂਮੈਨ ਡੇ (ਮਹਿਲਾ ਦਿਵਸ) ਦੇ ਉਤਸਵ ਮੌਕੇ ਇੱਕ ਵਿਸ਼ੇਸ਼ ਬੈਠਕ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਬੈਠਕ 9 ਮਾਰਚ ਨੂੰ ਪਟਿਆਲਾ ਵਿਖੇ (ਪੰਜਾਬੀ ਯੂਨੀਵਰਸਿਟੀ ਦੇ ਨੇੜੇ) ਕਰਵਾਈ ਜਾਵੇਗੀ।
ਇਸ ਬੈਠਕ ਦਾ ਮੁੱਖ ਉਦੇਸ਼ ਵਿਕੀਮੀਡੀਆ ਪ੍ਰੋਜੈਕਟਾਂ ਵਿੱਚ ਨਵੇਂ ਮਹਿਲਾ ਐਡਿਟਰਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨਾ ਅਤੇ ਉਨ੍ਹਾਂ ਨੂੰ ਵਿਕੀਪੀਡੀਆ ਨਾਲ ਜਾਣ-ਪਛਾਣ ਕਰਵਾਉਣਾ ਹੈ। ਇਸ ਦੌਰਾਨ ਨਵੇਂ ਐਡਿਟਰਾ ਨੂੰ ਸੰਪਾਦਨ ਪ੍ਰਕਿਰਿਆ, ਹਵਾਲੇ ਜੋੜਨ ਅਤੇ ਲੇਖ ਵਧਾਉਣ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਖ਼ਾਸ ਤੌਰ 'ਤੇ, ਇਸ ਬੈਠਕ ਦਾ ਕੇਂਦਰ ਔਰਤਾਂ ਨਾਲ ਸੰਬੰਧਿਤ ਮੌਜੂਦਾ ਲੇਖਾਂ ਦੇ ਸੁਧਾਰ 'ਤੇ ਰਹੇਗਾ।
Tamanpreet Kaur (ਗੱਲ-ਬਾਤ ) 14:23, 27 ਫ਼ਰਵਰੀ 2026 (UTC) ਜਵਾਬ
ਸਤਿ ਸ੍ਰੀ ਅਕਾਲ ਜੀ, ਜਿਵੇਂ ਕਿ ਪਿਛਲੇ ਸਾਲ ਆਪਾਂ ਆਪਣੇ ਪੰਜਾਬੀ ਭਾਈਚਾਰੇ ਦੇ ਪੂਰੇ ਸਾਲ ਦੀਆਂ ਗਤੀਵਿਧੀਆਂ ਨੂੰ ਮੁੱਖ ਰੱਖਦੇ ਹੋਏ ਇੱਕ ਯੋਜਨਾ ਬਣਾਈ ਸੀ ਜੋ ਕਿ ਮਈ 2026 ਵਿੱਚ ਪੂਰੀ ਹੋ ਜਾਵੇਗੀ। ਇਸ ਦੀ ਤਰ੍ਹਾਂ ਹੀ ਹੁਣ ਸਾਲ ਜੂਨ 2026 ਤੋਂ ਮਈ 2027 ਦੇ ਲਈ ਯੋਜਨਾ ਬਣਾ ਰਹੇ ਹਾਂ। ਇਹਨਾਂ ਵਿੱਚ ਆਪਣੇ ਭਾਈਚਾਰੇ ਲਈ ਆਫ਼ਲਾਈਨ ਬੈਠਕ, ਵਰਕਸ਼ਾਪ, ਵਿਕੀ ਮੁਕਾਬਲੇ ਆਦਿ ਸ਼ਾਮਲ ਹਨ। ਇਹਨਾਂ ਦੀ ਪੂਰੀ ਜਾਣਕਾਰੀ ਤੁਸੀਂ ਹੇਠ ਦਿੱਤੇ ਲਿੰਕਾਂ ਉੱਤੇ ਦੇਖ ਸਕਦੇ ਹੋ। ਤੁਸੀਂ ਇਹਨਾਂ ਗਤੀਵਿਧੀਆਂ ਲਈ ਆਪਣੇ ਵਿਚਾਰ ਜਾਂ ਟਿੱਪਣੀਆਂ ਇਸੇ ਦੇ ਜਵਾਬ ਵਿੱਚ ਦੇ ਸਕਦੇ ਹੋ। ਧੰਨਵਾਦ।
--KuldeepBurjBhalaike (Talk ) 06:15, 7 ਮਾਰਚ 2026 (UTC) ਜਵਾਬ
ਜਿਸ ਤਰ੍ਹਾਂ ਉੱਪਰ ਕੁੱਝ ਗਤੀਵਿਧੀਆਂ ਬਾਰੇ ਸਾਂਝਾ ਕੀਤਾ ਗਿਆ ਸੀ, ਮੈਂ ਉਹਨਾਂ ਬਾਰੇ ਕੁੱਝ ਅੱਪਡੇਟ ਸਾਂਝਾ ਕਰਨਾ ਚਾਹੁੰਦਾ ਹਾਂ। ਇਹਨਾਂ ਦੋਵਾਂ ਗਤੀਵਿਧੀਆਂ ਦੇ ਆਯੋਜਕਾਂ ਨੂਂ ਵਿਸ਼ੇਸ਼ ਤੌਰ ਤੇ ਵਧਾਈ ਦੇਣਾ ਚਾਹੁੰਦਾ ਹਾਂ ਕਿਉਂਕਿ ਸਾਨੂੰ ਲੋੜ ਹੈ ਕਿ ਭਾਈਚਾਰੇ ਵਿੱਚ ਵੱਖ-ਵੱਖ ਲੋਕ ਅੱਗੇ ਆਉਣ ਅਤੇ ਇਹੋ ਜਿਹੇ ਹੋਰ ਪ੍ਰੋਗਰਾਮ ਉਲੀਕਣ।
ਮਹਿਲਾ ਦਿਵਸ ਨੂੰ ਮੁੱਖ ਰੱਖਦੇ ਹੋਏ ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਫ਼ਿਰੋਜ਼ਪੁਰ ਇੱਕ ਆਊਟਰੀਚ ਵਰਕਸ਼ਾਪ ਕਰਵਾਈ ਗਈ ਜਿਸ ਵਿੱਚ 100 ਤੋਂ ਵੱਧ ਵਿਦਿਆਰਥੀਆਂ ਅਤੇ ਸਟਾਫ਼ ਨੇ ਹਿੱਸਾ ਲਿਆ। ਜਿਸ ਵਿੱਚ ਵਿਕੀਪੀਡੀਆ ਲਹਿਰ ਕੀ ਹੈ ਅਤੇ ਇਸਦੇ ਪ੍ਰਾਜੈਕਟ ਪੰਜਾਬੀ ਭਾਸ਼ਾ ਵਿੱਚ ਕਿਵੇਂ ਕੰਮ ਕਰਦੇ ਹਨ ਅਤੇ ਅਸੀਂ ਇਹਨਾਂ ਨੂੰ ਕਿਵੇਂ ਵਰਤ ਸਕਦੇ ਹਾਂ ਅਤੇ ਕਿਵੇਂ ਇਹਨਾਂ ਵਿੱਚ ਸੋਧ ਵੀ ਕੀਤੀ ਜਾ ਸਕਦੀ ਹੈ ਆਦਿ ਬਾਰੇ ਦੱਸਿਆ ਗਿਆ। ਇਸ ਵਰਕਸ਼ਾਪ ਨੂੰ ਕਰਵਾਉਣ ਦੀ ਪੂਰੀ ਜ਼ਿੰਮੇਵਾਰੀ ਨਿਸ਼ਾਨ ਸਿੰਘ ਵਿਰਦੀ ਜੀ ਨੇ ਲਈ ਸੀ। (ਆਊਟਰੀਚ ਡੈਸਬੋਰਡ )
ਦੂਜੀ ਗਤੀਵਿਧੀ ਮਹਿਲਾ ਦਿਵਸ ਉੱਤੇ ਤਮਨਪ੍ਰੀਤ ਕੌਰ ਅਤੇ ਤਰਨਪ੍ਰੀਤ ਗੋਸਵਾਮੀ ਜੀ ਵੱਲੋਂ ਪਟਿਆਲਾ ਵਿਖੇ ਮਹਿਲਾ ਮੀਟਅੱਪ ਕਰਵਾਇਆ ਗਿਆ। ਜਿਸ ਵਿੱਚ 10 ਮਹਿਲਾ ਵਿਕੀਮੀਡੀਅਨਜ਼ ਨੇ ਭਾਗ ਲਿਆ। ਇਸ ਦੌਰਾਨ 4 ਨਵੇਂ ਵਰਕੋਂਕਾਰ ਖ਼ਾਤੇ ਵੀ ਬਣਾਏ ਗਏ। ਇਸ ਵਿੱਚ ਵਿਕੀਪੀਡੀਆ ਸੋਧ ਅਤੇ ਵਿਕੀਸਰੋਤ ਦੇ ਮੁੱਢਲੇ ਗਿਆਨ ਬਾਰੇ ਚਰਚਾ ਕੀਤੀ ਗਈ। (ਆਊਟਰੀਚ ਡੈਸਬੋਰਡ )
ਆਖ਼ਰੀ ਅੱਪਡੇਟ ਆਗਾਮੀ 21 ਅਤੇ 22 ਮਾਰਚ 2026 ਨੂੰ ਹੋਣ ਵਾਲੀ ਵਰਕਸ਼ਾਪ ਹੁਣ ਚੰਡੀਗੜ੍ਹ ਦੀ ਬਜਾਏ ਪਟਿਆਲਾ ਵਿਖੇ ਕਰਵਾਈ ਜਾਵੇਗੀ। ਸੋ ਮੈਂ ਬੇਨਤੀ ਕਰਾਂਗਾ ਜਿਹਨਾਂ ਨੇ ਪਿਛਲੇ ਮੈਸੇਜ ਵਿੱਚ ਦਿੱਤਾ ਫਾਰਮ ਨਹੀਂ ਭਰਿਆ ਸੀ ਉਹ ਇਹ ਫਾਰਮ ਕੱਲ੍ਹ ਭਾਵ 11 ਮਾਰਚ ਤੱਕ ਭਰ ਸਕਦੇ ਹਨ। ਧੰਨਵਾਦ ਜੀ। -- Kuldeep (Punjabi Wikimedians) (ਗੱਲ-ਬਾਤ ) 12:38, 10 ਮਾਰਚ 2026 (UTC) ਜਵਾਬ
Hi, I’m Johannes from Wikimedia Deutschland ’s Technical Wishes team . Apologies for writing in English. ਕਿਰਪਾ ਕਰਕੇ ਆਪਣੀ ਭਾਸ਼ਾ ਵਿੱਚ ਤਰਜਮਾ ਕਰਨ ਵਿੱਚ ਮਦਦ ਕਰੋ! We are considering to work on Community Wishlist/W17: Improve VE references' automatic names and reuse . This has been a long-term issue for wikitext editors (see e.g. en:WP:VisualEditor/Named references ) which has been among the top-voted wishes in several Community Wishlist Surveys , e.g. 2017 , 2019 , 2022 or 2023 .
We would like your input on the solutions proposed on our project page: m:WMDE Technical Wishes/References/VisualEditor automatic reference names . We are considering several options, which can be combined if desired by the community.
Changing the default pattern for automatically generated reference names (currently ":n", e.g. ":0", ":1"...) to use the reference type instead (e.g. "book_reference-1").
Providing a simple mechanism for communities to configure a different default name.
Generating automatic reference names based on the domain name (if it’s a web citation).
Generating automatic reference names based on template parameters (e.g. "title" or "last"+"first") – defined by the community.
Feedback
Visit our project page to read about our proposal in detail and share your thoughts on metawiki .
Please note : We will only implement a solution if there’s clear consensus among the global community. Our intention is not to build the perfect solution, but to find a simple and lean one that alleviates the pain caused by auto generated names. We are aware that some experienced VisualEditor users might prefer an option to manually change reference names in VisualEditor, but such a UX intervention is difficult to achieve across reference types and thus out of scope for our team, we can only improve the auto-naming mechanism.
We are happy about suggestions for improving certain details of the proposed solutions. Any other feedback and alternative proposals are also welcome – even though it’s out of scope for us, it might still be relevant for future work on this topic.
Please support us interpreting consensus by clearly indicating your opinion (e.g. by using support/neutral/oppose templates). We are aware of en:WP:NOTVOTE , but given that we are facilitating this discussion with users from different wikis, potentially commenting in their native language, clearly indicating your position helps us avoid misunderstandings.
Thank you for participating! Johannes Richter (WMDE) (ਗੱਲ-ਬਾਤ ) 11:15, 19 ਮਾਰਚ 2026 (UTC) ਜਵਾਬ
(This message was sent to ਵਿਕਿਪੀਡਿਆ:ਕਮਿਊਨਟੀ ਪੋਰਟਲ and is being posted here due to a redirect.)
ਸਤਿ ਸ੍ਰੀ ਅਕਾਲ ਜੀ,
ਵਿਕੀ ਕਾਨਫਰੰਸ ਇੰਡੀਆ 2026 ਲਈ ਸਕਾਲਰਸ਼ਿਪ ਅਰਜ਼ੀਆਂ ਸ਼ੁਰੂ ਹੋ ਗਈਆਂ ਹਨ। ਇਹ ਕਾਨਫਰੰਸ 4 ਸਤੰਬਰ ਤੋਂ 6 ਸਤੰਬਰ 2026 ਤੱਕ ਕੋਚੀ (ਭਾਰਤ) ਵਿੱਚ ਹੋਵੇਗੀ।
ਵਿਕੀ ਕਾਨਫਰੰਸ ਇੰਡੀਆ ਸਮੁੱਚੇ ਭਾਰਤ, ਦੱਖਣੀ ਏਸ਼ੀਆ ਅਤੇ ਹੋਰਨਾਂ ਦੇਸ਼ਾਂ ਦੇ ਵਿਕੀਮੀਡੀਅਨ, ਕਮਿਊਨਿਟੀ ਪ੍ਰਬੰਧਕ ਅਤੇ ਭਾਗੀਦਾਰਾਂ ਨੂੰ ਇੱਕ ਮੰਚ 'ਤੇ ਇਕੱਠਾ ਕਰਦੀ ਹੈ। ਇਹ ਇੱਕ ਅਜਿਹਾ ਮੰਚ ਹੈ ਜਿੱਥੇ ਅਸੀਂ ਇੱਕ-ਦੂਜੇ ਨਾਲ ਜੁੜਦੇ ਹਾਂ, ਨਵਾਂ ਸਿੱਖਦੇ ਹਾਂ, ਆਪਣੇ ਤਜ਼ਰਬੇ ਸਾਂਝੇ ਕਰਕੇ, ਮੁਫ਼ਤ ਗਿਆਨ ਦੀ ਲਹਿਰ (free knowledge movement) ਨੂੰ ਮਜ਼ਬੂਤ ਕਰਨ ਲਈ ਮਿਲ ਕੇ ਕੰਮ ਕਰਦੇ ਹਾਂ।
ਜੇਕਰ ਤੁਸੀਂ ਵਿਕੀਮੀਡੀਆ ਪ੍ਰੋਜੈਕਟਾਂ ਵਿੱਚ ਸਰਗਰਮ ਹੋ ਜਾਂ ਕਮਿਊਨਿਟੀ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੋ, ਤਾਂ ਅਸੀਂ ਤੁਹਾਨੂੰ ਸਕਾਲਰਸ਼ਿਪ ਲਈ ਅਪਲਾਈ ਕਰਨ ਲਈ ਉਤਸ਼ਾਹਿਤ ਕਰਦੇ ਹਾਂ। ਇਸ ਬਾਰੇ ਵਿਸਥਾਰ ਵਿੱਚ ਜਾਣਕਾਰੀ ਅੱਗੇ ਦਿੱਤੀ ਗਈ ਹੈ। 🙂
ਅਪਲਾਈ ਕਰਨ ਦੀ ਆਖਰੀ ਮਿਤੀ: [15 ਅਪ੍ਰੈਲ 2026, ਰਾਤ 11:59 ਵਜੇ ਤੱਕ (IST)]
ਅਰਜ਼ੀ ਦਾ ਲਿੰਕ (Application link): https://docs.google.com/forms/d/e/1FAIpQLSdA3rR9xX_k31dzJrjM5MTDNYNUIRcAB45S4TflsYCbGJNrzg/viewform
ਵਧੇਰੇ ਜਾਣਕਾਰੀ (More information): WCI 2026 Scholarship metawiki
ਕਿਰਪਾ ਕਰਕੇ ਇਸ ਜਾਣਕਾਰੀ ਨੂੰ ਆਪਣੀ ਕਮਿਊਨਿਟੀ ਦੇ ਹੋਰ ਮੈਂਬਰਾਂ ਨਾਲ ਵੀ ਸਾਂਝਾ ਕਰੋ।
ਧੰਨਵਾਦ,
ਵਿਕੀ ਕਾਨਫਰੰਸ ਇੰਡੀਆ 2026 ਪ੍ਰਬੰਧਕ ਕਮੇਟੀ
-Gnoeee (ਗੱਲ-ਬਾਤ ) 21:16, 28 ਮਾਰਚ 2026 (UTC) ਜਵਾਬ
Join the sixth Ukraine’s Cultural Diplomacy Month on Wikipedia!
Join our campaign!
ਕਿਰਪਾ ਕਰਕੇ ਆਪਣੀ ਭਾਸ਼ਾ ਵਿੱਚ ਤਰਜਮਾ ਕਰਨ ਵਿੱਚ ਮਦਦ ਕਰੋ
Dear Wikipedians!
Wikimedia Ukraine , in cooperation with the MFA of Ukraine and Ukrainian Institute , has launched the sixth edition of writing challenge "Ukraine's Cultural Diplomacy Month ", which lasts from 1st April until 30th April 2026 .
The initiative aims to promote knowledge about Ukrainian culture abroad by creating and improving Wikipedia articles in multiple languages. This year marks the sixth edition of the campaign, which will focus on contemporary culture, making today’s artistic voices and practices more visible to international audiences.
🧩How to participate?
Choose an article from the suggested list → Write an article in your language, or improve an existing one according to the rules → Add your contribution to the contest page and calculate your points → Win prizes and receive a certificate of participation → Become a promoter of truthful knowledge about Ukraine.
🧩Check our main page for more information .
If you are interested in coordinating long-term community engagement for the campaign and becoming a local ambassador, we would love to hear from you! Please let us know your interest.
If not, then we encourage you to translate the landing page of the contest and banner into your own language.
Also, we set up a banner to notify users of the possibility to participate in this challenge!
