ਸਮੱਗਰੀ 'ਤੇ ਜਾਓ

ਸ਼ਕਤੀਦਾਇਕ ਪਾਣੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਲਟਰਾਵਾਇਲਟ ਚਾਨਣ ਹੇਠ ਸ਼ਕਤੀਦਾਇਕ ਪਾਣੀ ਵਿੱਚ ਮੌਜੂਦ ਕੁਨੀਨ ਚਮਕਦੀ ਹੋਈ

ਸ਼ਕਤੀਦਾਇਕ ਪਾਣੀ (ਜਾਂ ਟੌਨਿਕ ਪਾਣੀ ਜਾਂ ਭਾਰਤੀ ਟੌਨਿਕ ਪਾਣੀ) ਇੱਕ ਕਾਰਬੋਨੇਟਿਡ ਸਾਫਟ ਡ੍ਰਿੰਕ ਹੈ ਜਿਸ ਵਿੱਚ ਕੁਨੀਨ ਮਿਲੀ ਹੁੰਦੀ ਹੈ। ਅਸਲ ਵਿੱਚ ਇਹ ਮਲੇਰੀਏ ਦੇ ਖਿਲਾਫ ਪ੍ਰੋਫਾਈਲੈਕਟਿਕ ਦੇ ਤੌਰ ਤੇ ਵਰਤਿਆ ਜਾਂਦਾ ਹੈ,  ਸ਼ਕਤੀਦਾਇਕ ਪਾਣੀ ਵਿੱਚ ਆਮ ਤੌਰ ਤੇ ਹੁਣ ਕੁਨੀਨ ਮਾਤਰਾ ਬਹੁਤ ਘੱਟ ਹੁੰਦੀ ਹੈ ਅਤੇ ਇਸਨੂੰ ਇਸਦੇ ਵਿਸ਼ੇਸ਼ ਕੌੜੇ ਸੁਆਦ ਲਈ ਵਰਤਿਆ ਜਾਂਦਾ ਹੈ। ਇਹ ਅਕਸਰ ਮਿਸ਼ਰਤ ਪਦਾਰਥਾਂ ਵਿੱਚ ਵਰਤਿਆ ਜਾਂਦਾ ਹੈ, ਖਾਸ ਤੌਰ ਉੱਤੇ ਜਿਨ ਅਤੇ ਟੌਨਿਕ ਵਿੱਚ।

ਇਤਿਹਾਸ

[ਸੋਧੋ]

