ਸਪੇਨੀ ਫਲੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕੈਂਪ ਫ਼ਨਸਟਨ ਦੇ ਹਸਪਤਾਲ ਦੇ ਵਾਰਡ ਵਿੱਚ ਸਪੇਨੀ ਨਜ਼ਲੇ ਨਾਲ਼ ਪੀੜਤ ਫ਼ੋਰਟ ਰਾਇਲੀ, ਕਾਂਸਸ ਦੇ ਫ਼ੌਜੀ।

ਸਪੇਨੀ ਫਲੂ ਜਾਂ 1918 ਦੀ ਫ਼ਲੂ ਮਹਾਂਮਾਰੀ (ਜਨਵਰੀ 1918 – ਦਸੰਬਰ 1920) ਇਨਫ਼ਲੂਐਂਜ਼ਾ (ਨਜ਼ਲਾ) ਦੀ ਡਾਢੀ ਮਾਰੂ ਮਹਾਂਮਾਰੀ ਸੀ ਜੋ ਐੱਚਵਨ ਐੱਨਵਨ ਇਨਫ਼ਲੂਐਂਜ਼ਲਾ ਵਾਇਰਸ ਦੀਆਂ ਦੋ ਮਹਾਂਮਾਰੀਆਂ ਵਿੱਚੋਂ ਪਹਿਲੀ ਸੀ।[1] ਇਹ ਰੋਗ ਪ੍ਰਸ਼ਾਂਤ ਟਾਪੂਆਂ ਅਤੇ ਆਰਕਟਿਕ ਵਰਗੇ ਦੁਰਾਡੇ ਇਲਾਕਿਆਂ ਸਮੇਤ ਦੁਨੀਆਂ ਭਰ ਵਿੱਚ 50 ਕਰੋੜ ਲੋਕ ਨੂੰ ਹੋਇਆ[2] ਅਤੇ ਉਹਨਾਂ ਵਿੱਚੋਂ 5 ਤੋਂ 10 ਕਰੋੜ ਲੋਕਾਂ ਦੀ ਮੌਤ ਹੋ ਗਈ ਮਤਲਬ ਦੁਨੀਆਂ ਦੀ ਕੁੱਲ ਅਬਾਦੀ ਦਾ ਤਿੰਨ ਤੋਂ ਪੰਜ ਫ਼ੀਸਦੀ।[3] ਇਸੇ ਕਰ ਕੇ ਇਹ ਮਨੁੱਖੀ ਅਤੀਤ ਦੀਆਂ ਸਭ ਤੋਂ ਮਾਰੂ ਆਫ਼ਤਾਂ ਵਿੱਚੋਂ ਇੱਕ ਹੋ ਨਿੱਬੜੀ।[2][4][5][6]

ਹੌਂਸਲਾ ਬਣਾਈ ਰੱਖਣ ਵਾਸਤੇ ਜੰਗ ਵੇਲੇ ਦੇ ਸੈਂਸਰਾਂ ਨੇ ਰੋਗ ਅਤੇ ਮੌਤਾਂ ਦੀਆਂ ਅਗੇਤੀਆਂ ਇਤਲਾਹਾਂ ਨੂੰ ਜਰਮਨੀ, ਬ੍ਰਿਟੇਨ, ਫ਼ਰਾਂਸ ਅਤੇ ਅਮਰੀਕਾ ਵਿੱਚ ਘਟਾ ਕੇ ਦੱਸਿਆ;[7][8] ਪਰ ਉਸ ਵੇਲੇ ਦੇ ਨਿਰਪੱਖ ਸਪੇਨ ਵਿੱਚ ਅਖ਼ਬਾਰਾਂ ਨੂੰ ਇਸ ਮਹਾਂਮਾਰੀ ਦੀ ਖ਼ਬਰ ਦੇਣ ਦੀ ਖੁੱਲ੍ਹ ਸੀ ਜਿਸ ਕਰ ਕੇ ਇਹ ਝੂਠੀ ਰਾਇ ਬਣ ਗਈ ਕਿ ਸਪੇਨ ਵਿੱਚ ਇਹਦਾ ਅਸਰ ਕੁਝ ਜ਼ਿਆਦਾ ਹੀ ਵੱਡਾ ਸੀ।[9]—ਅਤੇ ਇਸੇ ਕਰ ਕੇ ਇਸ ਮਹਾਂਮਾਰੀ ਨੂੰ ਸਪੇਨੀ ਫਲੂ ਕਿਹਾ ਜਾਣਾ ਲੱਗਿਆ।[10]

ਹਵਾਲੇ[ਸੋਧੋ]

  1. Institut Pasteur. La Grippe Espagnole de 1918 (ਫ਼ਰਾਂਸੀਸੀ ਵਿੱਚ ਪਾਵਰਪੁਆਇੰਟ ਪੇਸ਼ਕਸ਼)
  2. 2.0 2.1 Taubenberger, Jeffery K.; Morens, David M. (January 2006). "1918 Influenza: the Mother of All Pandemics". Centers for Disease Control and Prevention. doi:10.3201/eid1201.050979. Archived from the original on 1 October 2009. Retrieved 9 May 2009. 
  3. "Historical Estimates of World Population". Retrieved 29 March 2013. 
  4. Patterson, KD; Pyle GF (Spring 1991). "The geography and mortality of the 1918 influenza pandemic". Bull Hist Med. 65 (1): 4–21. PMID 2021692. 
  5. Billings, Molly. "The 1918 Influenza Pandemic". Virology at Stanford University. Archived from the original on 4 May 2009. Retrieved 1 May 2009. 
  6. Johnson NP, Mueller J (2002). "Updating the accounts: global mortality of the 1918–1920 "Spanish" influenza pandemic". Bull Hist Med. 76 (1): 105–15. PMID 11875246. doi:10.1353/bhm.2002.0022. 
  7. Valentine, Vikki (20 February 2006). "Origins of the 1918 Pandemic: The Case for France". NPR. Retrieved 2 October 2011. 
  8. Anderson, Susan (29 August 2006). "Analysis of Spanish flu cases in 1918–1920 suggests transfusions might help in bird flu pandemic". American College of Physicians. Retrieved 2 October 2011. 
  9. Barry, John M. (2004). The Great Influenza: The Epic Story of the Greatest Plague in History. Viking Penguin. p. 171. ISBN 0-670-89473-7. 
  10. Galvin, John (31 July 2007). "Spanish Flu Pandemic: 1918". Popular Mechanics. Retrieved 2 October 2011. 

ਬਾਹਰਲੇ ਜੋੜ[ਸੋਧੋ]