OlesiaLukaniuk (WMUA) (talk ) 04:35, 1 April 2026 (UTC)
(This message was sent to ਵਿਕਿਪੀਡਿਆ:ਕਮਿਊਨਟੀ ਪੋਰਟਲ and is being posted here due to a redirect.)
Hello everyone,
This is a notice regarding an ongoing data migration on Wikidata that may affect your election-related templates and Lua modules (such as Module:Itemgroup/list).
The Change:
Currently, many templates pull electoral maps from Wikidata using the property P1846 , combined with the qualifier P180 : Q19571328 .
We are migrating this data (across roughly 4,000 items) to a newly created, dedicated property: P14226 .
What You Need To Do:
To ensure your templates and infoboxes do not break or lose their maps, please update your local code to fetch data from P14226 instead of the old P1846 + P180 structure. A list of pages was generated using Wikimedia Global Search.
Deadline:
We are temporarily retaining the old data on P1846 to allow for a smooth transition. However, to complete the data cleanup on Wikidata, the old P1846 statements will be removed after May 1, 2026 . Please update your modules and templates before this date to prevent any disruption to your wiki's election articles.
Let us know if you have any questions or need assistance with the query logic. Thank you for your help! ZI Jony using MediaWiki message delivery (ਗੱਲ-ਬਾਤ ) 17:12, 3 ਅਪਰੈਲ 2026 (UTC) ਜਵਾਬ
(This message was sent to ਵਿਕਿਪੀਡਿਆ:ਕਮਿਊਨਟੀ ਪੋਰਟਲ and is being posted here due to a redirect.)
"Kindly feel free to translate this text into your own language."
Dear Community member,
We would like to invite you all to the April edition of the South Asia Open Community Call that will focus on a discussion with the leadership of the Wikimedia Foundation on their Annual Plan (2026-2027) .
The Foundation’s Annual Plan is a high-level roadmap for what the organisation aims to achieve in the coming year. It includes not only the foundation’s Goals, Progress, and plan but also a summary of Global Trends that impact the present and future of our movement.
This is the right time for the South Asia community to participate and share their thoughts on the Wikimedia Foundation’s annual plan, helping shape it together. Share your hopes, concerns, bold ideas, and specific requests to contribute to the Foundation’s planning.
Hence, the next South Asia Open Community Call will be hosted on the following dates/times. Please mark the same in your calendar and sign up here .
Platform: Google Meet
Date: 17th April, 2026
Time: 1930-2045 IST (1400-1515 UTC)
Registration Link: here
Note: Only those who have registered will receive the joining link.
Look forward to seeing you on the call,
Best, MediaWiki message delivery (ਗੱਲ-ਬਾਤ ) 18:41, 5 ਅਪਰੈਲ 2026 (UTC) ਜਵਾਬ
ਪਿਆਰੇ ਵਿਕੀਮੀਡੀਅਨ,
ਸਾਨੂੰ ਇਹ ਸਾਂਝਾ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਵਿਕੀਕਾਨਫਰੰਸ ਇੰਡੀਆ 2026 ਲਈ ਸਕਾਲਰਸ਼ਿਪ ਅਰਜ਼ੀਆਂ ਇਸ ਸਮੇਂ ਖੁੱਲ੍ਹੀਆਂ ਹਨ ਅਤੇ ਆਖਰੀ ਮਿਤੀ ਨੇੜੇ ਆ ਰਹੀ ਹੈ।
ਵਿਕੀਕਾਨਫਰੰਸ ਇੰਡੀਆ 2026
ਤੁਸੀਂ ਹੋਰ ਜਾਣਕਾਰੀ ਅਤੇ ਅਰਜ਼ੀ ਫਾਰਮ ਮੈਟਾ ਵਿਕੀ 'ਤੇ ਸਕਾਲਰਸ਼ਿਪ ਪੰਨੇ 'ਤੇ ਲੱਭ ਸਕਦੇ ਹੋ।
ਸਕਾਲਰਸ਼ਿਪ ਦੀ ਆਖਰੀ ਮਿਤੀ: 15 ਅਪ੍ਰੈਲ 2026, ਰਾਤ 11:59 IST
ਸਿਰਫ ਕੁਝ ਦਿਨ ਬਾਕੀ ਹਨ, ਜੇਕਰ ਤੁਸੀਂ ਪਹਿਲਾਂ ਹੀ ਅਰਜ਼ੀ ਨਹੀਂ ਦਿੱਤੀ ਹੈ ਤਾਂ ਅਸੀਂ ਤੁਹਾਨੂੰ ਅਰਜ਼ੀ ਦੇਣ ਲਈ ਉਤਸ਼ਾਹਿਤ ਕਰਦੇ ਹਾਂ ਅਤੇ ਕਿਰਪਾ ਕਰਕੇ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਇਸਨੂੰ ਆਪਣੇ ਭਾਈਚਾਰੇ ਨਾਲ ਸਾਂਝਾ ਕਰੋ ਅਤੇ ਦੂਜਿਆਂ ਨੂੰ ਅਰਜ਼ੀ ਦੇਣ ਲਈ ਉਤਸ਼ਾਹਿਤ ਕਰੋ।
ਵਧੇਰੇ ਜਾਣਕਾਰੀ ਅਤੇ ਨਿਯਮਤ ਅਪਡੇਟਸ ਲਈ, ਅਸੀਂ ਤੁਹਾਨੂੰ ਕਾਨਫਰੰਸ ਮੈਟਾ ਪੰਨੇ 'ਤੇ ਜਾਣ ਲਈ ਉਤਸ਼ਾਹਿਤ ਕਰਦੇ ਹਾਂ।
ਵਿਕੀਕਾਨਫਰੰਸ ਇੰਡੀਆ 2026 ਪ੍ਰਬੰਧਕ ਟੀਮ ਵੱਲੋਂ,
ਨਿੱਘਾਂ ਭਰਿਆ ਸਵਾਗਤ। Jagmit Singh Brar (ਗੱਲ-ਬਾਤ ) 03:44, 13 ਅਪਰੈਲ 2026 (UTC) ਜਵਾਬ
The Indic MediaWiki Developers User Group is pleased to announce the upcoming Indic Wikimedia Hackathon Hyderabad 2026 , scheduled to take place in Hyderabad from 26 - 28 June 2026 (with 25 June as Day 0), in collaboration with the IIITH-OKI and OSDG club at International Institute of Information Technology, Hyderabad .
Wikimedia hackathons are spaces for developers, designers, content editors, and other community stakeholders to collaborate on building technical solutions that help improve tools, workflows, and overall user experience across Wikimedia projects.
The hackathon is intended for:
Technical contributors active in the Wikimedia technical ecosystem, including developers, maintainers (admins/interface admins), translators, designers, researchers, documentation writers, etc.
Content contributors having an in-depth understanding of technical issues in their home Wikimedia projects like Wikipedia, Wikisource, Wiktionary, etc.
Contributors from other FOSS communities or those who have participated in Wikimedia events in the past and would like to begin contributing to Wikimedia technical spaces.
Participants may work on curated hackathon tasks and are also encouraged to propose their own ideas, supported by a clear problem statement and a proposed approach.
To encourage participation and support promising contributions, scholarships will be provided to support participants’ related expenses.
Apply here:
Scholarship application form (Deadline: 2 May 2026): Google form
More information:
We encourage interested contributors to apply and participate. Further updates, including program details and venue, will be shared on the Meta page.
If you have any questions, concerns, or need support with the application, please reach out via the Meta-Wiki talk page or email at ਫਰਮਾ:Nospam .
Best Regards,
On behalf of Indic Mediawiki Developers User Group
ਸਤਿ ਸ੍ਰੀ ਅਕਾਲ ਜੀ,
