ਸਰਗੁਣ ਮਹਿਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਰਗੁਣ ਮਹਿਤਾ
ਸਰਗੁਣ ਮਹਿਤਾ
ਮਹਿਤਾ 17ਵੇਂ ਹੀਰਾ ਮਾਨੀਕ ਅਵਾਰਡ ਪ੍ਰੋਗਰਾਮ ਤੇ
ਜਨਮ (1988-09-06) 6 ਸਤੰਬਰ 1988 (ਉਮਰ 35)
ਹੋਰ ਨਾਮਸਰਗੁਣ ਮਹਿਤਾ ਦੁਬੇ
ਅਲਮਾ ਮਾਤਰਕਰੋੜੀ ਮੱਲ ਕਾਲਜ
ਪੇਸ਼ਾਅਭਿਨੇਤਰੀ, ਮਾਡਲ, ਪੇਸ਼ਕਰਤਾ, ਕਮੇਡੀਅਨ, ਡਾਂਸਰ
ਸਰਗਰਮੀ ਦੇ ਸਾਲ2009–ਵਰਤਮਾਨ
ਲਈ ਪ੍ਰਸਿੱਧ12/24 ਕਰੋਲ ਬਾਗ ਵਿੱਚ ਨੀਤੂ
ਫੁਲਵਾਵਿੱਚ ਫੁਲਵਾ
ਬਲਿਕਾ ਵਧੂ ਵਿੱਚ ਗੰਗਾ
ਜੀਵਨ ਸਾਥੀਰਵੀ ਦੁਬੇ (7 ਦਸੰਬਰ 2013)

ਸਰਗੁਣ ਮਹਿਤਾ (ਸਰਗੁਣ ਮਹਿਤਾ ਦੁਬੇ ਦੇ ਨਾਮ ਨਾਲ ਜਾਣੀ ਜਾਂਦੀ) ਭਾਰਤੀ ਅਭਿਨੇਰਤੀ, ਮਾਡਲ, ਕਮੇਡੀਅਨ, ਡਾਂਸਰ ਅਤੇ ਪੇਸ਼ਕਰਤਾ ਹੈ। ਉਸਨੇ ਭਾਰਤੀ ਟੈਲੀਵਿਜ਼ਨ ਦੀ ਦੁਨੀਆ ਵਿੱਚ ਆਪਣੀ ਪਛਾਣ ਬਣਾਈ ਹੈ। ਉਸਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ ਆਪਣੇ ਕਾਲਜ ਦੇ ਰੰਗਮੰਚੀ ਪ੍ਰਦਰਸ਼ਨ ਦੁਆਰਾ ਕੀਤੀ ਅਤੇ ਉਸਨੇ ਆਪਣੇ ਟੈਲੀਵਿਜ਼ਨ ਕੈਰੀਅਰ ਦੀ ਸ਼ੁਰੂਆਤ 2009 ਵਿੱਚ ਜ਼ੀ ਟੀਵੀ ਦੇ ਨਾਟਕ ਕਰੋਲ ਬਾਗ ਰਾਹੀਂ ਕੀਤੀ। ਜਿਸਦੇ ਵਿੱਚ ਉਸਨੂੰ ਵਧੀਆ ਸਹਿਯੋਗੀ ਪਾਤਰ ਲਈ ਨਿਊ ਟੈਲੇੰਟ ਅਵਾਰਡ ਪ੍ਰਾਪਤ ਹੋਇਆ। ਕਲਰਸ ਦੇ ਨਾਟਕ ਫੁਲਵਾ ਦੁਆਰਾ ਉਸਦੀ ਜ਼ਿੰਦਗੀ ਵਿੱਚ ਇੱਕ ਨਵਾਂ ਮੋੜ ਆਇਆ। ਜਿਸਦੇ ਲਈ ਉਸਨੇ ਪ੍ਰਸ਼ੰਸਾ ਹਾਸਿਲ ਕੀਤੀ ਅਤੇ ਉਸਨੂੰ ਇੱਕ ਜਾੰਬਾਜ਼ ਵਿਅਕਤੀਤਵ ਲਈ ਕਲਰਜ਼ ਗੋਲਡਨ ਪੈਟਲ ਅਵਾਰਡ ਵਿੱਚ ਨਾਮਜ਼ਦ ਕੀਤਾ ਗਿਆ। ਮਹਿਤਾ ਨੇ 2009 ਵਿੱਚ ਪ੍ਰਸ਼ੰਸ਼ਾ ਹਾਸਲ ਕੀਤੀ ਪਰ ਅਪਨੋ ਕੇ ਲੀਏ ਗੀਤਾ ਕਾ ਧਰਮ ਯੁਧ ਪ੍ਰਸਿਧੀ ਹਾਸਲ ਕਰਨ ਵਿੱਚ ਸਫ਼ਲ ਨਹੀਂ ਹੋਇਆ। ਮਹਿਤਾ ਨੇ ਬਲਿਕਾ ਵਧੂ ਵਿੱਚ ਗੰਗਾ ਦੇ ਪਾਤਰ ਰਾਹੀਂ ਪ੍ਰਸ਼ੰਸ਼ਾ ਹਾਸਲ ਕੀਤੀ ਅਤੇ ਇੰਡੀਅਨ ਟੈਲੀਵਿਜ਼ਨ ਅਕੇਡਮੀ ਅਵਾਰਡ ਵਿੱਚ ਨਾਮਜਦ ਹੋਈ।

ਜਨਮ ਅਤੇ ਬਚਪਨ[ਸੋਧੋ]