ਮਲੇਰੀਆ ਦੇ ਖਿਲਾਫ ਪ੍ਰੋਫਾਈਲੈਕਟਿਕ ਦੇ ਤੌਰ ਤੇ ਪੀਣ ਲਈ ਕੁਨੀਨ ਨੂੰ ਸ਼ਾਮਲ ਕੀਤਾ ਗਿਆ ਸੀ, ਇਹ ਮੂਲ ਤੌਰ ਤੇ ਦੱਖਣੀ ਏਸ਼ੀਆ ਅਤੇ ਅਫਰੀਕਾ, ਦੱਖਣੀ ਏਸ਼ੀਆ ਅਤੇ ਅਫਰੀਕਾ ਦੇ ਖੰਡੀ ਖੇਤਰਾਂ ਵਿੱਚ ਖਪਤ ਲਈ ਸੀ, ਜਿੱਥੇ ਇਹ ਬਿਮਾਰੀ ਖਤਰਨਾਕ ਹੈ। ਕੁਨੀਨ ਪਾਊਡਰ ਇੰਨਾ ਕੁੜੱਤਵਾਨ ਸੀ ਕਿ ਬ੍ਰਿਟਿਸ਼ ਅਫ਼ਸਰ ਜੋ 19 ਵੀਂ ਸਦੀ ਦੇ ਸ਼ੁਰੂ ਵਿੱਚ ਇੱਥੇ ਤੈਨਾਤ ਸਨ, ਉਨ੍ਹਾਂ ਨੇ ਇਸ ਵਿੱਚ ਸੋਡਾ ਅਤੇ ਸ਼ੱਕਰ ਨੂੰ ਮਿਲਾਉਣਾ ਸ਼ੁਰੂ ਕੀਤਾ ਅਤੇ ਇਸ ਤਰ੍ਹਾਂ ਇੱਕ ਬੁਨਿਆਦੀ ਸ਼ਕਤੀਦਾਇਕ ਪਾਣੀ ਬਣਾਇਆ ਗਿਆ ਸੀ। ਪਹਿਲਾ ਵਪਾਰਕ  ਸ਼ਕਤੀਦਾਇਕ ਪਾਣੀ 1858 ਵਿੱਚ ਬਣਾਇਆ ਗਿਆ ਸੀ।[1] ਮਿਸ਼ਰਤ ਪੇਅ ਜਿਨ ਅਤੇ ਟੌਨਿਕ ਵੀ ਬ੍ਰਿਟਿਸ਼ ਉਪਨਿਵੇਸ਼ੀ ਭਾਰਤ ਵਿੱਚ ਪੈਦਾ ਹੋਇਆ, ਜਦੋਂ ਬ੍ਰਿਟਿਸ਼ ਜਨਤਾ ਉਨ੍ਹਾਂ ਦੇ ਚਿਕਿਤਸਕ ਕੁਨੀਨ ਟੌਨਿਕ ਨੂੰ ਜਿਨ ਨਾਲ ਮਿਲਾਉਂਦੇ ਸਨ।

2010 ਤੋਂ, ਘੱਟੋ ਘੱਟ ਚਾਰ ਟੌਨਿਕ ਸਿਰਪ ਸੰਯੁਕਤ ਰਾਜ ਅਮਰੀਕਾ ਵਿੱਚ ਜਾਰੀ ਕੀਤੇ ਜਾ ਚੁੱਕੇ ਹਨ। ਸ਼ਕਤੀਦਾਇਕ ਪਾਣੀ ਬਣਾਉਣ ਲਈ ਖਪਤਕਾਰ ਸਿਰਪ ਵਿੱਚ ਕਾਰਬੋਨੇਟਡ ਪਾਣੀ ਨੂੰ ਮਿਲਾਉਂਦੇ ਹਨ; ਇਸ ਨਾਲ ਪੀਣ ਵਾਲਿਆਂ ਨੂੰ ਸੁਆਦ ਦੀ ਤੀਬਰਤਾ ਵਿੱਚ ਤਬਦੀਲੀ ਕਰਨ ਵਿੱਚ ਮਦਦ ਮਿਲਦੀ ਹੈ।[2]

ਕੁਨੀਨ ਦੀ ਮਾਤਰਾ

[ਸੋਧੋ]

