ਵਿਲੀਅਮ ਡੇਵਿਸ (ਕਾਰਡੀਓਲੋਜਿਸਟ)
ਵਿਲੀਅਮ ਆਰ. ਡੇਵਿਸ | |
---|---|
ਅਲਮਾ ਮਾਤਰ | ਸੇਂਟ ਲੂਈਸ ਯੂਨੀਵਰਸਿਟੀ |
ਵਿਗਿਆਨਕ ਕਰੀਅਰ | |
ਖੇਤਰ | ਮੈਡੀਸਨ, ਕਾਰਡੀਓਲੋਜੀ |
ਵਿਲੀਅਮ ਆਰ. ਡੇਵਿਸ ਮਿਲਵਾਕੀ ਅਧਾਰਿਤ ਅਮਰੀਕੀ ਕਾਰਡੀਓਲੋਜਿਸਟ ਹੈ ਅਤੇ ਸਿਹਤ ਬਾਰੇ ਕਿਤਾਬਾਂ ਦਾ ਲੇਖਕ ਹੈ ਜੋ "ਆਧੁਨਿਕ ਕਣਕ " ਦੇ ਵਿਰੁੱਧ ਆਪਣੇ ਰੁਖ ਲਈ ਜਾਣਿਆ ਜਾਂਦਾ ਹੈ, ਜਿਸ ਨੂੰ ਉਸ ਨੇ "ਸੰਪੂਰਨ, ਸ਼ਦੀਦ ਜ਼ਹਿਰ" ਦਾ ਲੇਬਲ ਦਿੱਤਾ ਹੈ।[1][2] ਗੈਸਟ੍ਰੋਐਂਟਰੋਲੋਜੀ ਵਿੱਚ ਪ੍ਰਕਾਸ਼ਤ ਮਈ 2015 ਦੀ ਇੱਕ ਸਮੀਖਿਆ ਵਿਚ, ਫਾਸਾਨੋ ਤੇ ਹੋਰਨਾਂ ਨੇ ਇਹ ਸਿੱਟਾ ਕੱਢਿਆ ਕਿ, ਹਾਲਾਂਕਿ ਗਲੂਟਨ ਮੁਕਤ ਖੁਰਾਕ ਦੀ ਪ੍ਰਸਿੱਧੀ ਵਿੱਚ ਹੋਏ ਤਾਜ਼ਾ ਵਾਧੇ ਦਾ ਇੱਕ ਸਪਸ਼ਟ "ਫੈੱਡ ਕੰਪੋਨੈਂਟ" ਹੈ, ਉਥੇ ਨਾਨ- ਸੇਲੀਐਕ ਗਲੂਟਨ ਸੰਵੇਦਨਸ਼ੀਲਤਾ (ਐਨਸੀਜੀਐਸ) ਦੀ ਮੌਜੂਦਗੀ ਦਾ ਵਧ ਰਿਹਾ ਅਤੇ ਸੰਦੇਹਤਮਕ ਸਬੂਤ ਵੀ ਹੈ।[3]
ਜਨਤਕ ਮੰਚ ਤੇ ਵ੍ਹੀਟ ਬੈਲੀ
[ਸੋਧੋ]ਵ੍ਹੀਟ ਬੇਲੀ 2011 ਵਿੱਚ ਪ੍ਰਕਾਸ਼ਤ ਹੋਣ ਦੇ ਇੱਕ ਮਹੀਨੇ ਦੇ ਅੰਦਰ <i id="mwGQ">ਨਿਊਯਾਰਕ ਟਾਈਮਜ਼ ਦੀ</i> ਬੈਸਟ ਸੇਲਰ ਬਣ ਗਈ ਸੀ।[4] ਡੇਵਿਸ ਕਹਿੰਦਾ ਹੈ ਕਿ ਸਾਰੀ ਆਧੁਨਿਕ ਕਣਕ, ਜਿਸ ਨੂੰ ਉਹ "ਫ੍ਰੈਂਕਨਵ੍ਹੀਟ" ਦਾ ਨਾਮ ਦਿੰਦਾ ਹੈ, ਓਨੀ ਹੀ ਜ਼ਹਿਰੀਲੀ ਅਤੇ ਆਦੀ ਬਣਾਉਣ ਵਾਲੀ ਹੈ ਜਿੰਨੇ ਹੋਰ ਨਸ਼ੀਲੇ ਪਦਾਰਥ ਅਤੇ ਇਹ ਲੋਕਾਂ ਨੂੰ ਵਧੇਰੇ ਖਾਣ, ਖਾਸ ਕਰਕੇ ਕਬਾੜ ਭੋਜਨ ਖਾਣ ਨੂੰ ਪਸੰਦ ਕਰਨ ਲਾ ਦਿੰਦੀ ਹੈ। ਡਾ. ਓਜ਼ ਸ਼ੋਅ ਤੇ ਬੋਲਦੇ ਹੋਏ ਉਸਨੇ ਕਿਹਾ, "ਅੱਜ ਦੀ ਕਣਕ 1960, 1950 ਦੀ ਕਣਕ ਵਰਗੀ ਨਹੀਂ ਹੈ — ਅਰਥਾਤ, ਉਹ ਕਣਕ ਜੋ ਸਾਡੇ ਮਾਵਾਂ ਜਾਂ ਦਾਦੀਆਂ ਦੇ ਵੇਲੇ ਸੀ - ਇਸ ਲਈ ਇਹ ਬਦਲ ਗਈ ਹੈ। ਨਵੀਂ ਫ਼ਸਲ ਮਨੁੱਖੀ ਸਿਹਤ ਤੇ ਮਾੜੇ ਪ੍ਰਭਾਵ ਪਾਉਂਦੀ ਹੈ ਜਿਸ ਦੀ ਕਦੇ ਕਲਪਨਾ ਨਹੀਂ ਕੀਤੀ ਗਈ ਸੀ। ਇਸ ਲਈ ਇਹ ਕਿਸੇ ਲਈ ਵੀ ਸਹੀ ਨਹੀਂ ਹੈ, ਕੋਈ ਵੀ, ਹਾਜ਼ਰੀਨ ਵਿਚੋਂ ਕੋਈ ਵੀ, ਜੈਨੇਟਿਕਸ ਦੀ ਇਸ ਆਧੁਨਿਕ ਸਿਰਜਨਾ ਨੂੰ ਨਾ ਖਾਵੇ।"[5]
ਕਿਤਾਬ ਤੋਂ ਪ੍ਰੇਰਨਾ ਲੈ ਕੇ ਹੋਰ ਵਿਸ਼ਲੇਸ਼ਣ ਕੀਤੇ ਗਏ ਹਨ ਜੋ ਡੇਵਿਸ ਦੇ ਕਢੇ ਸਿੱਟਿਆਂ ਦੀ ਤੁਲਨਾ ਸਥਾਪਤ ਵਿਗਿਆਨਕ ਸਾਹਿਤ ਵਿੱਚ ਪ੍ਰਕਾਸ਼ਤ ਮੌਜੂਦਾ ਸਬੂਤ-ਅਧਾਰਾਂ ਨਾਲ ਕਰਦੇ ਹਨ। ਇੱਕ ਵਿਸ਼ਲੇਸ਼ਣ ਵਿੱਚ ਪਾਇਆ ਗਿਆ ਕਿ ਡੇਵਿਸ ਨੇ ਕੁਝ ਡੈਟਾ ਇਸਤੇਮਾਲ ਕੀਤਾ ਜੋ ਇਸ ਨਾਲ ਜੁੜਿਆ ਹੋਇਆ ਤਾਂ ਸੀ, ਪਰ ਕਾਰਜ-ਕਾਰਨ (ਝੂਠੇ ਸਮਾਨਤਾ) ਸੰਬੰਧਾਂ ਨੂੰ ਸਾਬਤ ਨਹੀਂ ਸੀ ਕਰਦਾ, ਖਾਣੇ ਦੇ ਅਜਿਹੇ ਅੰਕੜਿਆਂ ਦੀ ਤੁਲਨਾ ਕੀਤੀ ਜੋ ਕੁਦਰਤੀ ਤੌਰ 'ਤੇ ਤੁਲਨਾਯੋਗ ਨਹੀਂ (ਭਾਵ, ਅਸਪਸ਼ਟ ਹੈ), ਝੂਠੇ ਦਾਅਵੇ ਕੀਤੇ, ਅਜਿਹੇ ਅਧਿਐਨ ਨਜ਼ਰ ਅੰਦਾਜ਼ ਕੀਤੇ ਜੋ ਉਸ ਦੇ ਕੁਝ ਦਾਅਵਿਆਂ ਨੂੰ ਨਕਾਰਦੇ ਹਨ, ਕੁਝ ਅਜਿਹੇ ਦਾਅਵੇ ਕੀਤੇ ਗਏ ਜਿਨ੍ਹਾਂ ਨੂੰ ਸਮਰਥਨ ਦੇਣ ਵਾਲੇ ਕੇਸ ਅਧਿਐਨ ਨਹੀਂ ਸੀ, ਸਵੈ-ਵਿਰੋਧੀ ਬਿਆਨ ਦਿੱਤੇ ਅਤੇ ਹਾਲਾਂਕਿ ਉਸਨੇ ਕੁਝ ਗੱਲਾਂ ਬਿਆਨ ਕੀਤੀਆਂ ਜੋ ਸਹੀ ਸਨ, ਤਾਂ ਵੀ ਉਹ ਉਨੀਆਂ ਘਾਤਕ ਨਹੀਂ ਸਨ ਜਿੰਨਾ ਉਹ ਦਾਅਵਾ ਕਰਦਾ ਸੀ।[6][7]
ਇਕ ਸਮੀਖਿਅਕ ਨੇ ਸੁਧਰੇ ਹੋਏ ਅਨਾਜਾਂ ਬਾਰੇ ਅਧਿਐਨ ਦੀ ਤਾਜ਼ਾ ਸਮੀਖਿਆ ਦਾ ਹਵਾਲਾ ਦਿੱਤਾ, ਜਿਸਦਾ ਸਿੱਟਾ ਇਹ ਨਿਕਲਿਆ: "[ਅਧਿਐਨਾਂ ਦੀ ਬਹੁਗਿਣਤੀ] ਨੂੰ ਸੋਧੇ-ਅਨਾਜ ਭੋਜਨਾਂ ਅਤੇ ਦਿਲ ਦੇ ਰੋਗਾਂ, ਸ਼ੂਗਰ, ਭਾਰ ਵਧਣ ਜਾਂ ਸਮੁੱਚੀਆਂ ਮੌਤਾਂ ਦੇ ਵਿਚਕਾਰ ਕੋਈ ਸਬੰਧ ਨਹੀਂ ਮਿਲਿਆ।"[6]