ਪੰਜਾਬੀ ਸਾਹਿਤ ਸਭਾ, ਕਾਲਾਂਵਾਲੀ, ਜ਼ਿਲ੍ਹਾ ਸਿਰਸਾ ਦੇ ਸਹਿਯੋਗ ਨਾਲ ਉਸ ਵੱਲੋਂ ਚਲਾਈ ਜਾ ਰਹੀ ਪਬਲਿਕ ਲਾਇਬ੍ਰੇਰੀ ਕਾਲਾਂਵਾਲੀ ਵਿੱਚ ਸ਼ਨੀਵਾਰ, 25 ਅਪਰੈਲ, 2026 ਨੂੰ ਬਾਅਦ ਦੁਪਹਿਰ ਤਿੰਨ ਵਜੇ ਪੰਜਾਬੀ ਵਿਕੀਪੀਡੀਆ ਨਾਲ ਜਾਣ-ਪਛਾਣ ਅਤੇ ਸੰਭਾਵਨਾਵਾਂ ਵਿਸ਼ੇ ਉਪਰ ਇੱਕ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਇਸ ਵਿੱਚ ਪੰਜਾਬੀ ਵਿਕੀਪੀਡੀਆ ਅਤੇ ਹੋਰ ਪ੍ਰੋਜੈਕਟਾਂ ਬਾਰੇ ਮੁੱਢਲੀ ਜਾਣਕਾਰੀ ਦਿੱਤੀ ਜਾਵੇਗੀ। ਤੁਹਾਡਾ ਇਸ ਇਲਾਕੇ ਵਿੱਚ ਕੋਈ ਜਾਣਕਾਰ ਹੋਵੇ ਤਾਂ ਉਸ ਨੂੰ ਇਸ ਲਈ ਸੱਦਾ ਪੱਤਰ ਭੇਜ ਸਕਦੇ ਹੋ। ਕੋਈ ਨੇੜਲਾ ਵਿਕੀਮੀਡੀਅਨ ਇਸ ਵਿੱਚ ਮੇਰੇ ਸਹਿਯੋਗ ਲਈ ਆ ਸਕਦਾ ਹੈ ਤਾਂ ਜਰੂਰ ਸੰਪਰਕ ਕਰੇ। ਭਵਿੱਖ ਵਿੱਚ ਇਸ ਨੂੰ ਜਾਰੀ ਰੱਖਿਆ ਜਾਵੇਗਾ। ਤੁਹਾਡੇ ਸੁਝਾਵਾਂ ਦਾ ਵੀ ਇੰਤਜ਼ਾਰ ਰਹੇਗਾ। ਧੰਨਵਾਦ ਜੀ।
ਸੈਮੀਨਾਰ ਦੀ ਰਿਪੋਰਟ ਦਾ ਲਿੰਕ ਇਥੇ ਹੈ।
Mulkh Singh (ਗੱਲ-ਬਾਤ ) 16:47, 22 ਅਪਰੈਲ 2026 (UTC) ਜਵਾਬ
ਸਤ ਸ੍ਰੀ ਅਕਾਲ ਜੀ ਸਭ ਨੂੰ,
ਅੱਜ-ਕੱਲ੍ਹ ਅਸੀਂ, ਲਗਭਗ, ਸਭ ਆਪਣੇ 25 ਸਭ ਤੋਂ ਵੱਧ ਪੜ੍ਹੇ ਜਾਣ ਵਾਲੇ ਲੇਖਾਂ 'ਤੇ ਕੰਮ ਕਰ ਰਹੇ ਹਾਂ। ਕਿਉਂਕਿ ਇਹ ਲੇਖ ਵਧੇਰੇ ਕਰਕੇ ਗੁਰੂ ਸਾਹਿਬਾਨਾਂ ਬਾਰੇ ਹਨ, ਅਤੇ ਇਸ ਤੋਂ ਇਲਾਵਾ ਭਗਤ ਸਿੰਘ ਵਰਗੀਆਂ ਮਹੱਤਵਪੂਰਨ ਸ਼ਖ਼ਸੀਅਤਾਂ ਵੀ ਸ਼ਾਮਲ ਹਨ। ਇਨ੍ਹਾਂ ਸਭ ਬਾਰੇ ਲੇਖ ਲਿਖਦੇ ਸਮੇਂ, ਵਿਕੀਪੀਡੀਆ ਦੀ ਨਿਰਪੱਖਤਾ ਨੀਤੀ ਅਨੁਸਾਰ 'ਉਨ੍ਹਾਂ' ਦੀ ਜਗ੍ਹਾ 'ਉਹ' ਵਰਤਣਾ ਚਾਹੀਦਾ ਹੈ। ਪਰ ਧਾਰਮਿਕ ਵਿਸ਼ਵਾਸਾਂ ਅਤੇ ਇਜ਼ੱਤ ਨੂੰ ਧਿਆਨ ਵਿੱਚ ਰੱਖਦਿਆਂ ਇਸ 'ਤੇ ਗੱਲ ਕਰਨੀ ਬਿਹਤਰ ਹੋਵੇਗੀ। ਇਸ ਬਾਰੇ ਪਹਿਲਾਂ ਇੱਕ-ਦੋ ਬੈਠਕਾਂ ਵਿੱਚ ਵੀ ਗੱਲ ਸ਼ੁਰੂ ਹੋਈ ਹੈ ਪਰ ਕਦੀ ਕੁਝ ਨਿਚੋੜ ਨਹੀਂ ਨਿਕਲ ਪਾਇਆ। ਜੇਕਰ ਕੋਈ ਇਸ ਬਾਰੇ ਆਪਣੇ ਵਿਚਾਰ ਸਾਂਝੇ ਕਰਨਾ ਚਾਹੇ, ਤਾਂ ਬਹੁਤ ਮਿਹਰਬਾਨੀ ਹੋਵੇਗੀ। ਸ਼ੁਕਰਾਨੇ Nitesh Gill (ਗੱਲ-ਬਾਤ ) 17:34, 28 ਅਪਰੈਲ 2026 (UTC) ਜਵਾਬ
@Nitesh Gill ਜੀ ਤੁਹਾਡਾ ਬਹੁਤ ਧੰਨਵਾਦ ਇਸ ਜ਼ਰੂਰੀ ਗੱਲ ਨੂੰ ਵਿਕੀਪੀਡੀਆ ਸੱਥ ਉੱਤੇ ਸ਼ੁਰੂ ਕਰਨ ਲਈ ਤਾਂ ਕਿ ਇਸ ਵਿੱਚ ਸਭ ਦੀ ਭਾਗੀਦਾਰੀ ਵੀ ਹੋ ਸਕੇ ਅਤੇ ਇਸ ਕੋਈ ਰਾਹ ਲੱਭਕੇ ਕੋਈ ਖ਼ਾਸ ਨੀਤੀ ਨੂੰ ਅੱਪਡੇਟ ਕੀਤਾ ਜਾ ਸਕੇ ਜਾਂ ਇਸ ਲਈ ਕੋਈ ਅਲੱਗ ਤੋਂ ਨੀਤੀ ਬਣਾਈ ਜਾ ਸਕੇ। ਮੇਰਾ ਵਿਚਾਰ ਹੈ ਕਿ ਧਰਮ ਇੱਕ ਬਹੁਤ ਹੀ ਸੰਜੀਦਾ ਵਿਸ਼ਾ ਹੈ ਇਸ ਆਪਾਂ ਧਰਮ ਦੇ ਬਾਬਤ ਲੇਖਾਂ ਤੋਂ ਸ਼ੁਰੂ ਕਰ ਸਕਦੇ ਹਾਂ ਅਤੇ ਫਿਰ ਹੋਰ ਵਿਸ਼ਿਆਂ ਉੱਤੇ ਚਰਚਾ ਕਰ ਸਕਦੇ ਹਾਂ। ਮੈਂ ਕੁੱਝ ਸਫ਼ਿਆਂ ਦੇ ਲਿੰਕ ਸਾਂਝਾ ਕਰ ਰਿਹਾ ਜਿਸ ਉੱਤੇ ਪੰਜਾਬੀ ਭਾਈਚਾਰੇ ਨੇ ਹਾਲੀਆ ਹੀ ਉਹਨਾਂ ਨੂੰ ਅੱਪਡੇਟ ਕੀਤਾ ਸੀ (ਜਾਂ ਕੋਸ਼ਿਸ਼ ਕੀਤੀ ਸੀ)
ਹਾਲੀਆ ਸ਼ੁਰੂ ਕੀਤੇ ਸਫ਼ੇ -
ਸ਼ਬਦ ਜੋੜ (Spelling) ਬਾਰੇ - ਲਿੰਕ
ਵਿਕੀਪੀਡੀਆ ਚੰਗਾ ਲੇਖ (Good Article) - ਲਿੰਕ
ਇਸ ਉੱਤੇ ਕੋਈ ਖ਼ਾਸ ਨਤੀਜੇ ਉੱਤੇ ਪਹੁੰਚਣ ਤੋਂ ਬਾਅਦ ਆਪਾਂ ਹੇਠ ਦਿੱਤੇ ਸਫ਼ੇ ਨੂੰ ਅੱਪਡੇਟ ਕਰ ਦੇਵਾਂਗੇ -
ਵਿਕੀਪੀਡੀਆ:ਸ਼ੈਲੀ ਦਸਤਾਵੇਜ਼/ਸਿੱਖ ਧਰਮ ਨਾਲ਼ ਸੰਬਂਧਿਤ ਲੇਖ
ਇਸ ਦੇ ਲਈ ਅੰਗਰੇਜ਼ੀ ਵਿਕੀਪੀਡੀਆ ਦੇ ਸਫ਼ੇ ਨੂੰ ਦੇਖਿਆ ਜਾ ਸਕਦਾ ਹੈ - Wikipedia:Manual of Style/Islam-related articles
-- KuldeepBurjBhalaike (Talk ) 09:21, 30 ਅਪਰੈਲ 2026 (UTC) ਜਵਾਬ
‘ਉਨ੍ਹਾਂ’ ਸ਼ਬਦ ਦੀ ਜਗ੍ਹਾ ‘ਆਪ’ ਸ਼ਬਦ ਵਿਚਾਰਿਆ ਜਾ ਸਕਦਾ ਹੈ। ਪਰ ਹੈ ਇਹ ਵੀ ਬਹੁ-ਵਚਨ। Geet Arts (ਗੱਲ-ਬਾਤ ) 11:28, 9 ਮਈ 2026 (UTC) ਜਵਾਬ
ਪੰਜਾਬੀ ਵਿਕੀਮੀਡੀਆ ਪ੍ਰੋਜੈਕਟਾਂ ਵਿੱਚ ਭਾਸ਼ਾਈ ਨੀਤੀ ਸਬੰਧੀ ਚੱਲ ਰਹੀ ਚਰਚਾ ਦੇ ਸੰਦਰਭ ਵਿੱਚ ਮੇਰਾ ਵਿਚਾਰ ਇਹ ਹੈ ਕਿ ਪੰਜਾਬੀ ਭਾਸ਼ਾ ਦੀ ਆਪਣੀ ਸਭਿਆਚਾਰਕ ਅਤੇ ਵਿਆਕਰਣਕ ਵਿਸ਼ੇਸ਼ਤਾ ਨੂੰ ਧਿਆਨ ਵਿੱਚ ਰੱਖਦਿਆਂ ਪੜਨਾਵਾਂ ਦੀ ਵਰਤੋਂ ਬਾਰੇ ਸਪਸ਼ਟ ਨੀਤੀ ਬਣਾਈ ਜਾਣੀ ਚਾਹੀਦੀ ਹੈ।
ਅੰਗਰੇਜ਼ੀ ਵਿੱਚ “you” ਵਰਗਾ ਇਕ ਤਟਸਥ ਸ਼ਬਦ ਹੈ, ਜਦਕਿ ਪੰਜਾਬੀ ਵਿੱਚ “ਤੂੰ”, “ਤੁਸੀਂ”, “ਆਪ” ਆਦਿ ਸ਼ਬਦ ਸਿਰਫ਼ ਵਿਆਕਰਣ ਨਹੀਂ, ਸਗੋਂ ਆਦਰ ਅਤੇ ਸਮਾਜਕ ਵਿਵਹਾਰ ਨੂੰ ਵੀ ਦਰਸਾਉਂਦੇ ਹਨ। ਪੰਜਾਬੀ ਸਭਿਆਚਾਰ ਹਰ ਵਿਅਕਤੀ ਨਾਲ ਸਤਿਕਾਰ ਪੂਰਵਕ ਗੱਲ ਕਰਨ ਦੀ ਪ੍ਰੇਰਣਾ ਦਿੰਦਾ ਹੈ। ਇਸੇ ਕਰਕੇ ਪੰਜਾਬੀ ਦੀ ਆਮ ਲਿਖਤ, ਪੱਤਰਕਾਰਤਾ, ਅਕਾਦਮਿਕ ਅਤੇ ਸਰਕਾਰੀ ਭਾਸ਼ਾ ਵਿੱਚ ਵੀ “ਉਨ੍ਹਾਂ ਨੇ”, “ਉਨ੍ਹਾਂ ਦਾ” ਵਰਗੇ ਪੜਨਾਂਵ ਆਮ ਤੌਰ ’ਤੇ ਵਰਤੇ ਜਾਂਦੇ ਹਨ।
ਮੇਰੇ ਵਿਚਾਰ ਅਨੁਸਾਰ ਵਿਕੀਪੀਡੀਆ ’ਤੇ “ਉਨ੍ਹਾਂ ਨੇ” ਵਰਤਣਾ ਨਿਰਪੱਖਤਾ ਦੇ ਖ਼ਿਲਾਫ਼ ਨਹੀਂ ਮੰਨਿਆ ਜਾਣਾ ਚਾਹੀਦਾ, ਕਿਉਂਕਿ ਇਹ ਪੰਜਾਬੀ ਦੀ ਕੁਦਰਤੀ ਅਤੇ ਸਨਮਾਨਜਨਕ ਭਾਸ਼ਾਈ ਰੀਤ ਦਾ ਹਿੱਸਾ ਹੈ। ਨਿਰਪੱਖਤਾ ਦਾ ਮਤਲਬ ਬੇਅਦਬੀ ਨਹੀਂ ਹੁੰਦਾ।
ਇਸ ਲਈ ਮੇਰਾ ਸੁਝਾਅ ਹੈ ਕਿ:
•ਸਾਰੇ ਵਿਅਕਤੀਆਂ ਲਈ ਆਮ ਤੌਰ ’ਤੇ “ਉਨ੍ਹਾਂ”, “ਉਨ੍ਹਾਂ ਨੇ”, “ਉਨ੍ਹਾਂ ਦਾ” ਵਰਗੇ ਆਦਰਸੂਚਕ ਪੜਨਾਂਵ ਵਰਤੇ ਜਾਣ।
• ਲੇਖਾਂ ਵਿੱਚ ਭਾਵਨਾਤਮਕ ਜਾਂ ਪ੍ਰਚਾਰਾਤਮਕ ਵਿਸ਼ੇਸ਼ਣਾਂ ਜਿਵੇਂ “ਮਹਾਨ”, “ਪੂਜਨੀਕ”, “ਅਵਤਾਰੀ”, “ਸਤਿਕਾਰਯੋਗ” ਆਦਿ ਤੋਂ ਬਚਿਆ ਜਾਵੇ, ਜਦ ਤੱਕ ਉਹ ਕਿਸੇ ਹਵਾਲੇ ਦਾ ਹਿੱਸਾ ਨਾ ਹੋਣ।
• ਨੀਤੀ ਸਾਰੀਆਂ ਧਾਰਮਿਕ, ਇਤਿਹਾਸਕ, ਰਾਜਨੀਤਿਕ ਅਤੇ ਸਮਕਾਲੀ ਜਨਤਕ ਹਸਤੀਆਂ ਲਈ ਇੱਕੋ ਜਿਹੀ ਹੋਵੇ।
• ਜਿੱਥੇ ਸੰਭਵ ਹੋਵੇ, ਲੇਖਾਂ ਵਿੱਚ ਵਾਰ-ਵਾਰ ਪੜਨਾਂਵ ਦੀ ਥਾਂ ਸਿੱਧਾ ਨਾਮ ਵਰਤਿਆ ਜਾਵੇ, ਤਾਂ ਜੋ ਲਿਖਤ ਹੋਰ ਸਪਸ਼ਟ ਅਤੇ ਵਿਸ਼ਵਕੋਸ਼ੀ ਰਹੇ।
ਮੇਰੇ ਅਨੁਸਾਰ ਇਸ ਤਰ੍ਹਾਂ ਦੀ ਨੀਤੀ ਪੰਜਾਬੀ ਭਾਸ਼ਾ ਦੀ ਮਰਿਆਦਾ, ਪਾਠਕਾਂ ਦੀ ਭਾਵਨਾ ਅਤੇ ਵਿਕੀਪੀਡੀਆ ਦੀ ਨਿਰਪੱਖਤਾ — ਤਿੰਨਾਂ ਵਿਚਕਾਰ ਇੱਕ ਸੰਤੁਲਨ ਬਣਾਈ ਰੱਖ ਸਕਦੀ ਹੈ।
ਧੰਨਵਾਦ Aman Arora PTL (ਗੱਲ-ਬਾਤ ) 13:21, 9 ਮਈ 2026 (UTC) ਜਵਾਬ
--- @Nitesh Gill ਜੀ, ਇਸ ਚਰਚਾ ਨੂੰ ਸ਼ੁਰੂ ਕਰਨ ਲਈ ਸ਼ੁਕਰੀਆ। ਪਹਿਲਾਂ ਤਾਂ ਇਹ ਵਧੀਆ ਗੱਲ ਹੈ ਕਿ ਚਰਚਾ ਵਿਕੀਪੀਡੀਆ ਸੱਥ ਉੱਤੇ ਹੋਵੇ। ਦੂਜਾ, ਜਿਸ ਤਰ੍ਹਾਂ ਤੁਸੀਂ ਲਿਖਿਆ ਹੈ, ਉਹਨਾਂ ਦੀ ਥਾਂ ਉੱਤੇ ਉਸ/ਉਹ ਕਰਦਿਆਂ ਪੰਜਾਬੀ ਸਮਾਜ ਦੀ ਭਾਵਨਾ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ। ਅਸੀਂ ਜੇਕਰ ਇਸ ਤਰ੍ਹਾਂ ਦੇ ਲੇਖਾਂ ਵਿੱਚ ਇੱਕਵਚਨ ਕਰ ਵੀ ਦਿੰਦੇ ਹਾਂ ਤਾਂ ਉਹ ਪਾਠਕਾਂ ਨੂੰ ਸਵੀਕਾਰ ਨਹੀਂ ਹੋਵੇਗਾ। ਇਸ ਤਰ੍ਹਾਂ ਵਿਕੀਪੀਡੀਆ ਉੱਤੇ ਵੀ ਸਵਾਲ ਖੜ੍ਹਾ ਹੋਵੇਗਾ ਕਿ ਉਹ ਕਿਸੇ ਖ਼ਾਸ ਏਜੰਡੇ ਤਹਿਤ ਕੰਮ ਕਰ ਰਿਹਾ ਹੈ। ਜੇਕਰ ਇਹ ਗੱਲ ਕਿਸੇ ਫਿਰਕੂ ਸੰਗਠਨ ਦੇ ਧਿਆਨ ਵਿੱਚ ਆਉਂਦੀ ਹੈ ਤਾਂ ਉਹ ਸੰਪਾਦਕਾਂ ਲਈ ਵੀ ਮੁਸ਼ਕਿਲ ਖੜ੍ਹੀ ਕਰ ਸਕਦੀ ਹੈ। ਇਸ ਲਈ ਇਹਨਾਂ ਵਿਸ਼ੇਸ਼ ਲੇਖਾਂ ਲਈ ਨੀਤੀ ਵਿੱਚ ਤਬਦੀਲੀ ਕਰਨ ਦੀ ਲੋੜ ਹੈ। ਪਰ ਇਸ ਲਈ ਵੀ ਗਹਿਰੇ ਸੰਵਾਦ ਦੀ ਅਤੇ ਸਾਰੇ ਧਰਮਾਂ ਦੀਆਂ ਸ਼ਖਸੀਅਤਾਂ ਦਾ ਧਿਆਨ ਰੱਖਣ ਦੀ ਲੋੜ ਹੈ। ਪਰ ਇੱਕ ਦੌਰ ਉਹ ਵੀ ਆਉਂਦਾ ਹੈ ਜਦੋਂ ਨੇੜ ਭੂਤ ਅਤੇ ਵਰਤਮਾਨ ਵਿੱਚ ਵਿਚਰ ਰਹੀਆਂ ਧਾਰਮਿਕ ਸ਼ਖਸੀਅਤਾਂ ਦੇ ਪੈਰੋਕਾਰਾਂ ਦੀ ਗਿਣਤੀ ਵੀ ਬਹੁਤ ਹੈ ਪਰ ਨਾਲ ਹੀ ਅਜਿਹੇ ਆਗੂਆਂ ਦੇ ਕਿਰਦਾਰ ਉੱਤੇ ਸੁਆਲ ਵੀ ਉੱਠਦੇ ਰਹੇ/ਰਹਿੰਦੇ ਹਨ ਅਤੇ ਉਹਨਾਂ ਦੇ ਭ੍ਰਿਸ਼ਟ ਆਚਰਨ ਦੇ ਕਾਨੂੰਨੀ ਅਤੇ ਅਖਬਾਰੀ ਹਵਾਲੇ ਵੀ ਮੌਜੂਦ ਹਨ, ਉਹਨਾਂ ਨਾਲ ਅਜਿਹੇ ਸ਼ਬਦਾਂ ਦਾ ਇਸਤੇਮਾਲ ਕਰਨਾ ਵੀ ਸਹੀ ਨਹੀਂ ਹੈ। ਇਹ ਗੱਲ ਆਪਣੇ ਭਾਈਚਾਰੇ ਵਿੱਚ ਅੱਗੇ ਤੁਰੇ ਅਤੇ ਕਿਸੇ ਨਿਚੋੜ ਉੱਤੇ ਪਹੁੰਚੇ ਤਾਂ ਬਿਹਤਰ ਹੈ। --- Mulkh Singh (ਗੱਲ-ਬਾਤ ) 16:14, 29 ਅਪਰੈਲ 2026 (UTC) ਜਵਾਬ
Mulkh Singh ਜੀ, ਬਹੁਤ ਧੰਨਵਾਦ। ਖੁਸ਼ੀ ਹੋਈ ਕਿ ਤੁਸੀਂ ਇਸ ਚਰਚਾ ਵਿੱਚ ਸਭ ਤੋਂ ਪਹਿਲਾਂ ਆਪਣਾ ਯੋਗਦਾਨ ਦਿੱਤਾ। ਮੈਂ ਤੁਹਾਡੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਕਿ ਜੇ ਅਸੀਂ ਸਭ ਮਿਲ ਕੇ ਇਸ ਦੇ ਹੱਲ 'ਤੇ ਗੱਲ ਕਰੀਏ, ਤਾਂ ਅਸੀਂ ਕੋਈ ਰਾਹ ਕੱਢ ਸਕਦੇ ਹਾਂ। ਉਦਾਹਰਨ ਵਜੋਂ, ਜੇ ਨੀਤੀਆਂ ਨੂੰ ਅਪਡੇਟ ਕਰਨ ਦੀ ਲੋੜ ਹੋਵੇ, ਤਾਂ ਇਹ ਸਭ ਲਈ ਮਦਦਗਾਰ ਹੋਵੇਗਾ ਅਤੇ ਹਰ ਵਾਰ ਇਸ ਮਾਮਲੇ 'ਤੇ ਵੱਖਰੇ ਤੌਰ 'ਤੇ ਗੱਲ ਕਰਨ ਦੀ ਲੋੜ ਨਹੀਂ ਪਵੇਗੀ। ਬਾਕੀ ਸਭ ਨੂੰ ਵੀ ਬੇਨਤੀ ਹੈ ਕਿ ਤੁਸੀਂ ਆਪਣੇ ਸੁਝਾਅ ਜ਼ਰੂਰ ਸਾਂਝੇ ਕਰੋ। ਸ਼ੁਕਰੀਆ Nitesh Gill (ਗੱਲ-ਬਾਤ ) 17:18, 29 ਅਪਰੈਲ 2026 (UTC) ਜਵਾਬ
ਸ਼ੁਕਰੀਆ @Nitesh Gill ਇਸ ਸਵਾਲ ਲਈ. ਮੇਰੇ ਵਿਚਾਰ ਨਾਲ ਸਿੱਖ ਗੁਰੂਆਂ ਦੇ ਲੇਖਾਂ 'ਤੇ 'ਉਨ੍ਹਾਂ' ਸ਼ਬਦ ਦੀ ਵਰਤੋਂ ਹੀ ਜ਼ਿਆਦਾ ਬਿਹਤਰ ਰਹੇਗੀ। ਹੋਰ ਸਭ ਵੀ ਆਪਣੇ ਵਿਚਾਰ ਸਾਂਝੇ ਕਰਨ ਤਾਂ ਜੋ ਇਸ ਉੱਤੇ ਸਾਂਝੇ ਤੌਰ ਤੇ ਕੰਮ ਕੀਤਾ ਜਾ ਸਕੇ। ਧੰਨਵਾਦ। Tamanpreet Kaur (ਗੱਲ-ਬਾਤ ) 14:49, 30 ਅਪਰੈਲ 2026 (UTC) ਜਵਾਬ
ਸਤਿ ਸ੍ਰੀ ਅਕਾਲ ਜੀ। ਮੈਂ ਇਸ ਚਰਚਾ ਵਿੱਚ @Kuldeepburjbhalaike ਜੀ ਦੇ ਵਿਚਾਰਾਂ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ। ਜਿਵੇਂ ਉਹਨਾਂ ਨੇ ਸੁਝਾਅ ਦਿੱਤਾ ਹੈ ਕਿ ਸਾਨੂੰ ਅੰਗਰੇਜ਼ੀ ਵਿਕੀਪੀਡੀਆ ਦੇ 'Manual of Style/Islam-related articles ' ਵਾਂਗ ਪੰਜਾਬੀ ਵਿਕੀਪੀਡੀਆ ਲਈ ਵੀ ਇੱਕ ਵਿਸ਼ੇਸ਼ ਨੀਤੀ ਤਿਆਰ ਕਰਨੀ ਚਾਹੀਦੀ ਹੈ, ਇਹ ਇੱਕ ਬਹੁਤ ਹੀ ਸਹੀ ਅਤੇ ਤਕਨੀਕੀ ਹੱਲ ਹੈ।
