ਸਮੱਗਰੀ 'ਤੇ ਜਾਓ

ਵੋਲੇ ਸੋਇੰਕਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਵੋਲੇ ਸੋਇੰਕਾ
ਜਨਮਅਕਿੰਵਾਂਡੇ ਓਲੁਵੋਲੇ ਸੋਇੰਕਾ
(1934-07-13)13 ਜੁਲਾਈ 1934
ਏਬੀਓਕੁਟਾ, ਨਾਇਜੀਰੀਆ ਪ੍ਰੋਟੈਕਟੋਰੇਤ (ਹੁਣ ਓਗੁਨ ਸਟੇਟ, ਨਾਇਜੀਰੀਆ)
ਕਿੱਤਾਲੇਖਕ, ਕਵੀ, ਨਾਟਕਕਾਰ
ਰਾਸ਼ਟਰੀਅਤਾਨਾਇਜੀਰੀਆਈ
ਸ਼ੈਲੀਡਰਾਮਾ, ਕਵਿਤਾ
ਵਿਸ਼ਾਤੁਲਨਾਤਮਕ ਸਾਹਿਤ
ਪ੍ਰਮੁੱਖ ਅਵਾਰਡਸਾਹਿਤ ਲਈ ਨੋਬਲ ਇਨਾਮ
1986

ਅਕਿੰਵਾਂਡੇ ਓਲੁਵੋਲੇ "ਵੋਲੇ" ਸੋਇੰਕਾ (ਯੋਰੂਬਾ: ਸੋਇੰਕਾ, ਉੱਚਾਰਨ " ਸ਼ੋਇੰਕਾ") (ਜਨਮ 13 ਜੁਲਾਈ 1934) 1986 ਵਿੱਚ ਸਾਹਿਤ ਲਈ ਨੋਬਲ ਇਨਾਮ ਨਾਲ ਸਨਮਾਨਿਤ ਅਫਰੀਕਾ (ਨਾਇਜੀਰੀਆ) ਦੇ ਪਹਿਲੇ ਸਾਹਿਤਕਾਰ ਹਨ।

ਜੀਵਨ ਅਤੇ ਕੰਮ

[ਸੋਧੋ]

ਮੁੱਢਲਾ ਜੀਵਨ ਅਤੇ ਪੜ੍ਹਾਈ

[ਸੋਧੋ]