ਸ਼ਾਕਾਹਾਰੀ
[ਸੋਧੋ]ਹਾਲਾਂਕਿ ਡੇਵਿਸ ਸ਼ਾਕਾਹਾਰੀ ਖੁਰਾਕਾਂ ਦੀ ਵਕਾਲਤ ਨਹੀਂ ਕਰਦਾ, ਉਹ ਕਹਿੰਦਾ ਹੈ ਕਿ ਪੌਦਿਆਂ ਤੋਂ ਪ੍ਰਾਪਤ ਸਿਹਤਮੰਦ ਖੁਰਾਕ ਨਾਲ ਕਣਕ ਅਤੇ ਅਨਾਜ ਮੁਕਤ ਰਹਿਣਾ ਸੰਭਵ ਹੈ। ਉਹ ਕਹਿੰਦਾ ਹੈ ਕਿ ਸ਼ਾਕਾਹਾਰੀ ਲੋਕਾਂ ਨੂੰ ਨੌਨ-ਜੀਐਮ ਫਲ, ਸਬਜ਼ੀਆਂ, ਗਿਰੀਦਾਰ, ਫਲ ਅਤੇ ਹੋਰ ਬੀਜ ਖਾਣੇ ਚਾਹੀਦੇ ਹਨ।[8]
ਕਿਤਾਬਚਾ
[ਸੋਧੋ]- Undoctored: ਸਿਹਤ ਸੰਭਾਲ ਤੁਹਾਡੇ ਕਿਉਂ ਕੰਮ ਨਹੀਂ ਆ ਰਹੀ ਹੈ ਅਤੇ ਤੁਸੀਂ ਆਪਣੇ ਡਾਕਟਰ ਨਾਲੋਂ ਸਮਾਰਟ ਕਿਵੇਂ ਹੋ ਸਕਦੇ ਹੋ (9 ਮਈ, 2017) ISBN 1623368669
- ਚੰਗਾ ਭੋਜਨ ਮਾੜਾ ਭੋਜਨ: ਤੁਹਾਡੀ ਕਰਿਆਨੇ ਦੀ ਖਰੀਦ ਪ੍ਰਣਾਲੀ (ਮੀਰਾ ਕੈਲਟਨ, ਜੇਸਨ ਕੈਲਟਨ, ਅਤੇ ਮਾਰਕ ਸੀਸਨ ਦੇ ਨਾਲ) ਪ੍ਰਾਇਮਲ ਪੋਸ਼ਣ, ਇੰਕ. (26 ਫਰਵਰੀ, 2013)
- ਵ੍ਹੀਟ ਬੈਲੀ: 10 ਦਿਨਾਂ ਦਾ ਅਨਾਜ ਡੀਟੌਕਸ: ਤੇਜ਼ ਭਾਰ ਘਟਾਉਣ ਲਈ ਤੁਹਾਡੇ ਸਰੀਰ ਨੂੰ ਮੁੜ ਪ੍ਰੋਗ੍ਰਾਮ ਕਰੋ ਅਤੇ ਗਜਬ ਦੀ ਸਿਹਤ ਲਈ ਰੋਡੈਲ ਬੁੱਕਸ (2015)
- ਵ੍ਹੀਟ ਬੈਲੀ ਕੁੱਕਬੁੱਕ: ਕਣਕ ਛੱਡਣ, ਭਾਰ ਘਟਾਉਣ, ਅਤੇ ਸਿਹਤ ਦਾ ਆਪਣਾ ਮਾਰਗ ਲੱਭਣ ਵਿੱਚ ਮਦਦ ਕਰਨ ਲਈ 150 ਨੁਸਖੇ ਰੋਡੈਲ ਬੁੱਕਸ (24 ਦਸੰਬਰ, 2012)
- ਵ੍ਹੀਟ ਬੈਲੀ: ਕਣਕ ਛੱਡੋ, ਭਾਰ ਘਟਾਉ, ਅਤੇ ਸਿਹਤ ਦਾ ਆਪਣਾ ਮਾਰਗ ਲੱਭੋ ਰੋਡੇਲ ਕਿਤਾਬਾਂ (30 ਅਗਸਤ, 2011)
- ਮੇਰਾ ਦਿਲ ਦਾ ਸਕੈਨ ਕੀ ਦਿਖਾਉਂਦਾ ਹੈ ?: ਹਰ ਚੀਜ ਜੋ ਤੁਹਾਨੂੰ ਆਪਣੇ ਦਿਲ ਦੇ ਸਕੈਨ ਬਾਰੇ ਜਾਣਨ ਦੀ ਜ਼ਰੂਰਤ ਹੈ! ਅਮਰੀਕੀ ਸਕਿਉਰਟੀ ਨੈਟਵਰਕ ਇਨਕਾਰਪੋਰੇਟਿਡ