ਚੰਡੀਗੜ੍ਹ ਤੋਂ ਦਿੱਲੀ ਬੀ.ਕਾਮ. ਆਨਰਜ਼ ਕਰਨ ਗਈ ਸਰਗੁਣ ਨੂੰ ਦਿੱਲੀ ਯੂਨੀਵਰਸਿਟੀ ਦੇ ਕਰੋੜੀਮੱਲ ਕਾਲਜ ਦੇ ਮਾਹੌਲ ਨੇ ਰੰਗਮੰਚ ਨਾਲ ਜੋੜ ਦਿੱਤਾ। ਸਰਗੁਣ ਨੇ ਇੱਥੇ ਤਿੰਨ ਸਾਲ ਥੀਏਟਰ ਕੀਤਾ। ਥੀਏਟਰ ਦੇ ਉਸ ਦੇ ਇੱਕ ਸੀਨੀਅਰ ਸੁਧੀਰ ਸ਼ਰਮਾ ਨੇ ਜਦੋਂ ਆਪਣੇ ਸੀਰੀਅਲ ‘ਬਾਰਾਂ ਬਟਾ ਚੌਵੀ ਕਰੋਲ ਬਾਗ’ ਲਈ ਆਡੀਸ਼ਨ ਲਏ ਤਾਂ ਸਰਗੁਣ ਦੀ ਚੋਣ ਹੋਈ। ਇਸ ਸੀਰੀਅਲ ਤੋਂ ਉਸ ਦੇ ਕਰੀਅਰ ਦੀ ਸ਼ੁਰੂਆਤ ਹੋਈ। ਨਾਮਵਰ ਟੀਵੀ ਚੈਨਲਾਂ ਦੇ ਚਰਚਿਤ ਸੀਰੀਅਲ ‘ਗੀਤਾ’ ਅਤੇ ‘ਫੁਲਵਾ’ ਵਿੱਚ ਉਸ ਨੇ ਅਹਿਮ ਕਿਰਦਾਰ ਨਿਭਾਏ। ਰਿਆਲਿਟੀ ਸ਼ੋਅ ‘ਨੱਚ ਬੱਲੀਏ’ ਅਤੇ ‘ਕਾਮੇਡੀ ਨਾਈਟ ਦਾ ਆਜੂਬਾ’ ਨੇ ਉਸ ਨੂੰ ਇਸ ਖੇਤਰ ਵਿੱਚ ਪਛਾਣ ਦਿੱਤੀ। ‘ਕਾਮੇਡੀ ਨਾਈਟ ਦਾ ਆਜੂਬਾ’ ਵਿੱਚ ਉਸ ਨੇ ਕਪਿਲ ਸ਼ਰਮਾ ਨਾਲ ਸੈਲਬ੍ਰਿਟੀ ਪਾਰਟਨਰ ਵਜੋਂ ਕਈ ਐਪੀਸੋਡ ਕੀਤੇ।

ਨਿੱਜੀ ਜੀਵਨ[ਸੋਧੋ]

ਮਹਿਤਾ ਨੇ ਆਪਣੇ 12/24 ਕਰੋਲ ਬਾਗ ਦੇ ਸਹਿ-ਕਲਾਕਾਰ ਰਵੀ ਦੁਬੇ ਨਾਲ 2009 ਵਿੱਚ ਡੇਟਿੰਗ ਸ਼ੁਰੂ ਕੀਤੀ[1], ਅਤੇ ਦਸੰਬਰ 2013 ਵਿੱਚ ਉਸ ਨਾਲ ਵਿਆਹ ਕਰਵਾ ਲਿਆ।[2] 5 ਫਰਵਰੀ 2013 ਨੂੰ, ਇੰਡੀਆਟਾਈਮਜ਼ ਨਾਲ ਇੱਕ ਇੰਟਰਵਿਊ ਵਿੱਚ, ਮਹਿਤਾ ਨੇ ਕਿਹਾ ਕਿ ਉਹ ਅਤੇ ਦੁਬੇ "ਹਮੇਸ਼ਾ ਇੱਕ ਚੰਗਾ ਰਿਸ਼ਤਾ ਨਿਭਾਉਂਦੇ ਹਨ ਅਤੇ ਸਮਝਦਾਰੀ ਨਾਲ ਚਲਦੇ ਸਨ।[3] ਪਰ 'ਨੱਚ ਬਲੀਏ' ਕਰਨ ਤੋਂ ਬਾਅਦ ਅਸੀਂ ਇੱਕ-ਦੂਜੇ ਨੂੰ ਪੇਸ਼ੇਵਰ ਤੌਰ 'ਤੇ ਵਧੇਰੇ ਸਮਝਿਆ।" ਵਿਆਹ ਤੋਂ ਬਾਅਦ, ਉਸ ਨੇ ਆਪਣਾ ਨਾਮ ਸਰਗੁਣ ਮਹਿਤਾ ਦੁਬੇ ਰੱਖ ਲਿਆ।[4]


ਕਰੀਅਰ[ਸੋਧੋ]

ਅਦਾਕਾਰੀ ਕਰੀਅਰ[ਸੋਧੋ]

ਮਹਿਤਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਥੀਏਟਰ ਸ਼ੋਅ ਨਾਲ ਕੀਤੀ ਸੀ। ਦਿੱਲੀ ਵਿੱਚ ਕਾਲਜ ਵਿੱਚ ਆਪਣੇ ਤਿੰਨ ਸਾਲਾਂ ਦੇ ਦੌਰਾਨ, ਉਸ ਨੇ ਕਈ ਥੀਏਟਰ ਪ੍ਰੋਡਕਸ਼ਨ ਵਿੱਚ ਪ੍ਰਦਰਸ਼ਨ ਕੀਤਾ। ਬਾਅਦ ਵਿੱਚ, ਉਸ ਨੂੰ ਜ਼ੀ ਟੀਵੀ ਦੇ 2009 ਦੇ ਟੈਲੀਵਿਜ਼ਨ ਪ੍ਰੋਗਰਾਮ 12/24 ਕਰੋਲ ਬਾਗ ਵਿੱਚ ਸਹਾਇਕ ਭੂਮਿਕਾ ਲਈ ਚੁਣਿਆ ਗਿਆ। ਇਸ ਵਿੱਚ, ਉਹ ਨੀਤੂ ਸੇਠੀ, ਇੱਕ ਪ੍ਰਭਾਵਸ਼ਾਲੀ ਮੁਟਿਆਰ ਦੀ ਭੂਮਿਕਾ ਵਿੱਚ ਰਵੀ ਦੁਬੇ ਦੇ ਨਾਲ ਦਿਖਾਈ ਦਿੱਤੀ।[5] ਇਹ ਸ਼ੋਅ ਸੇਠੀ ਪਰਿਵਾਰ ਦੇ ਚਾਰ ਬੱਚਿਆਂ, ਸਿਮੀ, ਅਨੁਜ, ਨੀਤੂ ਅਤੇ ਮਿਲੀ ਦੀ ਕਹਾਣੀ ਦਰਸਾਉਂਦਾ ਹੈ, ਜੋ ਦਿੱਲੀ ਦੇ ਕਰੋਲ ਬਾਗ ਦੇ ਮੱਧ ਵਰਗੀ ਇਲਾਕੇ ਵਿੱਚ ਰਹਿੰਦੇ ਹਨ। ਨੀਤੂ ਚਾਰਾਂ ਵਿੱਚੋਂ ਤੀਜੀ ਭੈਣ ਹੈ, ਜਿਸ ਦਾ ਵਿਆਹ ਮਾਨਸਿਕ ਤੌਰ 'ਤੇ ਅਪਾਹਜ ਓਮੀ (ਰਵੀ ਦੁਬੇ ਦੁਆਰਾ ਨਿਭਾਇਆ ਗਿਆ) ਨਾਲ ਹੁੰਦਾ ਹੈ।[6][7] 'ਦਿ ਹਿੰਦੂ' ਨਾਲ ਇੱਕ ਇੰਟਰਵਿਊ ਵਿੱਚ, ਮਹਿਤਾ ਨੇ ਕਿਹਾ ਕਿ ਉਸ ਨੇ ਸਬਬੀ ਇਹ ਭੂਮਿਕਾ ਪ੍ਰਾਪਤ ਕੀਤੀ: "ਮੇਰੇ ਦੋਸਤਾਂ ਅਤੇ ਮੈਨੂੰ ਥੀਏਟਰ ਕਲੱਬ ਦੇ ਸਾਡੇ ਪ੍ਰੋਫੈਸਰਾਂ ਵਿੱਚੋਂ ਇੱਕ ਨੇ ਭੂਮਿਕਾ ਲਈ ਆਡੀਸ਼ਨ ਦੇਣ ਲਈ ਕਿਹਾ ਅਤੇ ਮੈਂ ਨੀਤੂ ਦੇ ਕਿਰਦਾਰ ਲਈ ਚੁਣੀ ਗਈ।"

ਪ੍ਰੋਗਰਾਮ ਦੇ ਅੰਤ ਤੋਂ ਬਾਅਦ, ਮਹਿਤਾ ਨੇ ਇੱਕ ਹੋਰ ਜ਼ੀ ਟੀਵੀ ਨਿਰਮਾਣ, 'ਅਪਨੋ ਕੇ ਲੀਏ ਗੀਤਾ ਕਾ ਧਰਮਯੁਧ' ਵਿੱਚ ਮੁੱਖ ਭੂਮਿਕਾ ਨਿਭਾਈ। ਸ਼ੋਅ ਵਿੱਚ, ਜੋ ਪਹਿਲੀ ਵਾਰ ਦਸੰਬਰ 2010 ਵਿੱਚ ਪ੍ਰਸਾਰਿਤ ਹੋਇਆ ਸੀ, ਉਸ ਨੇ ਗੀਤਾ ਦੀ ਭੂਮਿਕਾ ਨਿਭਾਈ, ਜੋ ਸੱਚ ਦੇ ਲਈ ਖੜ੍ਹੀ ਇੱਕ ਪਾਤਰ ਹੈ ਅਤੇ ਆਪਣੇ ਪਰਿਵਾਰ ਨੂੰ ਧਾਰਾ 498 ਏ ਦੀ ਦੁਰਵਰਤੋਂ ਦੇ ਕਾਰਨ ਬਰਬਾਦ ਹੋਣ ਤੋਂ ਬਚਾਉਂਦੀ ਹੈ ਜਿਸਦਾ ਉਦੇਸ਼ ਔਰਤਾਂ ਨੂੰ ਘਰੇਲੂ ਹਿੰਸਾ ਅਤੇ ਦੁਰਵਿਵਹਾਰ ਤੋਂ ਬਚਾਉਣਾ ਹੈ।[8] ਮਈ 2011 ਨੂੰ, ਸ਼ੋਅ ਪ੍ਰਸਿੱਧੀ ਹਾਸਲ ਕਰਨ ਵਿੱਚ ਅਸਫਲ ਰਹਿਣ ਤੋਂ ਬਾਅਦ ਬੰਦ ਹੋ ਗਿਆ।ref name="one-can-get">Chaya Unnikrishnan (1 February 2013). "Ravi is the best boyfriend one can get". Daily News and Analysis. Retrieved 3 April 2015.</ref>