ਸ਼ੁਰੂਆਤੀ ਦੌਰ ਵਿੱਚ ਚਿਕਿਤਸਕ ਸ਼ਕਤੀਦਾਇਕ ਪਾਣੀ ਵਿੱਚ ਸਿਰਫ ਕਾਰਬੋਨੇਟਡ ਪਾਣੀ ਅਤੇ ਕੁਨੀਨ ਦੀ ਇੱਕ ਵੱਡੀ ਮਾਤਰਾ ਹੁੰਦੀ ਸੀ। ਹਾਲਾਂਕਿ ਅੱਜਕਲ ਜ਼ਿਆਦਾਤਰ ਸ਼ਕਤੀਦਾਇਕ ਪਾਣੀ ਵਿੱਚ ਕੁਨੀਨ ਦੀ ਮਾਤਰਾ ਕਾਫੀ ਘੱਟ ਹੁੰਦੀ ਹੈ ਇਸ ਲਈ ਲੋਕ ਇਸਨੂੰ ਇਸਦੇ ਸੁਆਦ ਲਈ ਹੀ ਪੀਂਦੇ ਹਨ। ਸਿੱਟੇ ਵਜੋਂ, ਇਹ ਘੱਟ ਕੌੜਾ ਹੈ ਅਤੇ ਆਮ ਤੌਰ ਤੇ ਇਸਨੂੰ ਸਿਰਪ ਨਾਲ ਮਿੱਠਾ ਕੀਤਾ ਜਾਂਦਾ ਹੈ। ਕੁਝ ਨਿਰਮਾਤਾ ਡਾਇਟ (ਜਾਂ ਸ੍ਲਿਮਲਾਈਨ) ਸ਼ਕਤੀਦਾਇਕ ਪਾਣੀ ਦਾ ਉਤਪਾਦਨ ਵੀ ਕਰਦੇ ਹਨ, ਜਿਸ ਵਿੱਚ ਨਕਲੀ ਸੁਆਦਲੇ ਪਦਾਰਥ ਜਿਵੇਂ ਕਿ ਅਸਪਾਰਟਮ ਮਿਲਾਏ ਜਾਂਦੇ ਹਨ। ਪਰੰਪਰਾਗਤ ਸ਼ਕਤੀਦਾਇਕ ਪਾਣੀ ਵਿੱਚ ਕੁਨੀਨ ਵਧ ਅਤੇ ਕਾਰਬੋਨੇਟਿਡ ਪਾਣੀ ਦੀ ਮਾਤਰਾ ਕਾਫੀ ਘੱਟ ਹੁੰਦੇ ਹੈ, ਪਰ ਕੁਝ ਲੋਕ ਜਿਨ੍ਹਾਂ ਨੂੰ ਕੁੜਤਣ ਪਸੰਦ ਹੈ, ਉਹ ਇਸਨੂੰ ਤਰਜੀਹ ਦੇ ਸਕਦੇ ਹਨ।

ਸੰਯੁਕਤ ਰਾਸ਼ਟਰ ਅਮਰੀਕਾ ਵਿੱਚ, ਖੁਰਾਕ ਅਤੇ ਡਰੱਗ ਪ੍ਰਸ਼ਾਸਨ (ਐਫ ਡੀ ਏ) ਨੇ ਸ਼ਕਤੀਦਾਇਕ ਪਾਣੀ ਵਿੱਚ ਕੁਨੀਨ ਦੀ ਮਾਤਰਾ 83 ਪਾਰਟਸ ਪਰ ਮਿਲੀਅਨ ਨਿਰਧਾਰਿਤ ਕੀਤੀ ਹੈ [3], ਜਦਕਿ ਕੁਨੀਨ ਦੇ ਰੋਜ਼ਾਨਾ ਇਲਾਜ ਦੀ ਮਾਤਰਾ 500-1000 ਮਿਲੀਗ੍ਰਾਮ ਦੀ ਸੀਮਾ ਹੈ,[4] ਅਤੇ ਅਤੇ ਪ੍ਰਭਾਵੀ ਮਲੇਰੀਆ ਰੋਕਥਾਮ ਲਈ ਹਰ 8 ਘੰਟੇ, 10 ਮਿਲੀਗ੍ਰਾਮ ਪ੍ਰਤੀ ਕਿਲੋ (ਇਕ 70 ਕਿਲੋਗ੍ਰਾਮ ਬਾਲਗ ਲਈ ਰੋਜ਼ਾਨਾ 2100 ਮਿਲੀਗ੍ਰਾਮ)।[5] ਫਿਰ ਵੀ, ਅਕਸਰ ਲੱਤ ਦੇ ਕੜਿੱਲ ਦੀ ਰਾਹਤ ਵਜੋਂ ਇਸਦੀ ਸਿਫਾਰਸ਼ ਕੀਤੀ ਜਾਂਦੀ ਹੈ, ਪਰ ਡਾਕਟਰੀ ਖੋਜ ਤੋਂ ਪਤਾ ਲੱਗਦਾ ਹੈ ਕਿ ਇਸਦੀ ਮਾਤਰਾ ਦੀ ਨਿਗਰਾਨੀ ਕਰਨ ਦੀ ਜ਼ਰੂਰਤ ਹੈ।[6] ਕੁਨੀਨ ਦੇ ਜੋਖਮਾਂ ਦੇ ਕਾਰਨ, ਐਫਡੀਏ ਨੇ ਖਪਤਕਾਰਾਂ ਨੂੰ "ਆਫ ਲੇਬਲ" ਕੁਨੀਨ ਦਵਾਈਆਂ ਦੀ ਵਰਤੋਂ ਨਾ ਕਰਨ ਦੀ ਚਿਤਾਵਨੀ ਦਿੱਤੀ ਹੈ।[7]

