ਸਰਦਾਰ ਸੋਹਣ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸੋਹਣ ਸਿੰਘ (ਜਨਮ 11 ਸਤੰਬਰ 1923-) ਪੰਜਾਬ ਦੇ ਉੱਘੇ ਸ਼ਾਸਤਰੀ ਗਾਇਕ ਹਨ ਜਿਹਨਾਂ ਦਾ ਜਨਮ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਕਿਲ੍ਹਾ ਰਾਏਪੁਰ ਵਿਖੇ ਪਿਤਾ ਫੁੰਮਣ ਸਿੰਘ ਦੇ ਘਰ ਮਾਤਾ ਪ੍ਰਤਾਮ ਕੌਰ ਦੀ ਕੁਖੋਂ ਹੋਇਆ। ਇਸ ਖਾਨਦਾਨ ਵਿੱਚ ਸੰਗੀਤ ਦੀ ਕੋਈ ਵੀ ਪਰੰਪਰਾ ਨਹੀਂ ਸੀ ਰਹੀ। ਕੁਦਰਤ ਨੇ ਸੋਹਣ ਸਿੰਘ ਨੂੰ ਸੁਰੀਲੀ, ਮਿੱਠੀ ਅਤੇ ਭਰਵੀਂ ਸੰਗੀਤਕ ਆਵਾਜ਼ ਨਾਲ ਬਖ਼ਸ਼ੀ। ਉਹ ਗਰੇਵਾਲ ਜੱਟ ਪਰਿਵਾਰ ਨਾਲ ਸਬੰਧ ਰੱਖਦੇ ਸਨ।

ਜੀਵਨ[ਸੋਧੋ]

ਸੋਹਣ ਸਿੰਘ ਦੀ ਗਾਇਨ ਸ਼ੈਲੀ ਉਪਰ ਉਸਤਾਦ ਫੱਯਾਜ਼ ਖਾਂ ਦਾ ਵਿਆਪਕ ਪ੍ਰਭਾਵ ਹੈ। 1943 ਤੋਂ ਹੀ ਉਹ ਰੇਡੀਓ ਤੋਂ ਸ਼ਾਸਤਰੀ ਸੰਗੀਤ ਦੇ ਪ੍ਰੋਗਰਾਮ ਦੇਣ ਲੱਗ ਪਏ ਸਨ ਅਤੇ ਕਈ ਸੰਗੀਤ ਸੰਮੇਲਨਾਂ ਅਤੇ ਮਹਿਫ਼ਿਲਾਂ ਵਿੱਚ ਗਾਉਣ ਲੱਗੇ। ਪੰਡਿਤ ਭੀਮਸੇਨ ਜੋਸ਼ੀ, ਪੰਡਤ ਰਵੀ ਸ਼ੰਕਰ, ਉਸਤਾਦ ਵਲਾਇਤ ਹੁਸੈਨ ਖਾਂ, ਅਲੀ ਅਕਬਰ ਖਾਨ ਆਦਿ ਨਾਲ ਉਹ ਅਕਸਰ ਸੰਗਤ ਕਰਦੇ ਰਹੇ। 1953 ਤੋਂ 1968 ਵਿੱਚ ਉਹ ਆਕਾਸ਼ਵਾਣੀ, ਜਲੰਧਰ ਦੇ ਸੰਗੀਤ ਵਿਭਾਗ ਵਿੱਚ ਨਿਗਰਾਨ ਦੀ ਅਸਾਮੀ ਉੱਤੇ ਨਿਯੁਕਤ ਰਹੇ। ਜਲੰਧਰ ਵਿੱਚ ਨਿਵਾਸ ਸਮੇਂ ਪ੍ਰੋ. ਸੋਹਣ ਸਿੰਘ ਕੋਲੋਂ ਬੀ.ਐਸ. ਕਲਸੀ, ਬਲਬੀਰ ਸੇਠ, ਕੇ.ਕੇ. ਬਖਸ਼ੀ, ਡਾ. ਜੋਗਿੰਦਰ ਸਿੰਘ ਬਾਵਰਾ, ਪ੍ਰੋ. ਉਮਾ ਵਰਮਾ, ਅਸ਼ਵਨੀ ਕੁਮਾਰ, ਗ਼ਜ਼ਲ ਗਾਇਕ ਜਗਜੀਤ ਸਿੰਘ, ਮਿਸ ਵਿਦਿਆ ਲਾਲ ਅਤੇ ਡਾ. ਜਸਬੀਰ ਕੌਰ ਪਟਿਆਲਾ ਸੰਗੀਤ ਦੀ ਸਿੱਖਿਆ ਪ੍ਰਾਪਤ ਕਰਦੇ ਰਹੇ। 1968 ਤੋਂ ਸੋਹਣ ਸਿੰਘ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿੱਚ ਸੰਗੀਤ ਵਿਭਾਗ ਦੇ ਪ੍ਰਾਅਧਿਆਪਕ ਬਣੇ ਅਤੇ ਕਈ ਸਾਲ ਆਪ ਨੇ ਸਰਕਾਰੀ ਮਹਿਲਾ ਕਾਲਜ, ਪਟਿਆਲਾ ਦੇ ਪੋਸਟ ਗਰੈਜੂਏਟ ਸੰਗੀਤ ਵਿਭਾਗ ਵਿੱਚ ਐਮ.ਏ. ਸ਼੍ਰੇਣੀਆਂ ਦੇ ਵਿਦਿਆਰਥੀਆਂ ਨੂੰ ਸਿਧਾਂਤਕ ਅਤੇ ਕ੍ਰਿਆਤਮਕ ਸਿੱਖਿਆ ਵੀ ਦਿੱਤੀ।[1]

