ਸਰਜੂ ਪਾਂਡੇ
ਸਰਜੂ ਪਾਂਡੇ ( Hindi: सरजू पाण्डे ) (19 ਨਵੰਬਰ 1919 – 25 ਅਗਸਤ 1989) ਇੱਕ ਭਾਰਤੀ ਸਿਆਸਤਦਾਨ, ਸੁਤੰਤਰਤਾ ਸੰਗਰਾਮੀ ਅਤੇ ਭਾਰਤੀ ਕਮਿਊਨਿਸਟ ਪਾਰਟੀ ਦਾ ਆਗੂ ਸੀ, ਜਿਸਦਾ ਜਨਮ ਉਰਹਾ ਵਿੱਚ ਹੋਇਆ ਸੀ ਅਤੇ ਮਾਸਕੋ ਵਿੱਚ ਉਸਦੀ ਮੌਤ ਹੋਈ ਸੀ।
ਜੀਵਨ
[ਸੋਧੋ]ਪਾਂਡੇ ਦਾ ਜਨਮ 19 ਨਵੰਬਰ 1919 ਨੂੰ ਉਰਹਾ (ਕਾਸਿਮਾਬਾਦ ਦੇ ਛੋਟੇ ਜਿਹੇ ਪਿੰਡ) ਵਿੱਚ ਇੱਕ ਬ੍ਰਾਹਮਣ ਕਿਸਾਨ ਮਹਾਵੀਰ ਪਾਂਡੇ ਦੇ ਘਰ ਹੋਇਆ ਸੀ। ਉਹ 8ਵੀਂ ਜਮਾਤ ਵਿੱਚ ਪੜ੍ਹਦਾ ਸੀ ਜਦੋਂ ਉਹ ਭਾਰਤੀ ਸੁਤੰਤਰਤਾ ਅੰਦੋਲਨ ਵਿੱਚ ਸ਼ਾਮਲ ਹੋ ਗਿਆ। ਬ੍ਰਿਟਿਸ਼ ਹਕੂਮਤ ਦੇ ਵਿਰੁੱਧ ਉਸ ਦੀਆਂ ਗਤੀਵਿਧੀਆਂ ਕਰਕੇ ਉਸ ਨੂੰ ਦੇਖਦੇ ਹੀ ਗੋਲੀ ਮਾਰਨ ਦਾ ਹੁਕਮ ਦਿੱਤਾ ਗਿਆ ਸੀ। ਉਸਦੇ ਖਿਲਾਫ ਭਾਰਤੀ ਦੰਡ ਵਿਧਾਨ ਦੀਆਂ ਕਈ ਧਾਰਾਵਾਂ ਲਗਾਈਆਂ ਗਈਆਂ ਸਨ। ਉਹ ਗਾਜ਼ੀਪੁਰ ਤੋਂ ਇਕਲੌਤਾ ਸੁਤੰਤਰਤਾ ਸੰਗਰਾਮੀ ਸੀ ਜਿਸ ਨੇ ਅਦਾਲਤ ਵਿਚ ਦੋਸ਼ ਸਵੀਕਾਰ ਕੀਤੇ ਅਤੇ ਅਦਾਲਤ ਤੋਂ ਸਜ਼ਾ ਦੀ ਮੰਗ ਕੀਤੀ।
ਪਾਂਡੇ ਦੂਜੀ, ਤੀਜੀ, ਚੌਥੀ ਅਤੇ ਪੰਜਵੀਂ ਲੋਕ ਸਭਾ ਦੇ ਮੈਂਬਰ ਰਿਹਾ। ਉਹ 1957 ਅਤੇ 1962 ਵਿੱਚ ਰਾਸਰਾ ਹਲਕੇ ਤੋਂ ਦੂਜੀ ਅਤੇ ਤੀਜੀ ਲੋਕ ਸਭਾ ਲਈ ਅਤੇ 1967 ਅਤੇ 1971 ਵਿੱਚ ਗਾਜ਼ੀਪੁਰ ਹਲਕੇ ਤੋਂ ਚੌਥੀ ਅਤੇ 5ਵੀਂ ਲੋਕ ਸਭਾ ਲਈ ਚੁਣਿਆ ਗਿਆ ਸੀ। ਲੋਕ ਸਭਾ ਲਈ ਚੁਣੇ ਜਾਣ ਤੇ ਸੰਸਦ ਵਿੱਚ ਜਵਾਹਰ ਲਾਲ ਨਹਿਰੂ ਨੇ ਉਸ ਨੂੰ ਗੁਲਾਬ ਭੇਂਟ ਕੀਤਾ ਸੀ, ਜੋ ਉਸਨੇ ਆਪਣੇ ਕੋਟ ਵਿੱਚ ਟੁੰਗ ਲਿਆ ਸੀ।
ਪਦਵੀਆਂ
[ਸੋਧੋ]- ਆਲ ਇੰਡੀਆ ਕਿਸਾਨ ਸਭਾਦਾ ਮੀਤ ਪ੍ਰਧਾਨ
- ਆਲ ਇੰਡੀਆ ਕੇਨ ਗਰੋਅਰਜ਼ ਐਸੋਸੀਏਸ਼ਨ ਦਾ ਜਨਰਲ ਸਕੱਤਰ
- ਮੈਂਬਰ, ਭਾਰਤੀ ਕਮਿਊਨਿਸਟ ਪਾਰਟੀ ਦੀ ਕੌਮੀ ਕੌਂਸਲ
- ਲੋਕ ਸਭਾ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਗਰੁੱਪ ਦਾ ਡਿਪਟੀ ਲੀਡਰ
- ਦੂਜੀ ਲੋਕ ਸਭਾ, 1957-62
- ਤੀਜੀ ਲੋਕ ਸਭਾ, 1962-67
- ਚੌਥੀ ਲੋਕ ਸਭਾ, 1967-70