ਜਨਵਰੀ 2011 ਵਿੱਚ, ਮਹਿਤਾ ਨੇ ਕਲਰਸ ਟੀਵੀ ਉੱਤੇ ਸਿਧਾਰਥ ਤਿਵਾੜੀ ਦੀ ਡਰਾਮਾ ਸੀਰੀਜ਼ 'ਫੁਲਵਾ' ਵਿੱਚ ਅਜੈ ਚੌਧਰੀ ਦੇ ਨਾਲ ਮੁੱਖ ਨਾਇਕ ਦੇ ਰੂਪ ਵਿੱਚ ਦਿਖਾਈ ਦਿੱਤੀ, ਜਿਸ ਵਿੱਚ ਉਸ ਨੇ ਮੁੱਖ ਭੂਮਿਕਾ ਨਿਭਾਈ। ਇਹ ਕਹਾਣੀ ਡਾਕੂ ਤੋਂ ਸਿਆਸਤਦਾਨ ਬਣੀ ਫੂਲਨ ਦੇਵੀ ਦੇ ਜੀਵਨ 'ਤੇ ਅਧਾਰਤ ਹੈ। ਸੀਰੀਜ਼ ਵਿੱਚ, ਆਪਣੇ ਕੰਮ ਦਾ ਹਵਾਲਾ ਦਿੰਦੇ ਹੋਏ, ਉਸ ਨੇ ਕਿਹਾ, "ਜਦੋਂ ਮੈਂ ਫੁਲਵਾ ਵਿੱਚ ਕੰਮ ਕੀਤਾ ਤਾਂ ਇਹ ਮੇਰੇ ਕਰੀਅਰ ਦਾ ਮਹੱਤਵਪੂਰਨ ਮੋੜ ਬਣ ਗਿਆ, ਜਿਸ ਨੇ ਮੈਨੂੰ ਮਾਨਤਾ ਅਤੇ ਰਚਨਾਤਮਕ ਸੰਤੁਸ਼ਟੀ ਵੀ ਦਿੱਤੀ।" ਅਗਲੇ ਸਾਲ, ਉਹ ਸੋਨੀ ਟੈਲੀਵਿਜ਼ਨ ਦੀ ਕ੍ਰਾਈਮ ਸੀਰੀਜ਼ ਕ੍ਰਾਈਮ ਪੈਟਰੋਲ ਦੇ ਇੱਕ ਐਪੀਸੋਡ ਵਿੱਚ ਆਰਤੀ ਸ਼ੇਖਰ ਦੇ ਰੂਪ ਵਿੱਚ ਨਜ਼ਰ ਆਈ।[9]

2012 ਵਿੱਚ, ਮਹਿਤਾ ਨੂੰ ਆਤਿਸ਼ਬਾਜ਼ੀ ਪ੍ਰੋਡਕਸ਼ਨ ਦੀ ਸਸਪੈਂਸ/ਥ੍ਰਿਲਰ ਸੀਰੀਜ਼ 'ਹਮ ਨੇ ਲੀ ਹੈ ... ਸ਼ਪਤ' ਵਿੱਚ ਰਾਹੀਲ ਆਜ਼ਮ ਦੇ ਨਾਲ, ਸੋਨੀਆ ਦੀ ਮੁੱਖ ਭੂਮਿਕਾ ਨਿਭਾਉਣ ਲਈ ਚੁਣਿਆ ਗਿਆ ਸੀ। ਕਹਾਣੀ ਰੈਵ ਪਾਰਟੀ ਵਿੱਚ ਹੋਏ ਇੱਕ ਕਤਲ ਦੇ ਦੁਆਲੇ ਘੁੰਮਦੀ ਹੈ।[10]

ਮਹਿਤਾ ਨੇ ਅਗਸਤ 2012 ਵਿੱਚ ਸ਼ੋਂਤਾਰਾ ਪ੍ਰੋਡਕਸ਼ਨਜ਼ ਦੀ 'ਤੇਰੀ ਮੇਰੀ ਲਵ ਸਟੋਰੀਜ਼' ਸਟਾਰ ਪਲੱਸ ਨੈੱਟਵਰਕ ਐਂਥੋਲੋਜੀ ਸੀਰੀਜ਼ ਵਿੱਚ ਕਰਨ ਪਟੇਲ ਦੇ ਨਾਲ ਅਨਿਕਾ ਦੇ ਰੂਪ ਵਿੱਚ ਮਹਿਮਾਨ-ਅਭਿਨੇਤਾ ਵਜੋਂ ਭੂਮਿਕਾ ਨਿਭਾਈ। ਅਕਤੂਬਰ 2012 ਦੇ ਅਖੀਰ ਵਿੱਚ, ਮਹਿਤਾ ਨੂੰ ਸ਼ਸ਼ੀ ਮਿੱਤਲ ਦੇ ਸ਼ੋਅ 'ਦਿਲ ਕੀ ਨਜ਼ਰ ਸੇ ਖੁਬਸੂਰਤ' ਵਿੱਚ ਆਰਾਧਿਆ ਦੀ ਭੂਮਿਕਾ ਲਈ ਸੰਪਰਕ ਕੀਤਾ ਗਿਆ ਸੀ, ਪਰ ਵਿਚਾਰਧਾਰਕ ਤਬਦੀਲੀਆਂ ਦੇ ਕਾਰਨ ਸ਼ੋਅ ਤੋਂ ਹਟਾ ਦਿੱਤਾ ਗਿਆ ਸੀ।[11]