ਸੰਗੀਤ ਸਫਰ[ਸੋਧੋ]

ਸੋਹਣ ਸਿੰਘ ਕਈ ਗਾਇਕਾਂ ਤੋਂ ਸਿੱਖਿਆ ਲਈ ਜਿਹਨਾਂ ਦੀ ਬਦੌਲਤ ਹੀ ਸੋਹਣ ਸਿੰਘ ਦਾ ਝੁਕਾਅ ਸ਼ਾਸਤਰੀ ਗਾਇਨ ਵੱਲ ਹੋ ਗਿਆ। ਉਨ੍ਹਾਂ ਨੇ ਗੰਧਰਵ ਸੰਗੀਤ ਮਹਾਂਵਿਦਿਆਲਿਆ ਤੋਂ ਸਿੱਖਿਆ ਪ੍ਰਾਪਤ ਕੀਤੀ। ਉਨ੍ਹਾਂ ਨੇ ਭਾਈ ਲਾਲ ਜੀ, ਤੋਂ ਵੀ ਕੁਝ ਸਮਾਂ ਸੰਗੀਤ ਦੀ ਸਿੱਖਿਆ ਪ੍ਰਾਪਤ ਕੀਤੀ। ਉਨ੍ਹਾਂ ਨੇ ਭਾਈ ਪ੍ਰਤਾਪ ਸਿੰਘ, ਪੰਡਿਤ ਦਲੀਪ ਚੰਦਰ ਵੇਦੀ, ਗਵਾਲੀਅਰ ਘਰਾਣੇ ਦੇ ਪੰਡਿਤ ਕ੍ਰਿਸ਼ਨ ਰਾਓ ਤੋਂ ਸਿੱਖਿਆ ਪ੍ਰਪਾਤ ਕੀਤੀ। ਉਨ੍ਹਾਂ ਨੂੰ ਫਿਰ ਤਖ਼ਤ ਹਜ਼ੂਰ ਸਾਹਿਬ ਵਿਖੇ ਕੀਰਤਨ ਕਰਨ ਲਈ ਨੌਕਰੀ ਮਿਲ ਗਈ। ਗੁਰੂ ਦੀ ਆਗਿਆ ਨਾਲ ਸੋਹਣ ਸਿੰਘ ਨੇ ਪੰਜਾਬ ਵਿੱਚ ਆ ਕੇ ਆਗਰਾ ਘਰਾਣੇ ਦੀ ਗਾਇਕੀ ਦਾ ਪ੍ਰਚਾਰ ਤੇ ਪਸਾਰ ਕਰਨਾ ਸ਼ੁਰੂ ਕਰ ਦਿੱਤਾ। 1943 ਤੋਂ ਹੀ ਉਹ ਰੇਡੀਓ ਤੋਂ ਸ਼ਾਸਤਰੀ ਸੰਗੀਤ ਦੇ ਪ੍ਰੋਗਰਾਮ ਦੇਣ ਲੱਗ ਪਏ ਸਨ। 1953 ਵਿੱਚ ਉਹ ਆਕਾਸ਼ਵਾਣੀ, ਜਲੰਧਰ ਦੇ ਸੰਗੀਤ ਵਿਭਾਗ ਵਿੱਚ ਨਿਗਰਾਨ ਦੀ ਅਸਾਮੀ ਉੱਤੇ ਨਿਯੁਕਤ ਹੋਏ। ਇਨ੍ਹਾਂ ਦੀਆਂ ਬਣਾਈਆ ਸੈਂਕੜੇ ਸੰਗੀਤ ਰਚਨਾਵਾਂ ਨੂੰ ਲੋਕਾਂ ਨੇ ਰੇਡੀਓ ਦੇ ਮਾਧਿਅਮ ਰਾਹੀਂ ਮਾਣਿਆ ਹੈ। ਉਨ੍ਹਾਂ ਨੇ ਆਕਾਸ਼ਵਾਣੀ ਦੇ ਰਾਸ਼ਟਰੀ ਪ੍ਰੋਗਰਾਮਾਂ ਵਿੱਚ 15 ਵਾਰ ਤੋਂ ਵੀ ਵੱਧ ਭਾਗ ਲਿਆ। 1968 ਤੋਂ ਸੋਹਣ ਸਿੰਘ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿੱਚ ਸੰਗੀਤ ਵਿਭਾਗ ਦੇ ਪ੍ਰਾਅਧਿਆਪਕ, ਸਰਕਾਰੀ ਮਹਿਲਾ ਕਾਲਜ, ਪਟਿਆਲਾ ਦੇ ਪੋਸਟ ਗਰੈਜੂਏਟ ਸੰਗੀਤ ਵਿਭਾਗ ਵਿੱਚ ਨੋਕਰੀ ਕਿਤੀ।

ਸਨਮਾਨ[ਸੋਧੋ]

  • ਭਾਰਤ ਸਰਕਾਰ ਨੇ 1983 ਵਿੱਚ ਪਦਮ ਸ਼੍ਰੀ ਦੀ ਉਪਾਧੀ ਨਾਲ ਸਨਮਾਨ
  • ਪੰਜਾਬ ਆਰਟਸ ਕੌਂਸਲ ਤੇ ਪ੍ਰਾਚੀਨ ਕਲਾ ਕੇਂਦਰ ਅਤੇ ਬਹੁਤ ਸਾਰੀਆ ਸੰਸਥਾਵਾਂ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਹੈ।

ਹਵਾਲੇ[ਸੋਧੋ]

  1. "ਬਹੁਪੱਖੀ ਸੰਗੀਤ ਸਾਧਕ ਸਰਦਾਰ ਸੋਹਣ ਸਿੰਘ". Retrieved 25 ਫ਼ਰਵਰੀ 2016.