ਸ਼ਕਤੀ ਮੋਹਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸ਼ਕਤੀ ਮੋਹਨ
Shakti Mohan at the 'MTV Video Music Awards India 2013'.jpg
2013 ਵਿੱਚ ਸ਼ਕਤੀ ਮੋਹਨ
ਜਨਮ1987
ਦਿੱਲੀ, ਭਾਰਤ
ਰਾਸ਼ਟਰੀਅਤਾਭਾਰਤੀ
ਪੇਸ਼ਾਨਚਾਰ, ਅਦਾਕਾਰਾ
ਸਰਗਰਮੀ ਦੇ ਸਾਲ2010–ਹੁਣ ਤੱਕ
ਢੰਗਭਰਤਨਾਟਿਅਮ, ਬੈਲੇ, ਵੈਕਿੰਗ
ਸੰਬੰਧੀਨੀਤੀ ਮੋਹਨ
ਕ੍ਰਿਤੀ ਮੋਹਨ
ਮੁਕਤੀ ਮੋਹਨ
ਵੈੱਬਸਾਈਟnrityashakti.com

ਸ਼ਕਤੀ ਮੋਹਨ ਇੱਕ ਭਾਰਤੀ ਨ੍ਰਿਤਕਾ ਅਤੇ ਅਭਿਨੇਤਰੀ ਹੈ। ਉਹ ਜ਼ੀ ਟੀਵੀ ਚੈਨਲ ਦੇ ਡਾਂਸ ਰਿਐਲਿਟੀ ਸ਼ੋਅ ਡਾਂਸ ਇੰਡੀਆ ਡਾਂਸ ਸੀਜ਼ਨ 2 ਅਤੇ ਡਾਂਸ ਪਲੱਸ ਦੀ ਕਪਤਾਨ ਅਤੇ ਜੇਤੂ ਸੀ।[1][2] ਉਹ 2014 ਵਿੱਚ 'ਝਲਕ ਦਿਖਲਾ ਜਾ' ਤੇ ਇੱਕ ਮੁਕਾਬਲੇਦਾਰ ਅਤੇ ਫਾਈਨਲਿਸਟ ਬਣ ਗਈ। ਬਾਲੀਵੁੱਡ ਵਿੱਚ ਇੱਕ ਕੋਰਿਓਗ੍ਰਾਫਰ ਦੇ ਤੌਰ 'ਤੇ ਉਸ ਦਾ ਪਹਿਲਾ ਕੰਮ ਪਦਮਾਵਤੀ ਫ਼ਿਲਮ ਦਾ ਗੀਤ 'ਨੈਨੋਵਾਲੇ' ਹੈ।

ਨਿੱਜੀ ਜਿੰਦਗੀ[ਸੋਧੋ]

ਉਸ ਦੀਆਂ ਤਿੰਨ ਭੈਣਾਂ ਨੀਤੀ ਮੋਹਨ, ਮੁਕਤੀ ਮੋਹਨ ਅਤੇ ਕੀਰਤੀ ਮੋਹਨ ਹਨ। ਮੋਹਨ ਮੂਲ ਰੂਪ ਵਿੱਚ ਦਿੱਲੀ ਤੋਂ ਹੈ ਪਰ 2006 ਤੋਂ ਮੁੰਬਈ ਵਿੱਚ ਰਹਿ ਰਹੀ ਹੈ। ਉਸ ਦੀ ਪੜ੍ਹਾਈ ਬੋਰਡਿੰਗ ਸਕੂਲ ਬਿਰਲਾ ਬਾਲਿਕਾ ਵਿਦਿਆਪੀਠ, ਅਤੇ ਸੇਂਟ ਜੇਵੀਅਰਜ਼ ਕਾਲਜ ਤੋਂ ਹੋਈ। ਮੁੰਬਈ ਤੋਂ ਉਸ ਨੇ ਰਾਜਨੀਤੀ ਵਿਗਿਆਨ ਵਿੱਚ ਐਮ.ਏ. ਦੀ ਪੜ੍ਹਾਈ ਕੀਤੀ ਹੈ। ਡਾਂਸ ਇੰਡੀਆ ਡਾਂਸ ਵਿੱਚ ਆਉਣ ਤੋਂ ਪਹਿਲਾਂ ਉਹ ਆਈ.ਏ.ਐਸ.ਅਫਸਰ ਬਣਨ ਦੀ ਇੱਛਾ ਰੱਖਦੀ ਸੀ। ਉਹ ਇੱਕ ਸਿਖਲਾਈ ਪ੍ਰਾਪਤ ਸਮਕਾਲੀ ਕਲਾਕਾਰ ਹੈ। ਉਸਨੇ 2009 ਵਿੱਚ ਟ੍ਰੇਨਰ ਲੇਵਿਸ ਡਾਂਸ ਫਾਊਂਡੇਸ਼ਨ ਸਕਾਲਰਸ਼ਿਪ ਟਰੱਸਟ ਤੋਂ ਡਾਂਸ ਵਿੱਚ ਇੱਕ ਡਿਪਲੋਮਾ ਪਾਸ ਕੀਤਾ ਸੀ।

ਡਾਂਸ ਕੈਰੀਅਰ[ਸੋਧੋ]

ਡਾਂਸ ਇੰਡੀਆ ਡਾਂਸ ਦੇ ਦੂਜੇ ਸੀਜ਼ਨ ਵਿੱਚ ਉਸ ਨੇ ਆਪਣੀ ਜਿੱਤ ਤੋਂ ਬਾਅਦ, 2012 ਅਤੇ 2013 ਲਈ ਡਾਂਸ-ਥੀਮਡ ਕੈਲੰਡਰ ਪੇਸ਼ ਕੀਤੇ।[3] 2012 ਵਿੱਚ ਉਸ ਨੇ ਨਿਊਯਾਰਕ ਵਿੱਚ ਇੱਕ ਬੀਬੀਸੀ ਦੁਆਰਾ ਪ੍ਰੇਰਿਤ ਡਾਂਸ ਪ੍ਰੋਜੈਕਟ 'ਤੇ ਸੰਗੀਤਕਾਰ ਮੁਹੰਮਦ ਫੇਅਰਊਜ਼ ਨਾਲ ਮਿਲ ਕੇ ਕੰਮ ਕੀਤਾ।[4] ਉਸ ਨੇ ਆਪਣੀਆਂ ਭੈਣਾਂ ਨਾਲ ਇੱਕ ਡਾਂਸ ਸੰਗੀਤ ਵੀਡੀਓ ਵੀ ਤਿਆਰ ਕੀਤਾ। 2013 ਵਿੱਚ ਮੋਹਨ ਨੇ ਡਾਂਸ ਨਿਰਦੇਸ਼ ਵਿਡੀਓਜ਼ ਦੇ ਨਾਲ ਇੱਕ ਯੂਟਿਊਬ ਚੈਨਲ ਸ਼ੁਰੂ ਕੀਤਾ। ਪ੍ਰੀਨਿਤੀ ਚੋਪੜਾ ਜੋ 'ਝਲਕ ਦਿਖਲਾ ਜਾ' ਵਿੱਚ ਮਹਿਮਾਨ ਵਜੋਂ ਆਈ ਸੀ ਉਸਨੇ ਮੰਨਿਆ ਕਿ ਉਹ ਸ਼ਕਤੀ ਮੋਹਨ ਦੀ ਪ੍ਰਸ਼ੰਸਕ ਹੈ।[5]

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]