ਭੀਮਸੇਨ ਜੋਸ਼ੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਭੀਮਸੇਨ ਜੋਸ਼ੀ
Pandit Bhimsen Joshi (cropped).jpg
ਜਾਣਕਾਰੀ
ਜਨਮ ਦਾ ਨਾਂਭੀਮਸੇਨ ਗੁਰੂਰਾਜ ਜੋਸ਼ੀ
ਜਨਮ(1922-02-04)4 ਫਰਵਰੀ 1922
ਗਾਡਾਗ, ਕਰਨਾਟਕ, ਭਾਰਤ)[1]
ਮੌਤ24 ਜਨਵਰੀ 2011( 2011-01-24) (ਉਮਰ 88)
ਪੂਨਾ, ਮਹਾਰਾਸ਼ਟਰ
ਵੰਨਗੀ(ਆਂ)ਭਾਰਤੀ ਸ਼ਾਸਤਰੀ ਸੰਗੀਤ
ਕਿੱਤਾਗਾਇਕ
ਸਰਗਰਮੀ ਦੇ ਸਾਲ1941–2011

ਪੰਡਿਤ ਭੀਮਸੇਨ ਗੁਰੂਰਾਜ ਜੋਸ਼ੀ ਭਾਰਤੀ ਸ਼ਾਸਤਰੀ ਸੰਗੀਤ ਦੀ ਪਰੰਪਰਾ ਨਾਲ ਸੰਬੰਧਿਤ ਇੱਕ ਭਾਰਤੀ ਗਾਇਕ ਸੀ। ਇਸਨੂੰ 2008 ਵਿੱਚ ਭਾਰਤ ਸਰਕਾਰ ਦਾ ਸਭ ਤੋਂ ਉੱਤਮ ਨਾਗਰਿਕ ਸਨਮਾਨ, ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ।

ਸੰਗੀਤ ਦਾ ਮੋਹ[ਸੋਧੋ]

ਉਹ ਅਧਿਆਪਕ ਪਿਤਾ ਦੇ 16 ਬੱਚਿਆਂ ਵਿਚੋਂ ਇੱਕ ਸਨ। ਗਿਆਰਾਂ ਸਾਲ ਦੀ ਉਮਰ ਵਿੱਚ ਉਸਤਾਦ ਅਬਦੁਲ ਕਰੀਮ ਖ਼ਾਂ ਦੀ ਠੁਮਰੀ ‘ਪੀਆ ਬਿਨ ਨਾਹੀਂ ਆਵਤ ਚੈਨ’ ਸੁਣ ਕੇ ਇੰਨੇ ਮੋਹੇ ਗਏ ਕਿ ਘਰ-ਬਾਰ ਛੱਡ ਕੇ ਕਿਸੇ ਅਜਿਹੇ ਉਸਤਾਦ ਦੀ ਭਾਲ ਵਿੱਚ ਤੁਰ ਪਏ ਜੋ ਇਹੋ ਜਿਹਾ ਗਾਉਣਾ ਸਿਖਾ ਦੇਵੇ। ਉਹ 14 ਸਾਲ ਦੇ ਸਨ ਜਦੋਂ ਪੰਡਿਤ ਰਾਮਭਾਊ ਕੁੰਡਗੋਲਕਰ, ਜਿਹਨਾਂ ਨੂੰ ਲੋਕ ਸਵਾਈ ਗੰਧਰਵ ਆਖਦੇ ਸਨ, ਨੇ ਉਹਨਾਂ ਨੂੰ ਸ਼ਿਸ਼ ਵਜੋਂ ਸਵੀਕਾਰ ਕੀਤਾ। ਉਹਨਾਂ ਦੀ ਆਵਾਜ਼ ਵਿੱਚ ਲੋਹੜੇ ਦੀ ਲੋਚ-ਲਚਕ ਸੀ। ਪੰਡਿਤ ਭੀਮਸੈਨ ਜੋਸ਼ੀ ਜਿੰਨੇ ਵੱਡੇ ਕਲਾਕਾਰ ਸਨ, ਓਨੇ ਹੀ ਸਰਲ ਤੇ ਸਾਦਾ ਮਨੁੱਖ ਸਨ। ਉਹ ਦੋ ਸੰਸਾਰਾਂ ਦੇ ਵਾਸੀ ਸਨ, ਪਰ ਇੱਕ ਸੰਸਾਰ ਤੋਂ ਦੂਜੇ ਵਿੱਚ ਪੁੱਜਣਾ ਉਹਨਾਂ ਲਈ ਬਹੁਤ ਹੀ ਸਹਿਜ ਕਾਰਜ ਸੀ। ਇੱਕ ਸੰਸਾਰ ਸੰਗੀਤ ਦਾ ਸੀ ਜਿਸ ਵਿੱਚ ਉਹਨਾਂ ਨੇ ਉੱਚੀਆਂ ਸਿਖਰਾਂ ਛੋਹੀਆਂ ਅਤੇ ਬੇਸ਼ੁਮਾਰ ਸੰਗੀਤ-ਪ੍ਰੇਮੀਆਂ ਦੇ ਦਿਲਾਂ ਉੱਤੇ ਰਾਜ ਕੀਤਾ। ਦੂਜਾ ਸੰਸਾਰ ਆਮ ਮਨੁੱਖੀ ਸ਼ੁਗਲਾਂ ਅਤੇ ਸ਼ੌਕਾਂ ਦਾ ਸੀ ਜੋ ਉਹਨਾਂ ਨੇ ਰੱਜ-ਰੱਜ ਮਾਣੇ। ਇਨ੍ਹਾਂ ਵਿੱਚ ਫੁਟਬਾਲ, ਯੋਗ ਤੇ ਤੈਰਾਕੀ ਤੋਂ ਇਲਾਵਾ ਵਧੀਆ ਖਾਣਾ ਤੇ ਜੀਅ ਭਰ ਕੇ ਪੀਣਾ ਸ਼ਾਮਲ ਸੀ। ਪਰ ਸਭ ਤੋਂ ਵੱਧ ਕਿੱਸੇ ਉਹਨਾਂ ਦੇ ਕਾਰਾਂ ਦੇ ਸ਼ੌਕ ਦੇ ਹਨ।

