ਸਦਮਾ ਸਿਧਾਂਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਦਮਾ ਸਿਧਾਂਤ: ਤਬਾਹੀਪਸੰਦ ਸਰਮਾਏਦਾਰੀ ਦਾ ਉਭਾਰ
The Shock Doctrine: The Rise of Disaster Capitalism
ਸਦਮਾ ਸਿਧਾਂਤ: ਤਬਾਹੀਪਸੰਦ ਸਰਮਾਏਦਾਰੀ ਦਾ ਉਭਾਰ, ਅੰਗਰੇਜ਼ੀ ਅਡੀਸ਼ਨ ਦਾ ਕਵਰ
ਲੇਖਕਨੈਓਮੀ ਕਲੇਨ
ਦੇਸ਼ਕੈਨੇਡਾ
ਭਾਸ਼ਾਅੰਗਰੇਜ਼ੀ
ਵਿਸ਼ਾਇਕਨਾਮਿਕਸ
ਵਿਧਾਗੈਰ-ਗਲਪ
ਪ੍ਰਕਾਸ਼ਨ ਦੀ ਮਿਤੀ
2007
ਮੀਡੀਆ ਕਿਸਮਪ੍ਰਿੰਟ
ਸਫ਼ੇ672 (ਪਹਿਲਾ ਅਡੀਸ਼ਨ)
ਆਈ.ਐਸ.ਬੀ.ਐਨ.978-0676978001 (ਹਾਰਡਕਵਰ)error
ਓ.ਸੀ.ਐਲ.ਸੀ.74556458

ਸਦਮਾ ਸਿਧਾਂਤ: ਤਬਾਹੀਪਸੰਦ ਸਰਮਾਏਦਾਰੀ ਦਾ ਉਭਾਰ (The Shock Doctrine: The Rise of Disaster Capitalism) ਕੈਨੇਡੀਅਨ ਲੇਖਕ ਨੈਓਮੀ ਕਲੇਨ ਦੀ 2007 ਵਿੱਚ ਪ੍ਰਕਾਸ਼ਿਤ ਪੁਸਤਕ ਹੈ। ਇਹ 2009 ਵਿੱਚ ਇਸੇ ਨਾਮ ਤੇ ਮਿਸ਼ੇਲ ਵਿੰਟਰਬਾਟਮ ਦੀ ਨਿਰਦੇਸ਼ਿਤ ਫਿਲਮ ਦਾ ਆਧਾਰ ਹੈ।[1] ਇਸ ਪੁਸਤਕ ਵਿੱਚ ਨੈਓਮੀ ਕਲੇਨ ਕਾਰਪੋਰੇਟ ਪੂੰਜੀਵਾਦ ਦੇ ਏਜੰਡੇ ਨੂੰ ਸਾਰੇ ਸੰਸਾਰ ਤੇ ਥੋਪਣ ਅਤੇ ਅੱਗੇ ਵਧਾਉਣ ਲਈ ਅਮਰੀਕੀ ਸਾਮਰਾਜ ਵਲੋਂ ਵਰਤੇ ਜਾ ਰਹੇ ਸਦਮੇ ਦੇ ਵੱਖੋ ਵੱਖ ਰੂਪਾਂ ਦੇ ਅੰਤਰ-ਸਬੰਧਾਂ ਨੂੰ ਬੇਨਕਾਬ ਕੀਤਾ ਹੈ।[2] ਇਹ ਕਿਤਾਬ ਦੁਨੀਆ ਦੀਆਂ 30 ਤੋਂ ਵੱਧ ਜ਼ਬਾਨਾਂ ਵਿੱਚ ਅਨੁਵਾਦ ਹੋ ਚੁੱਕੀ ਹੈ। ਇਸ ਦਾ ਪੰਜਾਬੀ ਅਨੁਵਾਦ ਬੂਟਾ ਸਿੰਘ ਨੇ ਕੀਤਾ ਅਤੇ ਜਿਸ ਨੂੰ ਬਾਬਾ ਬੂਝਾ ਸਿੰਘ ਪ੍ਰਕਾਸ਼ਨ ਬੰਗਾ ਨੇ 2011 ਵਿੱਚ ਛਾਪਿਆ। ਪੰਜਾਬੀ ਅਨੁਵਾਦ ਦੀ ਭੂਮਿਕਾ ਵਿੱਚ ਬੂਟਾ ਸਿੰਘ ਇਸ ਕਿਤਾਬ ਬਾਰੇ ਇਸ ਤਰ੍ਹਾਂ ਲਿਖਦੇ ਹਨ:

ਇਸ ਕਿਤਾਬ ਵਿੱਚ ਕਲੇਨ ਆਲਮੀ ਆਰਥਿਕਤਾ 'ਤੇ ਕਾਬਜ਼ ਕਾਰਪੋਰੇਟ ਤਾਕਤਾਂ ਨੂੰ ਬੇਨਕਾਬ ਕਰਦੀ ਹੈ ਜੋ ਕੁੱਲ ਦੁਨੀਆ ਦੀ ਦੌਲਤ, ਕਿਰਤ ਸ਼ਕਤੀ ਅਤੇ ਕੁਦਰਤੀ ਵਸੀਲਿਆਂ ਨੂੰ ਆਪਣੀ ਸੁਪਰ ਮੁਨਾਫੇ ਬਟੋਰਨ ਦੀ ਲਾਲਸਾ ਦਾ ਸਾਧਣ ਬਣਾਉਣ ਦੀ ਹੋੜ 'ਚ ਗਲਤਾਨ ਹਨ। ਕਾਰਪੋਰਟਸ਼ਾਹੀ ਕੌਮੀ ਹਿਤਾਂ ਦੀਆਂ ਰੋਕਾਂ ਨਾਲ ਬੰਦ ਅਰਥਚਾਰਿਆਂ 'ਚ ਸੰਨ ਲਾ ਕੇ ਇਨ੍ਹਾਂ ਤੱਕ ਆਪਣੀ ਬੇਲਗਾਮ ਮੰਡੀ ਦਾ ਵਿਸਤਾਰ ਕਰਨ ਲਈ ਹਰ ਹਰਬਾ ਵਰਤ ਰਹੀ ਹੈ। ਸਮਾਜਾਂ 'ਤੇ ਪਈ ਬਿਪਤਾ ਨੂੰ ਇਹ ਵਰਦਾਨ ਸਮਝਦੀ ਹੈ। ਬਿਪਤਾ ਚਾਹੇ ਕੁਦਰਤੀ ਆਫਤਾਂ ਨਾਲ ਆਈ ਹੋਵੇ ਚਾਹੇ ਆਰਥਿਕ ਸੰਕਟ ਨਾਲ। ਆਪਣੇ ਸਵਾਰਥ ਲਈ ਇਹ ਅਸਲੀ ਸੰਕਟਾਂ ਦਾ ਲਾਹਾ ਵੀ ਲੈਂਦੀ ਹੇ ਅਤੇ ਨਕਲੀ ਸੰਕਟ ਖੁਦ ਵੀ ਪੈਦਾ ਕਰਦੀ ਹੈ। ਇਸ ਯੁੱਧਨੀਤੀ ਨੂੰ "ਸਦਮਾ ਸਿਧਾਂਤ" ਅਤੇ "ਤਬਾਹੀਪਸੰਦ ਸਰਮਾਏਦਾਰੀ" ਵਜੋਂ ਪ੍ਰੀਭਾਸ਼ਤ ਕਰਦਿਆਂ ਕਲੇਨ ਕਹਿੰਦੀ ਹੈ ਕਿ ਜਦੋਂ ਜੰਗਾਂ, ਦਹਿਸ਼ਤਵਾਦੀ ਹਮਲਿਆਂ, ਰਾਜ-ਪਲਟਿਆਂ ਅਤੇ ਕੁਦਰਤੀ ਆਫ਼ਤਾਂ ਨਾਲ ਦੇਸ਼ ਹਿੱਲ ਜਾਂਦੇ ਹਨ ਤਾਂ ਬਹੁ-ਕੌਮੀ ਕਾਰਪੋਰੇਸ਼ਨਾਂ ਅਤੇ ਸਿਆਸਤਦਾਨ ਇਨ੍ਹਾਂ ਨੂੰ ਸਦਮੇ ਦਿੰਦੇ ਹਨ ਅਤੇ ਪਹਿਲੇ ਸਦਮੇ ਨਾਲ ਪੈਦਾ ਹੋਏ ਖੌਫ਼ ਅਤੇ ਮਾਨਸਿਕ ਖਲਬਲੀ ਦਾ ਲਾਹਾ ਲੈ ਕੇ ਆਰਥਕ ਸਦਮਾ ਇਲਾਜ ਥੋਪ ਦਿੰਦੇ ਹਨ। ਅਤੇ ਜਦੋਂ ਲੋਕ ਇਸ ਸਦਮਾ ਸਿਆਸਤ ਦਾ ਵਿਰੋਧ ਕਰਨ ਦਾ ਜੇਰਾ ਕਰਦੇ ਹਨ ਤਾਂ ਪੁਲਿਸ, ਫੋਜ਼, ਅਤੇ ਜੇਲ੍ਹਾਂ ਦੇ ਤਫਤੀਸ਼ੀ ਅਧਿਕਾਰੀ ਇਨ੍ਹਾਂ ਨੂੰ ਤੀਜਾ ਸਦਮਾ ਦਿੰਦੇ ਹਨ।

ਇਨਾਮ[ਸੋਧੋ]

50,000 ਪੌਂਡ ਦਾ ਵਾਰਵਿਕ ਪਰਾਈਜ਼ ਫਾਰ ਰਾਈਟਿੰਗ (2008/9)[3]

ਬਾਹਰੀ ਸਰੋਤ[ਸੋਧੋ]

ਹਵਾਲੇ[ਸੋਧੋ]