- ਆਪਣੀ ਤਖ਼ਤੀ ਨੂੰ ਟਰੈਕ ਕਰੋ: ਦਿਲ ਦੀ ਬਿਮਾਰੀ ਦੀ ਰੋਕਥਾਮ ਦਾ ਇੱਕੋ ਇੱਕ ਪ੍ਰੋਗਰਾਮ ਜੋ ਇਹ ਦਰਸਾਉਂਦਾ ਹੈ ਕਿ ਕੋਰੋਨਰੀ ਤਖ਼ਤੀ ਨੂੰ ਟਰੈਕ ਕਰਨ ਅਤੇ ਨਿਯੰਤਰਣ ਕਰਨ ਲਈ ਦਿਲ ਦੇ ਨਵੇਂ ਸਕੈਨ ਦੀ ਵਰਤੋਂ ਕਿਵੇਂ ਕੀਤੀ ਜਾ ਸਕਦੀ ਹੈ iUniverse, Inc. (ਜੁਲਾਈ 27, 2004)
ਇਹ ਵੀ ਵੇਖੋ
[ਸੋਧੋ]- ਗਲੀਆਡੀਨ
- ਗਲੂਟਨ
- ਪਾਲੀਓਲਿਥਿਕ ਖੁਰਾਕ
- ਐਟਕਿਨਸ ਡਾਈਟ
ਹਵਾਲੇ
[ਸੋਧੋ]- ↑ CBS News. "CBS This Morning: Against the Grain - Doctor on how to fight "Wheat Belly"". Archived from the original on ਦਸੰਬਰ 16, 2012. Retrieved December 16, 2012.
{{cite web}}
: Unknown parameter|dead-url=
ignored (|url-status=
suggested) (help) - ↑ The Dr. Oz Show. "Are You Addicted to Wheat?". Archived from the original on ਦਸੰਬਰ 8, 2012. Retrieved December 16, 2012.
- ↑ "Nonceliac gluten sensitivity". Gastroenterology. 148 (6): 1195–204. May 2015. doi:10.1053/j.gastro.2014.12.049. PMID 25583468.
Although there is clearly a fad component to the popularity of the GFD, there is also undisputable and increasing evidence for NCGS.
- ↑ David Quick (September 11, 2012). "'Wheat Belly' continues its run on NYT Best Seller list, but is demonizing wheat and gluten justified?". The Post and Courier. Retrieved December 16, 2012.