ਇਸ ਚਰਚਾ ਨੂੰ ਅੱਗੇ ਵਧਾਉਂਦੇ ਹੋਏ, ਮੈਂ ਹੇਠ ਲਿਖੇ ਨੁਕਤੇ ਸਾਂਝੇ ਕਰਨਾ ਚਾਹੁੰਦਾ ਹਾਂ:
ਨੀਤੀਗਤ ਢਾਂਚਾ (Policy Framework): ਸਾਨੂੰ ਇੱਕ ਅਜਿਹਾ 'ਸ਼ੈਲੀ ਦਸਤਾਵੇਜ਼' (Manual of Style) ਤਿਆਰ ਕਰਨ ਦੀ ਲੋੜ ਹੈ ਜੋ ਖਾਸ ਤੌਰ 'ਤੇ ਧਾਰਮਿਕ ਅਤੇ ਇਤਿਹਾਸਿਕ ਸ਼ਖਸੀਅਤਾਂ ਲਈ ਸ਼ਬਦਾਵਲੀ ਤੈਅ ਕਰੇ। ਇਸ ਨਾਲ ਸੰਪਾਦਕਾਂ ਵਿਚਾਲੇ ਹੋਣ ਵਾਲੇ ਸੰਭਾਵੀ ਟਕਰਾਅ ਖਤਮ ਹੋ ਜਾਣਗੇ ਅਤੇ ਲਿਖਤ ਵਿੱਚ ਇੱਕਸਾਰਤਾ ਆਵੇਗੀ।
ਸਾਡੇ ਮੌਜੂਦਾ 'ਸ਼ਬਦ-ਜੋੜ ' ਦਸਤਾਵੇਜ਼ ਵਾਂਗ ਸਾਨੂੰ ਇਸ ਨਵੀਂ ਨੀਤੀ ਵਿੱਚ ਵੀ ਸਪਸ਼ਟ ਉਦਾਹਰਨਾਂ ਸ਼ਾਮਲ ਕਰਨੀਆਂ ਚਾਹੀਦੀਆਂ ਹਨ। ਉਦਾਹਰਨ ਲਈ, ਗੁਰੂ ਸਾਹਿਬਾਨ ਜਾਂ ਸ਼ਹੀਦ ਭਗਤ ਸਿੰਘ ਜੀ ਵਰਗੀਆਂ ਸਤਿਕਾਰਤ ਸ਼ਖਸੀਅਤਾਂ ਲਈ 'ਉਹ' ਦੀ ਬਜਾਏ 'ਉਨ੍ਹਾਂ/ਉਹਨਾਂ' ਦੀ ਵਰਤੋਂ ਨੂੰ ਨੀਤੀਗਤ ਤੌਰ 'ਤੇ ਸਪਸ਼ਟ ਕੀਤਾ ਜਾ ਸਕਦਾ ਹੈ।
ਇਹ ਨੀਤੀ ਪਾਠਕਾਂ ਦੇ ਵਿਸ਼ਵਾਸ ਅਤੇ ਵਿਕੀਪੀਡੀਆ ਦੇ ਮਿਆਰਾਂ ਵਿਚਕਾਰ ਇੱਕ ਮਜ਼ਬੂਤ ਪੁਲ ਦਾ ਕੰਮ ਕਰੇਗੀ।
ਮੈਂ ਇਸ ਨੀਤੀ ਨੂੰ ਤਿਆਰ ਕਰਨ ਅਤੇ ਤਕਨੀਕੀ ਪੱਖੋਂ ਸਹਿਯੋਗ ਦੇਣ ਲਈ ਤਿਆਰ ਹਾਂ। Harry sidhuz (talk ) | Contribs ) 17:17, 1 ਮਈ 2026 (UTC) ਜਵਾਬ
ਸਤਿ ਸ੍ਰੀ ਅਕਾਲ ਜੀ! ਇਹ ਵਿਸ਼ਾ ਬਹੁਤ ਜਰੂਰੀ ਵੀ ਹੈ ਅਤੇ ਸੰਵੇਦਨਸ਼ੀਲ ਵੀ ਹੈ। ਮੈਂ ਉੱਪਰ ਦਿੱਤੇ ਸਾਰਿਆਂ ਦੇ ਵਿਚਾਰਾਂ ਨਾਲ ਸਹਿਮਤ ਹਾਂ। ਸਾਨੂੰ ਆਪਣੀ ਭਾਸ਼ਾ ਵਿੱਚ ਲੋਕਾਂ ਦੀਆਂ ਭਾਵਨਾਵਾਂ ਦਾ ਖਿਆਲ ਰੱਖਦੇ ਹੋਏ ਸਪੱਸ਼ਟ ਅਤੇ ਵਿਸ਼ੇਸ਼ ਨੀਤੀਆਂ ਬਣਾਉਣੀਆਂ ਪੈਣਗੀਆਂ। ਮੇਰੇ ਖਿਆਲ ਨਾਲ ਪੂਰੀ ਦੁਨੀਆਂ ਵਿੱਚ ਪ੍ਰ੍ਮੁੱਖ ਧਰਮਾਂ (ਜਿਵੇਂ ਕਿ ਹਿੰਦੂ/ਮੁਸਲਮਾਨ/ਸਿੱਖ/ਇਸਾਈ ਆਦਿ) ਦੇ ਇਤਿਹਾਸਿਕ ਅਤੇ ਧਾਰਮਿਕ ਗੁਰੂਆਂ, ਪੀਰਾਂ, ਪੈਗੰਬਰਾਂ, ਗ੍ਰੰਥਾਂ ਆਦਿ ਲਈ ਇੱਕ ਖਾਸ ਸਤਿਕਾਰਯੋਗ ਸ਼ੈਲੀ (ਜਿਵੇਂ ਕਿ ਓਹਨਾਂ/ਆਪ ਆਦਿ) ਵਰਤਣੀ ਚਾਹੀਦੀ ਹੈ। ਪ੍ਰੰਤੂ ਕਿਸੇ ਇੱਕ ਖਾਸ ਛੋਟੇ ਜਿਹੇ ਖਿੱਤੇ ਜਾਂ ਜਗ੍ਹਾ ਦੇ ਅਗਵਾਈ ਕਰ ਰਹੇ ਕਿਸੇ ਧਾਰਮਿਕ ਆਗੂ ਜਾਂ ਲੀਡਰ ਲਈ ਸਿਰਫ ਆਮ ਪੰਜਾਬੀ (ਉਸ/ਓਹ ਆਦਿ) ਵਰਤੀ ਜਾ ਸਕਦੀ ਹੈ। ਇਹ ਮੇਰਾ ਨਿੱਜੀ ਵਿਚਾਰ ਹੈ ਅਤੇ ਇਹਨਾਂ ਦੋਵਾਂ ਕੈਟਾਗਰੀਆਂ ਨੂੰ ਵੰਡਣ ਲਈ ਬਹੁਤ ਬਰੀਕ ਜਿਹੀ ਲਾਈਨ ਹੋ ਸਕਦੀ ਹੈ, ਜਿਸ ਨੂੰ ਇੱਕ ਨੀਤੀ ਜਾਂ ਖਰੜੇ ਵਜੋਂ ਤਿਆਰ ਕਰਨ ਦੀ ਲੋੜ ਹੈ, ਜਿਸ ਉੱਪਰ ਬਾਅਦ ਵਿੱਚ ਸਾਰੇ ਆਪਣੇ ਆਪਣੇ ਸੁਝਾਅ ਦੇ ਸਕਦੇ ਹਨ।Jagmit Singh Brar (ਗੱਲ-ਬਾਤ ) 13:47, 9 ਮਈ 2026 (UTC) ਜਵਾਬ
ਸਤਿ ਸ਼੍ਰੀ ਅਕਾਲ ਜੀ ! ਇਹ ਬਹੁਤ ਮਹੱਤਵਪੂਰਨ ਚਰਚਾ ਹੈ। ਜਿਵੇ ਕਿ ਉੱਪਰ ਸਾਰੇ ਪੰਜਾਬੀ ਭਾਈਚਾਰੇ ਨੇ ਕਿਹਾ ਹੈ ਕਿ ਪੰਜਾਬੀ ਵਿੱਚ ਤੂੰ, ਦੀ ਜਗ੍ਹਾ ਤੁਸੀ, ਉਸਦੀ ਜਗ੍ਹਾ ਉਹਨਾਂ ਸਬਦ ਠੀਕ ਹਨ ਜਿਵੇ ਕਿ ਇੱਕ ਲੇਖ ਹੈ ਮਾਤਾ ਗੰਗਾ ਜੀ, ਉਹ ਮੈਨੂੰ ਪੜ੍ਹਨ ਵੇਲ਼ੇ ਬਹੁਤ ਅਜੀਬ ਲੱਗਿਆ ਕਿ ਉਸਦਾ ਵਿਆਹ ਅਰਜਨ ਦੇਵ ਨਾਲ਼ ਹੋਇਆ ਉਸਦਾ ਦੀ ਜਗ੍ਹਾ ਓਹਨਾਂ ਦਾ ਵਿਆਹ ਸ੍ਰੀ ਗੁਰੂ ਅਰਜਨ ਦੇਵ ਜੀ ਹੋਇਆ ਠੀਕ ਲੱਗੇਗਾ ਜੀ Gurtej Chauhan (ਗੱਲ-ਬਾਤ )
Apologies for writing in English. Please feel free to translate this into your language.
Hello everyone,
We hope you are doing well.
We would like to share that applications for the Train the Trainer (TTT) 2026 program are currently open. TTT is a capacity-building initiative aimed at supporting Wikimedians in developing training, facilitation, and leadership skills.
We are happy to inform you that the scholarship application deadline has been extended until 20 May 2026 . We are still receiving applications and encourage interested community members, especially emerging leaders, to apply .
We also request your support in sharing this opportunity within your communities and networks, so that it can reach a wider and more diverse group of participants.
Thank you for your continued support. OKI (IIIT-H) MediaWiki message delivery (ਗੱਲ-ਬਾਤ ) 13:02, 17 ਮਈ 2026 (UTC) ਜਵਾਬ
ਸਤਿ ਸ੍ਰੀ ਅਕਾਲ ਜੀ, ਆਪਣੇ ਪੰਜਾਬੀ ਵਿਕੀਮੀਡੀਅਨਜ਼ ਯੂਜ਼ਰ ਗਰੁੱਪ ਵੱਲੋਂ ਜੂਨ 2026 ਤੋਂ ਮਈ 2027 ਤੱਕ ਸਾਲਾਨਾ ਯੋਜਨਾ ਲਈ ਅਰਜ਼ੀ ਪਾਈ ਗਈ ਸੀ। ਇਹ ਸਾਂਝਾ ਕਰਦੇ ਬੋਹੱਦ ਖੁਸ਼ੀ ਹੋ ਰਹੀ ਹੈ ਕਿ ਇਹ ਅਰਜ਼ੀ ਵਿਕੀਮੀਡੀਆ ਸੰਸਥਾ ਵੱਲੋਂ ਪ੍ਰਵਾਨ ਕਰ ਲਈ ਹੈ। ਇਸ ਯੋਜਨਾ ਸੰਬੰਧੀ ਹੋਣ ਵਾਲੀਆਂ ਗਤੀਵਿਧੀਆਂ ਬਾਰੇ ਚਰਚਾ ਆਪਣੀ ਅਗਲੀ ਮੀਟਿੰਗ ਵਿੱਚ ਕੀਤੀ ਜਾਵੇਗੀ। ਸਭ ਦੇ ਸਹਿਯੋਗ ਲਈ ਬਹੁਤ ਬਹੁਤ ਧੰਨਵਾਦ। -- KuldeepBurjBhalaike (Talk ) 15:13, 20 ਮਈ 2026 (UTC) ਜਵਾਬ
ਸਤਿ ਸ੍ਰੀ ਅਕਾਲ ਜੀ, ਜਿਵੇਂ ਕਿ ਆਪਾਂ ਪੰਜਾਬੀ ਵਿਕੀਪੀਡੀਆ ਉੱਤੇ 25 ਸਭ ਤੋਂ ਵੱਧ ਦੇਖੇ ਜਾਣ ਵਾਲੇ ਲੇਖਾਂ ਨੂੰ ਸੁਧਾਰਣ ਲਈ ਇੱਕ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਪਿਛਲੇ ਕੁਛ ਮਹੀਨਿਆਂ ਵਿੱਚ ਥੋੜ੍ਹਾ ਕੰਮ ਕੀਤਾ ਵੀ ਗਿਆ ਹੈ ਪਰ ਉਸ ਵਿੱਚ ਹੋਰ ਕੰਮ ਕਰਨ ਦੀ ਜ਼ਰੂਰਤ ਹੈ। ਇਸ ਲਈ 25 ਮਈ ਤੋਂ 7 ਜੂਨ ਤੱਕ ਇਹਨਾਂ 25 ਲੇਖਾਂ ਵਿਚੋਂ ਰਹਿੰਦੇ ਲੇਖਾਂ ਨੂੰ ਸੁਧਾਰਣ ਅਤੇ ਸੁਧਾਰੇ ਗਏ ਲੇਖਾਂ ਦੀ ਸਮੀਖਿਆ ਕਰਨ ਉੱਤੇ ਧਿਆਨ ਦੇਣ ਦੀ ਲੋੜ ਹੈ। ਇਸ ਦੌਰਾਨ ਯੋਗਦਾਨ ਦੇਣ ਹੇਠਾਂ ਦਿੱਤੇ ਰਜਿਸਟ੍ਰੇਸ਼ਨ ਲਿੰਕ ਰਾਹੀਂ ਰਜਿਸਟਰ ਕਰਨ ਤੋਂ ਸੂਚੀ ਵਿੱਚੋਂ ਕਿਸੇ ਵੀ ਲਿਖ ਉੱਤੇ ਤੁਸੀਂ ਕੰਮ ਕਰਨਾ ਸ਼ੁਰੂ ਕਰ ਸਕਦੇ ਹੋ। ਧੰਨਵਾਦ।
-- Kuldeep (Punjabi Wikimedians) (ਗੱਲ-ਬਾਤ ) 17:07, 23 ਮਈ 2026 (UTC) ਜਵਾਬ
ਸਤਿ ਸ੍ਰੀ ਅਕਾਲ ਜੀ, ਵਿਕੀ ਲਵਜ਼ ਹਿਮਾਲਿਆ ਨਾਮ ਦੇ ਹੇਠ ਹੁਣ ਤੱਕ ਚਾਰ ਵਰਕਸ਼ਾਪ ਹੋ ਚੁੱਕੀਆਂ ਹਨ, ਜਿਹਨਾਂ ਵਿੱਚ ਮੈਂ ਪੰਜਾਬੀ ਵਿਕੀਮੀਡੀਅਨਜ਼ ਵੱਲੋਂ ਇੱਕ ਟ੍ਰੇਨਰ ਦੇ ਤੌਰ ਤੇ ਸ਼ਾਮਲ ਹੋਇਆ ਸੀ। ਇਹਨਾਂ ਵਰਕਸ਼ਾਪਾਂ ਨੂੰ ਹਾਈਲੈਂਡ ਹਿਸਟਰੀਜ਼ ਅਤੇ ਓਕੇਆਈ ਵੱਲੋਂ ਆਯੋਜਿਤ ਕੀਤਾ ਗਿਆ ਹੈ। ਪਿਛਲੀਆਂ ਵਰਕਸ਼ਾਪ ਦੇ ਤਰ੍ਹਾਂ ਹੀ ਇਸ ਆਖ਼ਰੀ ਵਰਕਸ਼ਾਪ ਵਿੱਚ ਵੀ ਮੈਂ ਇਸ ਵਰਕਸ਼ਾਪ ਵਿੱਚ ਪੰਜਾਬੀ ਭਾਈਚਾਰੇ ਦੇ ਕਮਿਊਨਿਟੀ ਕੋਆਰਡੀਨੇਟਰ ਵਜੋਂ ਸ਼ਾਮਲ ਹੋ ਰਿਹਾ ਹੈ, ਜਿਸ ਵਿੱਚ ਮੇਰਾ ਕੰਮ ਉੱਥੇ ਆਏ ਨਵੇਂ ਭਾਗੀਦਾਰਾਂ ਨੂੰ ਵਿਕੀਮੀਡੀਆ ਲਹਿਰ ਅਤੇ ਇਸਦੇ ਪ੍ਰਾਜੈਕਟਾਂ ਬਾਰੇ ਜਾਣਕਾਰੀ ਪ੍ਰਦਾਨ ਕਰਨਾ ਹੋਵੇਗਾ। ਇਸ ਲੜੀ ਦੀ ਅਗਲੀ ਵਰਕਸ਼ਾਪ ੨੨ ਅਤੇ ੨੩ ਜੂਨ ੨੦੨੬ ਨੂੰ ਲੱਦਾਖ਼ ਵਿੱਚ ਹੋ ਰਹੀ ਹੈ। ਧੰਨਵਾਦ। -- Kuldeep (Punjabi Wikimedians) (ਗੱਲ-ਬਾਤ ) 05:27, 31 ਮਈ 2026 (UTC) ਜਵਾਬ
Read this in another language
Hello everyone! I am glad to inform you that as the next step in the Parser Unification project, Parsoid will soon be turned on as the default article renderer on your wiki. We are gradually increasing the number of wikis using Parsoid, with the intention of making it the default wikitext parser for MediaWiki's next long-term support release. This will make our wikis more reliable and consistent for editors, readers, and tools to use, as well as making the development of future wikitext features easier.
If this disrupts your workflow, don’t worry! You can still opt out through a user preference or turn Parsoid off on the current page using the Tools submenu, as described in the Extension:ParserMigration documentation.
There is more information about our roll-out strategy available, including the testing done before we turn on Parsoid for a new wiki.
To report bugs and issues, please look at our known issues documentation and if you found a new bug please create a phab ticket and tag the Content Transform Team in Phabricator .
Content Transform Team 23:21, 2 ਜੂਨ 2026 (UTC) ਜਵਾਬ
(This message was sent to ਵਿਕਿਪੀਡਿਆ:ਕਮਿਊਨਟੀ ਪੋਰਟਲ and is being posted here due to a redirect.)