"ਪੰਡਿਤ ਜੀ ਕਲਾਸੀਕਲ ਸੰਗੀਤ ਦੀ ਦੁਨੀਆ ਦੇ ਸੰਤ ਸਨ। ਉਹ ਜਦੋਂ ਗਾਉਂਦੇ ਸਨ, ਸੁਣਨ ਵਾਲਾ ਹੋਰ ਸਭ ਕੁਝ ਵਿਸਰ ਜਾਂਦਾ ਸੀ।"
— ਪ੍ਰਸਿੱਧ ਬੰਸਰੀ-ਵਾਦਕ ਪੰਡਿਤ ਹਰੀ ਪ੍ਰਸਾਦ ਚੌਰਸੀਆ

ਮਿਲੇ ਸੁਰ ਮੇਰਾ ਤੁਮਹਾਰਾ[ਸੋਧੋ]

ਜਦੋਂ 1985 ਵਿੱਚ ਦੂਰਦਰਸ਼ਨ ਨੇ ਕੌਮੀ ਇਕਜੁੱਟਤਾ ਦਾ ਅਮਰ ਗੀਤ ‘ਮਿਲੇ ਸੁਰ ਮੇਰਾ ਤੁਮਹਾਰਾ’ ਪੇਸ਼ ਕਰਨਾ ਸ਼ੁਰੂ ਕੀਤਾ, ਉਸ ਦੀਆਂ ਆਰੰਭਕ ਸਤਰਾਂ ਦਾ ਗਾਇਕ ਹੋਣ ਕਰ ਕੇ ਉਹਨਾਂ ਦੀ ਜਾਦੂਈ ਆਵਾਜ਼ ਘਰ-ਘਰ ਪਹੁੰਚ ਗਈ।

ਗੁਰੂ-ਸਿਸ਼[ਸੋਧੋ]

ਉਹ ਗੁਰੂ-ਸ਼ਿਸ਼ ਦੀ ਭਾਰਤੀ ਪਰੰਪਰਾ ਦੇ ਦ੍ਰਿੜ੍ਹ ਹਮਾਇਤੀ ਸਨ। ਉਹਨਾਂ ਦੀ ਨਿਰੰਤਰ ਚਿੰਤਾ ਸੀ ਕਿ ਯੂਨੀਵਰਸਿਟੀਆਂ ਵਿੱਚ ਹੋਰ ਵਿਸ਼ਿਆਂ ਵਾਂਗ ਇੱਕ ਵਿਸ਼ਾ ਸਮਝ ਕੇ ਦਿੱਤੀ ਜਾਂਦੀ ਸੰਗੀਤ ਦੀ ਸਿੱਖਿਆ ਇਸ ਦੇ ਰਸ ਨੂੰ ਪਤਲਾ ਪਾ ਦੇਵੇਗੀ। ਉਹਨਾਂ ਦਾ ਵਿਸ਼ਵਾਸ ਸੀ ਕਿ ਕਲਾ ਦੀ ਸਿੱਖਿਆ ਗੁਰੂ ਦੀ ਸਖ਼ਤ ਮਰਿਯਾਦਾ ਰਾਹੀਂ ਹੀ ਪ੍ਰਾਪਤ ਹੋ ਸਕਦੀ ਹੈ। ਗੁਰੂ-ਸ਼ਿਸ਼ ਪ੍ਰੰਪਰਾ ਵਿੱਚ ਉਹਨਾਂ ਦਾ ਇਹ ਵਿਸ਼ਵਾਸ ਗੁਰੂ ਬਣ ਜਾਣ ਪਿੱਛੋਂ ਨਹੀਂ ਸੀ ਬਣਿਆ, ਸਗੋਂ ਸ਼ਿਸ਼ ਹੋਣ ਸਮੇਂ ਵੀ ਉਹਨਾਂ ਦਾ ਵਿਸ਼ਵਾਸ ਇਹੋ ਸੀ।

ਸਨਮਾਨ[ਸੋਧੋ]

ਮੌਤ[ਸੋਧੋ]

ਲੰਮੀ ਬਿਮਾਰੀ ਕਾਰਨ ਆਪ ਦੀ ਮੌਤ 24 ਜਨਵਰੀ 2011 ਨੂੰ ਹੋ ਗਈ

ਹਵਾਲੇ[ਸੋਧੋ]