ਏਕਤਾ ਕਪੂਰ ਦਾ ਸੋਪ ਓਪੇਰਾ 'ਕਿਆ ਹੁਆ ਤੇਰਾ ਵਾਅਦਾ' ਮਹਿਤਾ ਦਾ ਅਗਲਾ ਸ਼ੋਅ ਸੀ। ਇਸ ਵਿੱਚ, ਉਸ ਨੇ ਸ਼ੋਅ ਦੀ ਕਹਾਣੀ ਵਿੱਚ ਦਸ ਸਾਲਾਂ ਦੀ ਛਲਾਂਗ ਦੇ ਬਾਅਦ ਇੱਕ ਸੁਤੰਤਰ ਲੜਕੀ ਦਾ ਕਿਰਦਾਰ ਨਿਭਾਇਆ। ਮੋਹਿਤ ਮਲਹੋਤਰਾ, ਮੋਨਾ ਸਿੰਘ, ਮੌਲੀ ਗਾਂਗੁਲੀ ਅਤੇ ਨੀਲਮ ਸਿਵੀਆ ਦੇ ਨਾਲ ਸਹਿ-ਅਭਿਨੇਤਰੀ ਰਹੀ, ਉਸ ਨੂੰ ਇੱਕ ਪੱਤਰਕਾਰ ਬੁੱਲਬੁਲ ਦੇ ਰੂਪ ਵਿੱਚ ਲਿਆ ਗਿਆ ਸੀ। ਉਸ ਨੇ 5 ਦਸੰਬਰ ਨੂੰ ਸ਼ੂਟਿੰਗ ਸ਼ੁਰੂ ਕੀਤੀ ਅਤੇ ਦਸੰਬਰ 2012 ਦੇ ਅੱਧ ਵਿੱਚ ਟੈਲੀਕਾਸਟ ਕੀਤੀ ਗਈ। ਉਸ ਨੇ ਕਿਹਾ: "ਮੇਰੇ ਕਿਰਦਾਰ ਦੇ ਵੱਖੋ-ਵੱਖਰੇ ਸ਼ੇਡ ਹਨ। ਮੈਂ ਇਸ ਤਰ੍ਹਾਂ ਦੀ ਭੂਮਿਕਾ ਪਹਿਲਾਂ ਨਹੀਂ ਨਿਭਾਈ ਸੀ। ਮਈ 2013 ਦਾ ਅੰਤ ਵਿੱਚ ਇਹ ਸੋਪ ਬੰਦ ਹੋ ਗਿਆ ਸੀ।[12] The show went off the air near the end of May 2013.[13]

12/24 ਕਰੋਲ ਬਾਗ (2009), ਫੁਲਵਾ (2011) ਅਤੇ ਕਿਆ ਹੁਆ ਤੇਰਾ ਵਾਅਦਾ (2012) ਵਿੱਚ ਅਦਾਕਾਰੀ ਕਰਨ ਤੋਂ ਬਾਅਦ, ਉਸਨੇ ਕਲਰਜ਼ ਦੀ ਡਰਾਮਾ ਸੀਰੀਜ਼ 'ਬਾਲਿਕਾ ਵਧੂ' ਵਿੱਚ ਗੰਗਾ ਦੇ ਇੱਕ ਨਿਮਰ ਕਿਰਦਾਰ ਦੀ ਭੂਮਿਕਾ ਨਿਭਾਈ। ਹਿੰਦੁਸਤਾਨ ਟਾਈਮਜ਼ ਨੂੰ ਦਿੱਤੀ ਇੰਟਰਵਿਊ ਵਿੱਚ, ਮਹਿਤਾ ਨੇ ਕਿਹਾ ਕਿ ਉਹ ਇਸ ਭੂਮਿਕਾ ਦੀ ਪੇਸ਼ਕਸ਼ ਕਰਕੇ ਹੈਰਾਨ ਸੀ, ਕਿਉਂਕਿ ਇਹ ਉਸ ਦਾ ਆਮ ਕਿਰਦਾਰ ਨਹੀਂ ਸੀ। ਨਵੰਬਰ 2014 ਦੇ ਅੱਧ ਵਿੱਚ, ਉਸ ਨੇ ਰਚਨਾਤਮਕ ਅਸੰਤੁਸ਼ਟੀ ਦੇ ਕਾਰਨ ਸ਼ੋਅ ਛੱਡ ਦਿੱਤਾ।[14]

Mehta and Ravi Dubey In 2015.

ਕਾਲਪਨਿਕ ਸ਼ੋਅ ਵਲੋਂ ਲੰਬੇ ਬਰੇਕ ਤੋਂ ਬਾਅਦ, ਮਹਿਤਾ ਨੇ ਜ਼ੀ ਟੀਵੀ ਦੀ ਮਿੰਨੀ ਸੀਰੀਜ਼ 'ਰਿਸ਼ਤੋਂ ਕਾ ਮੇਲਾ' ਨਾਲ ਵਾਪਸੀ ਕੀਤੀ, ਉਸ ਨੇ 16 ਅਪ੍ਰੈਲ 2015 ਨੂੰ ਸ਼ੋਅ ਦੀ ਸ਼ੂਟਿੰਗ ਸ਼ੁਰੂ ਕੀਤੀ, ਇਸ ਵਿੱਚ ਉਸ ਨੇ ਕੇਂਦਰੀ ਕਿਰਦਾਰ ਦੀਪਿਕਾ ਦੀ ਭੂਮਿਕਾ ਨਿਭਾਈ, ਜੋ ਕਿ ਅੱਜ ਦੇ ਆਧੁਨਿਕ ਯੁੱਗ ਦੀ ਇੱਕ ਨੌਜਵਾਨ ਸੁੰਦਰ ਕੁੜੀ ਹੈ। ਇਸ ਸ਼ੋਅ ਵਿੱਚ ਦਸ ਐਪੀਸੋਡ ਸਨ, ਜਿਸ ਵਿੱਚ ਉਸ ਨੇ ਏਜਾਜ਼ ਖਾਨ, ਊਸ਼ਾ ਨਾਡਕਰਨੀ, ਰਤਨ ਰਾਜਪੂਤ, ਅਨੁਪਮ ਸ਼ਿਆਮ, ਕਰਨ ਮਹਿਰਾ, ਹਿਤੇਨ ਤੇਜਵਾਨੀ, ਗੌਰੀ ਪ੍ਰਧਾਨ ਤੇਜਵਾਨੀ, ਸਯੰਤਾਨੀ ਘੋਸ਼ ਅਤੇ ਕਰਨ ਗਰੋਵਰ ਦੇ ਨਾਲ ਕੰਮ ਕੀਤਾ ਸੀ। ਇਹ ਸ਼ੋਅ ਦੀਪਿਕਾ, ਇੱਕ ਭਗੌੜੀ ਲਾੜੀ ਦੇ ਸਫ਼ਰ ਤੋਂ ਬਾਅਦ, ਆਪਣੇ ਜ਼ਾਲਮ ਪੁਲਿਸ ਇੰਸਪੈਕਟਰ ਮੰਗੇਤਰ (ਏਜਾਜ਼ ਖਾਨ ਦੁਆਰਾ ਨਿਭਾਈ ਗਈ) ਤੋਂ ਬਚ ਜਾਂਦੀ ਹੈ।[15] ਦੀਪਿਕਾ ਇੱਕ ਮੇਲੇ ਵਿੱਚ ਭੱਜਦੀ ਹੈ ਜਿੱਥੇ ਉਹ ਔਰਤਾਂ ਨੂੰ ਮਿਲਦੀ ਹੈ ਜਿਨ੍ਹਾਂ ਵਿੱਚੋਂ ਹਰ ਇੱਕ ਦੀ ਕਹਾਣੀ ਦੱਸੀ ਜਾਂਦੀ ਹੈ। ਸ਼ੋਅ 8 ਮਈ 2015 ਨੂੰ ਖਤਮ ਹੋ ਗਿਆ।[16] ਸਰਗੁਣ ਮਹਿਤਾ ਹਾਰਡੀ ਸੰਧੂ ਦੇ ਨਾਲ 'ਟਾਈਟਲਿਅਨ' ਲਈ ਮਿਊਜ਼ਿਕ ਵਿਡੀਓ ਵਿੱਚ ਨਜ਼ਰ ਆਈ।[17]