ਸਤਿ ਸ੍ਰੀ ਅਕਾਲ ਜੀ, ਪੰਜਾਬੀ ਵਿਕੀਮੀਡੀਅਨਜ਼ ਵੱਲੋਂ ਅਗਲੀ ਆਫ਼ਲਾਈਨ ਮੀਟਿੰਗ ੧੪ ਜੂਨ ੨੦੨੬ ਨੂੰ ਪਟਿਆਲਾ ਵਿਖੇ ਹੋਵੇਗੀ ਜਿਸ ਵਿੱਚ ਅਗਲੀ ਸਾਲਾਨਾ ਯੋਜਨਾ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਅਤੇ ਲੇਖ ਗੁਣਵੱਤਾ ਲਈ ਚੱਲ ਰਹੀ ਮੁਹਿੰਮ ਵਿੱਚ ਲੇਖ ਸੋਧਣ ਦਾ ਕੰਮ ਵੀ ਕੀਤਾ ਜਾਵੇਗਾ।
ਦੂਸਰਾ ਇਹ ਕਿ ਪੰਜਾਬੀ ਵਿਕੀਮੀਡੀਅਨਜ਼ ਵੱਲੋਂ ੨੦੨੬-੨੭ ਦੀ ਸਾਲਾਨਾ ਯੋਜਨਾ ਲਈ ਪਾਈ ਗਈ ਅਰਜ਼ੀ ਸਵੀਕਾਰ ਲਈ ਗਈ ਹੈ ਅਤੇ ਸਾਲਾਨਾ ਯੋਜਨਾ ੨੦੨੫-੨੬ ਦਾ ਸਮਾਂ ਜੂਨ ੨੦੨੬ ਤੱਕ ਦਾ ਸੀ। ਹੁਣ ਇਸ ਯੋਜਨਾ ਦੌਰਾਨ ਹੋਈਆਂ ਗਤੀਵਿਧੀਆਂ ਦੀ ਰਿਪੋਰਟ ਨੂੰ ਸਬਮਿੱਟ ਕੀਤਾ ਜਾਵੇਗਾ। ਇਸ ਯੋਜਨਾ ਦੀ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ ਜੇਕਰ ਇਸ ਵਿੱਚ ਕੋਈ ਸਹਾਇਤਾ ਜਾਂ ਸੁਝਾਅ ਦੇਣਾ ਚਾਹੁੰਦਾ ਹੈ ਤਾਂ ਤੁਸੀਂ ਮੇਰੇ ਨਾਲ਼ ਸੰਪਰਕ ਕਰ ਸਕਦੇ ਹੋ। ਧੰਨਵਾਦ ਜੀ। -- KuldeepBurjBhalaike (Talk ) 16:32, 13 ਜੂਨ 2026 (UTC) ਜਵਾਬ
ਪਿਆਰੇ ਭਾਈਚਾਰਕ ਸਦੱਸ,
ਸਾਨੂੰ ਇਹ ਦੱਸਦੇ ਖੁਸ਼ੀ ਹੋ ਰਹੀ ਹੈ ਕਿ ਵਿਕੀਕਾਨਫਰੰਸ ਭਾਰਤ 2026 ਲਈ ਸਵੈ-ਨਿਧੀ ਮੈਂਬਰਾਂ ਲਈ ਰਜਿਸਟ੍ਰੇਸ਼ਨ ਅਤੇ ਪ੍ਰੋਗਰਾਮ ਸੈਸ਼ਨਾਂ ਲਈ ਅਰਜ਼ੀਆਂ[1] ਹੁਣ ਖੁੱਲ੍ਹ ਚੁੱਕੀਆਂ ਹਨ।
ਵਿਕੀਕਾਨਫਰੰਸ ਭਾਰਤ 2026 4 ਤੋਂ 6 ਸਤੰਬਰ 2026 ਤੱਕ ਕੋਚੀ, ਕੇਰਲਾ ਵਿੱਚ ਹੋਣ ਜਾ ਰਹੀ ਹੈ। ਇਹ ਕਾਨਫ਼ਰੰਸ ਭਾਰਤ ਅਤੇ ਦੱਖਣੀ ਏਸ਼ੀਆ ਦੇ ਵਿਕੀਮੀਡੀਅਨਾਂ, ਭਾਈਚਾਰਕ ਲੀਡਰਾਂ, ਡਿਵੈਲਪਰਾਂ, ਖੋਜਕਾਰਾਂ ਅਤੇ ਖੁੱਲ੍ਹੇ ਗਿਆਨ ਦੇ ਖੇਤਰ ਵਿੱਚ ਉਤਸੁਕ ਵਿਅਕਤੀਆਂ ਨੂੰ ਇਕੱਠਾ ਇੱਕ ਜਗ੍ਹਾ ਉੱਤੇ ਮਿਲਕੇ ਮਿਲਵਰਤਨ, ਮਿਲਕੇ ਕੰਮ ਕਰਨ ਅਤੇ ਆਪਣੇ ਅਨੁਭਵ ਸਾਂਝੇ ਕਰਨ ਲਈ ਇੱਕ ਮੰਚ ਪ੍ਰਦਾਨ ਕਰੇਗੀ।
ਵਿਕੀਕਾਨਫਰੰਸ ਭਾਰਤ 2026 ਦਾ ਮੁੱਖ ਵਿਸ਼ਾ “Reimagining the Knowledge Commons: Community Leadership in an Evolving Wikimedia Ecosystem” ਹੈ। ਜਿਵੇਂ ਕਿ ਵਿਕੀਮੀਡੀਆ ਲਹਿਰ ਵਿੱਚ ਤੇਜ਼ ਨਾਲ਼ ਤਕਨੀਕੀ ਤਬਦੀਲੀਆਂ ਆ ਰਹੀਆਂ ਹੈ, ਜਿਸ ਵਿੱਚ ਏਆਈ ਦਾ ਉਭਾਰ ਅਤੇ ਗਿਆਨ ਸਿਰਜਣ ਦੇ ਨਵੇਂ ਮਾਡਲ ਸ਼ਾਮਲ ਹਨ, ਕਾਨਫਰੰਸ ਦਾ ਉਦੇਸ਼ ਭਾਈਚਾਰਕ ਲੀਡਰਸ਼ਿਪ, ਗਿਆਨ ਸਮਾਨਤਾ, ਖੇਤਰੀ ਭਾਸ਼ਾਵਾਂ, ਖੁੱਲ੍ਹੇ ਗਿਆਨ, ਅਤੇ ਭਾਰਤ ਅਤੇ ਦੱਖਣੀ ਏਸ਼ੀਆ ਵਿੱਚ ਵਿਕੀਮੀਡੀਆ ਦੇ ਭਵਿੱਖ ਬਾਰੇ ਗੱਲਬਾਤ ਲਈ ਜਗ੍ਹਾ ਬਣਾਉਣਾ ਹੈ।
ਸਵੈ-ਨਿਧੀ ਰਜਿਸਟ੍ਰੇਸ਼ਨ
ਸਵੈ-ਨਿਧੀ ਰਜਿਸਟ੍ਰੇਸ਼ਨ ਅਰਜ਼ੀਆਂ ਹੁਣ ਪ੍ਰੀਟਿਕਸ 'ਤੇ ਚੱਲ ਰਹੀਆਂ ਹਨ।
ਪ੍ਰੋਗਰਾਮ ਸੈਸ਼ਨਾਂ ਲਈ ਅਰਜ਼ੀਆਂ
ਪ੍ਰੋਗਰਾਮ ਸੈਸ਼ਨਾਂ ਲਈ ਅਰਜ਼ੀਆਂ ਹੁਣ ਈਵੈਂਟਯੇ 'ਤੇ ਚੱਲ ਰਹੀਆਂ ਹਨ।
ਅਸੀਂ ਵਰਕਸ਼ਾਪਾਂ, ਵਿਚਾਰ-ਵਟਾਂਦਰੇ, ਪੈਨਲਾਂ, ਇੰਟਰਐਕਟਿਵ ਸੈਸ਼ਨਾਂ, ਲਾਈਟਨਿੰਗ ਵਾਰਤਾਵਾਂ, ਅਤੇ ਪੋਸਟਰ ਪੇਸ਼ਕਾਰੀਆਂ ਲਈ ਪ੍ਰਸਤਾਵਾਂ ਨੂੰ ਸੱਦਾ ਦਿੰਦੇ ਹਾਂ। ਭਾਵੇਂ ਤੁਸੀਂ ਇੱਕ ਤਜਰਬੇਕਾਰ ਯੋਗਦਾਨੀ ਹੋ ਜਾਂ ਇੱਕ ਨਵੇਂ ਭਾਈਚਾਰਕ ਮੈਂਬਰ ਹੋ, ਤੁਹਾਡੇ ਵਿਚਾਰ, ਅਨੁਭਵ, ਅਤੇ ਸਿੱਖਣ ਕਾਨਫਰੰਸ ਪ੍ਰੋਗਰਾਮ ਨੂੰ ਆਕਾਰ ਦੇਣ ਅਤੇ ਅੰਦੋਲਨ ਵਿੱਚ ਮਹੱਤਵਪੂਰਨ ਗੱਲਬਾਤ ਵਿੱਚ ਯੋਗਦਾਨ ਪਾਉਣ ਵਿੱਚ ਮਦਦ ਕਰ ਸਕਦੇ ਹਨ।
ਵਿਕੀਕਾਨਫਰੰਸ ਭਾਰਤ 2026 ਬਾਰੇ ਪੂਰੀ ਜਾਣਕਾਰੀ ਲਈ, ਜਿਸ ਵਿੱਚ ਭਾਗੀਦਾਰੀ ਦੇ ਵੇਰਵਿਆਂ, ਸਮਾਂ-ਸੀਮਾਵਾਂ, ਕਾਨਫਰੰਸ ਅੱਪਡੇਟ, ਅਤੇ ਸਬਮਿਸ਼ਨ ਦਿਸ਼ਾ-ਨਿਰਦੇਸ਼ ਸ਼ਾਮਲ ਹਨ, ਕਿਰਪਾ ਕਰਕੇ ਅਧਿਕਾਰਤ ਘੋਸ਼ਣਾ ਨੂੰ ਵੇਖੋ:
ਅਸੀਂ ਭਾਈਚਾਰਕ ਮੈਂਬਰਾਂ ਨੂੰ ਰਜਿਸਟਰ ਕਰਨ, ਪ੍ਰਸਤਾਵ ਪੇਸ਼ ਕਰਨ ਅਤੇ ਇਸ ਘੋਸ਼ਣਾ ਨੂੰ ਉਹਨਾਂ ਦੇ ਨੈੱਟਵਰਕਾਂ ਵਿੱਚ ਸਾਂਝਾ ਕਰਨ ਲਈ ਉਤਸ਼ਾਹਿਤ ਕਰਦੇ ਹਾਂ।
ਸਤਿਕਾਰ ਸਹਿਤ,
ਵਿਕੀਕਾਨਫਰੰਸ ਭਾਰਤ 2026 ਪ੍ਰਬੰਧਕੀ ਟੀਮ
[1] https://meta.wikimedia.org/wiki/WikiConference_India_2026
[2] https://meta.wikimedia.org/wiki/WikiConference_India_2026/Registration
[3] https://pretix.eu/wikimedia-events/WCI2026/
[4] https://meta.wikimedia.org/wiki/WikiConference_India_2026/Programme/Submissions
[5] https://diff.wikimedia.org/2026/06/26/shape-the-future-call-for-submissions-open-for-wikiconference-india-2026/
ਕੋਈ ਸੁਆਲ ਹੈ: connect@wikiconference.in ਉੱਤੇ ਸੰਪਰਕ ਕਰੋ।
ਕਿਰਪਾ ਕਰਕੇ ਇਸ ਘੋਸ਼ਣਾ ਨੂੰ ਆਪਣੇ ਭਾਈਚਾਰਿਆਂ ਅਤੇ ਨੈੱਟਵਰਕਾਂ ਨਾਲ ਸਾਂਝਾ ਕਰੋ। Amrit Sufi (ਗੱਲ-ਬਾਤ ) 10:27, 30 ਜੂਨ 2026 (UTC) ਜਵਾਬ
Dear Community Members,
This is a friendly reminder that the deadline for Self-funded Registration and the Call for Submissions for WikiConference India 2026 is 15 July 2026 .
Dear Wikimedia Contributors,
We are excited to announce Kerala Culture Month 2026 , a collaborative campaign launched in conjunction with WikiConference India 2026 . This initiative aims to expand and enhance content about Kerala across all Wikimedia projects, creating a comprehensive, open-access knowledge base.
Campaign Focus:
Expand Wikipedia articles about Kerala in multiple languages
Improve content quality with citations, images, and comprehensive information
Populate Wikimedia Commons with freely licensed Kerala media
Enrich Wikidata with structured information about Kerala-related topics
We invite you to contribute by writing new articles, enhancing existing ones, uploading media, or organizing data on Wikidata. Whether you're an experienced editor or new to Wikimedia, your participation matters.
For more information and to get involved, visit the campaign page: https://meta.wikimedia.org/wiki/Kerala_Culture_Month_2026 on your preferred Wikimedia project.
Best regards,
Communications Team, WCI 2026
~~~~ Shadabgdg (ਗੱਲ-ਬਾਤ ) 16:10, 25 ਜੁਲਾਈ 2026 (UTC) ਜਵਾਬ
Please feel free to translate it into your language.
Hello everyone,
We hope you're doing well!
The Indic_MediaWiki_Developers_User_Group (IMDUG) is reaching out to Wikimedia communities across India to strengthen collaboration and better understand the technical needs of different language communities. Last year, we piloted Indic_Community_Task_Force_2025 initiative by engaging with two language communities to understand their technical challenges and identify opportunities for collaboration. Based on our learnings, experience, and the valuable insights we received, we are expanding the initiative this year to reach all Indic communities. Our goal is to reach every community and understand where technical support is most needed.
What are we looking for?
We invite your community to nominate one or two points of contact and share:
The name of your Wikimedia community.
A primary and alternate community contact.
Telegram usernames of the nominated contacts.
A brief overview of your community's technical challenges, needs, or priorities.
This could include areas such as:
Editing or patrolling workflows that could be improved.
Gadgets, tools, or bots that your community needs.
Template or interface-related challenges.
Technical barriers faced by contributors.
Any other broad technical priorities for your community.
How to participate
Please fill out the community response form by 18th August .
If your community prefers, you are also welcome to reply directly on this message.
What happens next?
The information collected will help us:
Build a network of community contacts for future technical collaboration.
Understand and prioritize the technical needs of Indic Wikimedia communities.
Plan focused technical support and community engagement activities.
Connect communities with developers and relevant technical initiatives where appropriate.
Please note that while we will carefully review every submission, our ability to provide support will depend on the complexity of the request, available expertise within the User Group, volunteer bandwidth, and available resources. Although we may not be able to address every request immediately, we will make every effort to prioritize and support as many community needs as possible, and where appropriate, connect communities with the relevant developers or technical channels. We look forward to working more closely with your community!
Best wishes,
Navya sri Kalli
On behalf of the Indic MediaWiki Developers User Group (IMDUG) Kalli navya (ਗੱਲ-ਬਾਤ ) 15:58, 2 ਅਗਸਤ 2026 (UTC) ਜਵਾਬ
ਸਤਿ ਸ੍ਰੀ ਅਕਾਲ ਜੀ,
ਉਮੀਦ ਹੈ ਕਿ ਤੁਸੀਂ ਸਭ ਠੀਕ-ਠਾਕ ਹੋਵੋਗੇ।
ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਪੰਜਾਬੀ ਭਾਈਚਾਰੇ ਨੇ ਸਲਾਨਾ ਯੋਜਨਾ ਲਈ ਅਰਜ਼ੀ ਪਾਈ ਸੀ, ਜਿਸ ਨੂੰ ਫਾਊਂਡੇਸ਼ਨ ਵੱਲੋਂ ਪ੍ਰਵਾਨਗੀ (ਮਨਜ਼ੂਰੀ) ਮਿਲ ਗਈ ਹੈ। ਉਸ ਪ੍ਰਸਤਾਵ (Proposal) ਵਿੱਚ, ਭਾਈਚਾਰੇ ਦੇ ਵਿਕਾਸ ਅਤੇ ਵਾਧੇ ਲਈ ਕਮਿਊਨਿਟੀ ਕਮਿਊਨੀਕੇਸ਼ਨ ਸਪੈਸ਼ਲਿਸਟ (Community Communication Specialist) ਦੀ ਇੱਕ ਪੋਸਟ ਲਈ ਵੀ ਬੇਨਤੀ ਕੀਤੀ ਗਈ ਸੀ।
ਇਸ ਲਈ, ਸਲਾਨਾ ਗਤੀਵਿਧੀਆਂ ਨੂੰ ਬਿਹਤਰ ਢੰਗ ਨਾਲ ਸ਼ੁਰੂ ਕਰਨ ਤੋਂ ਪਹਿਲਾਂ ਪੰਜਾਬੀ ਕਮਿਊਨਿਟੀ ਸਪੈਸ਼ਲਿਸਟ ਦੀ ਪੋਸਟ ਲਈ ਅਰਜ਼ੀਆਂ ਦੀ ਮੰਗ ਕੀਤੀ ਜਾ ਰਹੀ ਹੈ।
ਅਰਜ਼ੀ ਦੇਣ ਲਈ ਜ਼ਰੂਰੀ ਜਾਣਕਾਰੀ:
ਕੌਣ ਅਪਲਾਈ ਕਰ ਸਕਦਾ ਹੈ: ਭਾਈਚਾਰੇ ਦੇ ਜੋ ਵੀ ਇੱਛੁਕ ਸਾਥੀ ਇਹ ਜ਼ਿੰਮੇਵਾਰੀ ਸੰਭਾਲਣ ਵਿੱਚ ਰੁਚੀ ਰੱਖਦੇ ਹਨ, ਉਹ ਇਸ ਪੋਸਟ ਲਈ ਅਪਲਾਈ ਕਰ ਸਕਦੇ ਹਨ।
ਜ਼ਰੂਰੀ ਹਦਾਇਤ: ਅਪਲਾਈ ਕਰਨ ਤੋਂ ਪਹਿਲਾਂ, ਸਾਰੇ ਉਮੀਦਵਾਰਾਂ ਨੂੰ ਬੇਨਤੀ ਹੈ ਕਿ ਉਹ ਲੋੜੀਂਦੀਆਂ ਯੋਗਤਾਵਾਂ ਅਤੇ ਸ਼ਰਤਾਂ ਨੂੰ ਸਮਝਣ ਲਈ ਨੱਥੀ ਕੀਤੇ ਦਸਤਾਵੇਜ਼ ਨੂੰ ਧਿਆਨ ਨਾਲ ਜ਼ਰੂਰ ਪੜ੍ਹਨ। ਅਧੂਰੀਆਂ ਜਾਂ ਅਸਪਸ਼ਟ ਅਰਜ਼ੀਆਂ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ।
ਕਿਵੇਂ ਅਪਲਾਈ ਕਰਨਾ ਹੈ: ਤੁਸੀਂ ਆਪਣੀ ਅਰਜ਼ੀ (Application) ਦਸਤਾਵੇਜ਼ ਵਿੱਚ ਦਿੱਤੀ ਗਈ ਈਮੇਲ ਆਈਡੀ 'ਤੇ ਭੇਜ ਸਕਦੇ ਹੋ।
ਨੋਟ: ਦਿਲਚਸਪੀ ਰੱਖਣ ਵਾਲੇ ਸਾਥੀ 9 ਅਗਸਤ ਤੱਕ ਆਪਣੀਆਂ ਅਰਜ਼ੀਆਂ ਭੇਜ ਸਕਦੇ ਹਨ, ਤਾਂ ਜੋ ਅਰਜ਼ੀਆਂ ਦੀ ਸਮੀਖਿਆ (Review) ਦਾ ਕੰਮ ਸਮੇਂ ਸਿਰ ਪੂਰਾ ਕੀਤਾ ਜਾ ਸਕੇ। ਦਸਤਾਵੇਜ਼ ਦਾ ਲਿੰਕ - https://docs.google.com/document/d/1b5Nd9xSbW3Gfldk2FVpfKfL-0DG2_KuRap48S-IEkIA/edit?tab=t.0
ਕਿਸੇ ਵੀ ਤਰ੍ਹਾਂ ਦੇ ਸਵਾਲ ਜਾਂ ਵਧੇਰੇ ਜਾਣਕਾਰੀ ਲਈ ਤੁਸੀਂ ਇਸ ਮੈਸੇਜ ਦੇ ਜਵਾਬ ਜਾਂ ਹੋਰ ਮਾਧਿਅਮ ਜਿਵੇਂ ਵਟਸਐਪ ਜਾਂ ਟੈਲੀਗਰਾਮ ਰਾਹੀਂ ਸੰਪਰਕ ਕਰ ਸਕਦੇ ਹੋ।
ਸ਼ੁਕਰੀਆ!
