ਸਲੀਮ ਅਲੀ
ਸਲੀਮ ਅਲੀ | |
---|---|
ਜਨਮ | |
ਮੌਤ | 20 ਜੂਨ 1987 ਮੁੰਬਈ, ਭਾਰਤ | (ਉਮਰ 90)
ਰਾਸ਼ਟਰੀਅਤਾ | ਭਾਰਤੀ |
ਜੀਵਨ ਸਾਥੀ | ਤਹਿਮੀਨਾ ਅਲੀ |
ਪੁਰਸਕਾਰ | ਪਦਮ ਭੂਸ਼ਣ (1958), ਪਦਮ ਵਿਭੂਸ਼ਣ (1976) |
ਵਿਗਿਆਨਕ ਕਰੀਅਰ | |
ਖੇਤਰ | ਪੰਛੀ ਵਿਗਿਆਨ ਕੁਦਰਤੀ ਇਤਿਹਾਸ |
ਸਲੀਮ ਮੋਇਜੁੱਦੀਨ ਅਬਦੁਲ ਅਲੀ (12 ਨਵੰਬਰ 1896 - 27 ਜੁਲਾਈ 1987)[1] ਇੱਕ ਭਾਰਤੀ ਪੰਛੀ ਵਿਗਿਆਨੀ ਅਤੇ ਕੁਦਰਤਵਾਦੀ ਸਨ। ਉਨ੍ਹਾਂ ਨੂੰ ਭਾਰਤ ਦੇ ਪੰਛੀਪੁਰਖ (ਅੰਗਰੇਜ਼ੀ:Birdman) ਵਜੋਂ ਜਾਣਿਆ ਜਾਂਦਾ ਹੈ। ਸਲੀਮ ਅਲੀ ਭਾਰਤ ਦੇ ਅਜਿਹੇ ਪਹਿਲੇ ਵਿਅਕਤੀ ਸਨ ਜਿਨ੍ਹਾਂ ਨੇ ਭਾਰਤ ਭਰ ਵਿੱਚ ਤਰਤੀਬਬੱਧ ਤਰੀਕੇ ਨਾਲ ਪੰਛੀ ਸਰਵੇਖਣ ਦਾ ਪ੍ਰਬੰਧ ਕੀਤਾ ਅਤੇ ਪੰਛੀਆਂ ਬਾਰੇ ਲਿਖੀਆਂ ਉਨ੍ਹਾਂ ਦੀਆਂ ਕਿਤਾਬਾਂ ਨੇ ਭਾਰਤ ਵਿੱਚ ਪੰਛੀ-ਵਿਗਿਆਨ ਦੇ ਵਿਕਾਸ ਵਿੱਚ ਕਾਫ਼ੀ ਮਦਦ ਕੀਤੀ ਹੈ। 1976 ਵਿੱਚ ਭਾਰਤ ਦੇ ਦੂਜੇ ਸਰਵਉੱਚ ਨਾਗਰਿਕ ਸਨਮਾਨ ਪਦਮ ਭੂਸ਼ਣ ਨਾਲ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। 1947 ਦੇ ਬਾਅਦ ਉਹ ਬੰਬੇ ਕੁਦਰਤੀ ਇਤਿਹਾਸ ਸਮਾਜ ਦੇ ਪ੍ਰਮੁੱਖ ਵਿਅਕਤੀ ਬਣੇ ਅਤੇ ਸੰਸਥਾ ਵਾਸਤੇ ਸਰਕਾਰੀ ਸਹਾਇਤਾ ਲਈ ਉਨ੍ਹਾਂ ਨੇ ਆਪਣੇ ਪ੍ਰਭਾਵ ਨੂੰ ਇਸਤੇਮਾਲ ਕੀਤਾ ਅਤੇ ਭਰਤਪੁਰ ਪੰਛੀ ਪਨਾਹਗਾਹ (ਕੇਵਲਾਦੇਵ ਨੈਸ਼ਨਲ ਪਾਰਕ) ਦੇ ਨਿਰਮਾਣ ਅਤੇ ਇੱਕ ਬੰਨ੍ਹ ਪਰਯੋਜਨਾ ਨੂੰ ਰੁਕਵਾਉਣ ਉੱਤੇ ਉਨ੍ਹਾਂ ਨੇ ਕਾਫ਼ੀ ਜ਼ੋਰ ਦਿੱਤਾ ਜੋ ਕਿ ਸਾਇਲੇਂਟ ਵੇਲੀ ਨੇਸ਼ਨਲ ਪਾਰਕ ਲਈ ਇੱਕ ਖ਼ਤਰਾ ਸੀ।
ਹਵਾਲੇ
[ਸੋਧੋ]- ↑ Perrins, Christopher (1988). "Obituary:Salim Moizuddin Abdul Ali". Ibis. 130 (2): 305–306. doi:10.1111/j.1474-919X.1988.tb00986.x.
{{cite journal}}
: line feed character in|title=
at position 15 (help)