- ↑ "Doctor Oz Episode May 24, 2013". Archived from the original on ਅਕਤੂਬਰ 19, 2019. Retrieved ਅਕਤੂਬਰ 19, 2019.
- ↑ 6.0 6.1 Julie Jones (July–August 2012). "Wheat Belly—An analysis of selected statements and basic theses from the book" (PDF). Cereal Foods World. 57 (4): 177–189. doi:10.1094/CFW-57-4-0177. Archived from the original (PDF) on 2016-05-07. Retrieved 2019-10-19.
{{cite journal}}
: Unknown parameter|dead-url=
ignored (|url-status=
suggested) (help) - ↑ Fred JPH Brouns; Vincent J van Buul; Peter R Shewry (September 2013). "Does wheat make us fat and sick?". Journal of Cereal Science. 58 (2): 209–215. doi:10.1016/j.jcs.2013.06.002.
- ↑ Dr. William Davis: Wheat Is Cause of Obesity and "Most Perverted Food on Store Shelves.", By Camille Lamb Thu., Dec. 13 2012 at 12:47 PM, "Miami New Times". Original quote: "Davis is not an advocate of vegan diets, but he says that it is possible to stay wheat- and grain-free on a healthy plant-based diet. For vegans, he recommends replacing grains with non-GMO vegetables, fruits, soy and other legumes, seeds (like chia and hemp), and nuts".