-- Kuldeep (Punjabi Wikimedians) (ਗੱਲ-ਬਾਤ ) 17:30, 3 ਅਗਸਤ 2026 (UTC) ਜਵਾਬ
ਇਹ ਅਹੁਦਾ ਬਹੁਤ ਮਹੱਤਵਪੂਰਨ ਹੈ। ਇੱਕ ਕੁਲਵਕਤੀ ਪੰਜਾਬੀ ਭਾਈਚਾਰੇ ਦਾ ਵਿਸ਼ੇਸ਼ਗ ਪੰਜਾਬੀ ਵਿਕੀ ਭਾਈਚਾਰੇ ਲਈ ਬਹੁਤ ਲਾਹੇਵੰਦ ਹੋ ਸਕਦਾ ਹੈ। ਪਰ ਜਿਸ ਤਰ੍ਹਾਂ ਦੇ ਕੰਮ ਕਰਨ ਦੇ ਮੌਕੇ ਉਸ ਨੂੰ ਇਸ ਭਾਈਚਾਰੇ ਅਤੇ ਹੋਰ ਭਾਈਚਾਰਿਆਂ ਨਾਲ ਮਿਲ ਕੇ ਮਿਲਣਗੇ, ਉਹ ਉਸ ਲਈ ਵੀ ਬਹੁਤ ਲਾਹੇਵੰਦ ਹੋਣਗੇ। ਇਸ ਲਈ ਵੱਧ ਤੋਂ ਵੱਧ ਲੋਕ ਅਪਲਾਈ ਕਰਨ, ਮੇਰਾ ਇਹੀ ਸੁਨੇਹਾ ਹੈ। --- Mulkh Singh (ਗੱਲ-ਬਾਤ ) 16:36, 4 ਅਗਸਤ 2026 (UTC) }}ਜਵਾਬ
ਸਿੱਧਾ ਹੀ ਇਸ ਲਿੰਕ ਤੇ ਜਾਓ ਸੱਥ
ਪਾਨਗੀਆ
Pangaea is the name given to a super-continent which existed some 200 million years ago at the time of the earliest dinosaurs. Pangaea consisted of all the present-day continents drawn into one landmass. ਇੱਕ ਫੁੱਲ-ਸਾਈਜ਼ ਵਰਜ਼ਨ ਲਈ ਤਸਵੀਰ ਉੱਤੇ ਕਲਿੱਕ ਕਰੋ, ਜਿਸ ਨੂੰ ਤੁਸੀਂ ਅਜ਼ਾਦੀ ਨਾਲ ਪੁਨਰ-ਵਰਤੋਂ ਕਰ ਸਕੋ ਅਤੇ ਸੁਧਾਰ ਸਕੋ. ਇਸਦੇ ਵਰਗੀਆਂ ਹੋਰ ਤਸਵੀਰਾਂ ਪ੍ਰਾਪਤ ਕਰਨ ਵਾਸਤੇ ਹੇਠਾਂ ਵਾਲੇ ਲਿੰਕ ਤੇ ਕਲਿੱਕ ਕਰੋ
ਵਿਕੀਪੀਡੀਆ ਲੇਖਾਂ ਵਿੱਚ ਯੋਗਦਾਨ
ਕੋਈ ਵੀ ਵਿਕੀਪੀਡੀਆ ਵਿੱਚ ਸਮੱਗਰੀ ਯੋਗਦਾਨ ਪਾ ਸਕਦਾ ਹੈ। ਕਿਰਪਾ ਕਰਕੇ ਪਹਿਲਾਂ ਇੱਕ ਵਿਕੀਪੀਡੀਆ ਖਾਤਾ ਬਣਾ ਲਓ।
ਕਿਰਪਾ ਕਰਕੇ ਸਾਡੇ ਨਾਲ ਕੰਮ ਕਰਨ ਲਈ ਇਸ ਸਫ਼ੇ ਤੇ ਜਾਓ ਕਿ ਕਿਵੇਂ ਇਸ ਦਾ ਵਿਕਾਸ ਹੋ ਸਕਦਾ ਹੈ।
ਵਿਕੀਪੀਡੀਆ ਇੰਟਰਨੈੱਟ 'ਤੇ ਮੁਫ਼ਤ ਗਿਆਨ/ਵਿਗਿਆਨ ਦੇ ਮਾਮਲੇ ਵਿੱਚ ਮੋਹਰੀ ਵੈੱਬਸਾਈਟਾਂ ਵਿੱਚੋਂ ਇੱਕ ਹੈ। ਇਸਨੂੰ ਦੁਨੀਆ ਭਰ ਦੀਆਂ ਭਾਸ਼ਾਵਾਂ ਵਿੱਚ ਵਿਕਸਤ ਕੀਤਾ ਜਾ ਰਿਹਾ ਹੈ ਅਤੇ ਇੱਕ ਵਿਸ਼ਾਲ ਵਿਸ਼ਵਕੋਸ਼ ਬਣਾਇਆ ਜਾ ਰਿਹਾ ਹੈ, ਜਿਸਨੂੰ ਬਣਾਉਣ ਵਿੱਚ ਦੁਨੀਆ ਭਰ ਦੇ ਸੋਧਕ ਸਰਗਰਮ ਹਨ। ਪੰਜਾਬੀ ਭਾਸ਼ਾ ਵੀ ਇਸ ਦੌੜ ਵਿੱਚ ਸ਼ਾਮਲ ਹੈ।
ਬਣਤਰ ਸੰਦ
ਵਿਕੀਪੀਡੀਆ ਵੈੱਬਸਾਈਟ ਨੂੰ ਆਮ ਵੈੱਬਸਾਈਟਾਂ ਦੇ ਸੌਫਟਵੇਅਰ ਨਾਲੋਂ ਕਾਫ਼ੀ ਸੌਖੇ ਸੰਦਾਂ ਨਾਲ ਸੋਧਿਆ ਜਾ ਸਕਦਾ ਹੈ। ਬੇਸ਼ੱਕ, ਵਿਕੀਪੀਡੀਆ 'ਤੇ ਬਹੁਤ ਸਾਰੇ ਸੰਦ ਅਤੇ ਫਰਮੇ ਉਪਲਬਧ ਹਨ, ਜਿਨ੍ਹਾਂ ਨੂੰ ਵਿਸਥਾਰ ਵਿੱਚ ਦੱਸਿਆ ਗਿਆ ਹੈ ਅਤੇ ਇਹਨਾਂ ਦੀ ਵਰਤੋਂ ਕਿਵੇਂ ਕਰਨੀ ਹੈ, ਪਰ ਆਮ ਤੌਰ 'ਤੇ ਜ਼ਿਆਦਾਤਰ ਪਾਠਕ ਸਾਰੇ ਸੰਦਾਂ, ਫਰਮਿਆਂ ਆਦਿ ਤੱਕ ਪਹੁੰਚਣ ਵਿੱਚ ਬਹੁਤ ਸਮਾਂ ਲੈਂਦੇ ਹਨ ਅਤੇ ਕੁਝ ਨਵੀਆਂ ਚੀਜ਼ਾਂ ਸਿੱਖਣ ਤੋਂ ਰਹਿ ਜਾਂਦੇ ਹਨ। ਇਹ ਸਾਰੇ ਸੰਦ, ਫਰਮਿਆਂ ਆਦਿ ਇੱਕੋ ਵਰਕੇ 'ਤੇ ਇਕੱਠੇ ਨਹੀਂ ਕੀਤੇ ਜਾ ਸਕਦੇ, ਪਰ ਫਿਰ ਵੀ, ਕਾਫ਼ੀ ਸਾਰੇ ਫਰਮਿਆਂ ਅਤੇ ਸੰਦਾਂ ਵਿੱਚੋਂ ਜਿਨ੍ਹਾਂ ਦੀ ਵਰਤੋਂ ਹਰ ਸੋਧਕ ਵੱਲੋਂ ਕੀਤੀ ਜਾ ਸਕਦੀ ਹੈ, ਬੁਨਿਆਦੀ ਅਤੇ ਉੱਨਤ ਦੋਵੇਂ, ਮੁੱਢਲੇ ਸੰਦ ਅਤੇ ਫਰਮਿਆਂ ਹੇਠ ਲਿਖੇ ਹਨ;
ਦੋਹਰੀ ਵਰਗ-ਵਾਲੇ ਬਰੈਕਟ ਸੰਦ
ਇਹ ਸੰਦ ਜੇਹੜੇ ਸ਼ਬਦ ਦੇ ਆਲੇ-ਦੁਆਲੇ ਹੁੰਦਾ ਏ।
[[]]
ਇੱਕ ਕੜੀ ਵਜੋਂ ਵਰਤਿਆ ਜਾਂਦਾ ਹੈ, ਉਹ ਸ਼ਬਦ ਉਹਨਾਂ ਸ਼ਬਦ-ਜੋੜ ਵਾਲੇ ਸਿਰਲੇਖ ਵਾਲੇ ਕਿਸੇ ਹੋਰ ਮੁੱਢਲੇ ਵਰਕੇ ਨਾਲ ਜੁੜ ਜਾਂਦਾ ਹੈ। ਉਦਾਹਰਨ ਲਈ, ਜੇਕਰ ਸ਼ਬਦ "ਭੌਤਿਕ ਵਿਗਿਆਨ" ਨੂੰ ਇਸਦੇ ਸੰਬੰਧ ਵਰਕੇ ਨਾਲ ਜੋੜਨ ਲਈ ਲਿਖਣਾ ਹੈ, ਤਾਂ ਕੜੀ ਭੌਤਿਕ ਵਿਗਿਆਨ ਲਿਖ ਕੇ ਬਣਾਇਆ ਜਾਂਦਾ ਹੈ, ਜਿਸ ਕਾਰਨ ਜਦੋਂ ਵਰਕਾ ਛੱਪਦਾ ਹੈ, ਤਾਂ ਇਹ ਸ਼ਬਦ ਨੀਲੇ ਰੰਗ ਵਿੱਚ ਵਿਖਾਈ ਦੇਣਾ ਸ਼ੁਰੂ ਹੋ ਜਾਂਦਾ ਹੈ ਜਿਸ 'ਤੇ ਕੜੀ 'ਤੇ ਨੱਪਿਆ ਜਾ ਸਕਦਾ ਹੈ। ਜੇਕਰ ਇਸ ਨਾਂ ਦਾ ਕੋਈ ਸ਼ਬਦ ਅਜੇ ਤੱਕ ਸਿਰਲੇਖ ਦੇ ਰੂਪ ਵਿੱਚ ਕਿਸੇ ਵਰਕੇ ਵੱਲੋਂ ਨਹੀਂ ਬਣਾਇਆ ਗਿਆ ਹੈ, ਤਾਂ ਇਸਦਾ ਰੰਗ ਲਾਲ ਹੋ ਜਾਂਦਾ ਹੈ ਅਤੇ ਇਸ 'ਤੇ ਨੱਪਣ 'ਤੇ ਇਸ ਨਾਂ ਨਾਲ ਸਬੰਧ ਇੱਕ ਨਵਾਂ ਵਰਕਾ ਬਣਾਉਣ ਲਈ ਸੱਦਾ ਦਿੱਤਾ ਜਾਂਦਾ ਹੈ।
ਦੋਹਰੀਆਂ ਘੁੰਗਰਾਲੀਆਂ ਬਰੈਕਟਾਂ
ਇਸ ਸੰਦ ਦੀ ਵਰਤੋਂ ਇੱਕ ਸਿਰਲੇਖ ਲਈ ਇੱਕ ਫਰਮੇ ਵਜੋਂ ਕੀਤੀ ਜਾ ਸਕਦੀ ਹੈ।
{{}}
ਦੀ ਵਰਤੋਂ ਬਣਾ ਕੇ ਕੀਤੀ ਜਾਂਦੀ ਹੈ ਅਤੇ ਸੰਬੰਧਿਤ ਸ਼ਬਦ ਦਾ ਫਰਮਾ ਆਪਣੇ ਆਪ ਉਸ ਥਾਂ 'ਤੇ ਖੁੱਲ੍ਹ ਜਾਂਦਾ ਹੈ ਅਤੇ ਇਹ ਫਰਮਾ ਇੱਕ ਵੱਖਰੇ ਵਰਕੇ 'ਤੇ ਵੱਖਰੇ ਤੌਰ 'ਤੇ ਬਣਾਇਆ ਜਾਂਦਾ ਹੈ, ਜਿਸ ਵਿੱਚ ਇੱਕ ਤਸਵੀਰ, ਲਿਖਤ, ਹੋਰ ਫਰਮੇ, ਜਾਂ ਤਕਨੀਕੀ ਅਰਜ਼ੀਆਂ ਹੋ ਸਕਦੀਆਂ ਹਨ। ਫਰਮੇ ਇੱਕ ਕਾਰਜ਼ ਵਜੋਂ ਕੰਮ ਕਰਦੇ ਹਨ, ਪਰ ਇਹਨਾਂ ਕਾਰਜ਼ਾਂ ਦੀ ਵਰਤੋਂ ਕਿਸੇ ਹੱਦ ਤੱਕ ਕਿਸੇ ਹੋਰ ਵਰਕੇ ਦੀ ਸਮੱਗਰੀ ਨੂੰ ਇੱਕ ਵਰਕੇ 'ਤੇ ਸਾਦੀ ਲਿਖਤ ਵਜੋਂ ਵਿਖਾਉਣ ਲਈ ਵੀ ਕੀਤੀ ਜਾ ਸਕਦੀ ਹੈ। ਅਜਿਹਾ ਕਰਨ ਲਈ, ਇੱਕ ਆਮ ਲੇਖ ਦੇ ਸਿਰਲੇਖ ਤੋਂ ਪਹਿਲਾਂ ਸਿਰਲੇਖ ਦਾ ਨਾਂ ਦੀ ਵਰਤੋਂ ਕਰਕੇ ਇੱਕ ਲੇਖ ਦੀ ਸਮੱਗਰੀ ਨੂੰ ਕਿਸੇ ਹੋਰ ਵਰਕੇ 'ਤੇ ਵਿਖਾਉਣ ਲਈ ਵੀ ਵਰਤਿਆ ਜਾ ਸਕਦਾ ਹੈ।
ਸਿਰਲੇਖ ਸੰਦ
ਇਹ ਸੰਦ ਤੁਹਾਨੂੰ ਕਿਸੇ ਲੇਖ ਲਈ ਉਪ-ਸਿਰਲੇਖਾਂ ਦੇ ਆਲੇ-ਦੁਆਲੇ ਇੱਕ ਉਪ-ਸਿਰਲੇਖ ਬਣਾਉਣ ਦੀ ਆਗਿਆ ਦਿੰਦਾ ਹੈ, ਦੂਜੇ-ਪੱਧਰ ਦੇ ਸਿਰਲੇਖ ਤੋਂ ਲੈ ਕੇ ਤੀਜੇ, ਚੌਥੇ, ਜਾਂ ਪੰਜਵੇਂ-ਪੱਧਰ ਦੇ ਉਪ-ਸਿਰਲੇਖਾਂ ਆਦਿ ਤੱਕ।
== ਉੱਪ-ਸਿਰਲੇਖ ਦਰਜਾ 2 ==,
=== ਉੱਪ-ਸਿਰਲੇਖ ਦਰਜਾ 3 ===,
… ਆਦਿ ਵਰਤ ਕੇ ਵਰਤਿਆ ਜਾਂਦਾ ਹੈ।
ਮੁੜ-ਨਿਰਦੇਸ਼ਿਤ ਸੰਦ
ਇਹ ਸੰਦ ਇੱਕੋ ਹੀ ਲੇਖ ਨੂੰ ਕਈ ਵੱਖ-ਵੱਖ, ਸਮਾਨ ਸਿਰਲੇਖਾਂ ਨਾਲ ਜੋੜਨ ਲਈ ਵਰਤਿਆ ਜਾਂਦਾ ਹੈ। ਇਸ ਸੰਦ ਦੀ ਵਰਤੋਂ ਮੁੱਢਲੇ ਸੋਧ ਡੱਬੇ ਵਿੱਚ ਇੱਕ ਨਵਾਂ ਸਿਰਲੇਖ ਜੋੜਨ ਲਈ ਕੀਤੀ ਜਾਂਦੀ ਹੈ।
#redirect [[ਨਵਾਂ ਵੱਖਰਾ ਸਿਰਲੇਖ]]
ਇਸਦੀ ਵਰਤੋਂ ਟਾਈਪ ਕਰਕੇ ਕੀਤੀ ਜਾਂਦੀ ਹੈ। ਇਹ ਪਾਠਕਾਂ ਨੂੰ ਵੱਖ-ਵੱਖ ਤਰਜੀਹਾਂ ਵਾਲੇ ਸਿਰਲੇਖਾਂ ਦੀ ਖੋਜ ਕਰਨ ਅਤੇ ਸੰਬੰਧਤ ਲੇਖਾਂ ਨੂੰ ਲੱਭਣ ਵਿੱਚ ਮਦਦ ਕਰਦਾ ਹੈ, ਅਤੇ ਇਹ ਵੱਖ-ਵੱਖ ਸੋਧਕਾਂ ਨੂੰ ਆਪਣੀ ਪਸੰਦ ਦੇ ਸਿਰਲੇਖ ਨਾਲ ਇੱਕੋ ਹੀ ਲੇਖ ਨਾਲ ਜੁੜਨ ਦੀ ਆਜ਼ਾਦੀ ਵੀ ਦਿੰਦਾ ਹੈ। ਪਰ ਧਿਆਨ ਰੱਖੋ ਕਿ ਉਸ ਲੇਖ ਨਾਲ ਸਬੰਧਤ ਅੰਗਰੇਜ਼ੀ ਲੇਖ ਨਾਲ ਸਿਰਫ਼ ਇੱਕ ਮੁੱਢਲਾ ਵਰਕਾ ਹੀ ਜੁੜਿਆ ਰੱਖਿਆ ਜਾ ਸਕਦਾ ਹੈ, ਜਿਸਨੂੰ ਕਿਸੇ ਹੋਰ ਸਿਰਲੇਖ ਨਾਲ ਜੋੜਨ ਲਈ ਵਿਕੀਡਾਟਾ 'ਤੇ ਜਾ ਕੇ ਸੋਧਿਆ ਜਾ ਸਕਦਾ ਹੈ, ਪਰ ਅਜਿਹਾ ਕਰਨ ਤੋਂ ਪਹਿਲਾਂ, ਉਸ ਲੇਖ ਦੇ ਗੱਲਬਾਤ ਵਾਲੇ ਵਰਕੇ 'ਤੇ ਇੱਕ ਦੂਜੇ ਨਾਲ ਸਲਾਹ ਕਰਨੀ ਚਾਹੀਦੀ ਹੈ ਤਾਂ ਜੋ ਸੋਧਕਾਂ ਵਿਚਕਾਰ ਕੋਈ ਅਸਹਿਮਤੀ ਨਾ ਹੋਵੇ।
ਸ਼੍ਰੇਣੀ ਸੰਦ
