ਵੈਲੋਪਿੱਲੀ ਸ਼੍ਰੀਧਰ ਮੈਨਨ
ਵੈਲੋਪਿੱਲੀ ਸ਼੍ਰੀਧਰ ਮੈਨਨ (11 ਮਈ 1911 - 22 ਦਸੰਬਰ 1985) (ਵਿਲੋਪਿੱਲੀ ਵੀ ਲਿਖਿਆ ਜਾਂਦਾ ਹੈ) ਮਲਿਆਲਮ ਸਾਹਿਤ ਦਾ ਇੱਕ ਭਾਰਤੀ ਕਵੀ ਸੀ। ਕੁਡਿਓੜੀਕਲ, ਕੰਨੀਕੋਇਤੂ ਅਤੇ ਮੰਬਾਝਮ ਵਰਗੀਆਂ ਆਪਣੀਆਂ ਰਚਨਾਵਾਂ ਲਈ ਮਸ਼ਹੂਰ, ਮੈਨਨ ਕੇਰਲਾ ਦੇ ਕਲਾਕਾਰਾਂ, ਲੇਖਕਾਂ ਅਤੇ ਕਲਾ ਅਤੇ ਸਾਹਿਤ ਪ੍ਰੇਮੀਆਂ ਦੀ ਇੱਕ ਸੰਸਥਾ, ਪੁਰਗਮਾਨ ਕਲਾ ਸਾਹਿਤ ਸੰਗਮ ਦੇ ਸੰਸਥਾਪਕ ਪ੍ਰਧਾਨ ਸੀ। ਉਸ ਨੇ ਸਾਹਿਤ ਅਕਾਦਮੀ ਪੁਰਸਕਾਰ, ਕਵਿਤਾ ਲਈ ਕੇਰਲਾ ਸਾਹਿਤ ਅਕਾਦਮੀ ਅਵਾਰਡ, ਵਯਲਾਰ ਅਵਾਰਡ ਅਤੇ ਓਡੱਕੂਜ਼ਲ ਅਵਾਰਡ ਸਮੇਤ ਕਈ ਸਨਮਾਨ ਪ੍ਰਾਪਤ ਕੀਤੇ।
ਜ਼ਿੰਦਗੀ ਅਤੇ ਕੈਰੀਅਰ
[ਸੋਧੋ]ਵਿਲੋਪਿੱਲੀ ਸ਼੍ਰੀਧਾਰ ਮੈਨਨ ਦਾ ਜਨਮ 11 ਮਈ, 1911 ਨੂੰ ਕੋਚੀ ਦੇ ਕਲੂਰ ਵਿੱਚ ਚਰਨੇਲੋਰ ਕੋਚੁਕੱਟਨ ਕਰਤਾ ਅਤੇ ਨਾਨਿਕੁੱਟੀ ਅੰਮਾ ਦੇ ਘਰ ਹੋਇਆ ਸੀ।[1] ਉਸਦੀ ਮੁਢਲੀ ਵਿੱਦਿਆ ਦੀ ਸ਼ੁਰੂਆਤ ਇੱਕ ਸਥਾਨਕ ਅਧਿਆਪਕ ਨਾਲ ਹੋਈ। ਮੈਨਨ ਨੇ ਆਪਣੀ ਰਸਮੀ ਸਿੱਖਿਆ ਸ਼ੁਰੂਆਤ ਸਰਕਾਰੀ ਪ੍ਰਾਇਮਰੀ ਸਕੂਲ, ਕਲੂਰ ਅਤੇ ਫਿਰ ਸੇਂਟ ਐਲਬਰਟ ਹਾਈ ਸਕੂਲ, ਏਰਨਾਕੂਲਮ ਤੋਂ ਕੀਤੀ ਜਿੱਥੋਂ ਉਸਨੇ 1927 ਵਿੱਚ ਹਾਈ ਸਕੂਲ ਦੀ ਪੜ੍ਹਾਈ ਪੂਰੀ ਕੀਤੀ। ਇਸ ਤੋਂ ਬਾਅਦ, ਉਸਨੇ ਮਹਾਰਾਜਾ ਕਾਲਜ, ਏਰਨਾਕੁਲਮ ਤੋਂ ਸਾਇੰਸ ਵਿੱਚ ਗ੍ਰੈਜੂਏਸ਼ਨ ਕੀਤੀ। ਉਸਨੇ ਆਪਣੀ ਸੇਇਤਾਪੇਟ ਟ੍ਰੇਨਿੰਗ ਕਾਲਜ, ਮਦਰਾਸ ਤੋਂ ਬੀਟੀ ਦੀ ਡਿਗਰੀ ਪਾਸ ਕਰਨ ਲਈ ਆਪਣੀ ਪੜ੍ਹਾਈ ਜਾਰੀ ਰੱਖੀ ਅਤੇ ਕੰਨਦਸਮਕਦਾਵੂ ਸਰਕਾਰੀ ਹਾਈ ਸਕੂਲ ਵਿਖੇ 1931 ਵਿੱਚ ਸਰਕਾਰੀ ਅਧਿਆਪਕ ਵਜੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ।[2] ਉਸਦਾ ਅਧਿਆਪਨ ਕੈਰੀਅਰ ਉਸ ਨੂੰ ਕੇਰਲਾ ਦੇ 20 ਵੱਖ-ਵੱਖ ਸਕੂਲਾਂ ਵਿੱਚ ਲੈ ਗਿਆ ਅਤੇ ਆਖਰ ਉਹ 1966 ਵਿੱਚ ਓਲੂਰ ਹਾਈ ਸਕੂਲ, ਮੌਜੂਦਾ ਵਿਲੋਪਿੱਲੀ ਸ਼੍ਰੀਧਾਰ ਮੈਨਨ ਮੈਮੋਰੀਅਲ ਸਰਕਾਰੀ ਵੋਕੇਸ਼ਨਲ ਹਾਇਰ ਸੈਕੰਡਰੀ ਸਕੂਲ ਦੇ ਮੁੱਖ ਅਧਿਆਪਕ ਦੇ ਅਹੁਦੇ ਤੋਂ ਸੇਵਾਮੁਕਤ ਹੋਇਆ।