ਵਰਤੋਂ

[ਸੋਧੋ]

ਸ਼ਕਤੀਦਾਇਕ ਪਾਣੀ ਅਕਸਰ ਪੇਅ ਪਦਾਰਥ ਮਿਸ਼ਰਣ ਦੇ ਰੂਪ ਵਿੱਚ ਵਰਤਿਆ ਗਿਆ ਹੈ, ਖਾਸ ਤੌਰ ਤੇ ਜਿਨ ਜਾਂ ਵੋਡਕਾ ਤੋਂ ਬਣੇ ਪੇਅ (ਉਦਾਹਰਨ ਲਈ, ਇੱਕ ਜਿਨ ਅਤੇ ਟੌਿਨਕ ਜਾਂ ਵੋਡਕਾ ਟੌਿਨਕ)।  ਦੇ ਸ਼ਕਤੀਦਾਇਕ ਪਾਣੀ ਨਾਲ ਨਿੰਬੂ ਸ਼ਾਮਿਲ ਕੀਤਾ ਗਿਆ ਹੋਵੇ ਤਾਂ ਉਸਨੂੰ ਕੌੜਾ ਨਿੰਬੂ ਵੀ ਕਹਿੰਦੇ ਹਨ।

ਚਮਕਣਾ

[ਸੋਧੋ]

ਸ਼ਕਤੀਦਾਇਕ ਪਾਣੀ ਅਲਟਰਾਵਾਇਲਟ ਚਾਨਣ ਦੇ ਹੇਠਾਂ ਚਮਕਦਾ ਹੈ, ਇਸਦਾ ਕਾਰਨ ਕੁਨੀਨ ਦੀ ਮੌਜੂਦਗੀ ਹੈ। 

ਹਵਾਲੇ

[ਸੋਧੋ]
  1. Raustiala, Kal. "The Imperial Cocktail". Slate. The Slate Group. Retrieved 30 August 2013.
  2. "Building a Better G&T". WSJ Online. 15 August 2012.
  3. "21 CFR §172.575 Quinine" (PDF). Retrieved 15 December 2008.
  4. "Quinine". Tropical Plant Database. Section "Current practical uses": Raintree Nutrition. Retrieved 10 July 2011.
  5. Achan, J (2011). "Quinine, an old anti-malarial drug in a modern world: role in the treatment of malaria". Malaria Journal. 10 (144): 1–12. doi:10.1186/1475-2875-10-144. PMC 3121651. PMID 21609473.{{cite journal}}: CS1 maint: unflagged free DOI (link)
  6. Brasić, JR. "Should people with nocturnal leg cramps drink tonic water and bitter lemon?". Psychol Rep. 84: 355–67. doi:10.2466/pr0.1999.84.2.355. PMID 10335049.
  7. United States Food and Drug Administration (11 ਦਸੰਬਰ 2006). "FDA Orders Unapproved Quinine Drugs from the Market and Cautions Consumers About Off-Label Quinine to Treat Leg Cramps". Archived from the original on 13 ਜਨਵਰੀ 2017. Retrieved 26 ਅਪਰੈਲ 2017. {{cite web}}: Unknown parameter |deadurl= ignored (|url-status= suggested) (help)CS1 maint: BOT: original-url status unknown (link)