ਇਹ ਸੰਦ ਕਿਸੇ ਲੇਖ ਨੂੰ ਉਸਦੀ ਸਬੰਧਤ ਇੱਕ ਜਾਂ ਇੱਕ ਤੋਂ ਵੱਧ ਢੁਕਵੀਆਂ ਸ਼੍ਰੇਣੀਆਂ ਨਾਲ ਜੋੜਨ ਲਈ ਵਰਤਿਆ ਜਾਂਦਾ ਹੈ ਤਾਂ ਜੋ ਪਾਠਕ ਸ਼੍ਰੇਣੀਆਂ ਦੀ ਸੂਚੀ ਵਿੱਚੋਂ ਸਬੰਧਤ ਉੱਪ-ਸੂਚੀਆਂ ਦੀ ਵਰਤੋਂ ਕਰਦੇ ਹੋਏ ਉਸ ਲੇਖ ਤੱਕ ਪਹੁੰਚ ਸਕਣ। ਇਸ ਸੰਦ ਨੂੰ ਆਮ ਤੌਰ 'ਤੇ ਲੇਖ ਦੇ ਬਿਲਕੁਲ ਅਖੀਰ ਵਿੱਚ [[ਸ਼੍ਰੇਣੀ:ਸ਼੍ਰੇਣੀ ਦਾ ਨਾਮ]] ਲਿਖ ਕੇ ਵਰਤਿਆ ਜਾਂਦਾ ਹੈ।
ਭਾਸ਼ਾ ਕੜੀ ਸੰਦ
ਇਹ ਸੰਦ ਆਮ ਤੌਰ 'ਤੇ ਅੰਗਰੇਜ਼ੀ ਭਾਸ਼ਾ ਨਾਲ ਕਿਸੇ ਨਵੇਂ ਬਣੇ ਲੇਖ ਨੂੰ ਜੋੜਨ ਲਈ ਵਰਤਿਆ ਜਾਂਦਾ ਹੈ ਜਿਸਦੇ ਲਈ ਵਿਕੀਪੀਡੀਆ ਵਰਕਿਆਂ ਦੇ ਖੱਬੇ ਪਾਸੇ ਭਾਸ਼ਾਵਾਂ ਕੋਲ ਛਪੇ "Add link" ਬਟਨ ਨੂੰ ਨੱਪਣ 'ਤੇ ਨਿਕਲਣ ਵਾਲੇ ਡੱਬੇ ਵਿੱਚ ਉੱਪਰ "en" ਟਾਈਪ ਕਰਕੇ ਅੰਗਰੇਜ਼ੀ ਭਾਸ਼ਾ ਚੁਣ ਲਈ ਜਾਂਦੀ ਹੈ ਅਤੇ ਫੇਰ ਹੇਠਲੇ ਖਾਨੇ ਵਿੱਚ ਸਬੰਧਤ ਪੰਜਾਬੀ ਲੇਖ ਨਾਲ ਮਿਲਦਾ ਅੰਗਰੇਜ਼ੀ ਲੇਖ ਦਾ ਸਿਰਲੇਖ ਇੰਨਬਿੰਨ ਸ਼ਬਦ-ਜੋੜਾਂ ਨਾਲ ਛਾਪਿਆ ਜਾਂਦਾ ਹੈ, ਤੇ ਬਾਅਦ ਵਿੱਚ ਸੁਰੱਖਿਅਤ ਕਰਨ ਵਾਲੀ ਕਾਰਵਾਈ ਕਰਕੇ ਕੜੀ ਜੋੜ ਦਿੱਤੀ ਜਾਂਦੀ ਹੈ।
ਪਾਈਪਿੰਗ ਸੰਦ
ਇਹ ਸੰਦ ਇੱਕ ਸ਼ਬਦ ਨੂੰ ਅਜਿਹੇ ਸਿਰਲੇਖ ਨਾਲ ਜੋੜਨ ਲਈ ਵਰਤਿਆ ਜਾਂਦਾ ਹੈ ਜਿਸਦੇ ਸ਼ਬਦ-ਜੋੜ ਥੋੜ੍ਹੇ ਵੱਖਰੇ ਜਾਂ ਪੂਰੀ ਤਰ੍ਹਾਂ ਵੱਖਰੇ ਹੋਣ, ਉਦਾਹਰਨ ਲਈ, ਜੇਕਰ ਤੁਸੀਂ ਕਿਸੇ ਲੇਖ ਵਿੱਚ "ਪ੍ਰੋਟੋਨ" ਸ਼ਬਦ ਨੂੰ "proton" ਸ਼ਬਦ ਨਾਲ ਜੋੜਨਾ ਚਾਹੁੰਦੇ ਹੋ, ਤਾਂ ਤੁਸੀਂ ਇਹਨਾਂ ਸ਼ਬਦਾਂ ਦੇ ਵਿਚਕਾਰ ਇੱਕ ਖੱੜੀ-ਲਕੀਰ ਲਿਖ ਕੇ ਉਹਨਾਂ ਨੂੰ [[proton|ਪ੍ਰੋਟੋਨ]] ਵਜੋਂ ਲਿਖ ਸਕਦੇ ਹੋ, ਜਿਸ ਵਿੱਚ ਖੱਬੇ ਪਾਸੇ ਨਿਸ਼ਾਨਾ ਸਿਰਲੇਖ ਹੋਵੇਗਾ, ਅਤੇ ਸੱਜੇ ਪਾਸੇ ਉਹ ਸ਼ਬਦ ਹੋਵੇਗਾ ਜੋ ਮੌਜੂਦਾ ਲੇਖ ਦੇ ਪੈਰੇ ਵਿੱਚ ਵਿਖਾਈ ਦੇਵੇਗਾ। ਧਿਆਨ ਦਿਓ ਕਿ ਜੇਕਰ ਇਸ ਮੇਲ ਨੂੰ [[proton|ਪ੍ਰੋਟੋਨ ਕਣ]] ਵਜੋਂ ਵੀ ਲਿਖਿਆ ਜਾਂਦਾ ਹੈ, ਤਾਂ ਪੈਰੇ ਵਿੱਚ "ਪ੍ਰੋਟੋਨ ਕਣ" ਨੀਲੇ ਰੰਗ ਵਿੱਚ ਛਪੇਗਾ ਅਤੇ ਇਸ 'ਤੇ ਨੱਪਣ ਨਾਲ "proton" ਸਿਰਲੇਖ ਵਾਲਾ ਵਰਕਾ ਖੁੱਲ੍ਹੇਗਾ।
ਦਸਤਖ਼ਤ ਸੰਦ
ਇਹ ਸੰਦ ਆਮ ਤੌਰ 'ਤੇ ਕਿਸੇ ਵਰਤੋਂਕਾਰ ਵੱਲੋਂ ਗੱਲਬਾਤ ਵਾਲੇ ਵਰਕਿਆਂ 'ਤੇ ਰਵਾਇਤੀ ਵਰਕਿਆਂ ਦੀ ਬਜਾਏ ਆਪਣਾ ਨਾਂ ਜੋੜਨ ਲਈ ਵਰਤਿਆ ਜਾਂਦਾ ਹੈ।
~~~
ਲਿਖ ਕੇ ਮਿੱਤੀ ਅਤੇ ਵਕਤ ਸਮੇਤ ਛਾਪਣ ਲਈ
--~~~~
ਟਾਈਪ ਕਰਕੇ ਇਹ ਕੰਮ ਹੋ ਜਾਂਦਾ ਹੈ।
ਗੂੜ੍ਹੇ ਅਤੇ ਟੇਢੇ ਅੱਖਰ ਸੰਦ
ਕਿਸੇ ਸ਼ਬਦ ਨੂੰ ਮੋਟਾ ਕਰਨ ਲਈ ਓਸ਼ ਸ਼ਬਦ ਦੁਆਲੇ
'''ਮੋਟਾ ਲਿਖੇ ਜਾਣ ਵਾਲਾ ਸ਼ਬਦ'''
ਵਰਤਿਆ ਜਾਂਦਾ ਹੈ। ਟੇਢੇ ਲਿਖਣ ਵਾਲਾ ਇਟਾਲਿਕ ਟੂਲ ਤਿੰਨ-ਤਿੰਨ ਦੀ ਜਗਹ ਦੋ ਵਾਰ
'''ਟੇਢੇ ਲਿਖੇ ਜਾਣ ਵਾਲੇ ਸ਼ਬਦ'''
ਵਰਤ ਕੇ ਕੰਮ ਆਉਂਦਾ ਹੈ। ਧਿਆਨ ਦੇਓ ਜੇਕਰ ਕਿਸੇ ਸ਼ਬਦ ਦੁਆਲੇ ਪੰਜ ਵਾਰ ਇਹ ਨਿਸ਼ਾਨ
'''ਮੋਟਾ ਅਤੇ ਟੇਢਾ ਲਿਖਿਆ ਜਾਣ ਵਾਲਾ ਸ਼ਬਦ'''
ਬਣਾਇਆ ਜਾਂਦਾ ਹੈ ਤਾਂ ਸਬੰਧਤ ਸ਼ਬਦ ਜਾਂ ਵਾਕ ਮੋਟਾ ਅਤੇ ਟੇਢਾ ਦੋਵੇਂ ਰੂਪਾਂ ਵਿੱਚ ਹੀ ਛਪ ਜਾਂਦਾ ਹੈ।
ਨੰਬਰ ਸੰਦ
ਇਹ ਸੰਦ ਲੜੀਵਾਰ 1, 2, 3, … ਗਿਣਤੀ ਨਾਲ ਸ਼ੁਰੂ ਹੋਣ ਵਾਲੀਆਂ ਲਕੀਰਾਂ ਜਾ ਪੈਰਾ ਲਿਖਣ ਲਈ ਵਰਤਿਆ ਜਾਂਦਾ ਹੈ। ਇਸਦੇ ਵਾਸਤੇ ਲਕੀਰ ਦੇ ਸ਼ੁਰੂ ਵਿੱਚ # (ਹੈਸ਼) ਵਰਤਿਆ ਜਾਂਦਾ ਹੈ।
ਬਿੰਦੀ ਸੰਦ
ਇਹ ਸੰਦ ਲਕੀਰ ਦੇ ਸ਼ੁਰੂ ਵਿੱਚ * ਲਿਖ ਕੇ ਬਿੰਦੀ ਨਾਲ ਸ਼ੁਰੂ ਹੋਣ ਵਾਲੀ ਲਕੀਰ ਜਾਂ ਪੈਰਾ ਬਣਾਉਂਦਾ ਹੈ। ਕਿਸੇ ਬਿੰਦੀ ਨਾਲ ਸ਼ੁਰੂ ਹੋਣ ਵਾਲ਼ੀ ਲਕੀਰ ਦੀ ਹੋਰ ਉੱਪ-ਸੂਚੀ ਵਾਲ਼ੀ ਲਕੀਰ ਲਿਖਣ ਲਈ ਹੋਰ ਅੱਗੇ ** ਦੀ ਵਰਤੋ ਕੀਤੀ ਜਾ ਸਕਦੀ ਹੈ
ਨਵੀਂ ਲਕੀਰ ਸੰਦ
ਇਹ ਸੰਦ ਕਿਸੇ ਵੀ ਸਮੇਂ ਨਵੀਂ ਲਕੀਰ ਸ਼ੁਰੂ ਕਰਨ ਲਈ <br /> ਲਿਖ ਕੇ ਵਰਤਿਆ ਜਾਂਦਾ ਹੈ।
ਨੋਵਿਕੀ ਸੰਦ
ਇਹ ਸੰਦ ਕਿਸੇ ਵੀ ਕਿਸਮ ਦੇ ਵਿਕੀ ਸੰਦ ਦੇ ਕੋਡ ਨੂੰ, ਬਰੈਕਟਾਂ ਆਦਿ ਸਮੇਤ, ਸਰੋਤ ਵਰਕੇ ਵਿੱਚ ਲਿਖੇ ਜਾਣ 'ਤੇ ਕਿਰਿਆਸ਼ੀਲ ਹੋਣ ਦੀ ਬਜਾਏ ਵਿਖਾਉਣ ਲਈ ਵਰਤਿਆ ਜਾਂਦਾ ਹੈ। ਆਮ ਵਰਕਿਆਂ 'ਤੇ ਸੋਧਕਾਂ ਨੂੰ ਇਸਦੀ ਲੋੜ ਨਹੀਂ ਹੁੰਦੀ। ਇਸ ਸੰਦ ਦੀ ਵਰਤੋਂ ਕਰਨ ਲਈ, ਲਿਖਤ ਨੂੰ ਕੋਡਿੰਗ ਵਿੱਚ ਬੰਦ ਕੀਤਾ ਜਾਂਦਾ ਹੈ, ਲਿਖਤ ਸਮੇਤ ਸੰਬੰਧਤ ਕੋਡ ਦੇ ਦੋਵੇਂ ਪਾਸੇ ਲਿਖਿਆ ਜਾਂਦਾ ਹੈ।
ਹਵਾਲਾ ਸੰਦ
ਇਹ ਸੰਦ ਕਿਸੇ ਲੇਖ ਵਿੱਚ ਕਿਸੇ ਲਿਖਤ ਦੇ ਹਵਾਲਿਆਂ ਨੂੰ ਲੇਖ ਦੇ ਹੇਠਾਂ ਹਵਾਲੇ ਉਪ-ਸਿਰਲੇਖ ਦੇ ਹੇਠਾਂ ਵੱਖਰੇ ਤੌਰ 'ਤੇ ਵਿਖਾਉਨ ਲਈ <ref>ਹਵਾਲਾ ਲਿਖਤ/ਕੜੀ ਆਦਿ</ref> ਦੀ ਵਰਤੋਂ ਕਰਦਾ ਹੈ।
ਬਾਹਰੀ ਕੜੀ ਸੰਦ
ਇਹ ਸੰਦ ਕਿਸੇ ਸ਼ਬਦ ਵਿੱਚ ਇੱਕ ਬਾਹਰੀ ਕੜੀ ਜੋੜਨ ਲਈ ਵਰਤਿਆ ਜਾਂਦਾ ਹੈ ਤਾਂ ਜੋ ਇਸਨੂੰ ਨੱਪਣ-ਯੋਗ ਬਣਾਇਆ ਜਾ ਸਕੇ। ਇਸਦੇ ਲਈ, [ਬਾਹਰੀ_ਕੜੀ_ਜੁੜਿਆ_ਸ਼ਬਦ] ਵਰਤਿਆ ਜਾਂਦਾ ਹੈ, ਜਿਸ ਵਿੱਚ ਇੱਕ ਵਰਗ-ਵਾਲਾ ਬਰੈਕਟ ਸ਼ੁਰੂ ਕੀਤਾ ਜਾਂਦਾ ਹੈ, ਸੰਬੰਧਤ ਵੈੱਬਸਾਈਟ ਦਾ ਪਤਾ ਲਿਖਿਆ ਜਾਂਦਾ ਹੈ, ਉਸ ਤੋਂ ਬਾਅਦ ਇੱਕ ਖਾਲੀ ਥਾਂ ਦਿੱਤੀ ਜਾਂਦੀ ਹੈ, ਅਤੇ ਫੇਰ ਸੰਬੰਧਤ ਸ਼ਬਦ ਲਿਖਿਆ ਜਾਂਦਾ ਹੈ, ਅਤੇ ਫੇਰ ਵਰਗ-ਵਾਲਾ ਬਰੈਕਟ ਬੰਦ ਕਰ ਦਿੱਤਾ ਜਾਂਦਾ ਹੈ। ਧਿਆਨ ਦਿਓ ਕਿ ਜੇਕਰ ਤੁਸੀਂ ਵਿਕੀਪੀਡੀਆ ਦੇ ਅੰਦਰ ਕਿਸੇ ਵਰਕੇ ਦੇ ਸਿਰਲੇਖ ਨਾਲ ਇੱਕ ਸ਼ਬਦ ਨੂੰ ਜੋੜਨਾ ਚਾਹੁੰਦੇ ਹੋ, ਤਾਂ ਸਿਰਫ਼ ਪਾਈਪਿੰਗ ਸੰਦ ਹੀ ਇਹ ਕੰਮ ਕਰੇਗਾ।
ਨੋਇਨਕਲੂਡ ਸੰਦ
ਇਹ ਸੰਦ ਕਿਸੇ ਸ਼ਬਦ, ਵਾਕ, ਜਾਂ ਲਿਖਤ ਦੇ ਪੈਰੇ ਨੂੰ <noinclude>ਸੰਬੰਧਤ ਗੈਰ-ਸ਼ਾਮਲ ਲਿਖਤ</noinclude> ਦੀ ਵਰਤੋਂ ਕਰਕੇ ਬੰਦ ਕਰਨ ਲਈ ਵਰਤਿਆ ਜਾਂਦਾ ਹੈ, ਜਿਸਦਾ ਮਤਲਬ ਹੈ ਕਿ ਇਸਦੇ ਅੰਦਰਲੀ ਲਿਖਤ ਲੇਖ 'ਤੇ ਦਿਖਾਈ ਨਹੀਂ ਦਿੰਦਾ, ਪਰ ਜੇਕਰ ਸੰਦ ਦੀ ਵਰਤੋਂ ਕਿਸੇ ਫਰਮੇ ਵਾਲੇ ਵਰਕੇ 'ਤੇ ਕੀਤੀ ਜਾਂਦੀ ਹੈ ਤਾਂ ਇਹ ਉਸ ਵਰਕੇ 'ਤੇ ਵਿਖਾਈ ਦਿੰਦਾ ਹੈ। ਇਹ ਆਮ ਲੇਖਾਂ ਲਈ ਜ਼ਰੂਰੀ ਨਹੀਂ ਹੈ, ਪਰ ਅਕਸਰ ਫਰਮੇ ਦੀਆਂ ਸ਼੍ਰੇਣੀਆਂ ਲਿਖਣ ਜਾਂ ਹੋਰ ਤਕਨੀਕੀ ਐਪਲੀਕੇਸ਼ਨਾਂ ਲਈ ਵਰਤਿਆ ਜਾਂਦਾ ਹੈ।
ਸਜਾਵਟੀ ਸੰਦ
ਆਮ ਤੌਰ 'ਤੇ, ਕਿਸੇ ਲੇਖ ਵਿੱਚ ਇਹਨਾਂ ਸੰਦਾਂ ਦੀ ਵਰਤੋਂ ਕਰਨ ਦੀ ਕੋਈ ਖਾਸ ਲੋੜ ਨਹੀਂ ਹੁੰਦੀ, ਪਰ ਫਿਰ ਵੀ, ਜਿੱਥੇ ਕਿਤੇ ਵੀ ਕਿਸੇ ਲਿਖਤ ਨੂੰ ਰੰਗੀਨ ਪਿਛੋਕੜ ਵਿੱਚ, ਵੱਡੇ ਅੱਖਰਾਂ ਵਿੱਚ, ਗੋਲ ਕਿਨਾਰਿਆਂ ਵਾਲੇ ਇੱਕ ਡੱਬੇ ਵਿੱਚ, ਸਿਰਫ਼ ਨੱਪਣ 'ਤੇ ਛਪਣ ਵਾਲੇ ਲਿਖਤ ਦੇ ਰੂਪ ਵਿੱਚ, ਆਦਿ ਲਿਖਣਾ ਹੁੰਦਾ ਹੈ, ਤਾਂ ਕੁਝ ਉੱਨਤ ਕੋਡ ਵਰਤੇ ਜਾ ਸਕਦੇ ਹਨ। ਇਹਨਾਂ ਵਿੱਚੋਂ ਕੁਝ ਸੰਦ ਹੇਠ ਲਿਖੇ ਹੋਏ ਹਨ;
ਡਿਵ ਟੂਲ
ਇਹ ਹੈਵੀ ਡਿਜਾਈਨਿੰਗ ਲਈ ਵਰਤਿਆ ਜਾਣ ਵਾਲਾ ਅਡਵਾਂਸ ਕੋਡ ਹੈ ਜਿਸ ਨੂੰ ਕੁੱਝ ਇਸਤਰਾਂ ਲਿਖਿਆ ਜਾਂਦਾ ਹੈ;
