ਵਿਸ਼ਵਾਮਿੱਤਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਰਾਮ ਅਤੇ ਲਛਮਣ ਨਾਲ ਵਿਸ਼ਵਾਮਿਤਰ ਜਦੋਂ ਰਾਮ ਨੇ ਅਹੱਲਿਆ ਨੂੰ ਸਰਾਪ ਤੋਂ ਮੁਕਤ ਕੀਤਾ

ਵਿਸ਼ਵਾਮਿੱਤਰ (ਸੰਸਕ੍ਰਿਤ: विश्वामित्र viśvā-mitra, ਕੰਨੜ: ವಿಶ್ವಾಮಿತ್ರ ; ਮਲਿਆਲਮ: വിശ്വാമിത്രൻ; ਤੇਲਗੂ: విశ్వామిత్ర; ਤਮਿਲ਼: விசுவாமித்திரன் Vicuvāmittiraṉ ਭਾਰਤ ਦੇ ਪ੍ਰਾਚੀਨ ਮਸ਼ਹੂਰ ਰਿਸ਼ੀਆਂ ਵਿੱਚੋਂ ਇੱਕ ਹੈ। ਗਾਇਤਰੀ ਮੰਤਰ ਸਮੇਤ ਰਿਗਵੇਦ ਦੇ ਮੰਡਲ 3 ਦਾ ਵੱਡਾ ਹਿੱਸਾ ਉਨ੍ਹਾਂ ਦਾ ਲਿਖਿਆ ਮੰਨਿਆ ਜਾਂਦਾ ਹੈ। ਪੁਰਾਣਾ ਵਿੱਚ ਦਰਜ਼ ਹੈ ਕਿ ਸਿਰਫ 24 ਰਿਸ਼ੀ ਹੋਏ ਹਨ ਜਿਹੜੇ ਗਾਇਤਰੀ ਮੰਤਰ ਦੇ ਸੰਪੂਰਨ ਅਰਥ ਸਮਝ ਸਕੇ ਅਤੇ ਉਸ ਵਿੱਚਲੀ ਸੱਤਾ ਦੇ ਧਾਰਨੀ ਬਣੇ। ਉਨ੍ਹਾਂ ਵਿੱਚੋਂ ਵਿਸ਼ਵਾਮਿਤਰ ਨੂੰ ਪਹਿਲਾ ਅਤੇ ਜੱਗਵਲਕ ਨੂੰ ਆਖਰੀ ਦੱਸਿਆ ਗਿਆ ਹੈ।