ਅਹਿੱਲਿਆ
ਅਹੱਲਿਆ (ਸੰਸਕ੍ਰਿਤ: अहल्या, IAST Ahalyā), ਹਿੰਦੂ ਪੁਰਾਤਨ ਇਤਿਹਾਸ ਅਨੁਸਾਰ, ਵਿਰਧਸ਼ਵ ਦੀ ਪੁੱਤਰੀ ਅਤੇ ਆਪਣੇ ਨਾਲੋਂ ਉਮਰ ਵਿੱਚ ਕਾਫੀ ਵੱਡੇ ਗੌਤਮ ਰਿਸ਼ੀ ਦੀ ਪਤਨੀ ਸੀ। ਰਾਮਾਇਣ ਅਨੁਸਾਰ ਬ੍ਰਹਮਾ ਨੇ ਸਾਰੀਆਂ ਇਸਤਰੀਆਂ ਤੋਂ ਪਹਿਲਾਂ, ਸਭ ਤੋਂ ਸੋਹਣੀ ਅਹੱਲਿਆ ਬਣਾਈ ਸੀ ਅਤੇ ਉਸ ਦਾ ਵਿਆਹ ਸਭ ਤੋਂ ਪਹਿਲਾਂ ਤਿੰਨ ਲੋਕ ਦਾ ਚੱਕਰ ਪੂਰਾ ਕਰਨ ਵਾਲੇ ਨਾਲ ਕਰਨ ਦੀ ਸ਼ਰਤ ਰੱਖ ਦਿੱਤੀ। ਇੰਦਰ ਨੇ ਆਪਣੇ ਸਾਰੇ ਜਾਦੂ ਵਰਤੇ ਤੇ ਚੱਕਰ ਪੂਰਾ ਕਰਕੇ ਬ੍ਰਹਮਾ ਕੋਲ ਗਿਆ ਪਰ ਨਾਰਦ ਦੀ ਵਿਆਖਿਆ ਮੁਤਾਬਕ: ਇਹ ਚੱਕਰ ਅਸਲ ਵਿੱਚ ਗੌਤਮ ਰਿਸ਼ੀ ਨੇ ਪਹਿਲਾਂ ਪੂਰਾ ਕੀਤਾ ਹੈ। ਉਹ ਹਰ ਰੋਜ਼ ਪੂਜਾ ਕਰਦਿਆਂ ਆਪਣੀ ਗਊ ਦਾ ਚੱਕਰ ਲਾਉਂਦਾ ਹੈ। ਇੱਕ ਦਿਨ ਚੱਕਰ ਲਾਉਂਦੇ ਵਕਤ ਗਊ ਸੂ ਪਈ ਤੇ ਸੂ ਰਹੀ ਗਊ ਤਿੰਨ ਲੋਕ ਦੇ ਬਰਾਬਰ ਮੰਨੀ ਜਾਂਦੀ ਹੈ। ਇਸ ਲਈ ਅਹੱਲਿਆ ਤੇ ਇੰਦਰ ਦਾ ਨਹੀਂ ਗੌਤਮ ਰਿਸ਼ੀ ਦਾ ਹੱਕ ਬਣਦਾ ਹੈ।[1]
ਮਿਥ ਕਥਾ-ਅੰਸ਼[ਸੋਧੋ]
ਗੌਤਮ ਰਿਸ਼ੀ ਨਾਲ ਸੰਬੰਧਿਤ ਇੱਕ ਕਥਾਅੰਸ਼ ਵਿੱਚ ਜ਼ਿਕਰ ਆਉਂਦਾ ਹੈ ਕਿ ਉਹ ਅੰਮ੍ਰਿਤ ਵੇਲੇ ਨਦੀ ’ਤੇ ਇਸ਼ਨਾਨ ਕਰਨ ਜਾਇਆ ਕਰਦੇ ਸਨ। ਉਹ ਕੁੱਕੜ ਦੀ ਬਾਂਗ ਨਾਲ ਜਾਗਦੇ ਅਤੇ ਨਦੀ ਵੱਲ ਚੱਲ ਪੈਂਦੇ ਸੀ। ਗੌਤਮ ਰਿਸ਼ੀ ਦੀ ਪਤਨੀ ਅਹੱਲਿਆ ਤੇ ਇੰਦਰ ਦੇਵਤਾ ਮੋਹਿਤ ਸੀ। ਇੰਦਰ ਨੇ ਇੱਕ ਦਿਨ ਸਮੇਂ ਤੋਂ ਪਹਿਲਾਂ ਚੰਦਰਮਾ ਕੋਲੋਂ ਕੁੱਕੜ ਦੀ ਬਾਂਗ ਦੁਆ ਕੇ, ਰਿਸ਼ੀ ਨੂੰ ਗੁਮਰਾਹ ਕਰ ਦਿੱਤਾ। ਆਪ ਇੰਦਰ ਗੌਤਮ ਦੇ ਭੇਖ ਵਿੱਚ ਅਹੱਲਿਆ ਵੱਲ ਵਧਿਆ ਤਾਂ ਸਭ ਤੋਂ ਪੁਰਾਣੇ ਬਿਰਤਾਂਤਾਂ ਅਨੁਸਾਰ ਅਹੱਲਿਆ ਨੇ ਉਸਨੂੰ ਪਛਾਣ ਲਿਆ ਸੀ । ਜਦ ਰਿਸ਼ੀ ਵਾਪਿਸ ਆਇਆ ਤਾਂ ਉਸ ਨੇ ਇੰਦਰ ਦੇ ਆਣ ਬਾਰੇ ਪਤਾ ਲੱਗਣ ਤੇ ਅਹੱਲਿਆ ਨੂੰ ਪੱਥਰ ਹੋਣ ਦਾ ਸਰਾਪ ਦੇ ਦਿੱਤਾ। ਅਤੇ ਇੰਦਰ ਨੂੰ ਛਲ ਲਈ ਸਰਾਪ ਦੇ ਦਿੱਤਾ ਕਿ ਉਹ ਕਾਂ ਬਣ ਜਾਏ।
ਪੰਜਾਬੀ ਸਾਹਿਤ ਵਿੱਚ[ਸੋਧੋ]
ਗੌਤਮ ਨਾਰਿ ਉਮਾਪਤਿ ਸ੍ਵਾਮੀ॥ ਸੀਸੁ ਧਰਨਿ ਸਹਸ ਭਗ ਗਾਮੀ॥
ਇਨ ਦੂਤਨ ਖਲੁ ਬਧੁ ਕਰਿ ਮਾਰਿਓ॥ ਬਡੋ ਨਿਲਾਜੁ ਅਜਹੂ ਨਹੀਂ ਹਾਰਿਓ॥ (710)-ਭਗਤ ਰਵਿਦਾਸ[2]
ਗੌਤਮ ਤਪਾ ਅਹਿਲਿਆ ਇਸਤ੍ਰੀ ਤਿਸੁ ਦੇਖਿ ਇੰਦ੍ਰ ਲੋਭਾਇਆ॥
ਸਹਸ ਸਰੀਰ ਚਿਹਨ ਭਗ ਹੂਏ ਤਾ ਮਨਿ ਪਛੋਤਾਇਆ॥ (1344)-ਗੁਰੂ ਨਾਨਕ[3]
ਗੌਤਮ ਨਾਰਿ ਅਹਿਲਿਆ ਤਿਸਨੋ ਦੇਖਿ ਇੰਦ੍ਰ ਲੋਭਾਣਾ॥
ਪਰ ਘਰਿ ਜਾਇ ਸਰਾਪ ਲੈ ਹੋਇ ਸਹਸ ਭਗ ਪਛੋਤਾਣਾ॥
ਸੁੰਞਾ ਹੋਆ ਇੰਦ੍ਰ ਲੋਕ ਲੁਕਿਆ ਸਰਵਰ ਮਨਿ ਸਰਮਾਣਾ॥
ਸਹਸ ਭਗਹੁ ਲੋਇਣ ਸਹਸ ਲੈ ਦੋਈ ਇਦ੍ਰ ਪੁਰੀ ਸਿਧਾਣਾ॥ (ਭਾਈ ਗੁਰਦਾਸ 10-18)[4]
![]() |
ਵਿਕੀਮੀਡੀਆ ਕਾਮਨਜ਼ ਉੱਤੇ ਅਹਿੱਲਿਆ ਨਾਲ ਸਬੰਧਤ ਮੀਡੀਆ ਹੈ। |