ਸਮੱਗਰੀ 'ਤੇ ਜਾਓ

ਪ੍ਰਾਣੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਸਜੀਵ ਤੋਂ ਮੋੜਿਆ ਗਿਆ)
ਇਹ ਐਸਕੇਰੀਸ਼ੀਆ ਕੋਲਾਈ ਦੇ ਕੋਸ਼ਾਣੂ ਅਕੇਂਦਰੀ ਜੀਵਾਂ ਦੀ ਇੱਕ ਮਿਸਾਲ ਹਨ।
ਇੱਕ ਬਹੁ-ਬੀਜਾਣੂ ਖੁੰਭ ਜੋ ਇੱਕ ਪਰਜੀਵੀ ਹੈ।
ਇੱਕ ਮਾਇਕੋਰਾਈਜ਼ਾ ਉੱਲੀ

ਜੀਵ ਵਿਗਿਆਨ ਵਿੱਚ ਪ੍ਰਾਣੀ ਜਾਂ ਜੀਵ (ਸਜੀਵ) ਕੋਈ ਵੀ ਜਿਊਂਦਾ ਪ੍ਰਬੰਧ ਹੁੰਦਾ ਹੈ ਭਾਵ ਜਿਸ ਵਿੱਚ ਪ੍ਰਾਣ ਹੋਣ, ਜਿਵੇਂ ਕਿ ਰੀੜ੍ਹਧਾਰੀ, ਕੀੜਾ, ਪੌਦਾ, ਬੈਕਟੀਰੀਆ ਆਦਿ। ਹਰੇਕ ਪ੍ਰਾਣੀ ਟੁੰਬ ਜਾਂ ਉਕਸਾਹਟ ਦਾ ਜੁਆਬ ਦੇਣ, ਮੁੜ-ਉਤਪਤੀ ਕਰਨ, ਵਿਕਾਸ ਅਤੇ ਵਾਧਾ ਕਰਨ ਅਤੇ ਸਵੈ-ਨਿਯਮਤ ਕਰਨ ਵਿੱਚ ਕੁਝ ਹੱਦ ਤੱਕ ਸਮਰੱਥ ਹੁੰਦਾ ਹੈ।