ਪੰਜਾਬੀ ਫਿਲਮਾਂ[ਸੋਧੋ]

ਚੰਡੀਗੜ੍ਹ ਦੀ ਜੰਮਪਲ ਹੋਣ ਦੇ ਬਾਵਜੂਦ ਇਸ ਨੇ ਕਦੇ ਪੰਜਾਬੀ ਫ਼ਿਲਮਾਂ ’ਚ ਕੰਮ ਕਰਨ ਬਾਰੇ ਨਹੀਂ ਸੋਚਿਆ ਸੀ। ਇਹ ਮੁੰਬਈ ’ਚ ਸਰਗਰਮ ਸੀ ਤੇ ਉੱਥੇ ਹੀ ਰਹਿਣਾ ਚਾਹੁੰਦੀ ਸੀ। ਅੰਗਰੇਜ਼ ਦੇ ਲੇਖਕ ਅੰਬਰਦੀਪ ਸਿੰਘ ਨੂੰ ਇਹ ਪਹਿਲਾਂ ਤੋਂ ਜਾਣਦੀ ਸੀ। ਇਸ ਫ਼ਿਲਮ ਵਿੱਚ ਉਸ ਨੇ ਅਮਰਿੰਦਰ ਗਿੱਲ ਦੇ ਨਾਲ ਧੰਨ ਕੌਰ ਦੀ ਭੂਮਿਕਾ ਨਿਭਾਈ।[18] ਉਹ ਦੋਵੇਂ ‘ਕਾਮੇਡੀ ਨਾਈਟ ਦੇ ਆਜੂਬੇ’ ਦਾ ਹਿੱਸਾ ਰਹੇ ਹਨ। ਅੰਬਰ ਨੇ ਹੀ ਉਸ ਨੂੰ ਇਸ ਫ਼ਿਲਮ ਦੀ ਕਹਾਣੀ ਸੁਣਾਈ ਅਤੇ ਇਸ ਵਿੱਚ ਕੰਮ ਕਰਨ ਲਈ ਕਿਹਾ ਸੀ। ਆਖਰ ਇਸ ਨੇ ਫ਼ਿਲਮ ਲਈ ਹਾਮੀ ਭਰੀ ਤੇ ਜ਼ਿੰਦਗੀ ਦਾ ਇਹ ਫ਼ੈਸਲਾ ਉਸ ਨੂੰ ਨਵੇਂ ਮੁਕਾਮ ’ਤੇ ਲੈ ਗਿਆ। ਇਸ ਫ਼ਿਲਮ ਵਿੱਚ ਅਮਰਿੰਦਰ ਗਿੱਲ ਨਾਲ ਸਰਗੁਣ ਇਕੱਲੀ ਹੀਰੋਇਨ ਨਹੀਂ ਸੀ, ਬਲਕਿ ਬਾਲੀਵੁੱਡ ਅਦਾਕਾਰਾ ਅਦਿਤੀ ਸ਼ਰਮਾ ਵੀ ਇਸ ਦਾ ਅਹਿਮ ਹਿੱਸਾ ਸੀ ਪਰ ਸਗਰੁਣ ਵੱਲੋਂ ਨਿਭਾਇਆ ਧੰਨ ਕੌਰ ਦਾ ਕਿਰਦਾਰ ਇਸ ਕਦਰ ਮਕਬੂਲ ਹੋਇਆ ਕਿ ਇਹ ਫ਼ਿਲਮ ਅਮਰਿੰਦਰ-ਸਰਗੁਣ ਦੀ ਜੋੜੀ ਦੀ ਫ਼ਿਲਮ ਬਣ ਗਈ। ਅੰਗਰੇਜ਼ ਤੋਂ ਬਾਅਦ ਇਸ ਜੋੜੀ ਨੂੰ ਲਵ ਪੰਜਾਬ ਵਿੱਚ ਵੀ ਲਿਆਂਦਾ ਗਿਆ।[19][20]

2017 ਵਿੱਚ, ਉਹ 'ਜਿੰਦੁਆ' ਵਿੱਚ ਸੱਗੀ ਦੇ ਰੂਪ ਵਿੱਚ, ਅਤੇ 'ਲਾਹੌਰੀਏ' ਵਿੱਚ ਅਮੀਰਨ ਦੇ ਰੂਪ ਵਿੱਚ ਦਿਖਾਈ ਦਿੱਤੀ, ਜਿਸ ਨੇ ਇਸ ਫ਼ਿਲਮ ਲਈ ਸਰਬੋਤਮ ਅਭਿਨੇਤਰੀ ਦਾ ਦੂਜਾ ਫਿਲਮਫੇਅਰ ਅਵਾਰਡ ਪ੍ਰਾਪਤ ਕੀਤਾ।[21]

