ਸ਼ਮਿਤਾ ਸ਼ੈਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸ਼ਮਿਤਾ ਸ਼ੈਟੀ
Shamita Shetty grace Vogue Beauty Awards 2017 (9) (cropped).jpg
2017 ਵਿੱਚ ਸ਼ਮਿਤਾ
ਜਨਮ (1979-02-02) 2 ਫਰਵਰੀ 1979 (ਉਮਰ 44)[1][2]
ਪੇਸ਼ਾਅਦਾਕਾਰਾ, ਮਾਡਲ
ਅਤੇ ਇੰਟੀਰੀਅਰ ਡਿਜ਼ਾਇਨਰ
ਸਰਗਰਮੀ ਦੇ ਸਾਲ2000–2011

ਸ਼ਮਿਤਾ ਸ਼ੇਟੀ (ਜਨਮ 2 ਫ਼ਰਵਰੀ 1979) ਇੱਕ ਇੰਟੀਰੀਅਰ ਡਿਜ਼ਾਇਨਰ, ਭੂਤਕਾਲੀਨ ਅਦਾਕਾਰਾ ਅਤੇ ਮਾਡਲ ਹੈ। ਇਹ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈਟੀ ਦੀ ਛੋਟੀ ਭੈਣ ਹੈ।

ਮੁੱਢਲਾ ਜੀਵਨ[ਸੋਧੋ]

ਸ਼ਮਿਤਾ ਦਾ ਜਨਮ ਮੰਗਲੌਰ ਵਿੱਚ, ਇੱਕ ਤੁਲੂ ਬੰਟ ਪਰਿਵਾਰ ਵਿੱਚ ਹੋਇਆ ਸੀ। ਉਸ ਦਾ ਪਿਤਾ ਸੁਰੇਂਦਰ ਅਤੇ ਉਸ ਦੀ ਮਾਂ ਸੁਨੰਦਾ ਦੋਵੇਂ ਫਾਰਮਾਸਿਟੀਕਲ ਉਦਯੋਗ ਵਿੱਚ ਟੈਂਪਰ-ਪਰੂਫ ਵਾਟਰ ਕੈਪ ਬਣਾਉਂਦੇ ਹਨ। ਉਹ ਅਦਾਕਾਰਾ ਸ਼ਿਲਪਾ ਸ਼ੈੱਟੀ ਦੀ ਭੈਣ ਹੈ।

ਸਿਡਨਹੈਮ ਕਾਲਜ ਤੋਂ ਕਾਮਰਸ ਵਿੱਚ ਆਪਣੀ ਡਿਗਰੀ ਪੂਰੀ ਕਰਨ ਤੋਂ ਬਾਅਦ ਸ਼ਮਿਤਾ ਨੇ ਐਸ.ਐਨ.ਡੀ.ਟੀ. ਕਾਲਜ ਮੁੰਬਈ ਤੋਂ ਫੈਸ਼ਨ ਡਿਜ਼ਾਈਨਿੰਗ ਡਿਪਲੋਮਾ ਕੀਤਾ। ਇਸ ਤੋਂ ਬਾਅਦ, ਉਸ ਨੇ ਐਕਸ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਨਾਲ ਆਪਣੀ ਇੰਟਰਨਸ਼ਿਪ ਦੀ ਸ਼ੁਰੂਆਤ ਕੀਤੀ, ਪਰ ਮਨੀਸ਼ ਨੇ ਉਸ ਵਿੱਚ ਇੱਕ ਪ੍ਰਤਿਭਾ ਵੇਖੀ ਅਤੇ ਉਸ ਨੂੰ ਅਭਿਨੈ ਦੇ ਕੈਰੀਅਰ ਲਈ ਤਿਆਰ ਕਰਨ ਦਾ ਸੁਝਾਅ ਦਿੱਤਾ। ਸਾਲ 2011 ਵਿੱਚ, ਸ਼ਮਿਤਾ ਨੇ ਆਪਣੇ ਇੰਟੀਰੀਅਰ ਡਿਜ਼ਾਇਨ ਵਿੱਚ ਆਪਣੇ ਜਨੂੰਨ ਦੀ ਪਾਲਣਾ ਕਰਨ ਦਾ ਫੈਸਲਾ ਕੀਤਾ[3] ਅਤੇ ਉਸ ਨੇ ਆਪਣਾ ਪਹਿਲਾ ਇਕੱਲਾ ਪ੍ਰਾਜੈਕਟ ਰਾਇਲਟੀ, ਮੁੰਬਈ ਦੇ ਇੱਕ ਕਲੱਬ ਨੂੰ ਡਿਜ਼ਾਈਨ ਕਰਕੇ ਕੀਤਾ।[4] ਬਾਅਦ ਵਿੱਚ, ਉਸ ਦੇ ਇੰਟੀਰੀਅਰ ਡਿਜ਼ਾਈਨ ਲਈ ਉਸ ਦੇ ਲਗਾਵ ਨੇ ਉਸ ਨੂੰ ਲੰਡਨ ਵਿੱਚ ਸੈਂਟਰਲ ਸੇਂਟ ਮਾਰਟਿਨਜ਼ ਅਤੇ ਇੰਚਬਾਲਡ ਸਕੂਲ ਆਫ਼ ਡਿਜ਼ਾਈਨ ਤੋਂ ਡਿਪਲੋਮਾ ਕਰਨ ਲਈ ਮਜ਼ਬੂਰ ਕੀਤਾ।