ਸ਼ੋਇੰਕਾ ਦਾ ਜਨਮ 13 ਜੁਲਾਈ 1934 ਵਿੱਚ ਪੱਛਮੀ ਨਾਇਜੀਰੀਆ ਦੇ ਯੋਰੁਵਾ ਨਾਮਕ ਜਨਪਦ ਵਿੱਚ ਮੰਨਿਆ ਗਿਆ ਹੈ। ਉਸ ਦੇ ਪਿਤਾ ਅਧਿਆਪਕ ਸਨ। ਮਾਤਾ ਕਿਸੇ ਲਘੂ ਪੇਸ਼ੇ ਵਿੱਚ ਲੱਗੀ ਸੀ। ਉਹ ਮਕਾਮੀ ਨਾਰੀ ਅੰਦੋਲਨਾਂ ਵਿੱਚ ਵੀ ਸਰਗਰਮ ਸੀ। ਉਸ ਸਮੇਂ ਬਰਤਾਨਵੀ ਸ਼ਾਸਨ ਸੀ। ਉਸ ਨੂੰ ਸੰਪੰਨ ਪਰਵਾਰਕ ਮਾਹੌਲ ਪ੍ਰਾਪਤ ਹੋਇਆ ਅਤੇ ਉਸ ਦਾ ਜਨਮ ਸਥਾਨ ਕੁਦਰਤੀ ਅਤੇ ਸਾਂਸਕ੍ਰਿਤਕ ਪੱਖੋਂ ਬਹੁਤ ਸੰਪੰਨ ਅਤੇ ਆਕਰਸ਼ਕ ਹੈ। ਇਸ ਮਨਮੋਹਕ ਅਤੇ ਸਾਂਸਕ੍ਰਿਤਕ ਫਿਜ਼ਾ ਦਾ ਅਸਰ ਉਸ ਤੇ ਹੈ, ਪਰ ਉਨ੍ਹਾਂ ਨੇ ਤਿੱਖੇ ਵਿਰੋਧਾਭਾਸਾਂ ਅਤੇ ਵਿਸੰਗਤੀਆਂ ਨੂੰ ਵੀ ਵੱਡੇ ਗੌਰ ਨਾਲ ਵੇਖਿਆ ਪਰਖਿਆ ਹੈ। ਯਾਨੀ ਟਕਰਾਓ, ਪ੍ਰਤੀਰੋਧ ਅਤੇ ਸੰਘਰਸ਼ ਦੀਆਂ ਗੂੰਜਾਂ ਬਚਪਨ ਤੋਂ ਹੀ ਉਨ੍ਹਾਂ ਦੇ ਕੰਨਾਂ ਵਿੱਚ ਗੂੰਜਦੀਆਂ ਰਹੀਆਂ ਹਨ। ਇਹ ਸਮਾਂ ਯੂਰਪ ਅਤੇ ਅਫਰੀਕਾ ਦੇ ਟਕਰਾ ਦਾ, ਪੁਰਾਤਨਤਾ ਅਤੇ ਆਧੁਨਿਕਤਾ ਦੇ ਤਣਾਉ; ਅਤੇ ਪ੍ਰਕਿਰਤੀ ਪੂਜਾ ਅਤੇ ਈਸਾਈ ਧਰਮ ਦੇ ਵਿਚਕਾਰ ਟਕਰਾ ਦਾ ਹੈ। ਉਹ ਅਰੰਭਕ ਵਿਦਿਆ ਪੂਰੀ ਕਰਨ ਦੇ ਬਾਅਦ ਉੱਚ ਸਿੱਖਿਆ ਲਈ ‘ਗਰੈਮਰ ਸਕੂਲ’ ਵਿੱਚ ਪੜ੍ਹਨ ਚਲੇ ਗਏ। ਇੱਥੇ ਹੀ ਉਨ੍ਹਾਂ ਦੀਆਂ ਕਵਿਤਾਵਾਂ ਛਪਣ ਲੱਗੀਆਂ। ਇਨ੍ਹਾਂ ਕਵਿਤਾਵਾਂ ਉੱਤੇ 18ਵੀਂ 19ਵੀਂ ਸਦੀ ਦੀ ਅੰਗਰੇਜ਼ੀ ਕਵਿਤਾ ਦਾ ਅਸਰ ਹੈ। ਵੋਲੇ ਸ਼ੋਇੰਕਾ ਬਾਅਦ ਵਿੱਚ ਬਰਤਾਨੀਆ ਚਲੇ ਗਏ। ਲੀਡਸ ਯੂਨੀਵਰਸਿਟੀ ਵਿੱਚ ਸਿੱਖਿਆ ਅਰਜਿਤ ਕੀਤੀ। 1954-57 ਤੱਕ ਉਨ੍ਹਾਂ ਨੇ ਅੰਗਰੇਜ਼ੀ ਦੇ ਮਾਧਿਅਮ ਰਾਹੀਂ ਸੰਸਾਰ ਸਾਹਿਤ ਦਾ ਗੰਭੀਰ ਅਧਿਐਨ ਕੀਤਾ। ਕਿਸ ਤਰ੍ਹਾਂ ਅੰਗਰੇਜ਼ੀ ਉਪਨਿਵੇਸ਼ ਅਸ਼ਵੇਤਾਂ ਨੂੰ ਦਾਸ ਬਣਾ ਕੇ ਉੱਥੇ ਦੇ ਲੋਕਾਂ ਨੂੰ ਸਾਂਸਕ੍ਰਿਤਕ, ਸਮਾਜਕ ਅਤੇ ਆਰਥਕ ਪੱਖੋਂ ਬਰਬਾਦ ਕਰ ਰਿਹਾ ਹੈ ਇਸ ਦਾ ਅਹਿਸਾਸ ਕਵੀ ਨੂੰ ਹੋਣ ਲਗਾ ਸੀ। ਉਸਨੂੰ ਚੀਨੀ, ਭਾਰਤੀ ਅਤੇ ਜਾਪਾਨੀ ਸਾਹਿਤ ਦੀ ਉਤਕ੍ਰਿਸ਼ਟਤਾ, ਮੌਲਿਕਤਾ ਅਤੇ ਨਵੀਨਤਾ ਨੇ ਬਹੁਤ ਪ੍ਰਭਾਵਿਤ ਕੀਤਾ। ਕਹਿੰਦੇ ਹਨ ਕਿ ਕਾਲੀਦਾਸ ਦੇ ਸ਼ਾਕੁੰਤਲਮ ਨੇ ਤਾਂ ਉਨ੍ਹਾਂ ਨੂੰ ਅਭਿਭੂਤ ਕੀਤਾ ਹੈ। ਗੇਟੇ ਨੇ ਵੀ ਇਸ ਮਹਾਨ ਰਚਨਾ ਨੂੰ ਪੜ੍ਹਕੇ ਇਸਨੂੰ ‘ਧਰਤੀ ਤੇ ਸਵਰਗ' ਦੀ ਸੰਗਿਆ ਦਿੱਤੀ ਹੈ। ਵੋਲੇ ਸ਼ੋਇੰਕਾ ਨੇ ਡਰਾਮੇ ਵੀ ਲਿਖੇ। ਉਨ੍ਹਾਂ ਦਾ ਮੰਚਨ ਹੋਇਆ ਅਤੇ ਰੇਡੀਓ ਤੋਂ ਪ੍ਰਸਾਰਣ ਵੀ। ਉਸ ਨੇ ਗਰੇਟ ਬ੍ਰਿਟੇਨ ਤੋਂ ਆਪਣੇ ਦੇਸ਼ ਨੂੰ ਅਜ਼ਾਦ ਕਰਾਉਣ ਲਈ ਜੋਖਮ ਭਰਿਆ ਸੰਘਰਸ਼ ਕੀਤਾ। 