2018 ਵਿੱਚ ਉਸ ਨੇ ਕਿਸਮਤ ਵਿੱਚ ਬਾਣੀ ਦਾ ਕਿਰਦਾਰ ਨਿਭਾਇਆ, ਅਤੇ ਸਰਬੋਤਮ ਅਭਿਨੇਤਰੀ ਲਈ ਪੀਟੀਸੀ ਫ਼ਿਲਮ ਪੁਰਸਕਾਰ ਪ੍ਰਾਪਤ ਕੀਤਾ।[22]

2019 ਵਿੱਚ, ਉਸਨੇ ਬੀਨੂੰ ਢਿੱਲੋਂ ਨਾਲ ਵਪਾਰਕ ਹਿੱਟ 'ਕਾਲਾ ਸ਼ਾਹ ਕਾਲਾ' ਦਿੱਤੀ, ਜੋ ਕਿ ਹੁਣ ਤੱਕ 2019 ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਪੰਜਾਬੀ ਫ਼ਿਲਮ ਹੈ।[23] ਗਿੱਪੀ ਗਰੇਵਾਲ ਦੇ ਨਾਲ ਉਸ ਦੀ ਦੂਜੀ ਰਿਲੀਜ਼ 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਸੀ।[24] ਸਾਲ ਦੀ ਉਸ ਦੀ ਤੀਜੀ ਰਿਲੀਜ਼ ਗੁਰਨਾਮ ਭੁੱਲਰ ਦੇ ਨਾਲ 'ਸੁਰਖੀ ਬਿੰਦੀ' ਸੀ। ਦਿ ਟ੍ਰਿਬਿਨ ਦੇ ਗੁਰਨਾਜ਼ ਨੇ ਮਹਿਤਾ ਦੀ ਕਾਰਗੁਜ਼ਾਰੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ, "ਸਰਗੁਣ ਮਹਿਤਾ ਅਤੇ ਗੁਰਨਾਮ ਭੁੱਲਰ ਦੁਆਰਾ ਪ੍ਰਦਰਸ਼ਿਤ ਸ਼ਾਨਦਾਰ ਅਭਿਨੈ, ਉਨ੍ਹਾਂ ਦੀ ਸ਼ਾਨਦਾਰ ਪ੍ਰੇਮ ਕਹਾਣੀ ਅਤੇ ਖੁਸ਼ਹਾਲ ਅੰਤ ਜੋ ਤੁਸੀਂ ਥੀਏਟਰ ਤੋਂ ਬਾਹਰ ਨਿਕਲਦੇ ਹੋਏ ਵੀ ਤੁਹਾਡੇ ਨਾਲ ਰਹਿੰਦੇ ਹਨ, ਲਈ ਜ਼ਰੂਰ ਦੇਖੋ।"[25] ਉਸ ਦੀ ਚੌਥੀ ਰਿਲੀਜ਼ ਬਿੰਨੂ ਢਿੱਲੋਂ ਦੇ ਨਾਲ ਵਿਲੱਖਣ ਕਾਮੇਡੀ 'ਝੱਲੇ' ਸੀ, ਜੋ ਕਿ ਖੁਦ ਢਿੱਲੋਂ ਅਤੇ ਮੁਨੀਸ਼ ਵਾਲੀਆ ਦੇ ਵਲੋਂ ਮਿਲ ਕੇ ਬਣਾਈ ਗਈ ਸੀ। ਇਹ 15 ਨਵੰਬਰ ਨੂੰ ਰਿਲੀਜ਼ ਕੀਤੀ ਗਈ ਸੀ।[26]

ਮਾਰਚ 2021 ਤੱਕ, ਉਸ ਦੀਆਂ ਦੋ ਫ਼ਿਲਮਾਂ ਨਿਰਮਾਣ ਅਧੀਨ ਹਨ, 'ਸੋਹਰਿਆਂ ਦਾ ਪੰਡ ਆ ਗਿਆ', ਗੁਰਨਾਮ ਭੁੱਲਰ ਦੇ ਨਾਲ, ਜੋ ਕਿ ਕੋਵਿਡ -19 ਮਹਾਂਮਾਰੀ ਦੇ ਕਾਰਨ ਦੇਰੀ ਨਾਲ ਰਿਲੀਜ਼ ਹੋਈ[27], ਅਤੇ ਕਿਸਮਤ 2, ਉਸ ਦੀ 2018 ਦੀ ਫ਼ਿਲਮ ਕਿਸਮਤ ਦਾ ਸੀਕੁਅਲ ਹੈ, ਜੋ ਕਿ 24 ਸਤੰਬਰ 2021 ਨੂੰ ਰਿਲੀਜ਼ ਕੀਤੀ ਗਈ ਹੈ।[28]

ਫਿਲਮੋਗ੍ਰਾਫ਼ੀ[ਸੋਧੋ]

ਸਾਲ ਫਿਲਮ ਰੋਲ ਨੋਟਸ
2015 ਅੰਗਰੇਜ਼ ਧੰਨ ਕੌਰ ਸਰਬੋਤਮ ਅਦਾਕਾਰਾ ਲਈ ਪੀਟੀਸੀ ਪੰਜਾਬੀ ਫਿਲਮ ਪੁਰਸਕਾਰ
2016 ਲਵ ਪੰਜਾਬ ਜੈਸਿਕਾ ਬਰਾੜ ਸਰਬੋਤਮ ਅਦਾਕਾਰਾ ਲਈ ਫਿਲਮਫੇਅਰ ਪੁਰਸਕਾਰ
2017 ਜਿੰਦੂਆ ਸੱਗੀ
2017 ਲਾਹੌਰੀਏ ਅਮੀਰਾਂ ਸਰਬੋਤਮ ਅਦਾਕਾਰਾ ਲਈ ਫਿਲਮਫੇਅਰ ਪੁਰਸਕਾਰ
2018 ਕਿਸਮਤ (ਫਿਲਮ) ਬਾਣੀ ਸਰਬੋਤਮ ਅਦਾਕਾਰਾ ਲਈ ਪੀਟੀਸੀ ਫਿਲਮ ਪੁਰਸਕਾਰ
2019 ਕਾਲਾ ਸ਼ਾਹ ਕਾਲਾ (ਫਿਲਮ) ਪੰਮੀ
2019 ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ ਰੀਤ
2019 ਸੁਰਖੀ ਬਿੰਦੀ ਗੁਰਨਾਮ ਭੁੱਲਰ ਨਾਲ
2019 ਝੱਲੇ

