ਸਮੱਗਰੀ 'ਤੇ ਜਾਓ

ਸ਼ਗਨਾ ਦੀ ਪੁੜੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪਹਿਲਾਂ ਬਹੁਤੇ ਰਿਸ਼ਤੇ ਵਿਚੋਲਿਆਂ ਰਾਹੀਂ ਹੁੰਦੇ ਸਨ। ਵਿਚੋਲਾ ਆਮ ਤੌਰ ਤੇ ਪਿੰਡ ਦਾ ਨਾਈ ਜਾਂ ਬ੍ਰਾਹਮਣ ਹੁੰਦਾ ਸੀ। ਕਈ ਵੇਰ ਇਕੱਲਾ ਵਿਚੋਲਾ ਆਪ ਹੀ ਮੁੰਡੇ ਦੀ ਮੰਗਣੀ ਕਰ ਆਉਂਦਾ ਸੀ। ਮੰਗਣੀ ਵਿਚ ਚਾਂਦੀ ਦਾ ਇਕ ਰੁਪਈਆ ਮੁੰਡੇ ਦੀ ਝੋਲੀ ਵਿਚ ਪਾਇਆ ਜਾਂਦਾ ਸੀ ਤੇ ਗੁੜ ਦੀ ਰੋੜੀ ਨਾਲ ਮੂੰਹ ਮਿੱਠਾ ਕਰਵਾ ਦਿੱਤਾ ਜਾਂਦਾ ਸੀ। ਗੀਤ ਗਾਏ ਜਾਂਦੇ ਸਨ। ਮੰਗਣੇ ਤੋਂ ਪਿੱਛੋਂ ਮੁੰਡੇ ਵਾਲੇ ਵਿਚੋਲੇ ਹੱਥ ਕੁੜੀ ਦੇ ਸ਼ਗਨ ਲਈ ਕਾਗਜ਼ ਵਿਚ ਗੁੜ ਦੀ ਰੋੜੀ ਲਪੇਟ ਕੇ ਤੇ ਉੱਪਰ ਖੰਮਣੀ ਬੰਨ੍ਹ ਕੇ ਭੇਜਦੇ ਸਨ। ਸ਼ਗਨ ਪਾਉਣ ਲਈ ਕੁੜੀ ਨੂੰ ਚੌਂਕੀ ਉੱਪਰ ਚੜ੍ਹਦੇ ਵਾਲੇ ਪਾਸੇ ਮੂੰਹ ਕਰਕੇ ਬਿਠਾਇਆ ਜਾਂਦਾ ਸੀ। ਕੁੜੀ ਦੀ ਮਾਂ ਜਾਂ ਨੈਣ ਪੁੜੀ ਵਿਚੋਂ ਗੁੜ ਦੀ ਰੋਟੀ ਕੱਢ ਕੇ ਕੁੜੀ ਦਾ ਮੂੰਹ ਮਿੱਠਾ ਕਰਵਾਉਂਦੀ ਸੀ। ਗੀਤ ਗਾਏ ਜਾਂਦੇ ਸਨ। ਬੱਸ, ਇਸ ਰਸਮ ਨੂੰ ਹੀ ਸ਼ਗਨਾਂ ਦੀ ਪੁੜੀ ਕਿਹਾ ਜਾਂਦਾ ਸੀ। ਹੁਣ ਮੁੰਡੇ ਦੀ ਮੰਗਣੀ ਗੱਜ-ਵੱਜ ਕੇ ਕੀਤੀ ਜਾਂਦਾ ਹੈ ਜਿਸ ਤੇ ਪੁਰਾਣੇ ਸਮਿਆਂ ਦੇ ਵਿਆਹ ਜਿਨ੍ਹਾਂ ਖਰਚ ਹੋ ਜਾਂਦਾ ਹੈ। ਹੁਣ ਕੁੜੀ ਨੂੰ ਸ਼ਗਨਾਂ ਦੀ ਪੁੜੀ ਨਹੀਂ ਭੇਜੀ ਜਾਂਦੀ, ਸਗੋਂ ਮੁੰਡੇ ਵਾਲੇ ਪੂਰਾ ਲਾਮ-ਲਸ਼ਕਰ ਲੈ ਕੇ ਕੁੜੀ ਨੂੰ ‘ਚੁੰਨੀ ਚੜ੍ਹਾਉਣ' ਆਉਂਦੇ ਹਨ ਜਿਸ ਤੇ ਵੀ ਮੁੰਡੇ ਦੀ ਮੰਗਣੀ ਜਿੰਨਾ ਖਰਚ ਹੋ ਜਾਂਦਾ ਹੈ। ਹੁਣ ਉਹ ਸਾਦੀ ਸ਼ਗਨਾਂ ਦੀ ਪੁੜੀ ਦੀ ਰਸਮ ਬੀਤੇ ਸਮੇਂ ਦੀ ਕਹਾਣੀ ਬਣ ਗਈ ਹੈ।[1]

ਹਵਾਲੇ

[ਸੋਧੋ]
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.