ਕੈਰੀਅਰ[ਸੋਧੋ]

ਇਸਨੇ 2000 ਵਿੱਚ, ਯਸ਼ ਰਾਜ ਫ਼ਿਲਮਜ਼  ਨਾਲ ਮਹੋਬਤੇਂ  ਫ਼ਿਲਮ ਨਾਲ ਆਪਣੇ ਫ਼ਿਲਮੀ ਕੈਰੀਅਰ ਦੀ ਸ਼ੁਰੂਆਤ ਕੀਤੀ। ਇਸ ਫ਼ਿਲਮ ਨੂੰ ਆਦਿਤਿਆ ਚੋਪੜਾ ਨੇ ਨਿਰਦੇਸ਼ਿਤ ਕੀਤਾ ਜੋ ਬਲਾਕਬਸਟਰ ਫ਼ਿਲਮ ਰਹੀ। ਫ਼ਿਲਮ ਵਿੱਚ ਇਸਦੀ ਭੂਮਿਕਾ ਇਸ਼ਿਕਾ ਸੀ ਅਤੇ ਸ਼ਮਿਤਾ ਅਤੇ ਇਸਦੀਆਂ ਸਹਿ-ਕਲਾਕਾਰ ਅਦਾਕਾਰਾਵਾਂ ਕਿਮ ਸ਼ਰਮਾ ਅਤੇ ਪ੍ਰੀਤੀ ਝਾਂਗੀਆਨੀ ਨੂੰ 2001 ਵਿੱਚ "ਆਈਫਾ ਅਵਾਰਡ ਫ਼ਾਰ ਸਟਾਰ ਡੇਬਿਊ ਆਫ਼ ਦ ਈਅਰ-ਫੀਮੇਲ" ਦਾ ਇਨਾਮ ਮਿਲਿਆ। ਇਸ ਤੋਂ ਬਾਅਦ, ਇਸ ਨੂੰ ਬਹੁਤ ਸਾਰੇ ਆਈਟਮ ਨੰਬਰਾਂ ਵਿੱਚ ਸਫ਼ਲਤਾ ਪ੍ਰਾਪਤ ਕੀਤੀ, ਮੇਰੇ ਯਾਰ ਕੀ ਸ਼ਾਦੀ ਹੈ  (2001) ਵਿੱਚ "ਸ਼ਰਾਰਾ ਸ਼ਰਾਰਾ" ਅਤੇ  ਸਾਥੀਆ (ਫ਼ਿਲਮ) (2002) ਵਿੱਚ "ਚੋਰੀ ਪੈ ਚੋਰੀ" ਗਾਣਿਆਂ ਨੇ ਸਫ਼ਲਤਾ ਪ੍ਰਾਪਤ ਕੀਤੀ। ਬਾਅਦ ਵਿੱਚ, ਸ਼ਮਿਤਾ ਨੇ ਬਤੌਰ ਮੁੱਖ ਕਲਾਕਾਰ ਜ਼ਹਿਰ ਵਿੱਚ ਆਪਣੀ ਅਦਾਕਾਰੀ ਨਾਲ ਸਫ਼ਲਤਾ ਪ੍ਰਾਪਤ ਕੀਤੀ। ਇਸੇ ਸਾਲ ਇਸਨੇ ਆਪਣੀ ਭੈਣ ਸ਼ਿਲਪਾ ਸ਼ੈਟੀ ਨਾਲ "ਫਰੇਬ" ਫ਼ਿਲਮ ਵਿੱਚ ਕੰਮ ਕੀਤਾ। ਇਹ "ਕਲਰਸ ਟੀਵੀ" ਉੱਪਰ ਆਉਣ ਵਾਲੇ ਸ਼ੋਅ ਬਿਗ ਬੋਸ (ਸੀਜ਼ਨ 3)[5] ਵਿੱਚ ਵੀ ਪ੍ਰਤਿਯੋਗੀ ਰਹੀ। ਇਸਨੇ ਆਪਣੀ ਭੈਣ ਸ਼ਿਲਪਾ ਦੇ ਵਿਆਹ ਕਾਰਨ ਇਸ ਸ਼ੋਅ ਨੂੰ ਛੱਡਣਾ ਪਿਆ। ਇਸਨੇ ਛੇ ਹਫ਼ਤੇ ਸ਼ੋਅ ਵਿੱਚ ਰਹਿਣ ਤੋਂ ਬਾਅਦ 14 ਨਵੰਬਰ 2009 (41 ਦਿਨ) ਨੂੰ ਸ਼ੋਅ ਛੱਡ ਦਿੱਤਾ।