1965 ਵਿੱਚ ਉਸ ਨੇ ਪੱਛਮੀ ਨਾਇਜੀਰੀਆ ਦੇ ਰੇਡੀਓ ਸਟੇਸ਼ਨ ਉੱਤੇ ਕਬਜ਼ਾ ਕਰ ਲਿਆ। ਉਥੋਂ ਉਸ ਨੇ ਪੱਛਮੀ ਨਾਇਜੀਰੀਆ ਦੀਆਂ ਖੇਤਰੀ ਚੋਣਾਂ ਨੂੰ ਰੱਦ ਕਰਨ ਲਈ ਆਪਣੀ ਮੰਗ ਦਾ ਪ੍ਰਸਾਰਣ ਵੀ ਕੀਤਾ। 1967 ਦੇ ਨਾਇਜੀਰੀਆਈ ਘਰੇਲੂ-ਜੰਗ ਦੇ ਸਮੇਂ ਉਨ੍ਹਾਂ ਨੂੰ ਗਿਰਫਤਾਰ ਕਰ ਲਿਆ ਗਿਆ ਅਤੇ ਦੋ ਸਾਲ ਤੱਕ ਮੁਸ਼ੱਕਤ ਕੈਦ ਵਿੱਚ ਰੱਖਿਆ ਗਿਆ।[1] ਸ਼ੋਇੰਕਾ ਨੇ ਨਾਇਜੀਰਿਆਈ ਫੌਜੀ ਤਾਨਾਸ਼ਾਹਾਂ ਦੀ ਅਤੇ ਸਾਮਰਾਜੀ ਚਾਲਾਂ ਦੀ ਤਿੱਖੀ ਆਲੋਚਨਾਜਾਰੀ ਰੱਖੀ। ਜ਼ਿੰਬਾਬੇ ਵਿੱਚ ਮੁਗਾਬੇ ਦੇ ਸ਼ਾਸਨ ਦੀ ਵੀ। ਉਸ ਦੀ ਵੱਡੀ ਚਿੰਤਾ ਹੈ: ਸਾਮਰਾਜਵਾਦੀ ਕਰੂਰ ਸੱਤਾ ਅਤੇ ਨਸਲਵਾਦ ਦੀ ਅਪ੍ਰਸੰਗਿਕਤਾ ਨੂੰ ਦੱਸਕੇ ਉਨ੍ਹਾਂ ਤੋਂ ਮੁਕਤੀ ਲਈ ਸੰਘਰਸ਼ ਦਾ ਐਲਾਨ ਕਰਨਾ। ਸੈਨਾਪਤੀ ਸਾਨੀ ਅਬਾਚਾ (1993-1998) ਦੇ ਸ਼ਾਸਨ ਕਾਲ ਵਿੱਚ ਸ਼ੋਇੰਕਾ ਮੋਟਰ ਸਾਈਕਲ ਰਾਹੀਂ ਨਾਇਜੀਰੀਆ ਵਿੱਚੋਂ ਨਿਕਲ ਗਏ। ਬਹੁਤਾ ਸਮਾਂ ਉਹ ਸੰਯੁਕਤ ਰਾਜ ਅਮਰੀਕਾ ਵਿੱਚ ਕੋਰਨੈਲ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਲੱਗੇ ਰਹੇ। 1996 ਵਿੱਚ ਉਨ੍ਹਾਂ ਨੂੰ ਕਲਾਵਾਂ ਦਾ ਪ੍ਰੋਫੈਸਰ ਨਿਯੁਕਤ ਕੀਤਾ ਗਿਆ। ਨਾਇਜੀਰੀਆ ਦੇ ਅਬਾਚਾ ਸ਼ਾਸਨ ਨੇ ਉਸ ਨੂੰ ਮੌਤ ਦਾ ਦੰਡ ਸੁਣਾ ਦਿੱਤਾ। ਜਦੋਂ 1999 ਨਾਇਜੀਰੀਆ ਵਿੱਚ ਲੋਕਸ਼ਾਸਨ ਬਹਾਲ ਹੋ ਗਿਆ ਤਾਂ ਉਹ ਆਪਣੇ ਦੇਸ਼ ਵਾਪਸ ਆ ਸਕੇ। ਇਸ ਦੌਰਾਨ ਉਨ੍ਹਾਂ ਨੇ ਆਕਸਫੋਰਡ, ਹਾਰਵਰਡ ਅਤੇ ਯੇਲ ਯੂਨੀਵਰਸਿਟੀਆਂ ਵਿੱਚ ਵੀ ਪੜ੍ਹਾਇਆ। 1975 ਤੋਂ 1999 ਤੱਕ ਉਹ ਆਬਾਫੇਮੀ ਅਵੋਲੋਵੋ ਯੂਨੀਵਰਸਿਟੀ ਵਿੱਚ ਤੁਲਨਾਤਮਕ ਸਾਹਿਤ ਦੇ ਪ੍ਰੋਫੈਸਰ ਰਹੇ। ਲੋਕਸੱਤਾ ਸਥਾਪਤ ਹੋਣ ਤੇ ਉਨ੍ਹਾਂ ਨੂੰ ਸੇਵਾਮੁਕਤ ਪ੍ਰੋਫੈਸਰ ਬਣਾ ਦਿੱਤਾ ਗਿਆ।[1] 2007 ਵਿੱਚ ਕੈਲੀਫੋਰਨੀਆ ਯੂਨੀਵਰਸਿਟੀ ਵਿੱਚ ਉਨ੍ਹਾਂ ਨੂੰ ਪ੍ਰੋਫੈਸਰ ਬਣਾਇਆ ਗਿਆ।[1]