ਹਵਾਲੇ[ਸੋਧੋ]

  1. "Yes...! We are in love... – Sargun Mehta". The Times of India. 16 September 2011. Retrieved 30 April 2014.
  2. "Sargun Mehta all set to marry Ravi Dubey in December 2013". Dainik Bhaskar. 19 August 2013. Retrieved 27 December 2014.
    "Sargun Mehta-Ravi Dubey to tie the knot". The Times of India. 19 August 2013. Retrieved 12 September 2015.
  3. "Ravi and I will get married for sure: Sargun Mehta". The Times of India. 23 March 2013. Retrieved 27 January 2014.
  4. "Sargun adds hubby's last name post marriage". The Times of India. 8 April 2014. Retrieved 19 February 2015.
  5. "PIX Sargun Mehta, Monica Bedi at Zee Rishtey awards". Rediff.com. 1 December 2014. Retrieved 5 December 2014.
    "Ravi is very understanding: Sargun Mehta". The Times of India. 3 March 2013. Retrieved 12 February 2015.
  6. "Sargun Mehta as Neetu Sethi from 12 / 24 Karol Bagh". Zee TV. 9 January 2015. Retrieved 15 April 2015.
    "Will Neetu realize her mistake". Daily Bhaskar. 20 September 2010. Retrieved 15 April 2015.
  7. "Dazzling pictures of TV hottie Sargun Mehta". Daily Bhaskar. 18 February 2015. Retrieved 5 March 2015.
  8. "Apno ke liye Geeta ka Dharmyudh". Zee TV. Archived from the original on 19 April 2015. Retrieved 3 May 2015.
  9. "Sargun Mehta and Rahil Azam in Hum Ne Li Hai Shapath". The Times of India. 5 July 2012. Retrieved 18 February 2015.
  10. "Sargun Mehta & Eijaz Khan in Star Plus' Telefilm". The Times of India. Retrieved 15 December 2014.
  11. "Daisy of Garam Masala fame in Sony TV's next". The Times of India. 29 October 2012. Retrieved 30 April 2014.
  12. "Sargun and Neelam to play grown-up Bulbul and Anika". The Times of India. Retrieved 27 January 2015.
  13. "Mona Singh's Kya Hua Tera Vaada to go off air". Hindustan Times. 15 April 2013. Archived from the original on 24 April 2015. Retrieved 15 April 2015.
  14. "Sargun Mehta quits Balika Vadhu – The Times of India". The Times of India. 15 November 2014. Retrieved 8 December 2014.
  15. "Sargun Mehta returns to small screen". Deccan Chronicle. 22 April 2015. Retrieved 30 April 2015.
    "Sargun Mehta as Dipika". Zee TV. 9 January 2015. Retrieved 30 April 2015.
  16. "Rishton Ka Mela – Episode 10 – May 8, 2015 – Full Episode". Zee TV. 8 May 2015. Retrieved 30 May 2015.
  17. "Sargun Mehta Stars in Music Video For Titliaan With Harrdy Sandhu, Shares Glimpse on Social Media". News18 (in ਅੰਗਰੇਜ਼ੀ). 2020-11-10. Retrieved 2020-12-12.
  18. "On Punjabi turf". The Tribune India. 31 July 2015. Retrieved 31 August 2015.
    "Angrej gets third best opening ever for a Punjabi film". The Times of India. 6 August 2015. Retrieved 31 August 2015.
    "Angreji beat te". The Tribune India. 27 July 2015. Retrieved 31 August 2015.
  19. ਹਵਾਲੇ ਵਿੱਚ ਗਲਤੀ:Invalid <ref> tag; no text was provided for refs named ffaward
  20. "Roots that run deep". The Tribune India. 11 March 2016. Retrieved 23 March 2016.
  21. "WINNERS OF THE FILMFARE AWARDS PUNJABI 2018". Filmfare. Retrieved 30 August 2019.
  22. "PTC Punjabi Film Awards 2019 Winners". PTC Punjabi.
  23. Hungama, Bollywood (2019-02-25). "Total Dhamaal collects approx. 3.41 mil. USD [Rs. 24.16 cr.] in overseas – Bollywood Hungama" (in ਅੰਗਰੇਜ਼ੀ). Retrieved 2019-02-26.
  24. "Chandigarh Amritsar Chandigarh: Gippy Grewal and Sargun Mehta board the filmy train – Times of India". The Times of India (in ਅੰਗਰੇਜ਼ੀ). Retrieved 2019-04-19.
  25. Gurnaaz (30 August 2019). "Movie Review: Surkhi Bindi has all the elements of a love story that tugs at your heart strings". The Tribune.
  26. "Watch: Everyone is going crazy on the sets of 'Jhalley'". The Times of India. 23 July 2019. Retrieved 24 August 2019.
  27. Vashist, Neha (13 September 2019). "Exclusive! The shoot of Gurnam Bhullar and Sargun Mehta starrer 'Sohreyan Da Pind Aa Gya' goes on floor". The Times of India. Retrieved 19 September 2019.
  28. "Ammy Virk's 'Qismat 2' to hit the big screens on September 24th, 2021". The Times of India. 16 March 2021. Retrieved 16 March 2021.

ਬਾਹਰੀ ਕੜੀਆਂ[ਸੋਧੋ]