14 ਜੂਨ 2011 ਵਿੱਚ, ਇਸਨੇ ਐਕਟਿੰਗ ਕੈਰੀਅਰ ਦੇ ਨਾਲ ਨਾਲ ਆਪਣਾ ਇੰਟੀਰੀਅਰ ਡਿਜ਼ਾਇਨਰ ਦਾ ਜਨੂਨ ਪੂਰਾ ਕਰਨ ਦਾ ਫੈਸਲਾ ਕੀਤਾ।[6] 2015 ਵਿੱਚ, ਇਸਨੇ ਝਲਕ ਦਿਖਲਾ ਜਾ ਵਿੱਚ ਵੀ ਭਾਗ ਲਿਆ।

ਬ੍ਰਾਂਡ[ਸੋਧੋ]

ਸ਼ਮਿਤਾ ਨੇ ਇੱਕ ਸਾਲ ਲਈ ਸ਼ਿਲਪਾ ਸ਼ੈੱਟੀ ਦੇ ਨਾਲ ਪੈਨਟੇਨ[7] ਦੀ ਹਮਾਇਤ ਕੀਤੀ ਸੀ। ਸਾਲਾਂ ਤੋਂ, ਉਹ ਅੱਲਡੋ[8], ਔਡੀ[9], ਆਈਆਈਜੇਏਐਸ ਜਵੈਲਰੀ ਐਗਜ਼ੀਬਿਸ਼ਨ[10] ਵਰਗੇ ਬ੍ਰਾਂਡਾਂ ਨਾਲ ਜੁੜੀ ਹੋਈ ਹੈ।

ਫ਼ਿਲਮੋਗ੍ਰਾਫੀ[ਸੋਧੋ]

2012 ਵਿੱਚ, ਸ਼ਮਿਤਾ ਆਪਣੇ ਜੀਜਾ ਰਾਜ ਕੁੰਦਰਾ ਨਾਲ
ਸਾਲ
ਸਿਰਲੇਖ
ਭੂਮਿਕਾ
ਹੋਰ ਨੋਟਸ
2000 ਮੋਹਬਤੇਂ
ਇਸ਼ਿਕਾ ਧਨਰਾਜਗਿਰ ਆਈਫਾ ਅਵਾਰਡ ਫ਼ਾਰ ਸਟਾਰ ਡੇਬਿਊ ਆਫ਼ ਦ ਈਅਰ-ਫੀਮੇਲ
2002 ਸਾਥੀਆ (ਫ਼ਿਲਮ) "ਚੋਰੀ ਪੈ ਚੋਰੀ" ਖ਼ਾਸ ਪੇਸ਼ਕਾਰੀ
ਰਾਜੀਯਾਮ
ਪੂਜਾ ਕਰਥੀਕਿਅਨ ਤਾਮਿਲ ਫ਼ਿਲਮ
ਮੇਰੇ ਯਾਰ ਕੀ ਸ਼ਾਦੀ ਹੈ
 "ਸ਼ਰਾਰਾ ਸ਼ਰਾਰਾ" ਵਿੱਚ ਖ਼ਾਸ ਪੇਸ਼ਕਾਰੀ
2003 ਪਿਲੀਸਤੇ ਪਾਲਾਕੁਥਾ ਸ਼ਾਂਤੀ
ਤੇਲਗੂਫ਼ਿਲਮ
2004 ਵਜਹ: ਏ ਰੀਜ਼ਨ ਟੂ ਕਿਲ
ਇਸ਼ਿਤਾ ਸਿੰਘਾਨਿਆ
ਅਗਨੀਪੰਖ
ਅੰਜਨਾ
2005 ਫਰੇਬ
ਰੀਆ ਏ.ਸਿੰਘਾਨਿਆ
ਜ਼ਹਿਰ
ਸੋਨੀਆ ਮੇਹਰਾ
ਬੇਵਫ਼ਾ
ਪੱਲਵੀ ਅਰੋੜਾ
2006 ਮਹੁਬਤ ਹੋ ਗਈ ਹੈ ਤੁਮਸੇ
ਮੇਘਾ
ਨਾਮਜ਼ਦ
2007 ਕੈਸ਼

ਸ਼ਾਨਿਆ ਰਾਓ
ਹੇ ਬੇਬੀ
"ਹੇ ਬੇਬੀ" ਖ਼ਾਸ ਪੇਸ਼ਕਾਰੀ
ਹਰੀ ਪੁੱਤਰ: ਏ ਕਾਮੇਡੀ ਆਫ਼ ਟੇਰਰਸ
ਗਾਇਕ/ਡਾਂਸਰ
ਖ਼ਾਸ ਪੇਸ਼ਕਾਰੀ
2008 ਨਾਨ ਅਵਾਲ ਅਧੂ
ਗੀਤਾ
ਤਾਮਿਲ ਫ਼ਿਲਮ

ਟੈਲੀਵਿਜਨ[ਸੋਧੋ]

  • 2015: ਝਲਕ ਦਿਖਲਾ ਜਾ (ਸੀਜ਼ਨ 8)
  • 2009: ਬਿਗ ਬੋਸ 3
  • ਫ਼ੀਅਰ ਫੈਕਟਰ: ਖਤਰੋਂ ਕੇ ਖਿਲਾੜੀ[11]

ਅਵਾਰਡ[ਸੋਧੋ]

  • 2001: ਮਹੁਬਤੇਂ ਲਈ ਆਈਫਾ ਅਵਾਰਡ ਫ਼ਾਰ ਸਟਾਰ ਡੇਬਿਊ ਆਫ਼ ਦ ਈਅਰ-ਫ਼ੀਮੇਲ

ਇਹ ਵੀ ਵੇਖੋ[ਸੋਧੋ]

  • List of Indian film actresses

ਹਵਾਲੇ[ਸੋਧੋ]