[3] ਉਹ ਕੇਰਲ ਸਾਹਿਤ ਅਕਾਦਮੀ ਅਤੇ ਸਾਹਿਤ ਪ੍ਰਵਰਤਕਾ ਸਹਿਕਾਰਨਾ ਸੰਗਮ ਵਰਗੇ ਸਾਹਿਤਕ ਸੰਗਠਨਾਂ ਨਾਲ ਜੁੜਿਆ ਹੋਇਆ ਸੀ; ਉਹ ਸਾਹਿਤ ਅਕਾਦਮੀ ਦੀ ਪ੍ਰਬੰਧਕੀ ਕਮੇਟੀ ਦਾ ਅਤੇ ਸਾਹਿਤ ਪ੍ਰਵਰਤਕਾ ਸਹਿਕਾਰਨਾ ਸੰਗਮ ਦੇ ਬੋਰਡ ਆਫ਼ ਡਾਇਰੈਕਟਰਜ਼ ਦਾ ਮੈਂਬਰ ਸੀ। ਉਸਨੇ ਕੇਰਲ ਸਸਤਰ ਸਾਹਿਤ ਪਰਿਸ਼ਦ ਦੇ ਅਧਿਕਾਰਤ ਮੈਗਜ਼ੀਨ ਦੇ ਸੰਪਾਦਕ ਵਜੋਂ ਵੀ ਕੰਮ ਕੀਤਾ। ਜਦੋਂ 1981 ਵਿੱਚ ਖੱਬੇਪੱਖੀ ਬੁੱਧੀਜੀਵੀਆਂ ਅਤੇ ਕਲਾਕਾਰਾਂ ਦੀ ਅਗਵਾਈ ਵਾਲੇ ਅਗਾਂਹਵਧੂ ਲੇਖਕਾਂ ਦਾ ਮੰਚ, ਪੁਰੋਗਮਾਨ ਕਲਾ ਸਾਹਿਤ ਸੰਗਮ ਬਣਾਇਆ ਗਿਆ ਸੀ, ਤਾਂ ਉਹ ਇਸਦਾ ਸੰਸਥਾਪਕ ਪ੍ਰਧਾਨ ਚੁਣਿਆ ਗਿਆ ਸੀ ਅਤੇ 1985 ਤਕ ਉਹ ਇਸ ਅਹੁਦੇ 'ਤੇ ਰਿਹਾ।[4][5] ਉਸਨੇ 1951 (ਦਿੱਲੀ), 1959 (ਦਿੱਲੀ) ਅਤੇ 1965 (ਬੰਗਲੁਰੂ) ਦੀਆਂ ਕੌਮੀ ਕਵੀਆਂ ਸਭਾਵਾਂ ਵਿੱਚ ਤਿੰਨ ਵਾਰ ਕੇਰਲਾ ਦੀ ਪ੍ਰਤੀਨਿਧਤਾ ਕੀਤੀ ਅਤੇ 1970 ਵਿੱਚ ਸੋਵੀਅਤ ਯੂਨੀਅਨ ਦਾ ਦੌਰਾ ਕੀਤਾ।[6]
ਮੈਨਨ ਨੇ 1955 ਵਿੱਚ ਸਕੂਲ ਦੀ ਅਧਿਆਪਕਾ ਭਾਨੂਮਤੀ ਅੰਮਾ ਨਾਲ ਵਿਆਹ ਕੀਤਾ।[1] ਉਨ੍ਹਾਂ ਦੇ ਦੋ ਪੁੱਤਰ ਹੋਏ: ਸ਼੍ਰੀਕੁਮਾਰ, ਇੱਕ ਆਯੁਰਵੈਦਿਕ ਚਿਕਿਤਸਕ ਅਤੇ ਵਿਜੇਕੁਮਾਰ, ਇੱਕ ਹੋਮਿਓਪੈਥਿਕ ਡਾਕਟਰ।[7] ਐਪਰ, ਇਸ ਜੋੜੇ ਦੇ ਆਪਸ ਵਿੱਚ ਮਤਭੇਦ ਸਨ[8] ਅਤੇ ਵੱਖ ਵੱਖ ਰਹਿ ਰਹੇ ਸਨ। 22 ਦਸੰਬਰ, 1985 ਨੂੰ ਦਿਮਾਗ ਦੀ ਨਾੜੀ ਫੱਟਣ ਦੇ ਕਾਰਨ ਉਸਦੀ ਮੌਤ ਹੋ ਗਈ, ਦੀ ਮੌਤ ਹੋ ਗਈ.[2] ਭਾਨੂਮਤੀ ਅੰਮਾ ਦੀ ਮੌਤ 26 ਜੂਨ 2018 ਨੂੰ ਹੋਈ।[9]
- ↑ 1.0 1.1 "Vailoppilli Sreedhara Menon - Biography" (in ਮਲਿਆਲਮ). Kerala Sahitya Akademi. 2019-01-28. Retrieved 2019-01-28.