<div style="ਬਾਰਡਰ ਦੀ ਮੋਟਾਈ ਲਈ border-bottom:1px solid ਬਾਰਡਰ ਦੇ ਰੰਗ ਦਾ ਕੋਡ ਜਿਵੇਂ #fad67d; background-color:ਬੈਕਗਰਾਉਂਡ ਦਾ ਰੰਗ ਜਿਵੇਂ GreenYellow; ; ਅੱਖਰਾਂ ਦਾ ਸਾਇਜ਼ ਜਿਵੇਂ font-size:110%; ਅੱਖਰਾਂ ਦਾ ਸਟਾਈਲ ਜਿਵੇਂ font-weight:bold;"> ਡਿਜਾਈਨ ਦੇਣ ਲਈ ਸਬੰਧਤ ਲਿਖਤ </div>
ਧਿਆਨ ਦੇਓ ਕਿ ਜੇਕਰ ਓਪਰੋਕਤ ਕੋਡ ਨੂੰ ਵਰਤਣਾ ਹੋਵੇ ਤਾਂ ਪੰਜਾਬੀ ਵਿੱਚ ਲਿਖੇ ਜਾਣ ਵਾਲੇ ਇਸ਼ਾਰੇ ਮਿਟਾ ਕੇ ਵਰਤਿਆ ਜਾਣਾ ਚਾਹੀਦਾ ਹੈ ਜੋ ਇੱਥੇ ਸਿਰਫ ਪਾਠਕਾਂ ਦੀ ਸੌਖ ਲਈ ਹੀ ਲਿਖੇ ਗਏ ਹਨ। ਅਖੀਰ ਵਿੱਚ ਡਿਵ ਟੂਲ ਨੂੰ ਬੰਦ ਕਰਨਾ ਵੀ ਜਰੂਰੀ ਹੈ ਨਹੀਂ ਇਹ ਕੁੱਝ ਫੰਕਸ਼ਨਾਂ ਤੇ ਅਸਰ ਪਾ ਸਕਦੀ ਹੈ।
ਰਾਊਂਡ ਬੌਕਸ ਟੂਲ
ਇਹ ਗੋਲ ਕਿਨਾਰਿਆਂ ਵਾਲੇ ਰੰਗਦਾਰ ਬੈਕਗਰਾਉਂਡ ਵਾਲੇ ਡੱਬੇ ਅੰਦਰ ਲਿਖਣ ਵਾਲਾ ਟੂਲ ਹੈ। ਇਸਦੀ ਵਰਤੋਂ ਲਈ ਸਬੰਧਤ ਲਿਖਤ ਤੋਂ ਪਹਿਲਾਂ {{ਰਾਊਂਡ_ਬੌਕਸ_ਟੌਪ}} ਲਿਖਿਆ ਜਾਂਦਾ ਹੈ ਅਤੇ ਲਿਖਤ ਤੋਂ ਬਾਦ {{ਰਾਊਂਡ_ਬੌਕਸ_ਬੌਟਮ}} ਫਰਮਾ ਵਰਤਿਆ ਜਾਂਦਾ ਹੈ ਜਿਸ ਵਿੱਚ ਰੰਗ ਆਦਿ ਪਹਿਲਾਂ ਹੀ ਸੈੱਟ ਕੀਤੇ ਮਿਲਦੇ ਹਨ। ਇਸਦੇ ਨਾਲ ਕੁੱਝ ਹੋਰ ਰੰਗਾਂ ਵਿੱਚ ਸੈੱਟ ਕੀਤੇ ਬੌਕਸ ਵਰਤਣ ਲਈ {{ਰਾਊਂਡ_ਬੌਕਸ_ਟੌਪ|theme=2}} ਆਦਿ ਦੀ ਵਰਤੋ ਵੀ ਕੀਤੀ ਜਾ ਸਕਦੀ ਹੈ।
ਕੋਲੈਪਸ ਟੂਲ
ਇਸ ਟੂਲ ਦੀ ਵਰਤੋਂ ਲਿਖਤ ਨੂੰ ਛੁਪਾਉਣ/ਦਿਖਾਉਣ ਲਈ ਕੀਤੀ ਲਿਖਤ ਤੋਂ ਪਹਿਲਾਂ {{ਕੋਲੈਪਸ_ਟੌਪ}} ਫਰਮਾ ਵਰਤ ਕੇ ਅਤੇ ਲਿਖਤ ਤੋਂ ਬਾਦ {{ਕੋਲੈਪਸ_ਬੌਟਮ}} ਵਰਤ ਕੇ ਕੀਤਾ ਜਾਂਦਾ ਹੈ। ਅਜਿਹੀ ਲਿਖਤ ਨੂੰ ਦਿਖਾਉਣ ਤੇ ਛੁਪਾਉਣ ਲਈ {{ਕੋਲੈਪਸ_ਟੌਪ|(Click to show)}} ਬਟਣ ਪ੍ਰਾਪਤ ਕੀਤਾ ਜਾ ਸਕਦਾ ਹੈ, ਜਿਸ ਨੂੰ ਜੇਕਰ ਹੋਰ ਰੰਗ ਬਿਰੰਗੇ ਰੂਪ ਵਿੱਚ ਦਿਖਾਉਣਾ ਹੋਵੇ ਤਾਂ ਹੋਰ ਅਡਵਾਂਸ ਕੋਡਿੰਗ ਦੇ ਰੂਪ ਵਿੱਚ {ਕੋਲੈਪਸ_ਟੌਪ|''ਹੋਰ ਪੜੋ ..|bg=#1060b0}} ਅਦਿ ਦੀ ਵਰਤੋ ਵੀ ਕੀਤੀ ਜਾ ਸਕਦੀ ਹੈ, ਜਿਸ ਨਾਲ ਪਾਠਕਾਂ ਨੂੰ “ਹੋਰ ਪੜੋ” ਸ਼ਬਦ ਦੇ ਇਸ਼ਾਰੇ ਨਾਲ ਸਮਝਾਇਆ ਜਾਂਦਾ ਹੈ ਕਿ ਹੋਰ ਪੜਨ ਲਈ ਇੱਥੇ ਕਲਿੱਕ ਕਰੋ । ਧਿਆਨ ਰਹੇ ਕਿ ਇਸੇ ਉੱਤੇ ਕਲਿੱਕ ਕਰਨ ਤੇ ਲਿਖਤ ਛੁਪ ਵੀ ਜਾਂਦੀ ਹੈ।
ਸਪੈਨ ਟੂਲ
ਇਹ ਟੂਲ ਵੀ ਡਿਵ ਟੂਲ ਵਾਂਗ ਹੀ ਵਰਤਿਆ ਜਾਂਦਾ ਹੈ ਜੋ ਕੁੱਝ ਲਿਖਤਾਂ ਨੂੰ ਡਿਜਾਈਨ ਦੇਣ ਲਈ ਵਰਤਿਆ ਜਾਂਦਾ ਹੈ ਜਿਸਦੇ ਲਈ ਡਿਜਾਈਨ ਅਧੀਨ ਲਿਖਤ ਦੇ ਸ਼ੁਰੂ ਵਿੱਚ <span style="color:orange"> ਆਦਿ ਕੋਡ ਲਿਖਿਆ ਜਾਂਦਾ ਹੈ ਅਤੇ ਲਿਖਤ ਤੋਂ ਬਾਦ ਇਸ ਕੋਡ ਨੂੰ ਬੰਦ ਕਰਨ ਲਈ </span> ਦੀ ਵਰਤੋ ਕੀਤੀ ਜਾਂਦੀ ਹੈ।
ਨੇਵੀਗੇਸ਼ਨ ਬਾਰ ਟੂਲ
ਇਹ ਟੂਲ ਕਿਸੇ ਪੰਨੇ ਦੇ ਹੋਰ ਉੱਪ-ਪੰਨਿਆਂ ਨੂੰ ਵੱਖਰੇ ਵੱਖਰੇ ਲਿੰਕਾਂ ਨਾਲ ਕਲਿੱਕ ਹੋਣ ਲਈ ਨੂੰ ਉੱਪਰਲੇ ਪਾਸੇ ਬਟਣਾਂ ਦੇ ਰੂਪ ਵਿੱਚ ਲਿਖਣ ਲਈ ਵਰਤਿਆ ਜਾਂਦਾ ਹੈ। ਇਸਦਾ ਇੱਕ ਨਮੂਨਾ ਇਸਤਰਾਂ ਹੈ;
{| width="100%" style="border-bottom:3px double #999; border-top:3px double #999"
|style="border-right: 1px solid black" align="center"| [[ਪਹਿਲਾ ਉੱਪ-ਸਫ਼ਾ ਟਾਈਟਲ|ਬਟਣ ਨਾਮ]]
|style="border-right: 1px solid black" align="center"| [[ਦੂਜਾ ਉੱਪ-ਸਫ਼ਾ ਟਾਈਟਲ ਜਾਂ ਲਿੰਕ ਆਦਿ|ਬਟਣ ਨਾਮ]]
|style="border-right: 1px solid black" align="center"| [[ਤੀਜਾ ਉੱਪ-ਸਫ਼ਾ ਟਾਈਟਲ ਜਾਂ ਲਿੰਕ|ਬਟਣ ਨਾਮ]]
| align="center"| [[ਆਖਰੀ ਉੱਪ-ਸਫ਼ਾ ਟਾਈਟਲ ਜਾਂ ਲਿੰਕ|ਬਟਣ ਨਾਮ]]
|}
ਟਰਾਂਸਕਲੂਜ਼ਨ ਟੂਲ
ਇਹ ਟੂਲ ਕਿਸੇ ਪੰਨੇ ਦੀ ਸਮੱਗਰੀ ਨੂੰ ਕਿਸੇ ਹੋਰ ਪੰਨੇ ਤੋਂ ਚੁੱਕ ਕੇ ਦਿਖਾਉਣ ਲਈ ਵਰਤਿਆ ਜਾਂਦਾ ਹੈ। ਇਸਦੀ ਵਰਤੋਂ ਕਰਨ ਲਈ ਇਸ ਕੋਡ ਨਾਲ ਟਰਾਂਸਕਲੂਜ਼ਨ ਕੀਤੀ ਜਾ ਸਕਦੀ ਹੈ;
{{ਬੌਕਸ_ਟਰਾਂਸਕਲੂਡ|ਸਮੱਗਰੀ ਵਾਲਾ ਸਫ਼ਾ|ਬੌਕਸ ਟਾਈਟਲ}}
ਇਸ ਕੋਡ ਨਾਲ ਸਮੱਗਰੀ ਵਾਲਾ ਸਫ਼ਾ ਇੱਕ ਅਲੱਗ ਨਵੇਂ ਪੰਨੇ ਦੇ ਤੌਰ ਤੇ ਤਿਆਰ ਕੀਰਾ ਜਾ ਸਕਦਾ ਹੈ ਅਤੇ ਜਿਸ ਪੰਨੇ ਉੱਤੇ ਟਰਾਂਸਕਲੂਜ਼ਨ ਕੀਤੀ ਗਈ ਹੋਵੇ ਉੱਥੇ ਇੱਕ ਬੌਕਸ ਦੇ ਅੰਦਰ ਇਹ ਸਮੱਗਰੀ ਦਿਸਣ ਲੱਗ ਜਾਂਦੀ ਹੈ। ਉੱਪ-ਪੰਨੇ ਦਾ ਟਾਈਟਲ ਮੁੱਖ ਪੰਨੇ ਦੇ ਟਾਈਟਲ ਤੋਂ ਬਾਦ / ਟੈਬ ਨਾਲ ਬਣ ਜਾਂਦਾ ਹੈ, ਪਰ ਧਿਆਨ ਰਹੇ ਕਿ ਇੱਕ ਬੌਕਸ ਦੇ ਅੰਦਰ ਦੂਜੇ ਬੌਕਸ ਨੂੰ ਟਰਾਂਸਕਲੂਡ ਕਰਨ ਲਈ ਇਹੀ ਕੋਡ ਦੁਬਾਰਾ ਨਹੀਂ ਵਰਤਿਆ ਜਾ ਸਕਦਾ ਨਹੀਂ ਤਾਂ ਇਹ ਲੂਪ ਬਣਾ ਕੇ ਰੁਕ ਜਾਏਗਾ, ਇਸਦੇ ਅੰਦਰ ਕੋਈ ਹੋਰ ਡੱਬਾ ਕਿਸੇ ਤੀਜੇ ਪੰਨੇ ਤੋਂ ਸਮੱਗਰੀ ਚੁੱਕਣ ਲਈ ਦੂਜਾ ਕੋਡ
{{ਬੌਕਸ_ਟਰਾਂਸਕਲੂਡ_2|ਸਮੱਗਰੀ ਵਾਲਾ ਕੋਈ ਹੋਰ ਪੰਨਾ|ਬੌਕਸ ਟਾਈਟਲ}}
ਵਰਤਿਆ ਜਾ ਸਕਦਾ ਹੈ ਤੇ ਜੇਕਰ ਹੋਰ ਕੋਡਿੰਗ ਵਾਲੇ ਹੋਰ ਅੱਗੇ {{ਬੌਕਸ ਟਰਾਂਸਕਲੂਡ 3}} ਆਦਿ ਦੀ ਜਰੂਰਤ ਪਵੇ ਤਾਂ ਬੌਕਸ ਟਰਾਂਸਕਲੂਡ ਵਾਲੇ ਫਰਮੇ ਦੇ ਸੋਰਸ ਸਫ਼ੇ ਤੋਂ ਕਾਪੀ ਪੇਸਟ ਕਰਕੇ ਇਸੇ ਤਰਾਂ ਦੇ ਹੋਰ ਫਰਮੇ ਤਿਆਰ ਕੀਤੇ ਜਾ ਸਕਦੇ ਹਨ ਜਿਹਨਾਂ ਦੇ ਰੰਗ ਆਦਿ ਅਲੱਗ ਤੋਂ ਹੈੱਡਰ/ਫੁਟਰ ਦੇ ਰੂਪ ਵਿੱਚ ਮਨਮਰਜੀ ਨਾਲ ਸੈੱਟ ਕੀਤੇ ਜਾ ਸਕਦੇ ਹਨ। ਹਰੇਕ ਉੱਪ-ਪੰਨਾ ਅਪਣੇ ਮੂਲ ਪੰਨੇ ਦੇ ਟਾਈਟਲ ਦੇ ਪਿੱਛੇ / ਟੈਬ ਤੋਂ ਬਾਦ ਅਪਣੇ ਆਪ ਲਿਖਿਆ ਜਾਂਦਾ ਹੈ
ਫਾਟਕ ਟੂਲ
ਕਿਸੇ ਵਿਸ਼ੇ ਦਾ ਫਾਟਕ ਬਣਾਉਣ ਲਈ ਸਰਚ ਬੌਕਸ ਵਿੱਚ ਫਾਟਕ:ਸਬੰਧਤ ਵਿਸ਼ਾ ਲਿਖ ਕੇ ਸਰਚ ਕਰਨ ਤੇ ਨਵਾਂ ਪੇਜ ਫਾਟਕ ਪੰਨੇ ਉੱਤੇ ਜਾ ਕੇ ਖੁੱਲੇਗਾ ਜਿਸਦੇ ਅੰਦਰ {{subst:ਬੌਕਸ_ਪੋਰਟਲ_ਸਕੈਲਟਨ}} ਜਾਂ {{subst:box portal skeleton}} ਲਿਖ ਕੇ ਇਸ ਟੂਲ ਦੇ ਸਹਾਰੇ ਹੋਰ ਅੱਗੇ ਬਣਨ ਵਾਲ਼ੇ ਲਿੰਕਾਂ ਤੋਂ ਫਾਟਕ ਦੀ ਰਚਨਾ ਕੀਤੀ ਜਾ ਸਕਦੀ ਹੈ।
ਟੇਬਲ ਟੂਲ
ਇਸ ਟੂਲ ਦੀ ਵਰਤੋਂ ਨਾਲ ਅਲੱਗ ਅਲੱਗ ਕਿਸਮ ਦੀਆਂ ਸਾਰਣੀਆਂ ਤਿਆਰ ਕੀਤੀਆਂ ਜਾ ਸਕਦੀਆਂ ਹਨ, ਜਿਸਦਾ ਇੱਕ ਨਮੂਨਾ ਇਸ ਤਰਾਂ ਹੈ;
{| class="wikitable"
|-
! ਸਿਰਲੇਖ ਸ਼ਬਦ !! ਸਿਰਲੇਖ ਸ਼ਬਦ !! ਸਿਰਲੇਖ ਸ਼ਬਦ
|-
| ਉਦਾਹਰਨ || ਉਦਾਹਰਨ || ਉਦਾਹਰਨ
|-
| ਉਦਾਹਰਨ || ਉਦਾਹਰਨ || ਉਦਾਹਰਨ
|-
| ਉਦਾਹਰਨ || ਉਦਾਹਰਨ || ਉਦਾਹਰਨ
|-
| ਉਦਾਹਰਨ || ਉਦਾਹਰਨ || ਉਦਾਹਰਨ
|}
ਕੀ ਤੁਸੀਂ ਵਿਕੀਪੀਡੀਆ ਤੇ ਐਡਿਟ ਕਰਨਾ ਚਾਹੁੰਦੇ ਹੋ?
ਇਹ ਇੱਕ ਸੰਸਾਰਿਕ ਤੌਰ ਤੇ ਖੁੱਲੀ ਅਤੇ ਹਿੱਸਾ ਲੈਣ ਵਾਲੀ ਯੋਜਨਾ ਹੈ।
ਵਿਦਿਆਰਥੀ, ਪ੍ਰੋਫੈਸ਼ਨਲ, ਰਿਸਰਚਰ, ਅਤੇ ਹੋਰ ਸਭ ਨੂੰ ਇਸ ਯੋਜਨਾ ਵਿੱਚ ਅਪਣੀ ਦਿਲਚਸਪੀ ਦਾ ਬਹੁਤ ਸਾਰਾ ਹਿੱਸਾ ਮਿਲਣਾ ਚਾਹੀਦਾ ਹੈ।
ਵਿਕੀਪੀਡੀਆ ਫਰੋਲੋ
ਸ਼੍ਰੇਣੀ ਸਾਰਣੀਆਂ ਨਹੀਂ ਲੱਭੀ