ਰਚਨਾਵਾਂ

[ਸੋਧੋ]

ਨਾਟਕ

[ਸੋਧੋ]
  • The Swamp Dwellers
  • The Lion and the Jewel
  • The Trials of Brother Jero
  • A Dance of the Forests
  • The Strong Breed
  • Before the Blackout
  • Kongi's Harvest
  • The Road
  • The Bacchae of Euripides
  • Madmen and Specialists
  • Camwood on the Leaves
  • Jero's Metamorphosis
  • Death and the King's Horseman
  • Opera Wonyosi
  • Requiem for a Futurologist
  • A Play of Giants
  • A Scourge of Hyacinths (radio play)
  • The Beatification of Area Boy
  • King Baabu
  • Etiki Revu Wetin
  • Sixty Six (short piece)[2]

ਨਾਵਲ

[ਸੋਧੋ]
  • The Interpreters
  • Season of Anomy

ਯਾਦਾਂ

[ਸੋਧੋ]
  • The Man Died: Prison Notes (1971)
  • Aké: The Years of Childhood (1981)
  • Isara: A Voyage around Essay (1990)
  • Ibadan: The Penkelemes Years: a memoir 1946-65 (1994)
  • You Must Set Forth at Dawn (2006)

ਕਾਵਿ-ਸੰਗ੍ਰਹਿ

[ਸੋਧੋ]
  • A Big Airplane Crashed Into The Earth (original title Poems from Prison)
  • Idanre and other poems
  • Mandela's Earth and other poems (1988)
  • Ogun Abibiman
  • Samarkand and Other Markets I Have Known

ਨਿਬੰਧ

[ਸੋਧੋ]
  • Neo-Tarzanism: The Poetics of Pseudo-Transition
  • Art, Dialogue, and Outrage: Essays on Literature and Culture
  • Myth, Literature and the African World
  • From Drama and the African World View
  • The Burden of Memory – The Muse of Forgiveness
  • The Credo of Being and Nothingness
  • A Climate of Fear

ਮੂਵੀਆਂ

[ਸੋਧੋ]
  • Kongi's Harvest (film)|Kongi's Harvest
  • Culture in Transition
  • Blues for a Prodigal

ਅਨੁਵਾਦ

[ਸੋਧੋ]
  • Forest of a Thousand Daemons. ISBN 9780872866300 [a translation of D O Fagunwa's OGBOJU ODE NINU IGBO IRUNMALE]
  • " In the Forest of Olodumare". ISBN 9789788197416 [a translation of D O Fagunwa's IGBO OLODUMARE{1949}]

ਹਵਾਲੇ

[ਸੋਧੋ]
  1. Jump up to: 1.0 1.1 1.2 Theresia de Vroom, "The Many Dimensions of Wole Soyinka" Archived 2013-06-05 at the Wayback Machine., Vistas, Loyola Marymount University. Retrieved 17 April 2012.
  2. "ਪੁਰਾਲੇਖ ਕੀਤੀ ਕਾਪੀ". Archived from the original on 2011-07-04. Retrieved 2013-11-16. {{cite web}}: Unknown parameter |dead-url= ignored (|url-status= suggested) (help)