- ↑ 2.0 2.1 "Vyloppilly Sreedhara Menon on Kerala Culture portal". www.keralaculture.org (in ਅੰਗਰੇਜ਼ੀ). Department of Cultural Affairs, Government of Kerala. 2019-01-28. Retrieved 2019-01-28.
- ↑ "Govt.Vocational Higher Secondary School". thrissureducation.com. 2019-01-29. Retrieved 2019-01-29.
- ↑ P. Govinda Pillai (1998). "EMS AS A LITERARY CRITIC AND CULTURAL ACTIVIST". The Marxist. Archived from the original on 2021-09-21. Retrieved 2019-01-29.
- ↑ "History - പു.ക.സ". www.sites.google.com. 2019-01-29. Archived from the original on 2020-10-19. Retrieved 2019-01-29.
{{cite web}}
: Unknown parameter|dead-url=
ignored (|url-status=
suggested) (help) - ↑ "വൈലോപ്പിള്ളി ശ്രീധരമേനോൻ - Vailoppilli Sreedhara Menon". www.m3db.com. 2019-01-29. Retrieved 2019-01-29.
- ↑ George Mathew Puthuppally (March 20, 2018). "Report in Mathrubhumi". Mathrubhumi (in ਅੰਗਰੇਜ਼ੀ). Archived from the original on 2018-06-21. Retrieved 2019-01-29.
{{cite web}}
: Unknown parameter|dead-url=
ignored (|url-status=
suggested) (help) - ↑ "Report in Manorama". ManoramaOnline. 2019-01-29. Retrieved 2019-01-29.
- ↑ "Vyloppilli Sreedhara Menon's wife Thattattu Bhanumathi Amma passes away". The New Indian Express. June 27, 2018. Retrieved 2019-01-29.